ਇੱਕ ਬੰਦਾ ਗੁਰੂ ਅਰਜੁਨ ਸਾਹਿਬ ਕੋਲ ਆਇਆ ਕਿ ਤੁਸੀਂ ਮੈਨੂੰ
ਆਪਣਾ ਸਿੱਖ ਬਣਾਓ, ਇੱਕ ਵਾਰੀ ਆਇਆ, ਗੁਰੂ ਸਾਹਿਬ ਨੇ ਟਾਲ ਦਿੱਤਾ, ਦੂਜੀ ਵਾਰੀ ਆਇਆ,
ਟਾਲ ਦਿੱਤਾ, ਜਦੋਂ ਚੌਥੀ ਕੁ ਵਾਰੀ ਤਾਂ ਗੁਰੂ ਸਾਹਿਬ ਨੇ ਆਖਿਆ ਕਿ ਜੇ ਤੂੰ ਸਿੱਖ
ਬਣਨਾ ਹੈ ਤਾਂ ਆਪਣਾ ਸਿਰ ਦੇਣ ਪੈਂਦਾ ਹੈ... ਕਹਿੰਦਾ ਆਹ ਕੀ ਗੱਲ ਹੋਈ।
ਗੁਰੂ ਸਾਹਿਬ ਨੇ ਉਸਨੂੰ ਇੱਕ ਪਰਚੀ ਦਿੱਤੀ... ਫਲਾਣੇ
ਪਿੰਡ ਵਿੱਚ ਇੱਕ ਸਿੱਖ ਰਹਿੰਦਾ ਹੈ, ਉਸਨੂੰ ਪਰਚੀ ਦੇਣੀ ਹੈ, ਦੇਣ ਤੋਂ
ਪਹਿਲਾਂ ਉਸ ਕੋਲੋਂ 100 ਰੁਪਏ ਲੈ ਲਵੀਂ...
ਕਹਿੰਦੇ ਉਹ ਬੰਦਾ ਪਿੰਡ ਪਹੁੰਚਿਆ...
ਦਰਵਾਜਾ ਖੜਕਾਇਆ, ਉਸ ਕੋਲੋਂ 100 ਰੁਪਏ ਲੈ ਮੰਗੇ... ਉਸ ਕੋਲ ਹੈ ਨਹੀਂ ਸੀ....
ਉਸਨੇ ਸੋਚਿਆ ਕਿ ਮੇਰੇ ਕੋਲ ਹੈ ਨਹੀਂ, ਉਸਨੇ ਆਪਣਾ ਸਭ ਕੁੱਝ ਵੇਚ ਦਿੱਤਾ, ਘਰ ਵੇਚ
ਦਿੱਤਾ... ਉਸ ਬੰਦੇ ਨੂੰ 100 ਰੁਪਏ ਦੇ ਦਿੱਤਾ... ਪਰਚੀ ਖੋਲੀ ਲਿਖਿਆ ਸੀ ਕਿ 500
ਰੁਪਿਆ ਲੈਕੇ ਸਾਡੇ ਕੋਲ ਪਹੁੰਚ, ਉਹ ਪਰੇਸ਼ਾਨ ਹੋ ਗਿਆ, ਸੋਚਿਆ ਕਿ ਗੁਰੂ ਨੇ ਬੁਲਾਇਆ
ਤਾਂ ਪੇਸ਼ ਤਾਂ ਹੋਣਾ ਹੈ.. ਉਨੀਂ ਦੇਰ ਨੂੰ ਇੱਕ ਆਵਾਜ਼ ਆਉਂਦੀ ਹੈ, ਢੰਢੋਰਾ ਪਿਟਿਆ
ਜਾਂਦਾ ਹੈ, ਜਿਹੜਾ ਪਹਿਲਵਾਨ ਨਾਲ ਲੜੇਗਾ... ਭਾਂਵੇਂ ਹਾਰੇ, ਭਾਂਵੇਂ ਜਿੱਤੇ, ਉਸਨੂੰ
500 ਰੁ ਮਿਲੇਗਾ...
ਉਹ ਪਹਿਲਵਾਨ ਕੋਲ ਪਹੁੰਚਿਆ... ਪਹਿਲਵਾਨ ਨੇ ਪੁੱਛਿਆ, ਤੂੰ
ਮੇਰੇ ਨਾਲ ਲੜਨ ਵਾਸਤੇ ਹੈਂ, ਤੂੰ ਤਾਂ ਮਰ ਜਾਏਂਗਾ, ਉਸ ਸਿੱਖ ਨੇ ਕਿਹਾ ਕਿ ਮੈਨੂੰ
ਗੁਰੂ ਨੇ ਕਿਹਾ ਹੈ ਕਿ 500 ਰੁਪਿਆ ਚਾਹੀਦਾ... ਪਹਿਲਵਾਨ ਦਾ ਨਾਮ ਸੀ ਮਸਕੀਨੀਆ...
ਸਿੱਖ ਨਾਲ ਲੜਾਈ ਹੋਈ, ਪਹਿਲਵਾਨ ਕਹਿੰਦਾ ਮੈਂ ਆਪ ਹੀ ਹਾਰ ਜਾਵਾਂਗਾ... ਤੁੰ ਜਿੱਤ
ਜਾਵੀਂ ਤੈਨੂੰ 500 ਰੁਪਿਆ ਮਿਲ ਜਾਊਗਾ, ਤੂੰ ਭਾਰ ਪਾ ਦੇਈਂ... ਪਹਿਲਾਵਾਨ ਆਪ ਹੀ
ਡਿੱਗ ਪਿਆ... ਮਸਕੀਨੀਏ ਦੀ ਪਿੰਡ 'ਚ ਥੂ ਥੂ ਹੋਈ, ਪਰ ਮਸਕੀਨੀਆ ਹਾਰ ਗਿਆ, ਅਤੇ
ਸਿੱਖ ਨਾਲ ਮਸਕੀਨੀਆ ਵੀ ਗੁਰੂ ਅਰਜਨ ਸਾਹਿਬ ਕੋਲ ਪਹੁੰਚਿਆ...
ਜਿਸ ਸਮੇਂ ਪਹਿਲਵਾਨ ਮਸਕੀਨੀਆ ਗੁਰੂ ਸਾਹਿਬ ਕੋਲ
ਪਹੁੰਚਿਆ, ਤਾਂ ਗੁਰੂ ਸਾਹਿਬ "ਸੁਖਮਨੀ ਸਾਹਿਬ" ਲਿੱਖ ਰਹੇ ਸਨ... ਜਦੋਂ
ਗੁਰੂ ਨੇ ਮਸਕੀਨੀਏ ਨੂੰ ਦੇਖਿਆ ਤਾਂ ਬਾਣੀ 'ਚ ਸਲੋਕ ਉਚਾਰਣ ਕੀਤਾ "ਸੁਖੀ
ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ ਬਡੇ ਬਡੇ
ਅਹੰਕਾਰੀਆ ਨਾਨਕ ਗਰਬਿ ਗਲੇ ॥੧॥" ਵਰ ਦੇ ਦਿੱਤਾ ...