ਇਸ ਕਿਤਾਬ 'ਤੇ ਕਲਿੱਕ ਕਰਕੇ
ਇਸਨੂੰ ਪੜ੍ਹਿਆ ਜਾ ਸਕਦਾ ਹੈ |
ਸ.
ਇੰਦਰਜੀਤ ਸਿੰਘ, ਕਾਨਪੁਰ ਜੀ ਬਹੁਤ ਹੀ ਸਿਰੜੀ ਸਿੱਖ ਹਨ, ਜਿਹੜੇ ਕਿਰਤੀ
ਹੋਣ ਦੇ ਨਾਲ ਨਾਲ ਆਪਣਾ ਸਮਾਂ ਆਪਣੇ ਲੇਖਾਂ ਰਾਹੀਂ ਕੌਮ ਨੂੰ ਜਗਾਉਣ ਦੀ ਕੋਸ਼ਿਸ਼
ਕਰ ਰਹੇ ਹਨ। ਸਿਰਫ ਕੋਸ਼ਿਸ਼ ਹੀ ਨਹੀਂ, ਅਖੌਤੀ ਦਸਮ ਗ੍ਰੰਥ ਅਤੇ ਅਖੌਤੀ ਜੱਥੇਦਾਰਾਂ
ਦੇ ਖਿਲਾਫ ਜ਼ਮੀਨੀ ਪੱਧਰ 'ਤੇ ਵੀ ਬੜੀ ਦਲੇਰੀ ਨਾਲ ਕੰਮ ਕਰਦੇ ਹਨ, ਜਿਸਦਾ ਸਬੂਤ
ਹੈ ਕਾਨਪੁਰ ਅਤੇ ਨਾਲ ਦੇ ਸ਼ਹਿਰਾਂ 'ਚ ਗੁਰਮਤਿ ਦੇ ਸਮਾਗਮ ਵਿਰੋਧੀ ਅਨਸਰਾਂ ਦੀ
ਪਰਵਾਹ ਕੀਤੇ ਬਗੈਰ ਕਰਵਾਉਣਾ। ਅਕਾਲੀ ਜੱਥਾ ਕਾਨਪੁਰ ਦੇ ਵੀਰ ਵੀ ਇਨ੍ਹਾਂ ਨਾਲ
ਮੋਢੇ ਨਾਲ ਮੋਢਾ ਜੋੜ ਕੇ ਅਖੌਤੀ ਦਸਮ ਗ੍ਰੰਥ ਅਤੇ ਅਖੌਤੀ ਜਥੇਦਾਰਾਂ ਦੇ ਖਿਲਾਫ
ਬੜੀ ਦਲੇਰੀ ਨਾਲ ਕੰਮ ਕਰਦੇ ਹਨ।
ਗੁਰਮਤਿ ਦੇ ਖੇਤਰ 'ਚ ਸਿਰਫ ਸਟੇਜੀ
ਪ੍ਰਚਾਰ ਹੀ ਨਹੀਂ, ਲੇਖਾਂ ਰਾਹੀਂ, ਜ਼ਮੀਨੀ ਪੱਧਰ 'ਤੇ ਕੰਮ ਕਰਕੇ ਵੀ ਕੰਮ ਕਿਸ
ਤਰ੍ਹਾਂ ਕਰਨਾ ਹੈ, ਇਨ੍ਹਾਂ ਵਰਗੇ ਸਿਰੜੀ ਸਿੱਖਾਂ ਤੋਂ ਸਿੱਖਣਾ ਚਾਹੀਦਾ ਹੈ,
ਕਿਉਂਕਿ ਇਹ ਕੰਮ ਆਸਾਨ ਨਹੀਂ, ਹਰ ਰੋਜ਼ ਲੋਕਾਂ ਨਾਲ ਵਿਚਰਨਾ ਵੀ ਹੈ, ਲੋਕ
ਬੇਹੂਦਾ ਬੋਲਦੇ, ਲਿਖਦੇ, ਗਾਹਲਾਂ ਤੱਕ ਕੱਢ ਜਾਂਦੇ ਨੇ... ਪਰ ਇਸ ਗੁਰਮਤਿ ਦੇ
ਮਾਰਗ 'ਤੇ ਜਦੋਂ ਚੱਲਣਾ ਪੈਂਦਾ ਹੈ, ਤਾਂ ਇਹ ਧੱਕੇ ਠੇਡੇ ਖਾਉਣ ਤੋਂ ਘਬਰਉਣਾ
ਨਹੀਂ ਚਾਹੀਦਾ, ਜਿਸਦੀ ਮਿਸਾਲ ਸ. ਇੰਦਰਜੀਤ ਸਿੰਘ ਹਨ।
ਉਨ੍ਹਾਂ ਵੱਲੋਂ ਲਿਖੀ ਗਈ ਇਹ ਕਿਤਾਬ
"ਅਖੌਤੀ ਦਸਮ ਗ੍ਰੰਥ ਦਾ ਖੁਲ੍ਹਾ ਸੱਚ"
ਲਿਖਣ ਲਈ ਉਨ੍ਹਾਂ ਨੂੰ ਮੁਬਾਰਕਾਂ, ਜਿੱਥੇ ਇਹ ਸਿੱਖਾਂ ਵਿੱਚ ਅਖੌਤੀ ਦਸਮ
ਗ੍ਰੰਥ ਪ੍ਰਤੀ ਪਏ ਭੁਲੇਖਿਆਂ ਨੂੰ ਦੂਰ ਕਰਣ ਦਾ ਯਤਨ ਹੈ, ਉੱਥੇ ਨਾਲ ਆਪਣੇ ਗੁਰੂ
ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਦ੍ਰਿੜਤਾ ਦਾ ਸਬੂਤ ਹੈ, ਕਿ ਸਿੱਖ ਅਨਮਤੀ
ਗ੍ਰੰਥਾਂ ਨੂੰ ਕਿਵੇਂ ਆਪਣੇ ਗੁਰੂ ਦੇ ਨਾਮ 'ਤੇ ਜ਼ਬਰਦਸਤੀ ਨੱਥੀ ਕਿਤਿਆਂ ਵਿਲਕਦਾ
ਹੈ, ਫਿਰ ਉਸਦੀ ਕਲਮ ਦੀ ਧਾਰ ਉਸ ਦੁਰਮਤਿ ਵਿਰੁੱਧ ਪ੍ਰਚੰਡ ਹੁੰਦੀ ਹੈ।
ਗੁਰੂ ਕਿਰਪਾ ਕਰੇ, ਇਨ੍ਹਾਂ ਵਰਗੇ ਦਲੇਰ ਤੇ ਸਿਰੜੀ ਸਿੱਖ ਇਸੇ ਤਰ੍ਹਾਂ ਜ਼ਮੀਨੀ
ਪੱਧਰ ਅਤੇ ਲੇਖਾਂ, ਕਿਤਾਬਾਂ ਰਾਹੀਂ ਕੌਮ ਦੀ ਸੇਵਾ ਕਰਦੇ ਰਹਿਣ, ਜਿਸ ਨਾਲ
ਦੁਰਮਤੀ ਕਾਰਜਾਂ, ਅਨਸਰਾਂ, ਗ੍ਰੰਥਾਂ ਦਾ ਨਾਸ਼ ਹੋ ਸਕੇ।
- ਸੰਪਾਦਕ ਖ਼ਾਲਸਾ ਨਿਊਜ਼
|