Share on Facebook

Main News Page

ਸਾਰੇ ਮਨੁੱਖਾਂ ਨੂੰ ਦਿਮਾਗ ਵਿੱਚਲੇ ਤੱਤਾਂ ਨੂੰ ਪਹਿਲ ਦੇ ਆਧਾਰ 'ਤੇ ਵਰਤਣਾ ਚਾਹੀਦਾ... ਉਹ ਫੇਰ ਕਦੀ ਠੱਗੇ-ਲੁੱਟੇ ਨਹੀਂ ਜਾਣਗੇ...
-: ਹਰਮਿੰਦਰ ਸਿੰਘ

ਮਨੁੱਖ ਦਾ ਦਿਮਾਗ ਰੱਬ ਜੀ ਦੀ ਅਜਿਹੀ ਦੇਣ ਹੈ, ਜੋ ਦੁਨੀਆ ਦੀ ਸਭ ਤੋਂ ਬਹੁਮੁੱਲੀ ਵਸਤੂ ਹੈ। ਇਥੇ ਰੱਬ ਜੀ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਇਸ ਨੂੰ ਕਿਸ ਨੇ ਕਦੋਂ ਅਤੇ ਕਿੰਨੀ ਤਾਦਾਦ ਵਿੱਚ ਵਰਤਣਾ, ਇਥੇ ਰੱਬ ਜੀ ਦੀ ਕੋਈ ਦਖਲੰਦਾਜ਼ੀ ਨਹੀਂ ।

ਦਿਮਾਗ ਦੇ ਅੱਲਗ ਅੱਲਗ ਭਾਗਾਂ ਦਾ ਵੱਖਰਾ-ਵੱਖਰਾ ਕੰਮ ਹੁੰਦਾ। ਦਿਮਾਗ ਦਾ

- ਖੱਬਾ ਭਾਗ words, Numbers, List, Logic, Analysis ਪੱਖੀ ਕੰਮ ਕਰਦਾ ਅਤੇ
- ਸੱਜਾ ਭਾਗ
Colors, Daydreaming, 3D, Rhythm, Imagination ਪੱਖੀ ਕੰਮ।

ਨਾਨਕ ਵਿਚਾਰਧਾਰਾ ਜਿਥੇ ਦਿਮਾਗ ਦੇ ਬਾੱਕੀ ਭਾਗਾਂ ਨੂੰ ਕਿਰਿਆਸ਼ੀਲ ਬਣਾਉਂਦੀ ਹੈ, ਉਥੇ Logic ਅਤੇ Analysis 'ਤੇ ਜ਼ਿਆਦਾ ਤਵੱਜੋ ਦਿੰਦੀ ਹੈ, ਕਿਉਂਕਿ ਇਸ ਤੋਂ ਬਾਅਦ ਹੀ ਮਨੁੱਖ ਦੂਜਿਆਂ ਤੱਤਾਂ ਦੀ ਸੁਚਾਰੂ ਵਰਤੋਂ ਕਰਨ ਲਈ ਦਰੁੱਸਤ ਫੈਸਲਾ ਲੈ ਸੱਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਸਾਰੇ ਮਹਾਂ ਪੁਰਖਾਂ ਨੇ Logic ਅਤੇ Analysis ਨੂੰ ਪਹਿਲ ਦੇ ਆਧਾਰ 'ਤੇ ਵਰਤਿਆਂ ਅਤੇ ਬਾਹਮਣਾਂ ਵੱਲੋਂ ਘੜੇ ਕੁਦਰਤੀ ਨਿਯਮਾਂ ਦੇ ਉਲਟ ਆਪਨੇ ਬਨਾਏ ਨਿਯਮਾਂ ਦੀ ਰੱਜ ਕੇ ਧੱਜੀਆਂ ਉੜਾਈਆਂ... ਉਹਨਾਂ ਦੇ ਜੀਵਨ ਕਾਲ ਵਿੱਚ ਵਾਪਰੀਆਂ ਘਟਨਾਵਾਂ ਇਸ ਦੀਆਂ ਗਵਾਹ ਹਨ।

ਪਰ, ਅਫਸੋਸ ਨਾਨਕ ਵਿਚਾਰਧਾਰਾ ਦੇ ਅਖੌਤੀ ਪੇਰੋਕਾਰ ਦਿਮਾਗ ਵਿੱਚਲੇ Daydreaming and Imagination ਨੂੰ ਜਿਆਦਾ ਕਿਰਿਆਸ਼ੀਲ ਬਨਾਉਣ ਲਈ ਜ਼ੋਰ ਦਿੰਦੇ ਨੇ। ਉਹ ਜਿਉਂਦੇ ਮਨੁੱਖ ਲਈ ਜਿਊਣ ਲਈ ਸਵਰਗ ਰੂਪੀ ਇੱਕ ਚੰਗਾ ਮਾਹੌਲ, ਆਲਾ- ਦਵਾਲਾ ਸਿਰਜਣ ਦੀ ਸਲਾਹ ਨਹੀਂ ਦਿੰਦੇ, ਸਗੋਂ ਮਰਨ ਤੋਂ ਬਾਅਦ ਕਿਸੇ ਕਾਲਪਨਿਕ (Imaginative) ਸਵਰਗ ਦੀ ਪਰਾਪਤੀ ਲਈ ਸਿਮਰਨ, ਜੱਪ-ਤੱਪ, ਬਾਣੀ ਦੀਆਂ ਕੁੱਝ ਖਾਸ ਮੰਤਰ ਰੂਪੀ ਤੁਕਾਂ ਆਦਿਕ ਰਾਹੀਂ ਸਰੀਰਕ ਡੰਡ-ਬੈਠਕਾਂ ਕਢਵਾ ਕੇ ਕੌਮ ਨੂੰ ਸਾਹਸੱਤਹੀਨ ਕਰ ਰਹੇ ਨੇ।

ਕੇਵਲ ਸਿੱਖ ਹੀ ਕਿਉਂ... ਸਗੋਂ ਦੇ ਸਾਰੇ ਮਨੁੱਖਾਂ ਨੂੰ ਦਿਮਾਗ ਵਿੱਚਲੇ ਏਹਨਾ ਤੱਤਾਂ ਨੂੰ ਪਹਿਲ ਦੇ ਆਧਾਰ 'ਤੇ ਵਰਤਣਾ ਚਾਹੀਦਾ... ਉਹ ਫੇਰ ਕਦੀ ਠੱਗੇ-ਲੁੱਟੇ ਨਹੀਂ ਜਾਣਗੇ...


ਟਿੱਪਣੀ: ਵੀਰ ਜੀ, ਬਹੁਤ ਸੋਹਣਾ ਲਿਖਿਆ। ਪਰ, ਇਹ ਬਹੁਤਾਤ ਸਿੱਖ ਅਖਵਾਉਣ ਵਾਲਿਆਂ 'ਤੇ ਸ਼ਾਰਿਦ ਹੀ ਲਾਗੂ ਹੋਵੇ... ਕਿਉਂਕਿ "ਅਕਲ" ਤੇ ਨੂੰ ਦੇਖ ਕੇ ਦੂਰੋਂ ਹੀ ਭੱਜ ਜਾਂਦੇ ਹਨ।

ਰੋਜ਼ ਰੋਜ਼ ਅਰਦਾਸ 'ਚ "ਬਿਬੇਕ" (ਵਿਵੇਕ, ਅਕਲ) ਦਾਨ ਮੰਗਣ ਵਾਲੇ, ਮੰਗ ਹੀ ਰਹੇ ਨੇ, ਪਰ ਮੰਗਣ ਤੋਂ ਅਗਾਂਹ ਜਾ ਹੀ ਨਹੀਂ ਰਹੇ। ਜਿਹੜੀ ਚੀਜ਼ ਮੰਗ ਰਹੇ, ਉਸ ਲਈ ਕੁੱਝ ਕਰਨਾ ਵੀ ਪੈਂਦਾ ਹੈ, ਗੁਰੂ ਦੀ ਸੁਣਨੀ, ਪੜਨੀ, ਮੰਨਣੀ ਪੈਣੀ ਹੈ, ਜੀਵਨ 'ਚ ਢਾਲਣੀ ਪੈਣੀ ਹੈ... ਜੋ ਬਹੁਤ ਔਖਾ ਕੰਮ ਹੈ... ਇਸ ਲਈ ਸਿਰਫ ਸ਼ਰਧਾਲੂ (ਸ਼ਰਧਾ+ਉੱਲੂ) ਹੀ ਬਣ ਰਹੇ ਨੇ... ਕਰ ਕੁੱਝ ਨਹੀਂ ਰਹੇ... ਨਾ ਹੀ ਸੁਣਨਾ ਚਾਹੁੰਦੇ ਹਨ, ਨਾ ਬੁਝਣਾ ਚਾਹੁੰਦੇ ਹਨ...

ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ

ਪਰ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣੀ...

ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥੧॥ ਰਹਾਉ ॥
By Guru's Grace, my understanding has been changed; otherwise, I was totally ignorant.

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top