ਆਹ
ਜਾਟ ਰਿਜ਼ਰਵੇਸ਼ਨ ਅੰਦੋਲਨ 'ਚ ਉਹਨਾਂ ਨੇ ਹਰਿਆਣੇ ਆਉਣ ਜਾਣ
ਵਾਲੀਆਂ ਸਾਰੀਆਂ 700 ਟ੍ਰੇਨਾਂ ਰੱਦ ਕਰਵਾ ਦਿੱਤੀਆਂ, ਦਿੱਲੀ ਨੂੰ ਜਾ ਰਹੀ ਨਹਿਰ ਦਾ ਪਾਣੀ
ਬੰਦ ਕਰਤਾ, ਜਿਹਦੇ ਨਾਲ ਦਿੱਲੀ ਵਿੱਚ ਪਾਣੀ ਲਈ ਹਾਹਾਕਾਰ ਮਚ ਗਈ, ਹਰਿਆਣੇ ਦੇ ਵਿੱਤ
ਮੰਤਰੀ ਦਾ ਘਰ ਫੂਕਤਾ, ਸੀਨੀਅਰ ਪੁਲਸ ਅਫ਼ਸਰ ਸ਼ਰੇਆਮ ਕੁੱਟੇ, ਇਸ ਸਾਰੇ ਅੰਦੋਲਨ 'ਚ ਹਰਿਆਣੇ
ਨੂੰ 20,000 ਕਰੋੜ ਦਾ ਨੁਕਸਾਨ ਹੋਇਆ।
ਇਸ ਸਭ ਕੁਛ ਹੋਣ ਤੋਂ ਬਾਅਦ ਵੀ ਹਰਿਆਣੇ ਦੇ
DGP YP Singhal ਨੇ ਕਿਹਾ ਹੈ ਕੇ ਇਸ ਮਾਮਲੇ ਚ ਫ਼ੌਜ ਨੂੰ
ਖੁੱਲ ਨਹੀਂ ਦਿੱਤੀ ਜਾ ਸਕਦੀ। ਹਰਿਆਣੇ ਦੇ ਉੱਪ ਮੁੱਖ ਸਕੱਤਰ ਪ੍ਰਣਾਬ ਕਿਸ਼ੋਰ ਦਾਸ ਨੇ
ਕਿਹਾ ਹੈ ਕੇ ਇਹ ਇੱਕ ਸਿਆਸੀ ਮਾਮਲਾ ਹੈ ਜਿਸਨੂੰ ਫ਼ੌਜ ਨਾਲ ਨਹੀਂ ਨਜਿੱਠਿਆ ਜਾ ਸਕਦਾ। ਏਨਾਂ
ਸਭ ਕੁਛ ਹੋਣ ਦੇ ਬਾਵਜੂਦ ਸਰਕਾਰ ਨੇ ਉਹਨਾਂ ਦੀਆਂ ਬਿਨਾਂ ਸ਼ਰਤੋਂ ਮੰਗਾਂ ਵੀ ਮਨਜ਼ੂਰ ਕਰ
ਲਈਆਂ।
ਜਦੋਂ 1984 'ਚ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ
ਲੱਗਿਆ, ਜਿੱਥੇ ਸਿੱਖਾਂ ਨੇ ਸਿਰਫ ਸ਼ਾਂਤਮਈ ਗ੍ਰਿਫਤਾਰੀਆਂ ਦਿੱਤੀਆਂ ਸਨ ਤੇ ਭਾਰਤ
ਸਰਕਾਰ ਨੇ ਉਸਦੇ ਜਵਾਬ ਵਿੱਚ ਟੈਂਕਾਂ ਤੋਪਾਂ ਤੇ ਹਵਾਈ ਜਹਾਜ਼ਾਂ ਨਾਲ ਅਕਾਲ ਤਖ਼ਤ ਸਾਹਿਬ
ਅਤੇ 37 ਹੋਰ ਇਤਿਹਾਸਿਕ ਗੁਰਦਵਾਰਿਆਂ ਤੇ ਹਮਲਾ ਕਰ ਦਿੱਤਾ ਸੀ, ਜਿਸਦੀ ਅੱਗ ਪੰਜਾਬ 'ਚ
ਤਕਰੀਬਨ 10 ਸਾਲ ਬਲਦੀ ਰਹੀ ਤੇ ਲੱਖਾਂ ਨੌਜਵਾਨਾਂ ਦਾ ਸਰਕਾਰੀ ਕਤਲੇਆਮ ਕੀਤਾ ਗਿਆ।
ਪੰਜਾਬ ਦੇ ਹੱਕਾਂ ਦੀ ਗੱਲ ਸਿਰਫ਼ ਸਿੱਖਾਂ ਦੇ ਹੱਕਾਂ ਦੀ ਗੱਲ ਨਹੀਂ ਸੀ, ਸਗੋਂ ਪੂਰੇ
ਭਾਰਤ ਦੇ ਲੋਕਾਂ ਦੇ ਹੱਕਾਂ ਦੀ ਗੱਲ ਸੀ।
ਆਹ ਹੁੰਦਾ ਆਪਣਿਆਂ ਬੇਗਾਨਿਆਂ ਦਾ ਫ਼ਰਕ !!!
ਜੇਕਰ ਸਿੱਖ ਇਨਸਾਨੀਅਤ ਲਈ ਹੱਕਾਂ ਦੀ ਗੱਲ ਕਰਨ ਤਾਂ ਓਹ ਭਾਰਤ ਦੇ "ਏਕਤਾ ਅਤੇ ਅਖੰਡਤਾ"
ਨੂੰ ਖ਼ਤਰਾ ਹੋ ਜਾਂਦਾ, ਤੇ ਜੇਕਰ ਉਹ ਅੱਧਾ ਹਰਿਆਣਾ ਵੀ ਫ਼ੂਕ ਦੇਣ, ਅਰਬਾਂ ਦਾ ਨੁਕਸਾਨ ਕਰ
ਦੇਣ, ਦਿੱਲੀ ਦੀ ਸੰਘੀ ਘੁੱਟ ਦੇਣ, ਤਾਂ ਓਹ ਫਿਰ ਵੀ ਸੱਚੇ ਦੇਸ਼ ਭਗਤ !!!
"ਹਮ ਆਹ ਭੀ ਭਰਤੇ ਹੈਂ ਤੋਂ ਹੋ ਜਾਤੇ ਹੈਂ ਬਦਨਾਮ, ਵੋਹ ਕਤਲ
ਭੀ ਕਰ ਦੇਂ ਤੋ ਚਰਚਾ ਨਹੀਂ ਹੋਤਾ"