Share on Facebook

Main News Page

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾਂ ਜੀ ਨੂੰ ਕੁੱਝ ਜ਼ਰੂਰੀ ਸੁਝਾਅ
-: ਇੰਦਰਜੀਤ ਸਿੰਘ ਕਾਨਪੁਰ

ਵੀਰ ਪਰਮਜੀਤ ਸਿੰਘ ਰਾਣਾਂ ਜੀ ਨੂੰ ਇਹ ਸੁਝਾਅ ਪੰਥਿਕ ਇਕਾਈ ਦੇ ਰੂਪ ਵਿੱਚ ਭੇਜੇ ਜਾ ਰਹੇ ਨੇ, ਜਿਸ ਦਾ ਇਕੋ ਇਕ ਕਾਰਣ ਇਹ ਹੈ ਕਿ ਰਾਣਾ ਜੀ, ਦਸਮ ਗ੍ਰੰਥ ਦੀਆਂ ਬਾਣੀਆਂ ਦਾ ਕੀਰਤਨ ਅਤੇ ਪ੍ਰਚਾਰ ਕਰਵਾਉਣ ਲਈ ਜਿੱਥੇ ਬਹੁਤ ਸੰਵੇਦਨਸ਼ੀਲ ਹਨ, ਅਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਆਪਣੀ ਪਾਵਰ ਦਾ ਇਸਤਮਾਲ ਕਰਦਿਆਂ ਉਹ ਸ਼੍ਰੀ ਦਸਮ ਗ੍ਰੰਥ ਦੀਆਂ ਬਾਣੀਆਂ ਤੇ ਕਥਾ ਅਤੇ ਕੀਰਤਨ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ

ਵੀਰ ਪਰਮਜੀਤ ਸਿੰਘ ਰਾਣਾ ਜੀ
ਚੇਅਰਮੈਨ,ਧਰਮ ਪ੍ਰਚਾਰ ਕਮੇਟੀ,
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਨਵੀਂ ਦਿੱਲੀ

ਵਿਸ਼ਾ: ਸ਼੍ਰੀ ਦਸ਼ਮ ਗ੍ਰੰਥ ਦੀਆਂ ਬਾਣੀਆਂ ਦੇ ਕੀਰਤਨ ਬਾਰੇ।

ਮਿਤੀ 05.04.2013 ਦੀ ਸਿੱਖ ਸਪੋਕਸਮੈਨ ਅਖਬਾਰ ਵਿੱਚ ਵੀ ਹੇਠ ਦਿਤੀ ਖਬਰ ਛੱਪੀ ਸੀ, ਜਿਸ ਅਨੁਸਾਰ ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ, ਜੀ ਨੇ ਇਹ ਐਲਾਨ ਕੀਤਾ ਸੀ ਕਿ ਦਿੱਲੀ ਦੇ ਗੁਰਦੁਆਰਿਆਂ ਵਿੱਚ "ਦਸਮ ਬਾਣੀ" ਦਾ ਕੀਰਤਨ ਕਰਵਾਇਆ ਜਾਵੇਗਾ। "ਦਸਮ ਦੀ ਬਾਣੀ" ਪੜ੍ਹਨ ਤੇ ਕੋਈ ਰੋਕ ਨਹੀਂ ਹੋਵੇਗੀ। ਇਹ ਐਲਾਨ ਭਾਂਵੇ ਸਿਧੇ ਤੌਰ ਤੇ, ਸਿੱਖ ਰਹਿਤ ਮਰਿਆਦਾ ਦੇ ਖਿਲਾਫ ਇਕ ਫਤਵਾ ਸੀ, ਜੋ ਸਿੱਖ ਰਹਿਤ ਮਰਿਆਦਾ ਦੇ "ਕੀਰਤਨ" ਸਿਰਲੇਖ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਸੀ। ਲੇਕਿਨ ਇਸ "ਦਸਮ ਬਾਣੀ" ਅਖਵਾਉਣ ਵਾਲੇ ਗ੍ਰੰਥ ਪ੍ਰਤੀ ਦਿੱਲੀ ਕਮੇਟੀ ਦੇ ਸਤਕਾਰ ਅਤੇ ਪਿਆਰ ਅਗੇ ਸ਼ਾਇਦ ਸਿੱਖ ਰਹਿਤ ਮਰਿਆਦਾ ਦਾ ਕੋਈ ਮੁਲ ਨਹੀਂ ਹੈ ?

ਅੱਜ ਕਲ ਤਾਂ ਪੰਥ ਦਰਦੀ, ਕਿਸੇ ਚੰਗੀ ਪੰਥਿਕ ਖਬਰ ਪੜ੍ਹਨ ਨੂੰ ਹੀ ਤਰਸ ਗਏ ਹਨ, ਕਿਉਂ ਕਿ ਜਿਨੀਆਂ ਵੀ ਖਬਰਾਂ ਆਂਉਦੀਆਂ ਨੇ ਉਹ ਕੌਮ ਦੇ ਨਿਘਾਰ ਦੀਆਂ ਹੀ ਹੁੰਦੀਆਂ ਨੇ। ਸਰਦਾਰ ਪਰਮਜੀਤ ਸਿੰਘ ਜੀ ਰਾਣਾਂ ਜੀ, ਆਪਜੀ ਨੂੰ ਬੇਨਤੀ ਕਰਨਾਂ ਚਾਹੁੰਦਾ ਹਾਂ ਕਿ ਜੇ ਤੁਸੀਂ ਇਸ ਸ਼ੁਭ ਕੰਮ ਕਰਣ ਲਈ ਪੂਰੀ ਇਮਾਨਦਾਰੀ ਨਾਲ ਤੁਰ ਹੀ ਪਏ ਹੋ, ਤਾਂ ਇਸ ਗ੍ਰੰਥ ਵਿਚੋਂ ਗਿਣੀਆਂ ਚੁਣੀਆਂ ਰਚਨਾਵਾਂ, (ਜੋ ਆਮ ਹੀ ਪੜ੍ਹੀਆਂ ਜਾਂਦੀਆਂ ਨੇ) ਉਸ ਤੋਂ ਅਲਾਵਾਂ ਵੀ ਇਸ ਗ੍ਰੰਥ ਵਿਚੋਂ ਹੋਰ ਵੀ ਬਹੁਤ ਸਾਰੀਆਂ ਰਚਨਾਵਾਂ ਹਨ, ਜਿਨ੍ਹਾਂ ਨੂੰ ਰਾਗੀ ਸਿੰਘ ਕਦੀ ਵੀ ਨਹੀਂ ਪੜ੍ਹਦੇ ਅਤੇ ਸੰਗਤ ਕੋਲੋਂ ਛੁਪਾ ਜਾਂਦੇ ਹਨ, ਇਨ੍ਹਾਂ ਦਾ ਕੀਰਤਨ ਕਰਵਾਉਣ ਦੀ ਕਿਰਪਾਲਤਾ ਵੀ ਜਰੂਰ ਕਰੋਗੇ ।

ਸਿੱਖ ਰਹਿਤ ਮਰਿਆਦਾ ਵਿੱਚ ਦਰਜ ਅਤੇ ਅਕਾਲ ਤਖਤ ਤੋਂ ਜਾਰੀ 6 ਜੂਨ 2008 ਦੇ ਹੁਕਮਨਾਮੇ ਤੋਂ ਬਾਗੀ, ਦੋ ਤਖਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਸ ਵਿਵਾਦਿਤ ਗ੍ਰੰਥ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਹੈ, ਉਸ ਵਿਚੋਂ ਵਾਕ ਵੀ ਲਿਆ ਜਾਂਦਾ ਹੈ, ਲੇਕਿਨ "ਗੁਰੂ ਸਾਹਿਬ ਜੀ ਦੀਆਂ ਇਨ੍ਹਾਂ ਬਾਣੀਆਂ" (ਇਸ ਗ੍ਰੰਥ ਨੂੰ "ਗੁਰੂ ਦੀ ਬਾਣੀ" ਮਨਣ ਵਾਲਿਆਂ ਅਨੁਸਾਰ) ਵਿਚੋਂ ਵਾਕ ਵੀ ਨਹੀਂ ਕਡ੍ਹਿਆ ਜਾਂਦਾ। ਇਹ "ਦਸਮ ਬਾਣੀ" ਦਾ ਸਤਕਾਰ ਕਰਨ ਵਾਲਿਆਂ ਲਈ ਬਹੁਤ ਹੀ ਦੁਖਦਾਈ ਹੈ। ਇਥੋਂ ਤਕ ਕਿ ਗੁਰੂਬਾਣੀ ਦੇ ਅਰਥ ਕਰਨ ਵਾਲੀਆਂ ਵੈਬਸਾਈਟਾਂ ਨੇ ਵੀ ਇਸ ਬਾਣੀ ਦੇ ਅਰਥ ਨਹੀਂ ਕੀਤੇ ਹਨ। ਇਸਦਾ ਕੀ ਕਾਰਣ ਹੈ ? ਵੀਰ ਪਰਮਜੀਤ ਸਿੰਘ ਰਾਣਾਂ ਜੀ ਤੁਸੀਂ ਤਾਂ ਇਸ ਗ੍ਰੰਥ ਨੂੰ "ਗੁਰੂ ਦੀ ਬਾਣੀ" ਮੰਨਦੇ ਹੋ ,ਕੀ ਇਹ ਦਸਮ ਗ੍ਰੰਥ ਨੂੰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਮੰਨਣ ਵਾਲਿਆਂ ਨਾਲ ਇਕ ਧੱਕਾ ਨਹੀਂ ?

ਇਸ ਗ੍ਰੰਥ ਨੂੰ "ਦਸਮ ਬਾਣੀ" ਕਹਿਣ ਵਾਲੇ ਵੀਰਾਂ ਨੇ ਕੁਝ ਕੁ ਚੋਣਵੀਆਂ ਰਚਨਾਵਾਂ ਨੂੰ ਛੱਡ ਕੇ ਬਾਕੀ ਦੀਆਂ ਬਹੁਤੀਆਂ ਰਚਨਾਵਾਂ ਨੂੰ ਕਈ ਸਦੀਆਂ ਤੋਂ ਸੰਗਤ ਕੋਲੋਂ ਲੁਕਾ ਕੇ ਰਖਿਆ ਹੋਇਆ ਹੈ, ਜਦਕਿ ਇਹ ਵੀਰ ਇਨ੍ਹਾਂ ਰਚਨਾਵਾਂ ਨੂੰ "ਦਸਮ ਦੀ ਬਾਣੀ" ਕਹਿੰਦੇ ਹਨ ਅਤੇ ਇਨ੍ਹਾਂ ਰਚਨਾਵਾਂ ਉਪਰ "ਪਾਤਸ਼ਾਹੀ 10 " ਦੀ ਮੁਹਰ ਵੀ ਲੱਗੀ ਹੋਈ ਹੈ । ਇਹ ਗਲ ਠੀਕ ਹੈ ਕਿ ਇਹ ਗ੍ਰੰਥ ਕੌਮ ਵਿੱਚ ਵਿਵਾਦਿਤ ਹੈ ਅਤੇ ਸਾਰੇ ਸਿੱਖ ਇਸਨੂੰ ਗੁਰੂ ਦੀ ਰਚਨਾਂ ਨਹੀਂ ਮਣਦੇ। ਲੇਕਿਨ , ਆਪ ਜੀ ਵਰਗੇ ਜੋ ਸਿੱਖ, ਇਸ ਗ੍ਰੰਥ ਬਾਰੇ ਅਟੁੱਟ ਵਿਸ਼ਵਾਸ਼ ਅਤੇ ਆਸਥਾ ਰੱਖਦੇ ਹਨ , ੳਨ੍ਹਾਂ ਨਾਲ ਕੀ ਇਹ ਬਹੁਤ ਵੱਡੀ ਨਾਂ ਇਨਸਾਫੀ ਨਹੀਂ ?

ਜੇ ਤੁਸੀ ਖੁਲ ਕੇ ਇਸ ਗੱਲ ਦਾ ਪ੍ਰਚਾਰ ਕਰ ਹੀ ਰਹੇ ਹੋ ਅਤੇ ਇਸਨੂੰ "ਦਸਮ ਦੀ ਬਾਣੀ" ਮਣਦੇ ਹੋ, ਤਾਂ ਕੀ ਇਸ ਗ੍ਰੰਥ ਵਿੱਚ ਸਿਰਫ ਇਹ ਹੀ ਰਚਨਾਵਾਂ ਹਨ ਜਿਨਾਂ ਦਾ ਕੀਰਤਨ ਕਰਣਾਂ ਅਤੇ ਕਰਵਾਉਣਾਂ ਗੁਰਦੁਆਰਿਆਂ ਦੇ ਪ੍ਰਬੰਧਕ ਅਪਣਾਂ ਫਰਜ ਸਮਝਦੇ ਹਨ ? ਦੇਹ ਸਿਵਾ ਬਰ ਮੋਹੇ... ਮਿਤਰ ਪਿਆਰੇ ਨੂੰ, ਜਾਗੜਦੰਗ, ਬਾਗੜ ਦੰਗ.....ਜੈ ਤੇਗੰ ਜੈ ਤੇਗੰ ਆਦਿਕ ਰਚਨਾਵਾਂ ਤੋਂ ਅਲਾਵਾ ਵੀ ਇਸ ਗ੍ਰੰਥ ਵਿੱਚ ਬਹੁਤ ਸਾਰੀਆਂ ਐਸੀਆਂ ਰਚਨਾਵਾਂ ਹੋਰ ਵੀ ਨੇ, ਜਿਨਾਂ ਦਾ ਕੀਰਤਨ ਕਿਸੇ ਰਾਗੀ ਨੇ ਅੱਜ ਤਕ ਨਹੀਂ ਕੀਤਾ ਹੈ। ਅੱਜ ਤਕ ਰੁਮਾਲੇ ਪਾ ਪਾ ਕੇ ਇਨਾਂ ਰਚਨਾਵਾਂ ਨੂੰ ਸਿੱਖਾਂ ਕੋਲੋਂ ਛੁਪਾਇਆ ਜਾਂਦਾ ਰਿਹਾ ਹੈ ? ਜੇ ਇਸ ਗ੍ਰੰਥ ਦੀਆਂ ਰਚਨਾਵਾਂ "ਗੁਰੂ ਦੀ ਬਾਣੀ" ਹਨ ਤਾਂ ਕੀ "ਗੁਰਬਾਣੀ" ਨੂੰ ਛੁਪਾ ਕੇ ਰਖਨਾਂ ਬਹੁਤ ਵੱਡਾ ਪਾਪ ਨਹੀਂ ?

ਆਪ ਜੀ ਦੇ ਇਸ ਐਲਾਨ ਨਾਲ ਕੁਝ ਆਸ ਬੰਧੀ ਹੈ, ਕਿ ਆਪ ਉਨਾਂ ਰਚਨਾਵਾਂ ਦਾ ਵੀ ਕੀਰਤਨ ਜ਼ਰੂਰ ਕਰਾਉਗੇ, ਜਿਨਾਂ ਦਾ ਕੀਰਤਨ ਕਰਨ ਦੀ ਹਿੰਮਤ ਅੱਜ ਤਕ ਕਿਸੇ ਰਾਗੀ ਨੇ ਨਹੀਂ ਕੀਤੀ। ਇਸ ਗ੍ਰੰਥ ਦੀ ਪੂਰੀ ਬਾਣੀ ਦਾ ਕੀਰਤਨ ਦਿੱਲੀ ਕਮੇਟੀ ਦੇ ਗੁਰਦੁਆਰਿਆਂ ਵਿੱਚ ਕਰਵਾਇਆ ਜਾਏ, ਇਹ ਹੀ ਤੁਹਾਡੇ ਤੋਂ ਆਸ ਕਰਦੇ ਹਾਂ, ਅਤੇ ਇਸ ਖੱਤ ਰਾਂਹੀ, ਇਹ ਹੀ ਸਾਡਾ ਵਿਨਮਰ ਸੁਝਾਅ ਅਤੇ ਬੇਨਤੀ ਹੈ ।

ਦਾਸ ਆਪ ਜੀ ਨੂੰ, ਇਸ ਗ੍ਰੰਥ ਦੀਆਂ ਕੁਝ ਬਾਣੀਆਂ ਬਾਰੇ ਥੋੜ੍ਹੀ ਬਹੁਤ ਜਾਨਕਾਰੀ ਵੀ ਜਰੂਰ ਦੇਣੀ ਚਾਹੁੰਦਾ ਹੈ, ਤਾਂਕਿ ਆਪਜੀ ਇਸ ਗ੍ਰੰਥ ਦੇ ਵਿਚੋਂ ਜੋ ਰਚਨਾਵਾਂ ਅੱਜ ਤਕ, ਸੰਗਤ ਵਿੱਚ ਪੜ੍ਹਨ ਦੀ ਕਿਸੇ ਨੇ ਹਿੰਮਤ ਨਹੀਂ ਕੀਤੀ, ਉਨਾ ਦਾ ਕੀਰਤਨ ਵੀ ਬੰਗਲਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਕਰਵਾ ਸਕੋ। ਜੇ ਆਪ ਜੀ "ਅਪਣੇ ਗੁਰੂ ਦੀ ਬਾਣੀ" ਦਾ ਕੀਰਤਨ ਕਰਵਾਉਣ ਹੀ ਲਗੇ ਹੋ, ਤਾਂ ਪੇਜ ਨੰ 809 ਤੋਂ ਲੈ ਕੇ 1388 (ਕੁੱਲ 579 ਪੰਨੇ) ਕਿਉਂ ਛੱਡ ਦਿਤੇ ਜਾਂਦੇ ਹਨ ? ਇਨਾਂ ਦਾ ਕੀਰਤਨ ਵੀ ਛੇਤੀ ਹੀ ਬੰਗਲਾ ਸਾਹਿਬ ਤੋਂ ਲਾਈਵ ਕਰਵਾਉਣ ਦਾ ਸ਼ੁਭ ਕਾਰਜ ਸ਼ੁਰੂ ਕਰ ਦਿਉ। ਪੂਰਾ ਪੰਥ ਤੁਹਾਨੂੰ ਸਿਰ 'ਤੇ ਚੁੱਕ ਲਵੇਗਾ। ਜੇ ਆਪ ਨੇ ਵੀ ਉਨਾਂ ਗਿਣੀਆਂ ਚੁਣੀਆਂ ਰਚਨਾਵਾਂ ਦਾ ਹੀ ਕੀਰਤਨ ਕਰਵਾਉਣਾ ਹੈ, ਜਿਸਨੂੰ ਪੰਥ ਕਈ ਵਰ੍ਹਿਆਂ ਤੋਂ ਸੁਣਦਾ ਚਲਾ ਆ ਰਿਹਾ ਹੈ ਤਾਂ ਫਿਰ ਆਪਜੀ ਅਤੇ ਪੁਰਾਨੇ ਪ੍ਰਬੰਧਕਾਂ ਵਿੱਚ ਕੀ ਫਰਕ ਰਹਿ ਜਾਏਗਾ ?

ਸ਼ਾਇਦ ਇਹ 579 ਪੰਨੇ ਤੁਹਾਨੂੰ ਅਸ਼ਲੀਲ ਜਾਂ ਗੰਦੇ ਲਗਣ । ਬੇਸ਼ਰਮ ਤੋਂ ਬੇਸ਼ਰਮ ਰਾਗੀ ਵੀ ਸ਼ਾਇਦ ਇਸ ਬਾਣੀ ਦਾ ਕੀਰਤਨ ਕਰਨ ਵਿੱਚ ਸੰਕੋਚ ਕਰੇ, ਲੇਕਿਨ ਇਹੋ ਜਹੇ ਰਾਗੀ ਜੱਥੇ ਤਾਂ ਤੁਹਾਨੂੰ ਤਿਆਰ ਕਰਨੇ ਹੀ ਪੈਣਗੇ, ਜੋ ਸੰਗਤ ਨੂੰ ਇਸ "ਦਸਮ ਬਾਣੀ" ਦਾ ਕੀਰਤਨ ਸੁੰਨਵਾਉਣਾਂ ਹੈ। ਇਸ ਦਸਮ ਗ੍ਰੰਥ ਵਿੱਚ ਬਹੁਤ ਸਾਰੀਆਂ ਹੋਰ ਵੀ ਰਚਨਾਵਾਂ ਹਨ, ਉਨਾਂ ਦਾ ਕੀਰਤਨ ਵੀ ਆਪ ਦਿੱਲੀ ਦੇ ਗੁਰਦੁਆਰਿਆਂ ਵਿੱਚ ਕਰਵਾ ਸਕਦੇ ਹੋ ਜੀ। ਇਸ ਦਸਮ ਬਾਣੀ ਦਾ ਕੁਝ ਬਿਉਰਾ ਹੇਠ ਦੇ ਰਿਹਾ ਹਾਂ ਜੀ, ਕਿਰਪਾ ਕਰਕੇ ਛੇਤੀ ਹੀ ਰਾਗੀਆਂ ਨੂੰ ਇਨ੍ਹਾਂ ਦਾ ਕੀਰਤਨ ਕਰਣ ਦੀ ਹਿਦਾਇਤ ਜਰੂਰ ਦੇਣੀ ਜੀ, ਅਤੇ ਗੁਰੂ ਘਰ ਦੀਆ ਖੁਸ਼ਿਆਂ ਪ੍ਰਾਪਤ ਕਰਨੀਆਂ ਜੀ।

1- ਕਾਲ ਉਸਤਤਿ ਪੰਨਾ ਨੰ 11 - 13 ਤਕ ਕੁੱਲ ਪੰਨੇ 02
2- ਸ਼੍ਰੀ ਕਾਲ ਜੀ ਕੀ ਉਸਤਤਿ ਪੰਨਾ ਨੰ 35- 49 ਤਕ ਕੁੱਲ ਪੰਨੇ 14
3- ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਪੰਨਾ ਨੰ 74-119 ਤਕ ਕੁੱਲ ਪੰਨੇ 45
4- ਅਥ ਗਿਆਨ ਪ੍ਰਬੋਧ ਪੰਨਾ ਨੰ 127-155 ਤਕ ਕੁੱਲ ਪੰਨੇ 28
5- ਅਥ ਚਉਬੀਸ ਅਵਤਾਰ ਪੰਨਾ ਨੰ 155-669 ਤਕ ਕੁੱਲ ਪੰਨੇ 514
6- ਸ਼ਸਤ੍ਰ ਨਾਮ ਮਾਲਾ ਪੰਨਾ ਨੰ 717- 743 ਤਕ ਕੁੱਲ ਪੰਨ 26
7- ਅਥ ਪਖਯਾਨ ਚਰਿਤ੍ਰ ਪੰਨਾ ਨੰ 809- 1388 ਤਕ ਕੁੱਲ ਪੰਨੇ 579

ਸਾਰੇ ਕੁੱਲ ਪੰਨੇ 1208

1428 ਪੰਨਿਆ ਵਾਲੀ ਇਸ ਕਿਤਾਬ ਦੇ 1208 ਪੰਨਿਆਂ ਦਾ ਜੇ ਕੀਰਤਨ ਨਹੀਂ ਹੋ ਸਕਦਾ ਅਤੇ ਉਸਦਾ ਪਾਠ ਸੰਗਤ ਵਿੱਚ ਨਹੀਂ ਹੋ ਸਕਦਾ , ਤਾਂ ਇਸ "ਦਸਮ ਬਾਣੀ" ਦੀ ਅਹਿਮਿਅਤ ਹੀ ਕੀ ਰਹਿ ਜਾਏਗੀ ? ਇਸ ਨੂੰ "ਦਸ਼ਮੇਸ ਬਾਣੀ" ਕੌਣ ਕਹੇਗਾ ? ਕੀ ਦਸਮ ਗ੍ਰੰਥੀਆਂ ਦੇ ਗੁਰੂ ਨੇ ਇਨਾਂ ਬਾਣੀਆਂ ਨੂੰ ਸਿਰਫ ਅਪਣੇ ਸਿੱਖਾਂ ਤੋਂ ਛੁਪਾਉਣ ਲਈ ਹੀ ਲਿਖਿਆ ਸੀ ? ਹੁਣ ਤੇ ਇਨਾਂ ਬਾਣੀਆਂ ਨੂੰ ਸੰਗਤ ਦੇ ਸਾਮ੍ਹਣੇ ਆਉਣ ਦਿਉ, ਕਈਂ ਸਦੀਆਂ ਹੋ ਗਈਆਂ ਇਸ ਨੂੰ ਲਕੋੰਦੇ ਲੁਕੋੰਦੇ , ਹੁਣ ਹੋਰ ਕਿਨ੍ਹਿਆਂ ਸਦੀਆਂ ਇਨਾਂ ਨੂੰ ਕੌਮ ਤੋਂ ਛੁਪਾਂਦੇ ਰਹਾਂਗੇ ?

ਆਪ ਜੀ ਦੇ ਇਸ ਐਲਾਨ ਨਾਲ ਅਤੇ "ਦਸਮ ਬਾਣੀ" ਨਾਲ ਆਪ ਜੀ ਦੀ ਅਪਾਰ ਸ਼ਰਧਾ ਅਤੇ ਪਿਆਰ ਵੇਖ ਕੇ ਇਹ ਉੱਮੀਦ ਜਾਗੀ ਹੈ ਕਿ ਜੋ ਕੰਮ ਕਈਂ ਵਰ੍ਹਿਆਂ ਤੋਂ, ਕੋਈ ਕਮੇਟੀ ਅਤੇ ਪ੍ਰਬੰਧਕ ਨਹੀਂ ਕਰ ਸਕੇ , ਤੁਸੀ ਉਸ ਨੂੰ ਜਰੂਰ ਕਰ ਵਖਾਉਗੇ ਅਤੇ ਇਸ ਬਾਣੀ ਅਤੇ ਇਸ ਗ੍ਰੰਥ ਦਾ ਸਤਕਾਰ ਜਰੂਰ ਬਹਾਲ ਕਰੋਗੇ। ਇਸ ਗ੍ਰੰਥ ਦੇ ਵਿਰੋਧੀਆਂ ਨੂੰ ਮੂਹ ਤੋੜ ਕੇ ਜਵਾਬ ਦਿਉ , ਅਤੇ ਪੰਨਾ ਨੂੰ 809 ਤੋ ਲੈਕੇ 1388 ਤਕ ਦਾ ਲਾਈਵ ਕੀਰਤਨ ਬੰਗਲਾ ਸਾਹਿਬ ਤੋਂ ਸ਼ੁਰੂ ਕਰਵਾ ਕੇ ਇਸ ਗ੍ਰੰਥ ਦੇ ਵਿਰੋਧੀਆਂ ਨੂੰ ਇਹ ਦਸ ਦਿਉ ਕਿ ਕੌਣ ਕਹਿੰਦਾ ਹੈ ਕਿ ਇਹ "ਦਸਮ ਬਾਣੀ" ਨਹੀਂ ਹੈ ? ਸਾਡੇ ਗੁਰੂ ਨੇ ਇਸ ਬਾਣੀ ਨੂੰ ਛੁਪਾਉਣ ਲਈ ਨਹੀਂ , ਬਲਕਿ ਘਰ ਘਰ ਪੰਹੁਚਾਣ ਲਈ ਲਿਖਿਆ ਹੈ।

ਵੈਸੇ ਤਾਂ ਕੀਰਤਨੀਆਂ ਨੂੰ ਕਿਸੇ ਵੀ ਤਰੀਕੇ ਦੀ ਫਰਮਾਇਸ਼ ਕਰਨਾ, ਗੁਰਮਤਿ ਦੇ ਅਧੀਨ ਨਹੀਂ ਹੈ, ਲੇਕਿਨ ਇਸ ਗ੍ਰੰਥ ਦੀਆਂ ਕੁਝ ਰਚਨਾਵਾਂ ਉਪਰ ਲਿਖੇ 1208 ਪੰਨਿਆ ਵਿੱਚ ਐਸੀਆਂ ਵੀ ਹਨ ਜਿਨਾਂ ਦਾ ਕੀਰਤਨ ਕਰਵਾਉਣ ਦੀ ਫਰਮਾਇਸ਼ ਕੀਤੇ ਬਿਨਾ ਰਿਹਾ ਵੀ ਨਹੀਂ ਜਾ ਸਕਦਾ। ਇਨਾ ਵਿਚੋਂ ਕੁਝ ਰਚਨਾਵਾਂ ਦਾ ਕੀਰਤਨ ਕਰਵਾਉਣ ਲਈ ਦਾਸ ਆਪਜੀ ਤੋਂ ਆਸ ਕਰਦਾ ਹੈ। ਆਪ ਜੀ ਦੇ ਰਾਗੀਆਂ ਅਤੇ ਕੀਰਤਨੀਆਂ ਨੂੰ ਇਹ ਸ਼ਬਦ ਲਭਣ ਵਿੱਚ ਕੋਈ ਦਿਕੱਤ ਨਾਂ ਹੋਵੇ, ਇਸ ਲਈ ਦਸਮ ਗ੍ਰੰਥ ਦੇ ਪੰਨਾ ਨੰਬਰ ਵੀ ਇਥੇ ਲਿਖ ਰਿਹਾ ਹਾਂ ਜੀ।ਜੇ ਰਾਗੀ ਸਿੰਘ ਇਨ੍ਹਾਂ ਸ਼ਬਦਾਂ ਦੀ ਵਿਆਖਿਆ ਵੀ ਕਰਨ, ਤਾਂ ਆਪ ਜੀ ਦਾ ਕੌਮ ਤੇ ਬਹੁਤ ਵੱਡਾ ਉਪਕਾਰ ਹੋਵੇਗਾ ਜੀ।

ਅਥ ਦੇਵੀ ਜੂ ਕੀ ਉਸਤਤ ਕਥਨੰ ॥

ਤੁਹੀ ਅਸਤ੍ਰਣੀ ਆਪ “ਰੂਪਾ” ॥ ਤੁਹੀ “ਅੰਬਕਾ” ਜੰਭ ਹੰਤੀ ਅਨੂਪਾ ॥ ਤੁਹੀ ਅੰਬਕਾ, ਸੀਤਲਾ, ਤੋਤਲਾ ਹੈ ॥.........ਪਣੀ ਸੁੱਧ ਸਿੱਧਿਆ ॥ ਮਹਾ ਬਾਹਣੀ ਅਸਤ੍ਰਣੀ ਸ਼ਸਤ੍ਰ ਧਾਰੀ ॥ ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥੪੨੭॥ ਪੰਨਾ ਨੰ 309

ਉਠਿ ਕਰਿ ਕੁਅਰਿ ਅਲਿੰਗਨ ਕਿਯੋ ॥ ਭਾਤਿ ਭਾਤਿ ਚੁੰਬਨ ਤਿਹ ਲਿਯੋ ॥
ਕਾਮ ਕੇਲ ਰੁਚਿ ਮਾਨ ਕਮਾਯੋ ॥ ਭਾਂਗਿ ਅਫੀਮ ਸਰਾਬ ਚੜਾਯੋ ॥੮॥
ਆਇ ਨਾਰਦ ਇਮ ਸਿਵਹਿ ਜਤਾਈ ॥ ਕਹਾਂ ਬੈਠਿਹੋ ਭਾਂਗ ਚੜਾਈ ॥
 ਪੰਨਾ 478

ਜੜ ਪ੍ਰਾਨਨ ਕੀ ਆਸਾ ਤਜੁ ॥ ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ ॥
ਕੈ ਤੁਹਿ ਕਾਟਿ ਕਰੈ ਸਤ ਖੰਡਾ ॥ ਕੈ ਦੈ ਮੋਰਿ "
ਭਗ" ਬਿਖੈ "ਲੰਡਾ" ॥੧੧॥ ਪੇਜ ਨੰ1267 , ਚਰਿਤ੍ਰ ਨੰ 312

ਪ੍ਥਮ ਜਾਰ ਜਬ ਧਕਾ ਲਗਾਯੋ ॥ ਤਬ ਰਾਨੀ ਲੈ ਢੋਲ ਬਜਾਯੋ ॥
ਜਬ ਤਿਹ "
ਲਿੰਗ" ਸੁ "ਭਗ" ਤੇ ਕਾਢਾ ॥ ਤ੍ਰਿਯ ਦਿਯ ਢੋਲ ਢਮਾਕਾ ਗਾਢਾ ॥੧੦॥ ਪੇਜ 1342, ਚਰਿਤ੍ਰ 387

ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥
ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ "ਭਗ" ਮੋ ਭਏ ॥੨੪॥
 ਪੇਜ 1358, ਚਰਿਤ੍ਰ 402

"ਭਗ" ਮੋ "ਲਿੰਗ" ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥
ਲਪਟਿ ਲਪਟਿ ਆਸਨ ਤਰ ਗਈ ॥ ਚੁੰਬਨ ਕਰਤ ਭੂਪਨ ਕੇ ਭਈ ॥੨੫॥
 ਪੇਜ ਨੰ 1358, ਚਰਿਤ੍ਰ 402

ਚੌਪਈ॥ ਇਕ ਦਿਨ ਬਾਗ ਚੰਚਲਾ ਗਈ................................ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ॥11॥1॥ ਅਖੌਤੀ ਦਸਮ ਗ੍ਰੰਥ, ਪੇਜ 1082, ਚਰਿਤ੍ਰ 190

ਰਬ ਦੇਸ ਏਕ ਨ੍ਰਿਪ ਰਹੇ..................................................ਕੋਰੋ ਅਪਨੋ ਮੂਡ ਮੁਡਾਵੈ॥34॥1॥ ਪੇਜ 1234 , ਚਰਿਤ੍ਰ 390

ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਪਰ ਬੈਠਿ ਚੜਾਈ ॥ ਜਬ ਮਦ ਸੋ ਮਤਵਾਰੇ ਭਏ ॥ ਤਬ ਹੀ ਸੋਕ ਬਿਸਰਿ ਸਭ ਗਏ ॥੫॥ ਪੇਜ 1237

ਪੋਸਤ ਭਾਂਗ ਅਫੀਮ ਚੜਾਵੋ ॥ ਰੇਤੀ ਮਾਂਝ ਚਰਿਤ੍ਰ ਦਿਖਾਵੋ ॥੪੦॥ ਪੇਜ 1248 ਅਖੌਤੀ ਦਸਮ ਗ੍ਰੰਥ
ਪੋਸਤ ਭਾਂਗ ਅਫੀਮ ਮੰਗਾਈ ॥ ਪਾਨਿ ਡਾਰਿ ਕਰਿ ਭਾਂਗ ਘੁਟਾਈ ॥ ਪਾਨ ਕਿਯਾ ਦੁਹੁੰ ਬੈਠਿ ਪ੍ਰਜੰਕਹਿ ॥ ਰਤਿ ਮਾਨੀ ਭਰਿ ਭਰਿ ਦ੍ਰਿੜ ਅੰਕਹਿ ॥੫॥ ਪੇਜ 1302

ਪੋਸਤ ਭਾਂਗ ਅਫੀਮ ਮੰਗਾਈ ॥ ਦੁਹੁੰ ਖਾਟ ਪਰ ਬੈਠਿ ਚੜਾਈ ॥ ਚਾਰਿ ਪਹਰ ਤਾ ਸੌ ਕਰਿ ਭੋਗਾ ॥ ਭੇਦ ਨ ਲਖਾ ਦੂਸਰੇ ਲੋਗਾ ॥੧੧॥ ਪੇਜ 1313

ਚਾਰਿ ਪਹਰ ਨਿਸੁ ਕਿਯਾ ਬਿਲਾਸਾ ॥ ਤਜਿ ਕਰਿ ਮਾਤ ਪਿਤਾ ਕੋ ਤ੍ਰਾਸਾ ॥ ਪੋਸਤ ਭਾਂਗਿ ਅਫੀਮ ਮੰਗਾਵਹਿ ॥ ਏਕ ਸੇਜ ਦੋਊ ਬੈਠ ਚੜਾਵਹਿ ॥੭॥ ਪੇਜ 521

ਪੋਸਤ ਭਾਂਗ ਅਫੀਮ ਮੰਗਾਈ ॥ ਏਕ ਸੇਜ ਚੜਿ ਦੁਹੁੰ ਚੜਾਈ ॥ ਭਾਤਿ ਅਨਿਕ ਤਨ ਕਿਯੇ ਬਿਲਾਸਾ ॥ ਮਾਤ ਪਿਤਾ ਕੋ ਮਨ ਨ ਤ੍ਰਾਸਾ ॥੪॥ ਪੇਜ 1336

ਪੋਸਤ ਭਾਂਗ ਅਫੀਮ ਮੰਗਾਵਹਿ ॥ ਏਕ ਖਾਟ ਪਰ ਬੈਠ ਚੜਾਵਹਿ ॥ ਤਰੁਨ ਤਰੁਨਿ ਉਰ ਸੌ ਉਰਝਾਈ ॥ ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥ ਪੇਜ 1352

ਪਠੈ ਸਹਚਰੀ ਲਿਯੋ ਬੁਲਾਇ ॥ ਪੋਸਤ ਭਾਂਗ ਅਫੀਮ ਮੰਗਾਇ ॥ ਭਾਤਿ ਭਾਤਿ ਤਨ ਤਾਹਿ ਪਿਵਾਯੋ ॥ ਅਧਿਕ ਮਤ ਕਰਿ ਗਰੈ ਲਗਾਯੋ ॥੩॥ ਪੇਜ 1354

ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾ ਤਰ ਦਿਯੋ ਬਨਾਇ ॥ ਚੁੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਤਿਹ ਭਗ ਮੋ ਭਏ ॥੨॥ ਪੇਜ 1358

ਪੋਸਤ ਭਾਂਗ ਅਫੀਮ ਘਨੋ ਮਦ ਪੀਵਨ ਕੇ ਤਿਨ ਕਾਜ ਮੰਗਾਯੋ ॥ ਮੰਗਨ ਲੋਗਨ ਬੋਲ ਪਠਯੋ ਬਹੁ ਆਵਤ ਭੇ ਜਨਿ ਪਾਰ ਨ ਪਾਯੋ ॥੨੧੧੨॥ ਪੇਜ 521

ਤਿਨ ਕੋ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਯੋ ॥ਪੋਸਤ ਭਾਂਗ ਅਫੀਮ ਮੰਗਾਇ ਪੀਯੋ ਮਦ ਸ਼ੋਕ ਬਿਦਾ ਕਰਿ ਡਾਰਯੋ ॥ ਪੇਜ 522

ਇਕ ਦਿਨ ਭਾਂਗ ਮਿਤ੍ਰ ਤਿਹ ਲਈ ॥ ਪੋਸਤ ਸਹਿਤ ਅਫੀਮ ਚੜਈ ॥ ਬਹੁ ਰਤਿ ਕਰੀ ਨ ਬੀਰਜ ਗਿਰਾਈ ॥ ਆਠ ਪਹਿਰ ਲਗਿ ਕੁਅਰਿ ਬਜਾਈ ॥੧੦॥ ਪੇਜ 1290

ਸੋ ਨਰ ਪਿਯਤ ਨ ਭਾਂਗ ਰਹੈ ਕੌਡੀ ਮਹਿ ਜਿਹ ਚਿਤ ॥ ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੋ ਹਿਤ ॥
ਸ੍ਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥ ਅੰਤ ਸ੍ਵਾਨ ਜ੍ਯੋ ਮਰੈ ਦੀਨ ਦੁਨਿਯਾ ਪਛੁਤਾਵਹਿ ॥੨੦॥
 ਅਖੌਤੀ ਦਸਮ ਗ੍ਰੰਥ ਪੰਨਾ 1161
ਅਰਥ: ਕਾਕ -ਕੌਆ , ਕਾਂਅ , ਅਮਲ- ਨਸ਼ਾ, ਸਵਾਨ - ਕੁੱਤਾ

ਵੀਰ ਪਰਮਜੀਤ ਸਿੰਘ ਰਾਣਾ ਜੀ, ਇਹ ਸਾਰੇ 1208 ਪੰਨੇ ਹੀ ਸੁਨਣ ਵਾਲੇ ਅਤੇ ਕੀਰਤਨ ਕਰਵਾਉਣ ਵਾਲੇ ਹਨ, ਇਥੇ ਕਿਨੇ ਕੁ ਲਿਖਾਂਗਾ ? ਆਪ ਜੀ ਦਾ ਇਹ ਸ਼ੁਭ ਕੰਮ ਕਦੋ ਤੋਂ ਸ਼ੁਰੂ ਹੂੰਦਾ ਹੈ ਇਸ ਦੀ ਉਡੀਕ ਸਾਰਾ ਪੰਥ ਕਰੇਗਾ। ਇਨਾਂ 1208 ਪੰਨਿਆਂ ਦਾ ਕੀਰਤਨ ਕਰਵਾਉਣ ਵਾਲਾ ਇਹ ਕੰਮ ਜੇ ਆਪ ਜੀ ਨੇ ਸਿਰੇ ਚਾੜ੍ਹ ਦਿਤਾ, ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥ ਬਹੁਤ ਅਭਾਰੀ ਹੋਵੇਗਾ। ਜੇ ਹੋਰਨਾਂ ਪ੍ਰਧਾਂਨਾਂ ਅਤੇ ਕੀਰਤਨੀਆਂ ਵਾਂਗ ਤੁਸਾਂ ਵੀ ਇਨਾਂ 1208 ਪੰਨਿਆਂ 'ਤੇ ਰੁਮਾਲੇ ਪਾ ਪਾ ਕੇ ਢੱਕੀ ਰਖਿਆ ਅਤੇ ਉਸ ਵਿਚੋਂ ਦਸਮ ਗ੍ਰੰਥੀਆਂ ਵਲੋ ਗਿਣੀਆਂ ਚੁਣੀਆਂ ਰਚਨਾਵਾਂ ਹੀ ਤੁਸੀਂ ਵੀ ਪੜ੍ਹਵਾਂਉਦੇ ਰਹੇ, ਤਾਂ ਫਿਰ ਤੁਹਾਡਾ ਇਹ ਐਲਾਨ ਕਿਸੇ ਕੰਮ ਨਹੀਂ ਆਉਣਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top