Share on Facebook

Main News Page

ਸ਼ਿਰੋਮਣੀ ਅਕਾਲੀ ਦਲ ਮਾਨ ਸਪੇਨ ਦੇ ਸਾਰੇ ਮੈਂਬਰਾਂ ਵੱਲੋਂ ਸ. ਸਿਮਰਨਜੀਤ ਸਿੰਘ ਮਾਨ ਨੂੰ ਆਪਹੁਦਰੇ ਜਥੇਦਾਰਾਂ ਦੇ ਬਿਆਨ ਸੰਬੰਧੀ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਅਪੀਲ

ਮਿਤੀ 07 ਮਾਰਚ ਨੂੰ ਅਕਾਲ ਉਪਮਾ ਜਥਾ ਅਤੇ ਪੰਥਿਕ ਦਲ ਵੱਲੋਂ ਰੱਖੇ ਗਏ ਗੁਰਮਤ ਸੇਮੀਨਾਰ ਦੌਰਾਨ ਜਿਸ ਵਿੱਚ ਪ੍ਰੋ ਦਰਸ਼ਨ ਸਿੰਘ ਖਾਲਸਾ ਅਤੇ ਸਿਰਦਾਰ ਪ੍ਰਭਦੀਪ ਸਿੰਘ ( ਟਾਈਗਰ ਜਥਾ ਯੂਕੇ ਅਤੇ ਸਿੰਘਨਾਦ ਰੇਡਿਉ) ਹੁਰਾ ਨੇ ਸ਼ਮੂਲੀਅਤ ਕੀਤੀ ਇਹਨਾਂ ਦੋਵਾਂ ਪੰਥ ਦਰਦੀਆਂ ਦਾ ਸਿੱਖ ਕੌਮ ਵਿੱਚ ਗੁਰਮੱਤ ਦੀ ਗੱਲ ਨੂੰ ਬੜੀ ਬੇਬਾਕੀ ਅਤੇ ਜ਼ੁਰਤ ਨਾਲ ਕਹਿਣ ਕਰਕੇ ਬਹੁਤ ਸਨਮਾਨ ਹੈ।

ਤਰਨ ਤਾਰਨ ਦੇ ਰਾਮਗੜੀਆ ਬੁੰਗਾ ਵਿੱਚ ਗੁਰਮਤ ਸੈਮੀਨਾਰ ਦੇ ਸੰਪੂਰਣ ਹੋਣ ਤੋਂ ਬਾਅਦ ਟਕਸਾਲੀਆਂ ਅਤੇ ਬਿਧੀ ਚੰਦੀਆਂ ਦਾ ਝੁੰਡ ਪ੍ਰੋ. ਦਰਸ਼ਨ ਸਿੰਘ ਅਤੇ ਸਿਰਦਾਰ ਪ੍ਰਭਦੀਪ ਸਿੰਘ ਦਾ ਵਿਰੋਧ ਕਰਨ ਲਈ ਅੱਸਲ ਵੱਟੇ ਲੈ ਰਿਹਾ ਸੀ, ਭਾਵੇਂ ਅੱਗੇ ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦੀ ਫੁੱਲ ਤਿਆਰੀ ਵੇਖ ਕੇ ਇਹਨਾਂ ਦੀ ਦਾਲ ਨਹੀਂ ਗਲੀ, ਪਰ ਫਿਰ ਵੀ ਅਖੀਰਲੇ ਹਥਿਆਰ ਦੇ ਰੂਪ ਵਿੱਚ ਇਹਨਾਂ ਗੁੰਡਿਆਂ ਨੇ ਇੱਕ ਵਿਸਫੋਟਕ ਪਦਾਰਥ ਰਾਹੀਂ ਸਿੱਖ ਕੌਮ ਦੇ ਇਹਨਾਂ ਹੀਰਿਆਂ ਦਾ ਜਾਨੀ ਨੁਕਸਾਨ ਕਰਨਾ ਚਾਹਿਆ, ਜੋ ਕੀ ਬੜੀ ਕਾਇਰਾਨਾ ਹਰਕਤ ਹੈ।

ਇਸ ਸਾਰੀ ਘਟਨਾਕ੍ਰਮ ਸੰਬੰਧੀ ਸਰਬੱਤ ਖਾਲਸਾ ਦੌਰਾਨ ਥਾਪੇ ਗਏ ਜਥੇਦਾਰਾਂ ਦਾ ਬਿਆਨ ਜਿੱਥੇ ਬੜਾ ਹਾਸੋਹੀਣਾ ਹੈ। ਉੱਥੇ ਨਾਲ ਹੀ ਉਹਨਾਂ ਦੀ ਸੌੜੀ ਮਾਨਸਿਕਤਾ ਦੀ ਭੀ ਇੱਕ ਤਸਵੀਰ ਪੇਸ਼ ਕਰਦਾ ਹੈ।

ਅਸੀਂ ਸ਼ਿਰੋਮਣੀ ਅਕਾਲੀ ਦਲ ਮਾਨ ਸਪੇਨ ਦੇ ਸਾਰੇ ਮੈਬਰ ਸ. ਸਿਮਰਨਜੀਤ ਸਿੰਘ ਮਾਨ ਨੂੰ ਇਹਨਾਂ ਆਪਹੁਦਰੇ ਜਥੇਦਾਰਾਂ ਦੇ ਬਿਆਨ ਸੰਬੰਧੀ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਅਪੀਲ ਕਰਦੇ ਹਾਂ, ਜੇਕਰ ਮਾਨ ਸਾਬ ਇਸ ਬਿਆਨ ਅਤੇ ਅਖੌਤੀ ਦਸ਼ਮ ਗਰੰਥ ਸੰਬੰਧੀ ਆਪਣਾ ਪੱਖ ਸਪੱਸਟ ਨਹੀਂ ਕਰਦੇ, ਤਾਂ ਅਸੀਂ ਸ਼ਿਰੋਮਣੀ ਅਕਾਲੀ ਦਲ ਮਾਨ ਸਪੇਨ ਵੱਲੋਂ ਆਪਣੇ ਸਿਆਸੀ ਅਹੁਦਿਆਂ ਤੋਂ ਅਸਤੀਫਾ ਦੇ ਦੇਵਾਂਗੇ।

ਅਸੀਂ ਇੱਥੇ ਇੱਕ ਗੱਲ ਸਪੱਸਟ ਕਰ ਦੇਣਾ ਚਾਹੁੰਦੇ ਹਾਂ, ਕਿ ਸਾਨੂੰ ਸਭ ਤੋਂ ਸਿਰਮੋਰ ਗੁਰੂ ਗਰੰਥ ਸਾਹਿਬ ਦੀ ਪ੍ਰਭੂਸੱਤਾ ਹੈ ਅਤੇ ਦਸਮ ਗਰੰਥ ਦਾ ਗੁਰੂ ਗਰੰਥ ਸਾਹਿਬ ਦੇ ਬਰਾਬਰ ਸ਼ਰੀਕ ਬਣਾ ਕੇ ਪ੍ਰਚਾਰ ਅਤੇ ਪ੍ਰਸਾਰ ਅਸੀਂ ਕਦੇ ਭੀ ਬਰਦਾਸ਼ਿਤ ਨਹੀਂ ਕਰਾਂਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top