Share on Facebook

Main News Page

ਬਚਿੱਤਰੀਆਂ ਨੇ ਹੁਣ ਅਖੌਤੀ ਦਸਮ ਗ੍ਰੰਥ ਨੂੰ ਸਹੀ ਸਾਬਿਤ ਕਰਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵੀ ਉਂਗਲੀ ਚੁਕਣੀ ਸ਼ੁਰੂ ਕਰ ਦਿੱਤੀ
-: ਸੰਪਾਦਕ ਖ਼ਾਲਸਾ ਨਿਊਜ਼

ਪਿਛਲੇ ਦਿਨੀਂ ਕਿਸੀ ਵੀਰ ਨੇ ਇੱਕ ਈਮੇਲ ਖ਼ਾਲਸਾ ਨਿਊਜ਼ ਨੂੰ ਭੇਜੀ, ਜਿਸ ਵਿੱਚ ਗੁਰਬਾਣੀ ਦੇ ਸ਼ਬਦ ਬਾਰੇ, ਕਿਸੇ ਬਚਿੱਤਰ ਨਾਟਕ ਗ੍ਰੰਥ ਦੇ ਹਿਮਾਇਤੀ ਨੇ ਇਸ ਸ਼ਬਦ 'ਚੋਂ ਇੱਕ ਅੱਖਰ ਨੂੰ ਆਪਣੇ ਮਲੀਨ ਸੋਚ ਦਾ ਪ੍ਰਗਟਾਵਾ ਕਰਦਿਆਂ ਅਖੌਤੀ ਦਸਮ ਗ੍ਰੰਥ ਨੂੰ ਸਹੀ ਸਾਬਿਤ ਕਰਣ ਦੀ ਕੋਝੀ ਹਰਕਤ ਕੀਤੀ। ਸ਼ਬਦ ਇਉਂ ਹੈ:

ਸੋਰਠਿ ਮ:5
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ
ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ
.....
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ "ਫਾਕੈ"
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ

ਇਸ ਪੂਰੇ ਸ਼ਬਦ 'ਚ ਉਨ੍ਹਾਂ ਨੂੰ ਕੱਖ ਨਾ ਲੱਭਾ, ਸਿਰਫ ਇੱਕ ਅੱਖਰ "ਫਾਕੈ" ਨੂੰ ਉਨ੍ਹਾਂ ਨੇ ਅੰਗ੍ਰੇਜ਼ੀ ਦੇ ਅਖਰ FUCK ਨਾਲ ਕਰਣ ਦੀ ਸੋਚੀ...

ਕਈ ਵੀਰ ਬਹੁਤ ਗੁੱਸੇ 'ਚ ਸੀ, ਪਰ ਇਨ੍ਹਾਂ ਭਟਕੇ ਹੋਏ ਵੀਰਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ, ਜਿੰਨੀ ਕੁ ਸੋਚ ਮਿਲੀ ਹੈ, ਜਾਂ ਕਿਰਾਏ ਦੀ ਸੋਚ ਨਾਲ ਇੰਨਾਂ ਕੁ ਹੀ ਸੋਚਿਆ ਜਾ ਸਕਦਾ ਹੈ। ਗੁਰੂ ਦੀ ਮਤਿ ਧਾਰਣ ਕੀਤੀਆਂ ਇਹ ਮਲੀਨ ਸੋਚ ਪਵਿਤ੍ਰ ਹੋ ਜਾਂਦੀ ਹੈ:

ਮ:4 ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥ ਪੰਨਾ 1310, ਸਤਰ 12
ਗੁਰੂ ਨੂੰ ਮਿਲਦਿਆਂ (ਹੀ ਮਨੁੱਖ) ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ । (ਮਨੁੱਖ ਦੀ ਵਿਕਾਰਾਂ ਵਿਚ) ਮੈਲੀ ਹੋ ਚੁਕੀ ਮਤਿ ਨੂੰ (ਗੁਰੂ) ਖੇੜੇ ਵਿਚ ਲੈ ਆਉਂਦਾ ਹੈ ।7।

ਸ਼ਬਦ ਦਾ ਅਰਥ ਕਰਣ ਤੋਂ ਪਹਿਲਾਂ ਇਹ ਵੀਚਾਰ ਲਿਆ ਜਾਣਾ ਚਾਹੀਦਾ ਹੈ ਕਿ ਉਸ ਦਾ ਭਾਵ ਕੀ ਹੈ, ਉਸ ਵਿੱਚ ਵਰਤੀ ਭਾਸ਼ਾ ਕਿਹੜੀ ਹੈ।

ਜੇ ਉਸ ਪੰਕਤੀ ਦਾ ਵੀ ਅਸੀਂ ਅਰਥ ਕਰੀਏ ਤਾਂ ਪਤਾ ਚਲਦਾ ਹੈ ਕਿ ਕਿਵਾੜ, ਸੰਗਿ, ਫਾਕੈ ਸਾਰ ਅੱਖਰ ਸੰਸਕ੍ਰਿਤ ਦੇ ਨੇ, ਤੇ ਜਿਸ FUCK ਅੱਖਰ ਦੀ ਇਹ ਬਚਿੱਤਰੀ ਗਲ ਕਰਹੇ ਨੇ ਉਹ ਹੈ ਅੰਗ੍ਰੇਜ਼ੀ ਦਾ। ਅੱਖਰ ਆਪਣੇ ਆਪ 'ਚ ਸਹੀ ਜਾਂ ਗਲਤ ਨਹੀਂ, ਉਸ ਦੇ ਇਸਤੇਮਾਲ ਦਾ ਤਰੀਕੇ 'ਤੇ ਆਧਾਰਿਤ ਹੈ।  ਫਾਕੈ ਜਿਸਦਾ ਅਖਰੀ ਅਰਥ ਹੈ "ਕੁਕਰਮ ਕਰਨਾ, ਬੁਰਾ ਵਰਤਾਰਾ ਕਰਨਾ"। 

ਜੇ ਚਲੋ ਇਸ ਪੰਕਤੀ ਦਾ ਜੇ ਅਖਰੀ ਅਰਥ ਵੀ ਕਰੀਏ ਤਾਂ ਗੁਰੂ ਸਾਹਿਬ ਮਨੁੱਖ ਨੂੰ ਕੁਕਰਮ ਕਰਣ ਤੋਂ ਰੋਕਦੇ, ਬਚਣ ਲਈ ਉਪਦੇਸ਼ ਦੇ ਰਹੇ ਨੇ, ਉਹ ਵੀ ਸਭਿਯਕ ਭਾਸ਼ਾ 'ਚ:

ਬਦਮਾਸ਼ ਚਾਚੇ ਨੂੰ ਚੰਗਾ ਦੱਸਣ ਲਈ ਆਪਣੇ ਸਕੇ ਪਿਉ 'ਤੇ ਉਂਗਲ਼ ਨਹੀਂ ਚੱਕੀਦੀ।

ਪ੍ਰੋ. ਸਾਹਿਬ ਸਿੰਘ ਇਸ ਪੰਕਤੀ ਦਾ ਅਰਥ ਕਰਦੇ ਨੇ:
"(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ। (ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ।੩।"

ਕੀ ਗਲਤ ਹੈ ਇਸ ਵਿੱਚ? ਇਹ ਹੈ ਗੁਰੂ ਦਾ ਤਰੀਕਾ ਸਮਝਾਉਣ ਦਾ।

ਇੱਕ ਉਦਾਹਰਣ ਦੇ ਤੌਰ 'ਤੇ ਜੇ ਕਿਸੇ ਪ੍ਰਚਾਰਕ ਨੂੰ ਸਟੇਜ ਉੱਤੇ ਵੀ "ਬਲਾਤਕਾਰ" ਅਖਰ ਦਾ ਪ੍ਰਯੋਗ ਕਰਦਿਆਂ ਇਹ ਸਮਝਾਉਣਾ ਪਵੇ ਕਿ "ਬਲਾਤਕਾਰ" ਕਰਨਾ ਇੱਕ ਅਣਮਨੁੱਖੀ ਕਾਰਾ ਹੈ, ਇਸ ਤੋਂ ਬਚਣਾ ਚਾਹੀਦਾ ਹੈ। ਹੁਣ ਇਹ ਹੈ ਸਭਿਯਕ ਤਰੀਕਾ।

ਪਰ ਉਸੇ "ਬਲਾਤਕਾਰ" ਅੱਖਰ ਨੂੰ ਇਸ ਤਰੀਕੇ ਨਾਲ ਵਰਤੀਏ ਕਿ ਬਲਾਤਕਾਰ ਕਿਵੇਂ ਕਰਨਾ ਹੈ, ਕਿਸ ਕਿਸ ਢੰਗ ਨਾਲ ਕਰਨਾ ਹੈ, ਕਿੱਥੇ ਕਰਨਾ ਹੈ, ਕਿੰਨੇ ਜਣੇ ਹੋਣੇ ਚਾਹੀਦੇ ਹਨ... ਆਦਿ... ਇਹ ਹੈ ਉਸੇ ਅੱਖਰ ਦਾ ਦੁਰਉਪਯੋਗ।

ਗੁਰਬਾਣੀ ਦਾ ਐਸਾ ਕੋਈ ਵੀ ਸ਼ਬਦ ਨਹੀਂ, ਜਿਸ ਦੀ ਵਿਆਖਿਆ ਸੰਗਤ 'ਚ ਨਾ ਕੀਤੀ ਜਾ ਸਕੇ। ਤੇ ਇਹ ਕੀਤਾ ਵੀ ਜਾ ਚੁਕਾ ਹੈ, ਕਈ ਬਚਿੱਤਰੀਆਂ ਨੇ ਸਾਨੂੰ ਕੋਈ 8 ਕੁ ਸ਼ਬਦ ਭੇਜੇ ਸੀ, ਜੋ ਉਨ੍ਹਾਂ ਦੀ ਮਲੀਨ ਬੁੱਧੀ ਅਨੁਸਾਰ ਉਨ੍ਹਾਂ ਨੂੰ ਅਸ਼ਲੀਲ ਲਗਦੇ ਸੀ, ਉਨ੍ਹਾਂ ਦਾ ਕੀਰਤਨ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸੰਗਤ ਵਿੱਚ ਕੀਤਾ ਹੋਇਆ ਹੈ, ਜੋ ਕਿ ਇਸ ਲਿੰਕ 'ਤੇ ਕਲਿੱਕ ਕਰਕੇ ਸੁਣੇ ਜਾ ਸਕਦੇ ਨੇ। ਸਿਰਦਾਰ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਨੇ ਵੀ ਬੰਗਲਾ ਸਾਹਿਬ ਦੀ ਸਟੇਜ 'ਤੇ "ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥" ਦੀ ਕਥਾ ਕੀਤੀ।

ਗਿਆਨੀ ਮੱਲ ਸਿੰਘ ਅਤੇ ਦਸਮ ਗ੍ਰੰਥੀ ਜ਼ਰੂਰ ਸੁਣਨ...
"ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ"
ਅਤੇ "ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥"
ਦੀ ਸ਼ੰਕਾ ਬਾਰੇ 14 ਸਤੰਬਰ 2013 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਚਾਨਣਾ ਪਾਇਆ ਗਿਆ

ਸਿਰਦਾਰ ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਨੇ ਵੀ ਬੰਗਲਾ ਸਾਹਿਬ ਦੀ ਸਟੇਜ 'ਤੇ
"ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥"  01 Sept 2012

ਅਤੇ ਹੋਰ ਸ਼ਬਦਾਂ ਦੀ ਵਿਆਖਿਆ ਇਸ ਲਿੰਕ 'ਤੇ ਦੇਖੋ / ਸੁਣੋ

 

ਹੁਣ ਆ ਜਾਓ... ਤੁਹਾਡੇ ਬਚਿੱਤਰੀ ਗ੍ਰੰਥ 'ਤੇ... ਹੈ ਹਿੰਮਤ ਜੇ ਥੱਲੇ ਲਿਖੀ ਕੂੜ ਰਚਨਾਵਾਂ ਦਾ ਸਟੇਜ 'ਤੇ ਸੰਗਤ ਸਾਹਮਣੇ ਕੀਰਤਨ ਅਤੇ ਵਿਆਖਿਆ ਕਰ ਸਕੋ... ਇਹ ਸਿਰਫ 1% ਹਨ, 60% ਅਖੌਤੀ ਦਸਮ ਗ੍ਰੰਥ ਗੰਦ ਨਾਲ ਭਰਿਆ ਪਿਆ ਹੈ:

ਤ੍ਰਿਯ ਕੀ ਝਾਂਟ ਨ ਮੂੰਡੀ ਜਾਈ॥ ਬੇਦ ਪੁਰਾਨਨ ਮੈ ਸੁਨਿ ਪਾਈ॥ ਹਸਿ ਕਰਿ ਰਾਵ ਬਚਨ ਯੌ ਠਾਨਯੋ॥ ਮੈਂ ਅਪੁਨੇ ਜਿਯ ਸਾਚ ਨ ਜਾਨਯੋ॥ ਤੈਂ ਤ੍ਰਿਯਾ ਹਮ ਸੋ ਝੂਠ ਉਚਾਰੀ॥ ਹਮ ਮੂੰਡੈਂਗੇ ਝਾਂਟਿ ਤਿਹਾਰੀ॥ ਤੇਜ ਅਸਤੁਰਾ ਏਕ ਮੰਗਾਯੋ॥ ਨਿਜ ਕਰ ਗਹਿਕੈ ਰਾਵ ਚਲਾਯੋ॥ ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ॥ (ਚਰਿਤ੍ਰ ੧੯੦) ਜਹਾਂਗੀਰ ਆਦਿਲ ਮਰਿ ਗਯੋ॥ ਸ਼ਾਹਿਜਹਾਂ ਹਜਰਤਿ ਜੂ ਭਯੋ॥ ਦਰਿਯਾ ਖਾਂ ਪਰ ਅਧਿਕ ਰਿਸਾਯੋ॥ ਮਾਰਨ ਚਹਯੋ ਹਾਥ ਨਹਿ ਆਯੋ॥ (ਦਸਮ ਗ੍ਰੰਥ ਪੰਨਾ ੯੧੬ ਚਰਿਤ੍ਰ ੮੨)

ਐਸੀ ਫਬਤ ਦੁਹੁੰਨ ਕੀ ਜੋਰੀ॥ ਜਨੁਕ ਕ੍ਰਿਸ਼ਨ ਭ੍ਰਿਖਭਾਨ ਕਿਸ਼ੋਰੀ॥ ੧੧॥ ਦੁਹੂੰ ਹਾਥ ਤਿਹ ਕੁਚਨ ਮਰੋਰੈ॥ ਜਨ ਖੋਯੋ ਨਿਧਨੀ ਧਨੁ ਟੋਰੈ॥ ੧੨॥ ਬਾਰ ਬਾਰ ਤਿਹ ਗਰੇ ਲਗਾਵੈ॥ ਜਨੁ ਕੰਦ੍ਰਪ ਕੋ ਦੱਰਪੁ ਮਿਟਾਵੈ॥ ਭੋਗਤ ਤਾਂਹਿ ਜੰਘ ਲੈ ਕਾਂਧੇ॥ ਜਨੁ ਦਵੈ ਮੈਨ ਤਰਕਸਨ ਬਾਂਧੇ॥ ੧੩॥ (ਦ. ਗ. ਪੰਨਾ ੯੬੭ ਚਰਿਤ੍ਰ ੧੧੧)

ਬੋਲਿ ਭੇਦ ਸਭ ਪਿਯਹਿ ਸਿਖਾਯੋ॥ ਰੋਮਨਾਸ ਤਿਹ ਬਦਨ ਲਗਾਯੋ॥ ਸਭ ਹੀ ਕੇਸ ਦੂਰ ਕਰਿ ਡਾਰੇ॥ ਪੁਰਖ ਨਾਰਿ ਨਹਿ ਜਾਤ ਬਿਚਾਰੇ॥ (ਚਰਿਤ੍ਰ ੩੫੨ ਪੰਨਾ ੧੩੦੮)

ਸਿਸ ਕੀ ਗੁਦਾ ਗੋਖਰੂ (ਭੱਖੜੇ ਦਾ ਕੰਡਾ) ਦਿਯਾ॥ ਤਾਂਤੇ ਅਧਿਕ ਦੁਖਤਿ ਤਹਿ ਕੀਯਾ॥ (ਚਰਿਤ੍ਰ ੩੭੮, ਅੰਕ-੫)

ਜਬ ਭੁਪਤਿ ਇੱਕ ਬਾਤ ਨਾ ਮਾਨੀ॥ ਸ਼ਾਹ ਸੁਤਾਤਬ ਅਧਿਕ ਰਸਾਨੀ॥ ੧੬॥ ਸ਼ਖੀਯਨ ਨੈਨ ਸੈਨ ਕਰ ਦਈ॥ ਰਾਜਾ ਕੀ ਬਹੀਆਂ ਗਹਿ ਲਈ॥ ਪਕਰ ਰਾਵ ਕੀ ਪਾਗ ਉਤਾਰੀ॥ ਪੰਨਹੀ ਮੂੰਡ ਸਤ ਸੇ ਝਾਰੀ॥ ੧੮॥ ਸ਼ਾਹ ਸੁਤਾ ਜਬ ਯੋ ਸੁਨਿ ਪਾਈ॥ ਨੈਨ ਸੈਨ ਦੇ ਸਖੀ ਹਟਾਈ॥ ਆਪੁ ਗਹੀ ਰਾਜਾ ਪਹਿ ਧਾਇ॥ ਕਾਮ ਭੋਗ ਕੀਨਾ ਲਪਟਾਇ॥ ੨੩॥ ਪੋਸਤ, ਭਾਂਗ, ਅਫੀਮ ਖਿਲਾਏ॥ ਆਸਨ ਤਾਂ ਤਰ ਦਿਯੋ ਬਨਾਇ॥ ਚੁੰਬਨ ਰਾਇ ਅਲਿੰਗਨ ਲਏ॥ ਲਿੰਗ ਦੇਤ ਤਿਹ ਭਗ ਮੋਂ ਭਏ॥ ੨੪॥ ਭੱਗ ਮੋ ਲਿੰਗ ਦਿਯੋ ਰਾਜਾ ਜਬ॥ ਰੁਚ ਉਪਜੀ ਤਰਨੀ ਕੇ ਜਿਯ ਤਬ॥ ਲਪਟਿ ਲਪਟਿ ਆਸਨ ਤਰ ਗਈ॥ ਚੁੰਮਨ ਕਰਤ ਭੂਪ ਕੇ ਭਈ॥੨੫॥

ਚਰਿਤ੍ਰੋ ਪਖਿਆਨ ਦੀਆਂ 404 ਅਸ਼ਲੀਲ ਕਹਾਣੀਆਂ ਹਨ, ਜਿਸ ਵਿਚ ਨਸ਼ੇ (ਡਰੱਗ) ਅਤੇ ਕਾਮ (ਸੈਕਸ) ਦੀਆਂ ਗੰਦੀਆਂ ਕਹਾਣੀਆਂ ਹਨ ਜੋ ਪੜ੍ਹਨ ਲਗਿਆਂ ਵੀ ਘ੍ਰਿਣਾ ਆਉਂਦੀ ਹੈ।

- ਇਸ ਗ੍ਰੰਥ ਦੀ 19ਵੀਂ ਕਹਾਣੀ ਵਿਚ ਮਾਂ ਨੇ ਪੁੱਤ ਬਣਾ ਕੇ ਸੰਭੋਗ ਕੀਤਾ।

- ਕਹਾਣੀ ਨੰਬਰ 21, 22 ਤੇ 23 ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੂਪ ਕੁੰਵਰ ਨਾਂ ਦੀ ਇਕ ਵੇਸਵਾ ਦਾ ਮਗਨ ਨਾਂ ਦਾ ਨੌਕਰ ਮੰਤ੍ਰ ਸਿਖਾਉਣ ਦਾ ਝਾਂਸਾ ਦੇ ਕੇ ਉਸ ਵੇਸਵਾ ਕੋਲ ਲੈ ਜਾਂਦਾ ਹੈ। ਅਗੋਂ ਜੋ ਕੁਝ ਇਸ ਕਹਾਣੀ ਵਿਚ ਲਿਖਿਆ ਹੈ ਉਹ ਏਨਾ ਗ਼ਲਤ ਤੇ ਘਿਰਣਾ ਯੋਗ ਹੈ ਕਿ ਇਥੇ ਬਿਆਨ ਕਰਨ ਦਾ ਹੀਆ ਦਾਸ ਨਹੀਂ ਕਰ ਸਕਦਾ।

-ਕਹਾਣੀ ਨੰਬਰ 40 ਵਿਚ ਅਨੰਦਪੁਰ ਸਾਹਿਬ ਦੀ ਇਕ ਹੋਰ ਗੰਦੀ ਕਹਾਣੀ ਗੁਰਸਿੱਖਾਂ ਦਾ ਅਪਮਾਨ ਕਰਨ ਵਾਲੀ ਹੈ।

- ਕਹਾਣੀ ਨੰਬਰ 60 ਧਰਮ ਦੀ ਭੈਣ ਬਣਾ ਕੇ ਇਸ਼ਕ ਕਰਨਾ ਸਿਖਾਉਣ ਵਾਲੀ ਹੈ।

- ਕਹਾਣੀ ਨੰਬਰ 71 ਵਿਚ ਦੋਖੀਆਂ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਘੋਰ ਅਪਮਾਨ ਕੀਤਾ ਹੋਇਆ ਹੈ। ਰਾਧਾ ਤੇ ਕ੍ਰਿਸ਼ਨ ਦੇ ਪ੍ਰਸੰਗ ਨੂੰ ਅਤਿ ਦੀ ਅਸ਼ਲੀਲ ਕਹਾਣੀ ਬਣਾ ਕੇ ਚਰਿਤ੍ਰ ਨੰ: 80 ਵਿਚ ਵਜੋਂ ਪੇਸ਼ ਕੀਤਾ ਗਿਆ ਹੈ।

- ਕਹਾਣੀ ਨੰਬਰ 183 ਵਿਚ ਸ਼ਰਾਬ ਪੀ ਕੇ ਆਪਣੀ ਹੀ ਧੀ ਨਾਲ ਮੂੰਹ ਕਾਲ਼ਾ ਕਰਨ ਵਾਲਾ ਕਾਰਾ ਬਿਆਨਿਆ ਗਿਆ ਹੈ।

- ਕਹਾਣੀ ਨੰਬਰ 138 ਵਿਚ, ਮਿਤ੍ਰ ਨੂੰ ਭੈਣ ਬਣਾ ਕੇ ਭੋਗ ਕਰਨ ਦੀ ਕਹਾਣੀ ਹੈ।

- ਕਹਾਣੀ ਨੰਬਰ 142 ਬਾਪ ਨੂੰ ਮਾਰ ਕੇ ਯਾਰ ਦੇ ਘਰ ਵੱਸਣ ਦੀ ਸਿੱਖਿਆ ਦਿੰਦੀ ਹੈ।

- ਚਰਿਤ੍ਰੋ ਪਖਿਆਨ ਦੀ ਕਹਾਣੀ ਨੰਬਰ 212 ਸਕੀ ਭੈਣ ਨਾਲ ਸੰਭੋਗ ਕਰਨ ਦੀ ਸਿੱਖਿਆ ਦਿੰਦੀ ਹੈ।

- ਕਹਾਣੀ ਨੰਬਰ 245 ਵਿਚ ਦੱਸਿਆ ਗਿਆ ਹੈ ਕਿ ਭਾਰੀ ਨਸ਼ੇ ਕਰ ਕੇ ਔਰਤਾਂ ਭੋਗੋ, ਜੇ ਨਸ਼ੇ ਨਹੀਂ ਕਰੋਗੇ ਤਾਂ ਕੁੱਤੇ ਦੀ ਮੌਤ ਮਰੋਗੇ।

- ਕਹਾਣੀ ਨੰਬਰ 276 ਵਿਚ ਗੁਪਤ ਥਾਂ ਤੋਂ ਵਾਲ਼ ਸਾਫ਼ ਕਰਨ ਅਤੇ ਭੰਗ ਪੀਣ ਦੀ ਸਿੱਖਿਆ ਹੈ।

- ਕਹਾਣੀ ਨੰਬਰ 357 ਵਿਚ ਭੰਗ, ਅਫ਼ੀਮ ਤੇ ਪੋਸਤ ਖਾ ਕੇ ਔਰਤਾਂ ਨਾਲ਼ ਕਾਮ-ਕ੍ਰੀੜਾ ਰਚਾਉਣ ਦੀ ਸਿੱਖਿਆ ਹੈ।

ਚਰਿਤ੍ਰੋ ਪਖਿਆਨ ਦੀਆਂ ਅਸ਼ਲ਼ੀਲ ਕਹਾਣੀਆਂ ਦਾ ਵੇਰਵਾ ਬਹੁਤ ਲੰਮਾ ਹੈ, ਜੋ ਇਸ ਲੇਖ ਦਾ ਵਿਸ਼ਾ ਨਹੀਂ ਹੈ। ਇਹ ਆਪਣੇ ਆਪ ਵਿਚ ਇਕ ਪੂਰਾ ਵਿਸ਼ਾ ਹੈ, ਜੋ ਕਿਸੇ ਹੋਰ ਸਮੇਂ ਆਪ ਜੀ ਦੀ ਸੇਵਾ ਵਿਚ ਪੇਸ਼ ਕੀਤਾ ਜਾਏਗਾ।

ਦੋਖੀਆਂ ਵਲੋਂ ਦਸਮ ਗ੍ਰੰਥ ਨੂੰ ਇਲਾਹੀ ਬਾਣੀ ਦੀ ਬਰਾਬਰਤਾ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਵਿਚ ਕਿਸੇ ਦੀ ਜ਼ੁਰਅਤ ਨਹੀਂ ਕਿ ਕੋਈ ਗ਼ਲਤੀ ਕੱਢ ਸਕੇ ਜਾਂ ਕੋਈ ਲਗ ਮਾਤਰ ਹੀ ਬਦਲ ਸਕੇ। ਪਰ ਦਸਮ ਗ੍ਰੰਥ ਵਿਚ ਥਾਂ ਥਾਂ 'ਤੇ ਲਿਖਾਰੀ ਨੇ ਲਿਖਿਆ ਹੋਇਆ ਹੈ, ਕਿ ਜੇ ਕੋਈ ਗ਼ਲਤੀ ਹੋਵੇ ਤਾਂ ਪਾਠਕ ਜਨ ਆਪ ਹੀ ਸੁਧਾਰ ਕਰ ਲੈਣ। "ਭੂਲ ਪਰੀ ਲਹੁ ਲੇਹੁ ਸੁਧਾਰਾ" ਵਰਗੀਆਂ ਹਿਦਾਇਤਾਂ ਬਹੁਤ ਥਾਈਂ ਲਿਖੀਆਂ ਮਿਲਦੀਆਂ ਹਨ।

ਆਓ ਜ਼ਰਾ ਮੈਦਾਨ 'ਚ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top