Share on Facebook

Main News Page

ਮੌਜੂਦਾ ਪੰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਤਰਨ ਤਾਰਨ ਵਿਖੇ ਵਿਸੇਸ਼ ਗੁਰਮਤਿ ਸੈਮੀਨਾਰ
-:
ਨਵਜੋਧ ਸਿੰਘ, ਅਕਾਲ ਉਪਮਾ ਜਥਾ 
 

ਸਮੂਹ ਗੁਰਮਤਿ ਪੰਥੀਆਂ ਨੂੰ ਜਾਣ ਕੇ ਇਸ ਖੁਸ਼ੀ ਹੋਵੇ ਕਿ ਮਿਤੀ 07 ਮਾਰਚ 2016 ਦਿਨ ਸੋਮਵਾਰ ਨੂੰ 11:00 ਵਜੇ ਰਾਮਗੜ੍ਹੀਆ ਬੁੰਗਾ (ਖੱਡੀਆਂ ਵਾਲਾ ਚੌਕ) ਨਜ਼ਦੀਕ ਗੁਰੂ ਅਰਜਨ ਦੇਵ ਸਰਾਂ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਇੱਕ ਵਿਸੇਸ਼ ਗੁਰਮਤ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ। 

ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਦੇ ਤੌਰ 'ਤੇ ਸਿਰਦਾਰ ਪ੍ਰਭਦੀਪ ਸਿੰਘ (ਟਾਈਗਰ ਜਥਾ ਯੂ.ਕੇ ਅਤੇ ਸਿੰਘਨਾਦ ਰੇਡਿਉ) ਵਿਸੇਸ਼ ਤੌਰ 'ਤੇ ਪਹੁੰਚ ਰਹੇ ਹਨ। ਸਿਰਦਾਰ ਪ੍ਰਭਦੀਪ ਸਿੰਘ ਸਲਾਈਡ ਸ਼ੋਅ ਰਾਹੀਂ ਸਿੱਖ ਪੰਥ ਦੇ ਵਿਹੜੇ ਵਿੱਚ ਨਿੱਤ ਪੈਦਾ ਕੀਤੀਆਂ ਜਾ ਰਹੀਆਂ ਪੰਥਿਕ ਚਣੋਤੀਆਂ ਨਾਲ ਕਿਵੇਂ ਨਜਿੱਠਿਆ ਜਾਵੇ ਸੰਬੰਧੀ ਜਾਣਕਾਰੀ ਦੇਣਗੇI 

ਸਿਰਦਾਰ ਪ੍ਰਭਦੀਪ ਸਿੰਘ ਤੋਂ ਇਲਾਵਾ ਡਾ. ਹਨਵੰਤ ਸਿੰਘ ਪਟਿਆਲਾ, ਡਾ. ਅਮਰਜੀਤ ਕੌਰ ਇਤਿਹਾਸਕਾਰ, ਸਿਰਦਾਰ ਜੋਗਿੰਦਰ ਸਿੰਘ ਫੌਜੀ, ਜਗਜੀਤ ਸਿੰਘ ਦੋਦੇ ਅਤੇ ਸਿਰਦਾਰ ਬਲਦੀਪ ਸਿੰਘ ਰਾਮੂਵਾਲੀਆ ਭੀ ਵਿਸੇਸ਼ ਤੌਰ 'ਤੇ ਸੰਗਤਾਂ ਨੂੰ ਸੰਬੋਧਨ ਹੋਣਗੇI  

ਆਉ ਇਕੱਤਰ ਹੋ ਕੇ ਕੌਮ ਦੇ ਮੌਜੂਦਾ ਹਲਾਤਾਂ ਬਾਰੇ ਇੱਕ Discussion Session ਦੇ ਰੂਪ ਵਿੱਚ ਬਹਿ ਕੇ ਵਿਚਾਰਾ ਕਰੀਏ ਅਤੇ ਬਾਬੇ ਨਾਨਕ ਦੀ ਕਰਾਂਤੀਕਾਰੀ ਵਿਚਾਰਧਾਰਾ ਨੂੰ ਵਿਸ਼ਵ ਪੱਧਰ 'ਤੇ ਫੈਲਾਉਣ ਦੇ ਯਤਨਾਂ ਨੂੰ ਮੁੜ ਸਰਜੀਤ ਕਰੀਏ। 

ਪ੍ਰੋਗਰਾਮ ਦਾ ਵੇਰਵਾ:
ਦਿਨ - ਸੋਮਵਾਰ 07 ਮਾਰਚ 2016
ਸਮਾਂ
- 10:30 AM - 04:30PM 

ਜਗਾ -  ਰਾਮਗੜ੍ਹੀਆ ਬੁੰਗਾ (ਖੱਡੀਆਂ ਵਾਲਾ ਚੌਂਕ), ਨਜ਼ਦੀਕ ਗੁਰੂ ਅਰਜਨ ਦੇਵ ਸਰਾਂ ਦਰਬਾਰ ਸਾਹਿਬ , ਤਰਨ ਤਾਰਨ

ਲੰਗਰ - ਸੈਮੀਨਾਰ ਦੌਰਾਨ ਲੰਗਰ ਦਾ ਭੀ ਖਾਸ ਪ੍ਰਬੰਧ ਰਹੇਗਾ ਜੋ ਕਿ  01:30 ਵਜੇ ਦੀ ਬਰੇਕ ਦੌਰਾਨ ਹੀ ਵਰਤਾਇਆ ਜਾਵੇਗਾI 

ਵੱਲੋਂ - ਅਕਾਲ ਉਪਮਾ ਟੀਮ 
ਭਾਈ ਨਵਯੋਧ ਸਿੰਘ ਹਰੀਕੇ
ਮੋਬਾਇਲ  +91 90411 29986

ਸਿਰਦਾਰ ਜਗਜੀਤ ਸਿੰਘ ਦੋਦੇ 
ਮੋਬਾਇਲ   +91 98142 25571


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top