ਸਿਮਰਨਜੀਤ ਸਿੰਘ ਮਾਨ ਜਿਸ ਖ਼ਾਲਿਸਤਾਨ ਦੀ ਗੱਲ ਕਰਦੇ ਹਨ, ਜਿਸ ਹਿਸਾਬ ਨਾਲ ਉਹ ਸਿਰਫ
ਜੈਕਾਰੇ ਛੱਡ ਕੇ, ਜਾਂ ਸਿਰਫ ਅਖਬਾਰਾਂ 'ਚ ਬਿਆਨਬਾਜ਼ੀ ਕਰਕੇ ਕਰਦੇ ਹਨ, ਉਹ ਹਵਾ 'ਚ,
ਟਰੱਕਾਂ ਦੇ ਫਲੋਟਾਂ 'ਤੇ, ਗੁਰਦੁਆਰਿਆਂ ਦੀਆਂ ਕੰਧਾਂ 'ਤੇ ਤਾਂ ਬਣ ਸਕਦਾ ਹੈ...
ਅਸਲੀਯਤ
'ਚ ਕਦੇ ਨਹੀਂ।
ਇਨ੍ਹਾਂ ਦੇ ਬਿਆਨਾਂ ਦਾ ਕੋਈ ਸਿਰਪੈਰ ਨਹੀਂ ਹੁੰਦਾ... ਆਪਣੇ ਹੀ ਬਿਆਨਾਂ
ਦਾ ਆਪਸ 'ਚ ਕੋਈ ਮੇਲਜੋਲ ਨਹੀਂ।
ਉਹੀ ਬਿਆਨ... ਕਿ ...ਹਮਲਾ ਸਹਿਣ ਨਹੀਂ ਹੋਵੇਗਾ...
ਸੰਘਰਸ਼ ਵਿਢਿਆ ਜਾਵੇਗਾ, ਘੇਰਾਓ ਕਰਾਂਗੇ... ਨਤੀਜਾ -
ਸਿਫਰ Zero। ਹੁਣੇ ਕੀਤੇ ਗਏ ਸਰਬਤ ਖ਼ਾਲਸਾ ਦਾ ਹਾਲ ਦੇਖ ਹੀ ਲਿਆ ਹੈ ਸਭਨੇ... ਪ੍ਰਚਾਰਕਾਂ
ਵਲੋਂ ਬਣਾਈ ਹੋਈ ਲਹਿਰ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ... ਇਸੇ ਲਈ ਕਹੀਦਾ ਹੈ ਕਿ ਇਹ
ਬਾਦਲ ਦੀ "ਬੀ" ਟੀਮ ਹੀ ਹੈ... ਪਰ ਸਾਡੇ ਲੋਕ ਭਾਵੁਕਤਾ 'ਚ ਛੇਤੀ ਗੁੱਸਾ ਕਰ ਲੈਂਦੇ
ਨੇ... ਜਦੋਂ ਅਸਲੀਯਤ ਪਤਾ ਚਲਦੀ ਹੈ, ਫਿਰ ਅੱਖਾਂ 'ਚ ਘਸੁੰਨ ਦੇ ਕੇ ਰੋਂਦੇ ਨੇ...
ਕਦੀ ਅਖੌਤੀ ਦਸਮ ਗ੍ਰੰਥ ਵੇਖਿਆ ਵੀ ਨਹੀਂ ਹੋਣਾ, ਪਰ
ਬਿਆਨ ਇਓਂ ਜਿਵੇਂ ਬਹੁਤ ਵੱਡੇ ਵਿਦਵਾਨ ਹਨ। ਕਦੇ (ਅਖੌਤੀ) ਸੰਤ ਸਮਾਜ ਬਾਰੇ ਬਿਆਨ, ਪਰ
ਅਸਲੀਯਤ 'ਚ ਉਨ੍ਹਾਂ ਹੀ ਸਾਧਾਂ ਨਾਲ ਗਲਵਕੜੀਆਂ, ਦਸਤਾਰਬੰਦੀਆਂ...
ਤਸਵੀਰਾਂ ਸਬੂਤ ਹਨ...
ਏ ਕੀ ਮੈਂ ਝੂਠ ਬੋਲਿਆ
?