Share on Facebook

Main News Page

ਜਿਸ ਬਾਲੇ ਦਾ ਕੋਈ ਵਜੂਦ ਨਹੀਂ, ਪਖੰਡੀ ਸਾਧਾਂ ਨੇ ਉਸ ਨੂੰ ਸਮਰਪਿਤ ਧਾਰਮਿਕ ਸਮਾਗਮ ਰੱਖਿਆ
-: ਸੰਪਾਦਕ ਖਾਲਸਾ ਨਿਊਜ਼

ਵਾਹ!! ਵਾਰੇ ਜਾਈਏ ਇਨ੍ਹਾਂ ਪਖੰਡੀ ਸਾਧਾਂ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤਾਂ ਗ੍ਰਹਿਣ ਕਰਨਾ ਦੂਰ ਦੀ ਗੱਲ, ਜਿਨਾਂ ਹੋ ਸਕੇ, ਗੁਰੂ ਤੋਂ ਉਲਟ ਗੁਰਮਤਿ ਵਿਰੋਧੀ ਕਾਰੇ ਕਰਦੇ ਹਨ, ਕਦੇ ਸ੍ਰੀ ਚੰਦ ਤੇ ਹੁਣ ਬਾਲਾ ਸੰਧੂ ਨੂੰ ਸਮਰਪਿਤ ਸਮਾਗਮ। ਦੇਖੋ ਜ਼ਰਾ ਇਨ੍ਹਾਂ ਥੱਲੇ ਦਿੱਤੇ ਇਸ਼ਤਿਹਾਰਾਂ ਨੂੰ ਕਿਸ ਤਰ੍ਹਾਂ ਨਾਲ ਇਹ ਭਗਵੇ ਸਾਧ... ਗੁਰੂ ਨੂੰ ਮੂੰਹ ਚਿੜਾ ਰਹੇ ਹਨ... ਜਿਨ੍ਹਾਂ ਨੇ ਨਾਮ ਭੀ ਅਜੀਬ ਕਿਸਮ ਦੇ ਹਨ...

(ਅਖੌਤੀ) ਬਾਬਾ ਬੋਹੜ ਸਿੰਘ ਤੂਤਾਂ ਵਾਲੇ, (ਅਖੌਤੀ) ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, (ਅਖੌਤੀ) ਬਾਬਾ ਸਤਨਾਮ ਸਿੰਘ ਵਲੀਆਂ ਵਾਲੇ ਅਤੇ ਕਈ ਹੋਰ ਪਖੰਡੀ ਸਾਧ ਤੇ ਨਾ ਅਖੌਤੀ ਦਮਦਮੀ ਟਕਸਾਲ ਜਿਹੜੀ ਹਰ ਸਿੱਖ ਵਿਰੋਧੀ ਕਾਰਵਾਈ 'ਚ ਭਾਗੀਦਰ ਹੁੰਦੀ ਹੈ।

ਆਓ ਬਾਲੇ ਬਾਰੇ ਸੰਖੇਪ 'ਚ ਜਾਣੀਏ:

ਸਾਰੀਆਂ ਹੀ ਤਸਵੀਰਾਂ ਕਾਲਪਨਿਕ ਨੇ, ਸਿੱਖੀ ਵਿੱਚ ਇਨ੍ਹਾਂ ਤਸਵੀਰਾਂ ਦੀ ਕੋਈ ਮਹਾਨਤਾ ਨਹੀਂ। ਪਰ ਇਥੇ ਸਿਰਫ ਇਹ ਦਰਸਾਉਣ ਲਈ ਪਾਈ ਹੈ ਕਿ, ਗੁਰੂ ਸਾਹਿਬ ਜੀ ਨਾਲ ਸਿਰਫ ਭਾਈ ਮਰਦਾਨਾ ਜੀ ਸਨ। ਬਾਲਾ ਨਾਮ ਦਾ ਕੋਈ ਵੀ ਬੰਦਾ ਨਹੀਂ ਸੀ। ਇਹ ਸਿਰਫ ਬ੍ਰਾਹਮਣਾਂ ਦੀ ਇੱਕ ਚਾਲ ਹੈ, ਕਿ ਗੁਰੂ ਸਾਹਿਬ ਨਾਲ ਜੇ ਇੱਕ ਮੁਸਲਮਾਨ ਹੈ, ਤਾਂ ਹਿੰਦੂ ਵੀ ਹੋਣਾ ਚਾਹੀਦਾ ਹੈ। ਇਸ ਕਰਕੇ ਬਾਲਾ ਸੰਧੂ ਨਾਮ ਦਾ ਇੱਕ ਫਰਜ਼ੀ ਬੰਦਾ ਨਾਲ ਫਿੱਟ ਕਰ ਦਿੱਤਾ ਗਿਆ। ਬਹੁਤੀ ਤਫਸੀਲ ਦੇਣ ਦੀ ਬਜਾਏ, ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਵਾਰ ਇਸ ਦਾ ਪ੍ਰਤੱਖ ਸਬੂਤ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ ਦੇ ਤਿੰਨ ਸ਼ਲੋਕ ਹਨ। ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ ਜੀ ਅਨੁਸਾਰ ਭਾ: ਮਰਦਾਨਾ ਆਪਣੀ ਕਿਸੇ ਰਚਨਾ ਵਿਚ ਲਫ਼ਜ਼ 'ਨਾਨਕ' ਨਹੀਂ ਸੀ ਵਰਤ ਸਕਦੇ। ਸਲੋਕ ਮ: ੧ ਹੈ ਅਤੇ ਮਰਦਾਨੇ ਨੂੰ ਸੰਬੋਧਨ ਕੀਤਾ ਹੈ। ਤਿੰਨੇ ਹੀ ਸਲੋਕ ਮ: ੧ ਦੇ ਹਨ

ਸਲੋਕੁ ਮਰਦਾਨਾ ੧ ॥ ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥ {ਪੰਨਾ 553}

ਮਰਦਾਨਾ ੧ ॥ ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥ {ਪੰਨਾ 553}

ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥ {ਪੰਨਾ 553}

ਪਉੜੀ ॥ ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥ {ਪੰਨਾ 553}

ਅਤੇ ਭਾਈ ਗੁਰਦਾਸ ਜੀ ਦੀ ਵਾਰ

ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ...

ਜੇ ਬਾਲਾ ਸੰਧੂ ਨਾਮ ਦਾ ਕੋਈ ਸ਼ਖਸ ਹੁੰਦਾ ਤਾਂ ਗੁਰੂ ਸਾਹਿਬ ਜਾਂ ਭਾਈ ਗੁਰਦਾਸ ਜੀ ਉਸ ਦਾ ਕੋਈ ਜ਼ਿਕਰ ਨਹੀਂ ਕਰਦੇ ? ਜੇ ਭਾਈ ਮਰਦਾਨਾ ਜੀ ਦਾ ਜ਼ਿਕਰ ਹੋ ਸਕਦਾ ਹੈ, ਤਾਂ ਬਾਲੇ ਦਾ ਵੀ ਹੋ ਸਕਦਾ ਸੀ। ਬਾਕੀ ਰਹੀ ਬਾਲੇ ਵਾਲੀ ਜਨਮ ਸਾਖੀ ਦੀ ਗਲ, ਉਹ ਸਰਾਸਰ ਹੀ ਗੁਰਮਤਿ ਵਿਰੋਧੀ ਹੈ।

ਭਾਈ ਮਰਦਾਨਾ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਬਿਤਾ ਦਿੱਤੀ, ਉਨ੍ਹਾਂ ਨੂੰ ਸਿੱਖ ਕੌਮ ਨੇ ਵਿਸਾਰ ਦਿੱਤਾ, ਉਨ੍ਹਾਂ ਨੂੰ ਹਰ ਸਾਖੀ 'ਚ ਹਾਸੇ ਦਾ ਪਾਤਰ ਜਾਂ ਉਨ੍ਹਾਂ ਦਾ ਮੌਜੂ ਹੀ ਉੜਾਇਆ ਹੈ। ਸਿੱਖਾਂ ਨੂੰ ਬ੍ਰਾਹਮਣਵਾਦ ਦੀ ਚਾਲਾਂ ਤੋਂ ਸੁਚੇਤ ਹੋ ਕੇ ਚੱਲਣ ਦੀ ਜ਼ਰੂਰਤ ਹੈ। ਬਾਲਾ ਸੰਧੂ ਹੰਦਾਲੀਆਂ ਦਾ ਘੜਿਆ ਹੋਇਆ ਪਾਤਰ ਹੈਸਿੱਖ ਇਤਿਹਾਸ ਨੂੰ ਵਿਗਾੜਨ ਦੀ ਕੋਝੀ ਹਰਕਤ ਹੈ

ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. ਵੱਲੋਂ ਬਾਲੇ ਬਾਰੇ ਜਾਣਕਾਰੀ

ਰੇਡਿਓ ਸ਼ੇਰੇ ਪੰਜਾਬ 'ਤੇ ਸ. ਕੁਲਦੀਪ ਸਿੰਘ ਵੱਲੋਂ ਵੱਖ ਵੱਖ ਵਿਦਵਾਨਾਂ ਨਾਲ ਬਾਲੇ ਬਾਰੇ ਗਲਬਾਤ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top