ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ
॥
12
ਫ਼ਰਵਰੀ 2016 ਨੂੰ ਸਪੋਕਸਮੈਨ ਅਖਬਾਰ ਵਿੱਚ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਫਤਿਹਗੜ
ਸਮਾਗਮ ਦੇ ਮਤੇ ਪੜ੍ਹੇ, ਸੋਚਿਆ ਕਿ ਬੇਸਿਰਪੈਰ ਦੀ ਲੀਡਰੀ ਕਰਨ ਵਾਲੇ ਵੀਰ, ਸਿੱਖੀ ਦੇ
ਮਸਲੇ ਅਤੇ ਉਨ੍ਹਾਂ ਦਾ ਹੱਲ ਕੀ ਪਛਾਨਣਗੇ ਜੋ "ਜੈਸੇ ਭਾਦਉ
ਖੂੰਬਰਾਜੁ ਤੂ ਤਿਸ ਤੇ ਖਰੀ ਉਤਾਵਲੀ ॥" ਵਾਂਙੂੰ ਪੈਦਾ
ਹੋਏ ਅਤੇ ਆਪਣੇ ਬੇਸਿਰਪੈਰ ਕੰਮਾਂ ਕਰਕੇ ਛੇਤੀ ਹੀ ਆਪਣੀ ਅਤੇ ਪਾਰਟੀ ਦੀ ਸਿਆਸੀ ਹੋਂਦ
ਖਤਮ ਕਰ ਬੇਠੇ, ਅਤੇ ਹੁਣ ਸਿੱਖੀ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲ ਦੇਕੇ, ਆਪਣੀ ਕਮਜ਼ੋਰ ਸਮਝ
ਦਾ ਦਿਖਾਵਾ ਕਰ ਰਹੇ ਹਨ। ਮੈਂ ਹੈਰਾਨ ਹਾਂ ਕਿ ਇੱਕੋ ਸਮੇਂ ਆਪਾ ਵਿਰੋਧੀ ਦੋ ਮਤੇ
ਕੀਤੇ ਜਾ ਰਹੇ ਹਨ:
1. ਇੱਕ ਗੁਰੂ ਗ੍ਰੰਥ ਸਾਹਿਬ ਜੀ
ਦੀ ਹੋਈ ਬੇਅਦਬੀ ਲਈ ਦੁਖ ਪ੍ਰਗਟਾਉਣਾ
2. ਦੂਜਾ ਨਿਤਨੇਮ ਦੀਆਂ ਬਾਣੀਆਂ ਵਿੱਚ ਮਿਲਾਵਟ ਕਰਕੇ, ਅਖੌਤੀ ਦਸਮ ਗ੍ਰੰਥ, ਅਤੇ
ਅਰਦਾਸ ਰਾਹੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਿੱਖੀ ਨੂੰ "ਸਤਿਗੁਰੁ
ਬਿਨਾ ਹੋਰ ਕਚੀ ਹੈ ਬਾਣੀ॥" ਦੇਵੀ ਦੇਵਤਿਆਂ ਦੀ ਅਰਾਧਨਾ ਕਰਾਕੇ
ਬ੍ਰਾਹਮਣਵਾਦ ਵਿੱਚ ਅਭੇਦ ਕਰਣ ਵਾਲੀ ਸਾਜਿਸ਼ ਤੋਂ ਬਚਾਉਣ ਲਈ ਜੋ ਲੋਕ ਕੇਵਲ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੱਗੇ ਸਮਰਪਿਤ ਹੋਣ ਲਈ ਸਿੱਖਾਂ ਨੂੰ ਜਾਗਰਿਤ ਕਰ
ਰਹੇ ਹਨ, ਉਨ੍ਹਾਂ ਦਾ ਵਿਰੋਧ ਕਰਨਾ।
ਸ. ਸਿਮਰਨਜੀਤ ਸਿੰਘ ਮਾਨ ਜੀ, ਤੁਸੀਂ
ਕਿਸ ਗੁਰੂ ਗ੍ਰੰਥ ਦੇ ਅਦਬ ਅਤੇ ਕਿਸ ਪੰਥ ਦੀ ਅਗਵਾਈ ਕਰ ਰਹੇ ਹੋ?
ਤੁਹਾਨੂੰ ਯਾਦ ਹੋਵੇਗਾ ਜਦੋਂ ਪਿਛਲੇ ਸਾਲ 2015 ਵਿੱਚ ਤੁਸੀਂ ਮੈਂਨੂੰ
ਲੁਧਿਆਣਾ ਮਿਲੇ ਸੀ, ਮੈਂ ਤੁਹਾਨੂੰ ਕਿਹਾ ਸੀ ਕਿ ਦੋ ਘੰਟੇ ਮੇਰੇ ਕੋਲ਼ ਬੈਠ ਕੇ ਬੱਚਿਤਰ
ਨਾਟਕ (ਅਖੌਤੀ ਦਸਮ ਗ੍ਰੰਥ) ਬਾਰੇ ਸਮਝ ਲਿਉ, ਫਿਰ ਮੈਂ ਇਹ ਤੁਹਾਡੇ ਕੋਲੋਂ ਪੁਛਾਂਗਾ, ਕਿ
ਸਿੱਖੀ ਨੂੰ ਬਚਾਉਣ ਲਈ ਇਸ ਗ੍ਰੰਥ ਤੋਂ ਬਚਾਉਣਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ
ਲਾਉਣਾ ਕਿਤਨਾ ਜ਼ਰੂਰੀ ਹੈ। ਅੱਜ ਮੈਂ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮਸਲੇ ਨੂੰ ਸਮਝੇ
ਬਗੈਰ ਬੇਸਿਰਪੈਰ ਬਿਆਨ ਨਾ ਦੇਣ ਵਿੱਚ ਹੀ ਤੁਹਾਡਾ ਆਪਣਾ ਅਤੇ ਕੌਮ ਦਾ ਭਲਾ ਹੈ, ਜੇ ਕਰ
ਸਕੋ।