Share on Facebook

Main News Page

ਗੁਰਮਤਿ ਪ੍ਰਚਾਰ ਸੁਸਾਇਟੀ ਯੂ.ਐਸ.ਏ. ਵੱਲੋਂ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਤਿੰਨ ਸਲਾਹਾਂ

ਸਭ ਤੋਂ ਪਹਿਲੀ ਗਲ ਤਾਂ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵੀਚਾਰ ਕਿਸੇ ਨੂੰ ਆਪਸ ਵਿੱਚ ਲੜਾਉਣ ਜਾਂ ਮਰਵਾਉਣ ਵਿੱਚ ਹਾਮੀ ਨਹੀਂ ਭਰਦੀ। ਗੁਰੂ ਸਾਹਿਬ ਤਾਂ ਆਖਦੇ ਹਨ:

ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ (ਮ:1, 142)

ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ (ਮ:4, 316)

ਪਹਿਲੀ ਸਲਾਹ :
ਜੇ ਤੁਸੀਂ ਬੱਚਿਤਰ ਨਾਟਕ (ਦਸਮ ਗ੍ਰੰਥ) ਨੂੰ ਮਾਨਤਾ ਦੇਦੇਂ ਹੋ, ਤਾਂ ਇਸ ਗ੍ਰੰਥ ਨੂੰ ਮਾਨਤਾ ਦੇਣ ਵਾਲਿਆਂ ਦਾ ਇੱਕ ਪੈਨਲ ਬਣਾ ਕੇ, ਦੂਜੀ ਧਿਰ ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਸਵਿਕਾਰਦੀ ਹੈ ਤੇ ਬੱਚਿਤਰ ਨਾਟਕ (ਦਸਮ ਗ੍ਰੰਥ) ਨੂੰ ਮਾਨਤਾ ਨਹੀਂ ਦੇਦੀਂ, ਤੁਸੀਂ ਉਨ੍ਹਾਂ ਨੂੰ ਖੁੱਲਾ ਸੱਦਾ ਦੇ ਕੇ, ਉਨ੍ਹਾਂ ਦੇ ਬਣਾਏ ਪੈਨਲ ਨਾਲ ਸਭਿਅਕ ਵਰਤਾਰੇ ਵਿੱਚ ਬੈਠ ਕੇ ਵੀਚਾਰ ਚਰਚਾ (Debate) ਕਰ ਸਕਦੇ ਹੋ।

ਦੂਜੀ ਸਲਾਹ :
ਤੁਸੀਂ ਕੀਰਤਨ ਕਰਣ ਵੇਲੇ ਸ਼ਬਦ ਨੂੰ ਗਾਉਦਿਆਂ ਸ਼ਬਦ ਵਿੱਚੇ ਛੱਡ ਕੇ ਉੱਚੀ-ਉੱਚੀ ਕੂਕਣ ਦੀ ਥਾਂ, ਪੂਰੇ ਬੱਚਿਤਰ ਨਾਟਕ (ਦਸਮ ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਕ ਕਸਵੱਟੀ ਦੇ ਆਧਾਰ 'ਤੇ ਸਹੀ ਸਾਬਤ ਕਰਣ ਦੀ ਹਿੰਮਤ ਕਰੋ, ਉਹ ਵੀ ਸੰਗਤ ਦੇ ਵਿੱਚ।

ਤੀਜੀ ਸਲਾਹ :
ਰਾਜਨਿਤਕ ਕਮੇਟੀਆਂ ਨੂੰ ਖੁਸ਼ ਕਰਣ ਵਾਸਤੇ ਗਰਮ-ਗਰਮ ਲੈਕਚਰਾਂ ਨਾਲ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਥਾਂ, ਜੇ ਤੁਸੀਂ ਆਪ ਕਿਸੇ ਦੀ ਜ਼ਬਾਨ ਕੱਟਣ ਦੀ ਹਿੰਮਤ ਰਖਦੇ ਹੋ, ਤਾਂ ਅਸਲ ਗੁਰੂ ਨਿੰਦਕਾਂ ਦੀ ਲਿਸਟ ਅਸੀਂ ਦੇ ਦੇਦੇਂ ਹਾਂ। ਜੇ ਦੰਮ ਰਖਦੇ ਹੋ, ਤਾਂ ਇਨ੍ਹਾਂ ਦੇ ਖਿਲ਼ਾਫ ਆਪਣੀ ਜ਼ੁਬਾਨ ਖੋਲੋ ਜਾਂ ਇਨਾਂ ਦੀ ਜ਼ੁਬਾਨ ਕੱਟਣ ਦੀ ਹਿੰਮਤ ਵਿਖਾਉ -

. ਸਾਬਕਾ ਅਖੌਤੀ (ਜੱਥੇਦਾਰ) ਪੂਰਨ ਸਿੰਘ ਜਿਸਨੇ ਗੁਰੂ ਨਾਨਕ ਸਾਹਿਬ ਜੀ ਨੂੰ ਲਵ ਕੁਸ਼ ਦੀ ਅੰਸ ਵੰਸ ਵਿੱਚੋਂ ਕਿਹਾ ਸੀ (ਬਚਿੱਤਰ ਨਾਟਕ ਵਿੱਚੋਂ)। ਕੀ ਉਸਦੇ ਖਿਲਾਫ ਜ਼ੁਬਾਨ ਖੋਲੋਗੇ ਜਾਂ ਉਸਦੀ ਜ਼ੁਬਾਨ ਵਡੱਣ ਦੀ ਦਲੇਰੀ ਵਖਾਉਗੇ ?

. ਸਾਬਕਾ ਅਖੌਤੀ (ਜੱਥੇਦਾਰ) ਜੋਗਿੰਦਰ ਸਿੰਘ ਵੇਦਾਂਤ ਜਿਸਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬੀਬੀ ਕੌਲਾਂ ਨਾਲ ਨਜ਼ਾਇਜ਼ ਸਬੰਧ ਦਿਖਾਇਆ (ਗੁਰਬਿਲਾਸ ਪਾ.6 ਵਿੱਚੋਂ)। ਕੀ ਉਸਦੇ ਖਿਲਾਫ ਜ਼ੁਬਾਨ ਖੋਲੋਗੇ ਜਾਂ ਉਸਦੇ ਹੱਥ ਵਡੱਣ ਦੀ ਦਲੇਰੀ ਵਖਾਉਗੇ ?

. ਅਖੌਤੀ (ਜੱਥੇਦਾਰ) ਇਕਬਾਲ ਸਿੰਘ ਜਿਸਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੁਬਾਰਾ 2016 ਵਿੱਚ ਪਟਨੇ ਜਨਮ ਧਾਰਣ ਦਾ ਅਖਬਾਰੀ ਐਲਾਨ-ਨਾਮਾ ਜਾਰੀ ਕੀਤਾ। ਕੀ ਉਸਦੇ ਖਿਲਾਫ ਜ਼ੁਬਾਨ ਖੋਲੋਗੇ ਜਾਂ ਉਸਦੀ ਜ਼ੁਬਾਨ ਵਡੱਣ ਦੀ ਦਲੇਰੀ ਵਖਾਉਗੇ ?

. ਅਖੌਤੀ (ਜੱਥੇਦਾਰ) ਗੁਰਬਚਨ ਸਿੰਘ ਜਿਸਨੇ ਅਰੂੜ ਸਿੰਘ ਵਾਂਗ ਪੰਜਾਬ ਨੂੰ ਹਰ ਪੱਖ ਤੋਂ ਤਬਾਹ ਕਰਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰੇ ਕੌਮ ਨਾਲ ਸਨਮਾਨਿਤ ਕੀਤਾ। ਕੀ ਉਸਦੇ ਖਿਲਾਫ ਜ਼ੁਬਾਨ ਖੋਲੋਗੇ ਜਾਂ ਉਸਦੀ ਜ਼ੁਬਾਨ ਵਡੱਣ ਦੀ ਦਲੇਰੀ ਵਖਾਉਗੇ ?

. ਨਾਮਧਾਰੀ ਜੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਆਖਦੇ ਨੇ ਅਤੇ ਆਪ 15ਵਾਂ-16ਵਾਂ ਗੁਰੂ ਬਣਕੇ ਮੱਥਾ ਟਿਕਾਉਦੇਂ ਨੇ। ਕੀ ਉਸਦੇ ਖਿਲਾਫ ਜ਼ੁਬਾਨ ਖੋਲੋਗੇ ਜਾਂ ਉਸਦੀ ਜ਼ੁਬਾਨ ਵਡੱਣ ਦੀ ਦਲੇਰੀ ਵਖਾਉਗੇ ?

. ਰਾਗੀ ਬਲਬੀਰ ਸਿੰਘ ਜਿਸਨੇ ਆਸ਼ੂਤੋਸ਼ ਨੂਰਮਹਿਲੀਏ ਦੇ ਪੈਰਾਂ ਵਿੱਚ ਬੈਠ ਕੇ ਆਪਣੀ ਜ਼ੁਬਾਨ ਤੋਂ ਆਸ਼ੂਤੋਸ਼ ਨੂੰ ਸ਼ਾਖਸ਼ਾਤ ਗੁਰੂ ਨਾਨਕ ਦਾ ਰੂਪ ਆਖਿਆ। ਕੀ ਉਸਦੇ ਖਿਲਾਫ ਜ਼ੁਬਾਨ ਖੋਲੋਗੇ ਜਾਂ ਉਸਦੀ ਜ਼ੁਬਾਨ ਵਡੱਣ ਦੀ ਦਲੇਰੀ ਵਖਾਉਗੇ ?

ਬਥੇਰੀ ਲੰਮੀ ਲਿਸਟ ਹੈ ਸਾਡੇ ਕੋਲ ਇਨਾਂ ਗੁਰੂ ਸਿਧਾਤਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੀ

ਮਨਪ੍ਰੀਤ ਸਿੰਘ ਇਨਾਂ ਦੇ ਖਿਲਾਫ ਜ਼ੁਬਾਨ ਖੋਲਣ ਦੀ ਹਿੰਮਤ ਕਰੋਗੇ ? ਜੇ ਨਹੀਂ। ਤਾਂ ਫਿਰ ਸਿੱਖਾਂ ਵਿੱਚ ਤਾਲਿਬਾਨਾਂ ਮਾਹੌਲ ਪੈਦਾ ਕਰਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਜਾਂ ਮਰਵਾਉਣ ਦੀ ਸ਼ਾਜਿਸ਼ ਨਾ ਰਚੋ।

ਰੋਸੁ ਨ ਕੀਚੈ ਉਤਰੁ ਦੀਜੈ

ਗੁਰਮਤਿ ਪ੍ਰਚਾਰ ਸੁਸਾਇਟੀ ਯੂ.ਐਸ.ਏ.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top