Share on Facebook

Main News Page

ਯਮੁਨਾਨਗਰ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ

ਯਮੁਨਾਨਗਰ , 12 ਫਰਵਰੀ (ਹਰਪ੍ਰੀਤ ਸਿੰਘ, ਹਰਕੀਰਤ ਸਿੰਘ) ਜਿਲੇ ਦੇ ਪਿੰਡ ਦੌਲਤਪੁਰ ਜਗੀਰ ਵਿੱਖੇ ਸਥਿਤ ਨਿਰਮਲ ਕੁਟਿਆ ਵਿੱਖੇ ਸਥਿਤ ਪੁਰਾਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਘਟਨਾ ਨਾਲ ਸਬੰਧਿਤ 18 ਆਰੋਪੀਆਂ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਤੋ ਇਲਾਵਾ ਵਖੋ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਅਰੰਭ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਜਿਲਾ ਯਮੁਨਾਨਗਰ ਦੀ ਮੁਸਤਫਾਬਾਦ ਤਹਸੀਲ ਦੇ ਪਿੰਡ ਦੌਲਤਪੁਰ ਵਿੱਖੇ ਭਾਰਤ-ਪਾਕਿਸਤਾਨ ਵੰਡ ਸਮੇਂ ਇਸ ਥਾਂ ਤੇ ਨਿਰਮਲੇ ਸਾਧੂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੇਵਾ ਕੀਤੀ ਜਾਂਦੀ ਰਹੀ ਹੈ ਅਤੇ ਆਰਜੀ ਤੌਰ 'ਤੇ ਸੇਵਾ ਸੰਭਾਲ ਰਹੇ ਮੈਂਬਰਾਂ ਕੋਲ ਮੋਜੁਦ ਰਿਕਾਰਡ ਮੁਤਾਬਿਕ ਇੱਥੇ ਲਗਭਗ 4-5 ਏਕੜ ਜਮੀਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਹੈ ਜਿਸ ਤੇ ਪਿੰਡ ਦੇ ਕੁਝ ਲੋਕਾਂ ਨੇ ਕਬਜਾ ਕੀਤਾ ਹੋਇਆ ਹੈ ਅਤੇ ਕਾਫੀ ਸਮੇਂ ਤੋਂ ਕੋਰਟ ਕੇਸ ਵੀ ਚੱਲ ਰਹੇ ਹਨ। ਇਸ ਪਿੰਡ ਵਿੱਚ ਕੋਈ ਵੀ ਸਿੱਖ ਅਬਾਦੀ ਨਹੀਂ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਇੱਕ ਸਿੱਖ ਨੌਜਵਾਨ ਸਵੇਰੇ ਪ੍ਰਕਾਸ਼ ਕਰਣ ਤੇ ਸ਼ਾਮ ਨੂੰ ਸੁਖਆਸਨ ਦੀ ਸੇਵਾ ਨਿਭਾਉਂਦਾ ਹੈ, ਅਤੇ ਜਦੋਂ ਉਹ ਹਰਰੋਜ ਦੀ ਤਰਾਂ ਸ਼ੁਕਰਵਾਰ ਦੀ ਸ਼ਾਮ ਨੂੰ ਸੇਵਾ ਲਈ ਆਇਆ ਤਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਪੀੜੇ 'ਤੇ ਨਹੀਂ ਸੀ ਅਤੇ ਥੱਲੇ ਆਰਜੀ ਜਿਹਾ ਲਕੜ ਦੇ ਮੰਦਿਰ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਸਰੂਪ ਮੋਜੁਦ ਸੀ। ਜਿਸ ਨੂੰ ਵੇਖ ਕੇ ਸਿੱਖ ਹਿਰਦੇ ਵਲੂੰਧਰ ਗਏ ਅਤੇ ਇਲਾਕੇ ਦੀਆਂ ਸਿੱਖ ਸੰਗਤਾਂ ਇਕੱਤਰ ਹੋਣੀਆਂ ਅਰੰਭ ਹੋ ਗਈ ਅਤੇ ਸਥਿਤੀ ਤਨਾਅਪੁਰਨ ਹੋ ਗਈ।

ਸਮੇਂ ਦੀ ਨਜਾਕਤ ਨੂੰ ਵੇਖਦੇ ਪ੍ਰਸ਼ਾਸਨ ਆਲਾ ਅਫਸਰਾਂ ਸਮੇਤ ਮੋਕੇ ਦੀ ਥਾਂ 'ਤੇ ਪੁਜਿੱਆ ਅਤੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ ਕੀਤੀ ਗਈ ਇਸੇ ਦੋਰਾਨ ਪਿੰਡ ਦੋਲਤਪੁਰ ਵਿਚੋਂ ਸ਼ਰਾਰਤੀ ਅਨਸਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ 4-5 ਲੋਕਾਂ ਅਤੇ ਕਈ ਗੱਡੀਆਂ ਨੂੰ ਨੁਕਸਾਨ ਪੁਜਾ ਜਿਸ ਵਿੱਚ ਪੁਲਿਸ ਦੀ ਗੱਡੀ ਸ਼ਾਮਿਲ ਸੀ।ਸਾਰੀ ਰਾਤ ਸਥਿਤੀ ਤਨਾਅਪੁਰਨ ਰਹੀ ਅਤੇ ਮੋਕੇ ਦੀ ਨਜਾਕਤ ਨੂੰ ਵੇਖਦੇ ਡੀਸੀ ਡਾ. ਐਸ.ਐਸ. ਫੁਲਿਆ, ਐਸ.ਪੀ ਡਾ. ਅਰੂਣ ਨੈਹਰਾ, ਡੀਡੀਪੀਓ ਗਗਨਦੀਪ ਸਿੰਘ, ਐਸਡੀਐਮ ਪ੍ਰੇਮਚੰਦ ਸਮੇਤ ਹੋਰ ਅਧਿਕਾਰੀ ਮੋਕੇ ਤੇ ਪੁੱਜੇ ਅਤੇ ਸਾਰੀ ਰਾਤ ਦੋਵਾਂ ਧਿਰਾਂ ਨੂੰ ਸਮਝਾਉਣ ਦਾ ਯਤਨ ਕਰਦੇ ਰਹੇ।ਪ੍ਰਸ਼ਾਸਨ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਭਾਲ ਨੂੰ ਮੁੱਖ ਰਖੱਦੇ 5 ਸਿੰਘਾਂ ਦੀ ਅਗਵਾਈ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਯਮੁਨਾਨਗਰ ਦੇ ਪ੍ਰਸਿੱਧ ਗੁਰੂਦੁਆਰਾ ਸਾਹਿਬ ਵਿੱਖੇ ਸ਼ੁਸੋਭਿਤ ਕਰਵਾ ਦਿੱਤੇ ਹਨ।

ਖਬਰ ਲਿਖੇ ਜਾਣ ਤੱਕ ਪੁਲਿਸ ਅਤੇ ਜਿਲਾ ਪ੍ਰਸ਼ਾਸਨ ਵਲੋਂ ਆਰੋਪੀਆਂ ਦੀ ਭਾਲ ਅਤੇ ਹੋਰ ਜਮੀਨੀ ਰਿਕਾਰਡ ਦੀ ਖੋਜਬੀਨ ਚੱਲ ਰਹੀ ਸੀ।ਸਿੱਖ ਲੀਡਰਾਂ ਅਤੇ ਮੋਜੁਦ ਪਤਵੰਤਿਆਂ ਨੇ ਪ੍ਰਸਾਸਨ ਦੀ ਕਾਰਗੁਜਾਰੀ ਦੀ ਸ਼ਲਾਘਾ ਕਰਦੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਮੋਕੇ ਦੀ ਨਜਾਕਤ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿੱਕ ਭਾਵਨਾਵਾਂ ਨੂੰ ਸਮਝਦੇ ਪੂਰੀ ਸੂਝ ਬੂਝ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮੋਕੇ ਡੀਸੀ ਨੇ ਸਿੱਖ ਸੰਗਤਾਂ ਨੂੰ ਆਸ ਪ੍ਰਗਟਾਈ ਕਿ ਅਗਲੀ ਕਾਰਵਾਈ ਵੀ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਅਤੇ ਸਚਾਈ ਦੇ ਆਧਾਰ 'ਤੇ ਕੀਤੀ ਜਾਵੇਗੀ ਅਤੇ ਆਪਸੀ ਭਾਈਚਾਰਕ ਸਾਂਝ ਬਣਾਏ ਰਖੱਣ ਦੀ ਅਪੀਲ ਕੀਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top