Share on Facebook

Main News Page

ਨਕੋਦਰ ਗੋਲੀ ਕਾਂਡ ਫ਼ਰਵਰੀ 04, 1986 ਦੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਅਤੇ ਹੋਰ ਸੂਰਬੀਰ ਯੋਧਿਆਂ ਸਮਰਪਿਤ !
-: ਜੱਸ ਸਿੰਘ ਬੈਂਸ

ਮੁੜ ਫੇਰ ਫ਼ਰਵਰੀ ਦਾ ਮਹੀਨਾ ਚੜ ਗਿਆ ਅਤੇ ਚਾਰ ਤਰੀਕ ਵੀ ਆ ਪਹੁੰਚੀ ਹੈ। 30ਵੀਂ ਵਾਰੀ ਇਸ ਤਰੀਕ ਨਾਲ ਮੇਲ ਹੋ ਰਿਹਾ ਹੈ। ਜਦੋਂ ਦਾ ਤੂੰ 4 ਫ਼ਰਵਰੀ ਨੂੰ ਘਰੋਂ ਤੁਰਿਆ ਸੀ। ਤੇਰੇ ਬੋਲ ਅੱਜ ਵੀ ਕੰਨਾੰ ਵਿਚ ਉਸੇ ਤਰਾਂ ਹੀ ਗੂੰਜਦੇ ਨੇ।

ਕੋਈ 20 ਸਾਲ ਦੀ ਉਮਰ ਵਿਚ ਇੰਨਾ ਰੋਹਬਦਾਰ ਹੋ ਸਕਦਾ ਹੈ, ਉਸ ਦੀ ਮਿਸਾਲ ਸੀ ਤੂੰ। ਕੌਮ ਪ੍ਰਤੀ ਤੇਰੇ ਜਜਬੇ ਦੇ ਸੰਕੇਤ ਤਾਂ ਸਾਨੂੰ ਬਹੁਤ ਪਹਿਲਾਂ ਹੀ ਦਿਸਦੇ ਸਨ, ਪਰ ਜਿਸ ਅਣਖ ਦੇ ਨਾਲ ਤੂੰ ਜਾਮੇਂ ਸ਼ਹਾਦਤ ਪੀਤਾ ਉਹ ਤੇਰੇ ਕਿਰਦਾਰ ਦੀ ਗਵਾਹੀ ਸੀ।

ਬਹਾਦਰ ਤਾਂ ਤੂੰ ਪਹਿਲੇ ਦਿਨ ਤੋਂ ਹੀ ਸੀ, ਪਰ ਜਿਸ ਬਹਾਦਰੀ ਨਾਲ ਤੂੰ ਇਜਹਾਰ ਆਲਮ ਅਤੇ ਸਵਰਨੇ ਘੋਟਨੇ ਦੀਆਂ ਗੋਲੀਆਂ ਆਪਣੀ ਛਾਤੀ ਵਿੱਚ ਖਾਧੀਆਂ ਅਤੇ ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਆਪਣੀ ਜਾਨ ਵਾਰ ਦਿੱਤੀ, ਤੇਰਾ ਨਾਮ ਸਦਾ ਵਾਸਤੇ ਅਮਰ ਹੋ ਗਿਆ। ਭਾਵੇਂ ਜਾਲਮ ਹਕੂਮਤ ਨੇ ਸਾਨੂੰ ਤੇਰੇ ਆਖਰੀ ਦਰਸ਼ਨ ਵੀ ਨਹੀਂ ਕਰਨ ਦਿੱਤੇ, ਪਰ ਤੂੰ ਸਦਾ ਵਾਸਤੇ ਸਾਡੇ ਦਿਲ ਵਿਚ ਬੈਠਾ ਹੈਂ। ਵੀਰ ਤੇਰੇ ਨਾਲ ਤਿੰਨ ਹੋਰ ਸੂਰਮੇ ਵੀ ਜਾਮੇ ਸ਼ਹਾਦਤ ਪੀ ਗਏ ਸਨ - ਸ਼ਹੀਦ ਭਾਈ ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਸ਼ਹੀਦ ਭਾਈ ਝਲਮਣ ਸਿੰਘ ਗੋਰਸੀਆਂ, -ਵੀਰੀਓ - ਅੱਜ ਤੁਹਾਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਆਨ ਸ਼ਾਨ ਬਦਲੇ ਸ਼ਹਾਦਤ ਦਾ ਜਾਮ ਪੀ ਕੇ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਦੇ ਸੁਨਹਿਰੀ ਪੰਨਿਆਂ ਉਪਰ ਚਮਕਣ ਵਾਲੇ ਸਿਤਾਰਿਓ ਸਾਡੇ ਸ਼ਰਧਾ ਦੇ ਫੁੱਲ ਪ੍ਰਵਾਨ ਕਰਨਾ!

ਆਪਣੇ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਦੇ ਰੋਸ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਇਹਨਾਂ ਚਾਰ ਸੂਰਬੀਰ ਯੋਧਿਆਂ ਦੀ ਅੱਜ ੩੦ਵੀਂ ਬਰਸੀ ਉੱਪਰ ਲੱਖ ਲੱਖ ਪਰਣਾਮ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top