|
ਮੈ ਹਿੰਦੂ ਨਹੀਂ,
ਕਿਉਂਕਿ ਮੈਂ ਦੁਮਾਲਾ ਸਜਾਉਂਦਾ ਹਾਂ,
ਫਿਰ ਕੀ ਹੋਇਆ ਜੇ ਮੈਂ ਭਗੌਤੀ ਨੂੰ ਧਿਆਉਂਦਾ ਹਾਂ।
ਧਰਮਰਾਜ, ਚਿਤਰ ਗੁਪਤ ਤੇ ਚੌਰਾਸੀ ਲੱਖ
ਜੂਨਾਂ ਸਭ 'ਤੇ ਭਰੋਸਾ ਕਰਦਾ ਹਾਂ,
ਭੂਤ, ਪ੍ਰੇਤ, ਧਾਗੇ, ਤਵੀਤ, ਜਠੇਰੇ, ਵਰ, ਤੇ ਸਰਾਪ ਸਭ ਤੋਂ ਬੜਾ ਮੈਂ ਡਰਦਾ
ਹਾਂ,
ਸੰਤ, ਬਾਬੇ, ਬ੍ਰਹਮਗਿਆਨੀ, ਜੋਤਸ਼ੀ,
ਪੀਰ ਤੇ ਸਨਿਆਸੀ ਸਭ ਦਾ ਪਾਣੀ ਭਰਦਾ ਹਾਂ,
ਗੁਰੂ ਗਰੰਥ ਦੀ ਗਲ ਕਰਨ ਵਾਲਿਆਂ ਨਾਲ ਮੈਂ ਸਭ ਤੋਂ ਪਹਿਲਾਂ ਲੜਦਾ ਹਾਂ,
ਪਰ ਮੈ ਬਾਹਰੋਂ ਦੀ ਕਿਰਪਾਨ ਪਾ ਕੇ
ਚੋਲਾ ਵੀ ਤਾਂ ਲੰਬਾ ਪਾਉਂਦਾ ਹਾਂ,
ਇਸ ਲਈ ਮੈ ਹਿੰਦੂ ਨਹੀਂ, ਕਿਉਂਕਿ ਮੈਂ ਦੁਮਾਲਾ ਸਜਾਉਂਦਾ ਹਾਂ,
ਫਿਰ ਕੀ ਹੋਇਆ ਜੇ
ਮੈਂ ਭਗੌਤੀ ਨੂੰ ਧਿਆਉਂਦਾ ਹਾਂ।
ਗੁਰੂ ਗਰੰਥ ਤੋਂ ਵੱਧ ਕੇ ਮੈਨੂੰ ਦੂਜੇ
ਗਰੰਥ ਪਿਆਰੇ ਨੇ,
ਸੂਰਜ ਪ੍ਰਕਾਸ਼, ਗੁਰ ਬ੍ਲਾਸ ਤੇ ਦਸਮ ਗਰੰਥ ਮੇਰੇ ਜੀਵਨ ਦੇ ਸਹਾਰੇ ਨੇ,
ਮਾਲਾ ਫੇਰਾਂ, ਜੋਤਾਂ ਜਗਾਵਾਂ, ਟਲ
ਖੜਕਾਵਾਂ, ਇਹ ਸਭ ਮੇਰੇ ਕਾਰੇ ਨੇ,
ਗੁਰੂਆਂ ਨੂੰ ਲਵ ਕੁਸ਼ ਦੀ ਔਲਾਦ ਹਾਂ, ਮੰਨਦਾ ਕੌਣ ਕਹੇ ਕੇ ਉਹ ਨਿਆਰੇ ਨੇ,
ਪਰ ਮੈਂ ਜਾਪ, ਸਵਈਏ, ਤੇ ਚੌਪਈ ਵੀ
ਤਾਂ ਗਾਉਂਦਾ ਹਾਂ,
ਇਸ ਲਈ ਮੈ ਹਿੰਦੂ ਨਹੀਂ ਕਿਉਂਕਿ ਮੈਂ ਦੁਮਾਲਾ ਸਜਾਉਂਦਾ ਹਾਂ
‘ਗੋਲਡੀ’ ਫਿਰ ਕੀ
ਹੋਇਆ ਜੇ ਮੈਂ ਭਗੌਤੀ ਨੂੰ ਧਿਆਉਂਦਾ ਹਾਂ। |