Share on Facebook

Main News Page

ਕੀ ਭਾਈ ਰਣਧੀਰ ਸਿੰਘ, ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ, ਗਿਆਨੀ ਸੰਤ ਸਿੰਘ ਮਸਕੀਨ ਤੋਂ ਬਾਅਦ, ਸਿੱਖਾਂ ਦਾ ਬੌਧਿੱਕ ਵਿਕਾਸ ਰੁੱਕ ਗਿਆ ?
-: ਸੰਪਾਦਕ ਖ਼ਾਲਸਾ ਨਿਊਜ਼

ਇਹ ਤਿੰਨੋਂ ਹਸਤੀਆਂ ਸਤਿਕਾਰਤ ਹਨ, ਪਰ ਇਨ੍ਹਾਂ ਦਾ ਕਿਹਾ, ਕੋਈ ਆਖ਼ਰੀ ਫੈਸਲਾ ਨਹੀਂ।

ਇਨ੍ਹਾਂ ਤਿਨਾਂ ਚੋਂ ਮਸਕੀਨ ਜੀ ਬਾਕੀਆਂ ਨਾਲੋਂ ਵਿਦਵਾਨ ਸਨ। ਭਾਈ ਰਣਧੀਰ ਸਿੰਘ ਜਾਂ ਭਿੰਡਰਾਂਵਾਲਿਆਂ ਨੇ ਉਹੋ ਕੁੱਝ ਹੀ ਕਿਹਾ ਜਾਂ ਬੋਲਿਆ ਜੋ ਆਮ ਪ੍ਰਚਲਿਤ ਸੀ, ਜਾਂ ਜੋ ਉਨ੍ਹਾਂ ਨੇ ਆਪਣੇ ਚੌਗਿਰਦੇ ਚੋਂ ਪੜਿਆ। ਪਰ, ਉਨ੍ਹਾਂ ਦੀ ਦ੍ਰਿੜਤਾ ਜਾਂ ਸ਼ਹੀਦੀ ਤੇ ਸਾਨੂੰ ਕੋਈ ਸ਼ੱਕ ਨਹੀਂ।

...ਪਰ ਇਹ ਕਹਿਣਾ ਕਿ ਜੇ ਇਹ ਤਿੰਨੋ ਅਖੌਤੀ ਦਸਮ ਗ੍ਰੰਥ ਨੂੰ ਮੰਨਦੇ ਸੀ, ਤਾਂ ਤੁਸੀਂ ਕਿਉਂ ਨਹੀਂ ਮੰਨਦੇ? ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਅਤੇ ਦੀ ਮੰਨਦੇ ਹਾਂ... ਨਾ ਧਮਕੀਆਂ ਡਰਾ ਸਕਦੀਆਂ ਨੇ, ਨਾ ਸਾਡੇ ਤੇ ਗਾਹਲਾਂ ਦਾ ਕੋਈ ਅਸਰ ਹੈ... ਤੇ ਇਸ ਦ੍ਰਿੜਤਾ ਤੋਂ ਸਾਨੂੰ ਕੋਈ ਨਹੀਂ ਡੁਲਾ ਸਕਦਾ, ਕਿਉਂਕਿ ਗੁਰੂ ਦੇ ਸ਼ਬਦ ਦੇ ਥੰਮ ਨੂੰ ਕੋਈ ਹਿਲਾ ਨਹੀਂ ਸਕਦਾ...

ਮ:5 ਜਿਉ ਮੰਦਰ ਕਉ ਥਾਮੈ ਥੰਮਨੁ॥ ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ॥ ਪੰਨਾ 282

ਫੈਸਲਾ ਸਿਰਫ ਗੁਰੂ ਦਾ ਹੀ ਮੰਨਿਆ ਜਾਂਦਾ ਹੈ, ਮ:5 ਸਤਿਗੁਰ ਪੂਰੈ ਸਾਚੁ ਕਹਿਆ॥ ਪੰਨਾ 393

- ਮ:4 ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਪੰਨਾ 982

- ਮ:3 ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਪੰਨਾ 920

ਮ:1 ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ॥ ਪੰਨਾ 1412

ਇਸ ਲਈ ਅਸੀਂ ਗੁਰੂ ਦਾ ਹੁਕਮ ਮੰਨਦੇ ਹੋਏ ਇਹ ਨਿਰਣਾ ਕੀਤਾ ਹੈ:

ਸਾਡਾ ਨਿੱਤਨੇਮ, ਪਾਹੁਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚੋਂ ਹੈ, ਤੇ ਅਰਦਾਸ ਵੀ ਗੁਰਮਤਿ ਅਨੁਸਾਰੀ ਹੈ। ਅਸੀਂ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।

ਇਸ ਲਈ ਸਾਨੂੰ ਕਿਸੇ ਹੋਰ ਦੀ ਲੋੜ੍ਹ ਹੀ ਨਹੀਂ, ਤੇ ਜਿਹੜੇ ਆਪਣੇ ਅਸਲੀ ਖਸਮ ਨੂੰ ਭੁੱਲ ਜਾਂਦੇ ਹਨ, ਵਿਸਰ ਜਾਂਦੇ ਹਨ, ਉਹ ਕੀ ਹਨ...

ਮ:1 ਖਸਮੁ ਵਿਸਾਰਹਿ ਤੇ ਕਮਜਾਤਿ॥ ਪੰਨਾ 10

ਮ:1 ਬਿਨੁ ਬੋਹਿਥ ਸਾਗਰ ਨਹੀ ਵਾਟਬਿਨੁ ਗੁਰ ਸੇਵੇ ਘਾਟੇ ਘਾਟ॥  ਪੰਨਾ 226

ਮ:1 ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ॥ ਪੰਨਾ 1412

ਹੁਣ ਫੈਸਲਾ ਤੁਸੀਂ ਕਰਨਾ ਹੈ, ਕਿ

ਘਾਟੇ ਚ ਰਹਿ ਕੇ ਕਮਜਾਤਿ ਅਖਵਾਉਣਾ ਹੈ
ਜਾਂ ਗੁਰੂ ਦੀ ਗੱਲ ਮੰਨ ਕੇ ਗੁਰਸਿੱਖ!

ਗਾਹਲਾਂ ਕੱਢਣ ਵਾਲੇ ਵੀਰ, ਇੱਕ ਵਾਰੀ ਪੋਸਟ ਪੜ੍ਹ ਲੈਣ, ਤੇ ਫਿਰ ਹੋ ਸਕੇ ਤਾਂ ਗੁਰਬਾਣੀ ਅਨੁਸਾਰ ਜਵਾਬ ਦੇਣ... ਪਰ ਜੇ ਗਾਹਲਾਂ ਹੀ ਕੱਢਣੀਆਂ ਹਨ, ਤਾਂ ਜੀ ਸਦਕੇ ਆਪਣੀ ਔਕਾਤ ਦਿਖਾਉ,
ਸਾਨੂੰ ਕੋਈ ਫਰਕ ਨਹੀਂ।
ਪਰਵਾਹੁ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top