Share on Facebook

Main News Page

ਮਨਪ੍ਰੀਤ ਕਾਨਪੁਰੀ ਕੰਨ ਖੋਲ ਕੇ ਸੁਣ
-: ਸੰਪਾਦਕ ਖ਼ਾਲਸਾ ਨਿਊਜ਼

ਕਿਸ ਕਿਸ ਦੀ ਜ਼ੁਬਾਨ ਕੱਟੇਂਗਾ ? ਜਦੋਂ ਵੀਚਾਰ ਕਰਣ ਦੀ ਸ਼ਕਤੀ ਨਾ ਹੋਵੇ, ਉਹ ਕਮਜ਼ੋਰ ਲੋਕ ਫਿਰ ਧਮਕੀਆਂ ਦਿੰਦੇ ਹਨ... ਇਹ ਹੈ ਬੁਖਲਾਹਟ ਦੀ ਨਿਸ਼ਾਨੀ...

ਮ:9 ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ
ਪੰਨਾ 1427, ਸਤਰ 7

ਮ: 4 ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ
ਪੰਨਾ 646
ਜਿਸ ਤਰ੍ਹਾਂ ਕਾਂ ਨੂੰ ਗੰਦ ਚ ਚੁੰਝ ਮਾਰਨੀ ਚੰਗੀ ਲਗਦੀ ਹੈ, ਉਸ ਤਰ੍ਹਾਂ ਝੂਠ ਬੋਲਣ ਵਾਲੇ ਨੂੰ ਕੂੜ, ਝੂਠ ਹੀ ਚੰਗਾ ਲਗਦਾ ਹੈ।

ਮ: 4 ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ
ਪੰਨਾ 314
ਕੂੜ ਬੋਲਣ ਵਾਲੇ ਕੁੜਿਆਰਾਂ ਨਾਲ ਜਾ ਬੈਠਦੇ ਨੇ, ਤੇ ਸਚਿਆਰ ਸਿੱਖ ਆਪਣੇ ਸੱਚੇ ਗੁਰੂ ਕੋਲ।

ਮਨਪ੍ਰੀਤ ਸਿਆਂ, ਆ ਜਿਹੜੇ ਪਿੱਛੇ ਬੈਠੇ ਬਾਦਲ ਦੇ ਪਿੱਠੂਆਂ ਦੇ ਦੰਮ ਤੇ ਤੂੰ ਛਾਲਾਂ ਮਾਰ ਰਿਹਾ ਹੈਂ, ਇਹ ਕਿਸੇ ਦੇ ਸਕੇ ਨਹੀਂ। ਆ ਡਰਾਮੇ ਉਦੋਂ ਕਿੱਥੇ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ? ...ਤੇ ਧਮਕੀਆਂ ਉਨ੍ਹਾਂ ਨੂੰ ਦੇਵੀਂ ਜਿਹੜੇ ਤੇਰੇ ਵਰਗੇ ਫੁਕਰਿਆਂ ਕੋਲੋਂ ਡਰਦੇ ਆ... ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਾ ਕਿਸੇ ਨੂੰ ਡਰਾਉਂਦਾ, ਤੇ ਨਾ ਡਰਦਾ...

ਸਾਡਾ ਨਿੱਤਨੇਮ, ਪਾਹੁਲ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚੋਂ ਹੈ, ਤੇ ਅਰਦਾਸ ਵੀ ਗੁਰਮਤਿ ਅਨੁਸਾਰੀ ਹੈ।

ਅਸੀਂ ਅਖੌਤੀ ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ।

ਸੋਰਠਿ ਮਹਲਾ 5 ॥
ਮੇਰਾ ਗੁਰੁ ਪੂਰਾ ਸੁਖਦਾਤਾ ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ
ਅੰਕ 619
ਜੇ ਮੇਰਾ ਸਤਿਗੁਰੂ ਪੂਰਾ ਹੈ, ਤਾਂ ਸਾਨੂੰ ਹੋਰ ਕਿਸੇ ਦੀ ਕੀ ਲੋੜ੍ਹ ਹੈ ?

ਸਿਰੀਰਾਗੁ ਮਹਲਾ 5 ॥
ਹਉ ਗੋਸਾਈ ਦਾ ਪਹਿਲਵਾਨੜਾ॥... ਗੁਰ ਥਾਪੀ ਦਿਤੀ ਕੰਡਿ ਜੀਉ
ਅੰਕ 73

ਮਨਪ੍ਰੀਤ ਸਿੰਘ ਕਾਨਪੁਰੀ ਦਾ ਕੋਈ ਜਾਣਕਾਰ ਹੋਵੇ, ਤਾਂ ਇਹ ਪੋਸਟ ਉਸ ਤੱਕ ਜ਼ਰੂਰ ਪਹੁੰਚਾਵੇ, ਸਾਨੂੰ ਕੋਈ ਡਰ ਨਹੀਂ ਮਾਰਿਆ।

ਬਚਿੱਤਰੀਓ, ਹੁਣ ਕੱਢੋ ਜਿੰਨੀਆਂ ਗਾਲ੍ਹਾਂ ਕੱਢ ਹੁੰਦੀਆਂ, ਦਿਖਾਓ ਆਪਣੀ ਔਕਾਤ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top