ਕੱਲ
ਦਾ ਸੈਮੀਨਾਰ ਬੜਾ ਸਫਲਤਾ ਨਾਲ ਸਪੰਨ ਹੋਇਆ। ਇਹਨਾਂ ਅਖੌਤੀ ਜੋਧਿਆਂ ਦੀ ਬੀਰਤਾ ਦੇਖ ਲਵੋ
ਕਿ ਇਹਨਾਂ ਵਿਚਾਰਿਆਂ ਦੀ ਸੈਮੀਨਾਰ ਵਾਲੇ ਹਾਲ ਵਿੱਚ ਆਉਣ ਦੀ ਹਿੰਮਤ ਭੀ ਨਹੀਂ ਪਈ। ਮੇਰੇ
ਵੱਲੋਂ ਸਾਰੇ ਪ੍ਰਬੰਧਕਾਂ ਅਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਖਾਸ ਹਦਾਇਤਾਂ ਸਨ ਕਿ ਆਪਣੀਆਂ
ਕਲਮਾਂ ਘਰ ਛੱਡ ਕੇ ਅਤੇ ਕਿਰਪਾਨਾਂ ਨਾਲ ਲੈ ਕੇ ਆਉਣ ਭਾਵ ਸ਼ਸਤਰਧਾਰੀ ਹੋ ਕੇ ਪਹੁੰਚਣ।
ਜੇ ਸਿੱਖੀ ਦੇ ਸਿਧਾਂਤ ਨੂੰ ਮੁੱਖ ਰੱਖੀਏ ਤਾਂ ਸ਼ਸਤਰ ਵਾਰ ਕਰਨ
ਵਾਸਤੇ ਨਹੀਂ, ਸਗੋਂ ਵਾਰ ਕਰਨ ਵਾਲਿਆਂ ਦੇ ਜੁਆਬ ਲਈ ਰੱਖੇ ਜਾਂਦੇ ਹਨ।
ਇੰਨ ਬਿਨ ਇਸੇ ਤਰਾਂ ਹੋਇਆ ਕਿ ਮਿਸ਼ਨਰੀਆਂ ਦੇ ਹੱਥ ਵਿੱਚ
ਕਿਰਪਾਨਾਂ ਵੇਖ, ਇਹਨਾਂ ਅਖੌਤੀ ਜੋਧਿਆਂ ਦੀ ਅੰਦਰ ਆਉਣ ਦੀ ਹਿੰਮਤ ਨਹੀਂ ਪਈ।
ਯਾਦ ਰਹੇ ਕਿ ਸੈਮੀਨਾਰ ਦੇ ਹਾਲ ਦੇ ਸਾਰੇ ਦਰਵਾਜੇ ਖੋਲ ਕੇ ਰੱਖੇ ਗਏ ਸਨ, ਵਿਟਾਮਿਨ
C (ਛਿੱਤਰ)
ਦਾ ਅੰਦਰ ਪ੍ਰਬੰਧ ਦੇਖ ਕੇ ਕੌਣ ਆਉਂਦਾ ਹੈ?
ਤਕਰੀਬਨ ਚਾਰ ਘੰਟੇ ਸੈਮੀਨਾਰ ਚੱਲਣ ਤੋਂ ਬਾਅਦ ਇਹ ਆਪਣੀ ਬੇਇੱਜਤੀ ਮਹਿਸੂਸ ਕਰਦੇ ਹੋਏ
ਹੁੱਲੜਬਾਜੀ ਵਾਲੀ ਜੁੱਗਤ ਤਿਆਗ ਕੇ, ਸਿੱਧਾ ਵਿਚਾਰ ਚਰਚਾ ਕਰਨ ਦੇ ਦਾਅ ਨੂੰ ਅਜਮਾਉਣ ਲੱਗੇ,
ਪਰ ਵਿਚਾਰ ਤਾਂ ਸਿਰ ਨਾਲ ਕੀਤੀ ਜਾਂਦੀ ਹੈ ਜੋ ਇਹਨਾਂ ਭਗਉਤੀ ਸੇਵਕਾਂ ਕੋਲ ਕਿੱਥੇ?
ਪੰਜ ਮਿੰਟ ਵਿੱਚ ਹੀ ਇੱਕ ਸਵਾਲ ਪੁੱਛਣ 'ਤੇ ਹੀ ਭੱਜ ਉੱਠੇ।
ਬੱਸ ਫਿਰ ਕੀ ਹੋਣਾ ਸੀ, ਫਿਰ ਪੁਰਾਣਾ ਹਥਿਆਰ ਵਰਤਣ ਦੀ ਕੋਸਿਸ਼ ਕਰਦੇ ਰਹੇ, ਪਰ ਇੱਥੇ
ਤਿਆਰ ਬਰ ਤਿਆਰ ਮਿਸ਼ਨਰੀ ਅਤੇ ਪ੍ਰਬੰਧਕਾਂ ਦੀ ਦਾਦ ਦੇਣੀ ਬਣਦੀ ਹੈ, ਜਿਹਨਾਂ ਤੋਂ ਡਰਦੇ
ਇਹ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰਦੇ ਰਹੇ।
ਇਹ ਚਾਹੁੰਦੇ ਸਨ ਕਿ ਜਦੋਂ ਮੈਂ ਅਤੇ ਪ੍ਰੋ. ਦਰਸ਼ਨ ਸਿੰਘ ਖਾਲਸਾ
ਵਾਪਸੀ ਘਰ ਵੱਲ ਨੂੰ ਚਾਲੇ ਪਾਈਏ, ਤਾਂ ਇਹ ਵਿਚਾਰੇ ਸਾਡੇ ਖਿਲਾਫ ਕੁੱਝ ਜ਼ਿੰਦਾਬਾਦ
ਮੁਰਦਾਬਾਦ ਦੇ ਨਾਅਰੇ ਲਗਾ ਕੇ ਆਪਣੀ ਇੱਜ਼ਤ ਤਾਂ ਬਚਾ ਲੈਣ, ਜੋ ਕਿ ਸਾਡੀ ਵਾਪਸੀ
ਦੇ ਦੌਰਾਨ ਇਹਨਾਂ ਦੀ ਭਗਾਉਤੀ ਮਾਂ ਨੇ ਇਹਨਾਂ ਦੀ ਲਾਜ ਰੱਖੀ।
ਇੱਕ ਹੋਰ ਕਾਇਰਤਾ ਭਰਿਆ ਕਾਰਾ ਜੋ ਇਹਨਾਂ ਨੇ ਕੀਤਾ, ਉਹ ਇਹ ਕਿ ਸਾਡੀ ਗੱਡੀ ਦੀ ਬੰਪਰ
ਵਾਲੀ ਜਗਾ 'ਤੇ ਜਿੱਥੇ ਅਗਲੀ ਬ੍ਰੇਕ ਹੁੰਦੀ ਹੈ, ਰੌਲੇ ਗੌਲੇ ਦੌਰਾਨ ਉੱਥੇ ਆਰ.ਐਸ. ਐਸ
ਦੀ ਨਕਲ 'ਤੇ ਤਿਆਰ ਕੀਤਾ ਹੋਇਆ, ਇੱਕ ਭੁੱਸ ਜਿਹਾ ਬੰਬ (ਇਸ
ਬੰਬ ਦੀ ਤਿਆਰ ਕਰਨ ਦੀ ਜੁਗਤੀ ਇੰਨ ਬਿੰਨ ਉਸ ਤਰਾਂ ਦੀ ਸੀ, ਜਿਵੇਂ
Who Hunt Karkare ਦਾ
ਲਿਖਾਰੀ ਦੱਸਦਾ ਹੈ) ਲੁਕਾ ਦਿੱਤਾ, ਕਿ ਸ਼ਾਇਦ ਇਹ ਸਾਡਾ ਕੁੱਝ ਸਰੀਰਕ ਨੁਕਸਾਨ
ਕਰੇਗਾ, ਪਰ ਤੁਸੀਂ ਹੈਰਾਨ ਹੋਵੋਗੇ ਕਿ
ਇਹਨਾਂ ਦਾ ਤਿਆਰ ਕੀਤਾ ਹੋਇਆ ਦੇਸੀ ਬੰਬ ਨੇ ਭੀ ਇਹਨਾਂ ਦੇ ਅਖੌਤੀ ਗਰੰਥ ਵਾਂਗ ਰੌਲਾ ਤਾਂ
ਬਥੇਰਾ ਪਾਇਆ, ਪਰ ਕਦੇ ਭਗਉਤੀ ਦਾ ਵਾਰ ਭੀ ਕਦੇ ਕਿਸੇ ਗੁਰੂ ਬਾਜਾਂ ਵਾਲੇ ਦੇ ਸਿੱਖ ਦਾ
ਨੁਕਸਾਨ ਕਰ ਸਕਦਾ ਹੈ!!!
ਬਾਕੀ ਸਾਡੇ ਕੋਲ ਸਾਰੀ ਰਿਕਾਰਡਿੰਗ
ਮੌਜੂਦ ਹੈ, ਜਿਸ ਵਿੱਚ ਇਹ ਕਿਵੇਂ ਉੱਠ ਕੇ ਭੱਜੇ ਅਤੇ ਇਹਨਾਂ ਦੇ ਦਿਵਾਲੀ ਵਾਲੇ ਪਟਾਕੇ
ਕਿਵੇਂ ਠੁੱਸ ਨਿਕਲੇ, ਜੋ ਕਿ ਛੇਤੀ ਹੀ ਆਪ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।