Share on Facebook

Main News Page

ਪ੍ਰੋਫੈਸਰ ਦਰਸ਼ਨ ਸਿੰਘ ਨਾਲ ਵਿਚਾਰ ਦੀ ਥਾਂ ਤਕਰਾਰ ਅਤੇ ਬੰਬ ਨਾਲ ਕਾਰ 'ਤੇ ਹਮਲਾ ਅਤਿ ਮੰਦਭਾਗਾ
-: ਗਿਆਨੀ ਕੇਵਲ ਸਿੰਘ, ਪੰਥਕ ਤਾਲਮੇਲ ਸੰਗਠਨ
9592093472, 9814898802, 9814921297, 9815193839, 9888353957
ਪ੍ਰੈਸ ਨੋਟ 08/3/2016

ਜ਼ਿਉਂਦੀਆਂ ਜਾਗਦੀਆਂ ਕੌਮਾਂ ਅੰਦਰ ਵਿਚਾਰਕ ਮਤ-ਭੇਦ ਸੁਭਾਵਕ ਹੀ ਹੁੰਦੇ ਹਨ, ਜੋ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਸਹਾਇਕ ਵੀ ਹੁੰਦੇ ਹਨ। ਪਰ ਮਨ-ਭੇਦ ਕੌਮਾਂ ਲਈ ਬਹੁਤ ਖਤਰਨਾਕ ਹੁੰਦੇ ਹਨ। ਸ੍ਰੀ ਰਾਮਗੜ੍ਹੀਆ ਬੁੰਗਾ ਤਰਨਤਾਰਨ ਸਾਹਿਬ ਵਿਖੇ ਅਕਾਲ ਉਪਮਾ ਜਥਾ ਵਲੋਂ ਰੱਖੇ ਗੁਰਮਤਿ ਸਮਾਗਮ ਵਿਚ ਉਚੇਚਾ ਪੁੱਜੇ ਪ੍ਰੋਫੈਸਰ ਦਰਸ਼ਨ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਸ ਤਰੀਕੇ ਘਿਰਾਓ ਕੀਤਾ ਗਿਆ, ਕਾਰ ਦੀ ਭੰਨ-ਤੋੜ ਕੀਤੀ ਗਈ ਅਤੇ ਕਾਰ ਵਿਚ ਫਿੱਟ ਕੀਤਾ ਗਿਆ ਬੰਬ ਚਲਾਇਆ ਗਿਆ, ਇਹ ਤਾਲਬਾਨੀ ਪਹੁੰਚ ਹੈ। ਜੋ ਕਿ ਅੰਤਮ ਤੇ ਅਸਲ ਨਿਰਣੈ ਦੀ ਦੁਸ਼ਮਣ ਹੁੰਦੀ ਹੈ।

ਭਰ੍ਹਾ-ਮਾਰੂ ਜੰਗ ਕੌਮਾਂ ਦੀ ਤਕਦੀਰ ਅਤੇ ਤਸਵੀਰ ਨੂੰ ਛੱਲਣੀ ਕਰ ਦਿੰਦੀ ਹੈ। ਸਿੱਖੀ ਸਿਧਾਂਤ ਅੰਦਰ ਵਿਚਾਰ ਅਤੇ ਸੱਭਿਅਕ ਵਿਹਾਰ ਦੀ ਪ੍ਰਧਾਨਤਾ ਹੈ। ਜਿਸ ਉੱਪਰ ਹਰ ਧਿਰ ਨੂੰ ਅਮਲ ਕਰਨਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਚ ਹੋਣ ਜਾ ਰਹੀ ਵਿਸ਼ਵ ਸਿੱਖ ਕਾਨਫਰੰਸ ਲਈ ਰਵਾਨਾ ਹੋਣ ਤੋਂ ਪਹਿਲਾਂ ਕੀਤਾ।

ਉਹਨਾਂ ਕਿਹਾ ਕਿ ਦੁਨੀਆਂ ਦੇ ਦਾਨੇ ਸਿੱਖ ਕੌਮ ਦੇ ਸੁਨਹਿਰੀ ਭਵਿੱਖ ਦਾ ਚਿੰਤਨ ਕਰਨ ਲਈ 10 ਤੋਂ 13 ਮਾਰਚ ਤੱਕ ਸਿੱਖ ਕੌਮ ਦੀ ਪ੍ਰਭੂਸਤਾ, ਵਰਲਡ ਸਿੱਖ ਪਾਰਲੀਮੈਂਟ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਸ਼ਵ ਪਹੁੰਚ ਆਦਿ ਮੁੱਦਿਆਂ ਤੇ ਵਿਚਾਰ ਕਰਨ ਜਾ ਰਹੇ ਹਨ। ਦੂਜੇ ਪਾਸੇ ਪ੍ਰੋਫੈਸਰ ਦਰਸ਼ਨ ਸਿੰਘ ਅਤੇ ਸਰਦਾਰ ਪ੍ਰਭਦੀਪ ਸਿੰਘ (ਟਾਈਗਰ ਜਥਾ ਯੂ.ਕੇ. ਅਤੇ ਸਿੰਘ ਨਾਦ ਰੇਡੀਉ) ਹੋਰਾਂ ਤੇ ਬੰਬ ਹਮਲਾ ਹੋਣਾ ਭਾਰੀ ਚਿੰਤਾ ਦਾ ਵਿਸ਼ਾ ਹੈ। ਜਿਸ ਲਈ ਚਿੰਤਨ ਦਾ ਪੱਲਾ ਫੜ ਕੇ ਐਸੀਆਂ ਕਾਰਵਾਈਆਂ ਤੋਂ ਨਾਤਾ ਤੋੜਿਆ ਜਾਣਾ ਚਾਹੀਦਾ ਹੈ ਅਤੇ ਭਵਿੱਖ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦੀ ਸਿਆਣਪ ਨਾਲ ਪੰਥ ਤੈਅ ਕਰੀਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top