Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਸਿਰਦਾਰ ਪ੍ਰਭਦੀਪ ਸਿੰਘ ਟਾਈਗਰ ਜਥਾ 'ਤੇ ਹਮਲਾ, ਮਾਨਸਿਕ ਕੰਗਾਲੀ ਦੀ ਨਿਸ਼ਾਨੀ ਤੇ ਅੱਤ ਨਿੰਦਣਯੋਗ !
: ਸਿੱਖ ਸੰਸਥਾਵਾਂ ਜਰਮਨੀ

ਸਿੱਖ ਕੌਮ ਦੇ ਮਹਾਨ ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਅਤੇ ਸਿਰਦਾਰ ਪ੍ਰਭਦੀਪ ਸਿੰਘ ਜੋ ਕਿ ਗੁਰੂ ਗ੍ਰੰਥ ਪੰਥ ਨੂੰ ਸਮਰਪਤਿ ਹੋ ਕੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨੀ ਪਿਛਲੇ ਦਿਨੀਂ ਤਰਨ ਤਾਰਨ ਵਿੱਚ ਅਕਾਲ ਉਪਮਾ ਜਥੇ ਵੱਲੋਂ ਉਲੀਕੇ ਇੱਕ ਗੁਰਮਤ ਸੈਮੀਨਾਰ ਦੀ ਸੰਪੂਰਨਤਾ ਤੋਂ ਬਾਅਦ, ਜਦੋਂ ਇਹ ਵਾਪਸ ਆ ਰਹੇ ਸਨ ਤਾਂ ਸਿੱਖੀ ਭੇਸ ਵਿੱਚ ਸੰਘਵਾਦੀ ਸੋਚ ਤੇ ਸਿੱਖੀ ਦੇ ਦੁਸ਼ਮਣ ਰਾਜਸੀ ਅਕਾਵਾਂ ਨੂੰ ਖੁਸ਼ ਕਰਨ ਲਈ ਸ਼ਰਾਰਤੀ ਅਨਸਰਾਂ ਨੇ ਉਹਨਾਂ ਦੀ ਗੱਡੀ ਉੱਤੇ ਹਮਲਾ ਕਰਕੇ ਆਪਣੀ ਮਾਨਸਿਕ ਕੰਗਾਲੀ ਦਾ ਸਬੂਤ ਦਿੱਤਾ ਹੈ।

ਜਰਮਨੀ ਦੀਆਂ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਦੀ ਭਰਪੂਰ ਨਿਖੇਧੀ ਕਰਦੀਆਂ ਹੋਈਆਂ ਇਸ ਹਮਲੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਦੇ ਪ੍ਰਚਾਰ ਉਪੱਰ ਹਮਲਾ ਕਰਾਰ ਦਿੰਦੀਆ ਹਨ ਤੇ ਸਿੱਖ ਸੰਗਤਾਂ ਨੂੰ ਅਪੀਲ ਕਰਦੀਆਂ ਹਨ ਕਿ ਉਹ ਅਖੌਤੀ ਜਥੇਦਾਰਾਂ ਤੇ ਸੰਤ ਸਿਪਾਹੀ ਦੇ ਸਿਧਾਤ ਤੋਂ ਭਗੌੜੇ, ਅਸੰਤਾਂ, ਡੇਰੇਦਾਰਾਂ, ਪੰਖਡੀ ਸਾਧਾ ਤੇ ਧਰਮ ਨੂੰ ਰਾਜਨੀਤੀ ਲਈ ਵਰਤਣ ਵਾਲੇ ਲੀਡਰਾਂ ਤੋਂ ਸੁਚੇਤ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਸਭ ਸਿੱਖਨ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਨੂੰ ਆਪਣਾ ਇਸ਼ਟ ਮੰਨਣ ਵਾਲੇ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਚਾਰ ਲਈ ਵੱਧ ਤੋਂ ਵੱਧ ਸਹਿਯੋਗ ਕਰਨ ਤੇ ਸਿੱਖਾਂ ਦੇ ਧਾਰਮਿਕ ਮੱਸਲਿਆਂ ਦੇ ਹੱਲ ਲਈ ਪ੍ਰੋ. ਦਰਸ਼ਨ ਸਿੰਘ ਜੀ ਨਾਲ ਵੀਚਾਰ ਚਰਚਾਂ ਕੀਤੀ ਜਾ ਸਕਦੀ ਹੈ, ਜੋ ਕਿ ਉਹ ਗੁਰਸਿੱਖਾਂ ਨਾਲ ਵੀਚਾਰ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ, ਪਰ ਸਰੀਰਕ ਹਮਲਿਆਂ ਵਰਗੀਆਂ ਅੱਤਨਿੰਦਣ ਯੋਗ ਕਾਰਵਾਈਆਂ ਸੱਚ ਦੀ ਅਵਾਜ਼ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਹੈ ਤੇ ਮੌਕੇ ਦੀਆਂ ਜ਼ਾਲਮਾਂ ਸਰਕਾਰਾਂ ਵੀ ਹਮੇਸ਼ਾਂ ਇਹੋ ਹੀ ਚਹੁੰਦੀਆਂ ਹਨ ਤੇ ਇਹੋ ਅਜਿਹੀ ਘਟੀਆਂ ਸੋਚ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਇਹੋ ਅਜਿਹੇ ਹਮਲੇ ਕਰਕੇ ਜ਼ਾਲਮ ਸਰਕਾਰਾਂ ਦੇ ਕੁਹਾੜਿਆਂ ਦੇ ਦਸਤੇ ਬਣਨ ਤੋਂ ਗੁਰੇਜ਼ ਕਰਨ।

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੇ ਪ੍ਰਧਾਨ ਭਾਈ ਅਨੂਪ ਸਿੰਘ ਘੋਤੜਾ, ਗੁਰਦੁਅਰਾ ਸਟੁਟਗਾਟ ਭਾਈ ਉਂਕਾਰ ਸਿੰਘ ਗਿੱਲ, ਗੁਰਦੁਆਰਾ ਲਾਈਪਸਿਕ ਭਾਈ ਬਲਦੇਵ ਸਿੰਘ ਬਾਜਵਾ, ਗੁਰਦੁਆਰਾ ਨਿਉਨਬਰਗ ਭਾਈ ਦਿਲਬਾਗ ਸਿੰਘ, ਗੁਰਦੁਆਰਾ ਰੀਗਨਸਬਰਗ ਭਾਈ ਸੁਖਵਿੰਦਰ ਸਿੰਘ ਲਾਡੀ, ਗੁਰਦੁਆਰਾ ਔਕਸਬਰਗ ਭਾਈ ਭਵਿੰਦਰ ਸਿੰਘ ਮੰਡੇਰ, ਗੁਰਦੁਆਰਾ ਗੁਰੂ ਤੇਗ ਬਹਾਦਰ ਕਲੋਨ ਦੇ ਸਾਬਕਾ ਪ੍ਰਧਾਨ ਭਾਈ ਅਮਰਜੀਤ ਸਿੰਘ ਪੇਲੀਆ, ਸਾਬਕਾ ਪ੍ਰਧਾਨ ਭਾਈ ਰੁਲਦਾ ਸਿੰਘ, ਗੁਰਦੁਆਰਾ ਸਿੱਖ ਸੈਂਟਰ ਆਖਨ ਭਾਈ ਜਗਦੀਸ਼ ਸਿੰਘ, ਗੁਰਦੁਆਰਾ ਮਿਉਨਿਚਨ ਦਾ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਅਟਵਾਲ,ਸਿੰਘ ਸਭਾ ਜਰਮਨੀ ਭਾਈ ਅਵਤਾਰ ਸਿੰਘ ਪ੍ਰਧਾਨ, ਭਾਈ ਜਸਵੀਰ ਸਿੰਘ ਬਾਬਾ, ਭਾਈ ਸੰਤੋਖ ਸਿੰਘ, ਭਾਈ ਗੁਰਚਰਨ ਸਿੰਘ ਗੋਰਾਇਆ, ਸਿੰਘ ਸਭਾ ਫਰੈਕਫੋਰਟ ਭਾਈ ਗੁਰਵਿੰਦਰ ਸਿੰਘ, ਭਾਈ ਜਸਵੰਤ ਸਿੰਘ ਢਿੱਲੋ,ਫਰੈਕਫੋਰਟ ਦੇ ਸਾਬਕਾ ਪ੍ਰਧਾਨ ਭਾਈ ਬਲਕਾਰ ਸਿੰਘ ,ਸਾਬਕਾ ਪ੍ਰਧਾਨ ਭਾਈ ਭਾਈ ਨਰਿੰਦਰ ਸਿੰਘ ਘੋਤੜਾ, ਦਲ ਖਾਲਸਾ ਜਰਮਨੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਪ੍ਰਦੇਸੀ ਹਾਈਜੈਕਰ, ਸਿੱਖ ਸੰਦੇਸ਼ਾਂ ਜਰਮਨੀ ਭਾਈ ਜਗਦੀਸ਼ ਸਿੰਘ ਆਖਨ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ, ਬਾਬਾ ਪ੍ਰੇਮ ਸਿੰਘ ਜੀ ਸਿੱਖ ਵੈਲਫੇਅਰ ਫਰੈਕਫੋਰਟ, ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸ਼ੀਏਸ਼ਨ ਫਰੈਕਫੋਰਟ ਦੇ ਸ਼ਿਵਦੇਵ ਸਿੰਘ ਕੰਗ ਦਲ ਖਾਲਸਾ ਸਵਿਟਜ਼ਰਲੈਂਡ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਖਾਲਸਾ ਗੁਰੂ ਨਾਨਕ ਸੇਵਾ ਸੋਸਾਇਟੀ ਬੈਲਜ਼ੀਅਮ ਭਾਈ ਮਹਿੰਦਰ ਸਿੰਘ ਜੀ ਖਾਲਸਾ, ਭਾਈ ਸੁਰਿੰਦਰ ਸਿੰਘ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top