Share on Facebook

Main News Page

ਕੈਨੇਡਾ 'ਚ ਹਰਜੀਤ ਸਿੰਘ ਸੱਜਣ 'ਤੇ ਜੈਸਨ ਕੈਨੀ ਨੇ ਕੀਤੀ ਨਸਲੀ ਟਿੱਪਣੀ, ਪੰਜਾਬੀ ਐਮ.ਪੀਜ਼ ਨੇ ਦਿੱਤਾ ਮੂੰਹ-ਤੋੜ ਜਵਾਬ

ਟੋਰਾਂਟੋ- 02 Feb 2016: ਦੁਨੀਆ ਦੇ ਸਭ ਤੋਂ ਤਾਕਤਵਰ ਸਿੱਖ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਬਣ ਕੇ ਇਤਿਹਾਸ ਰਚਣ ਵਾਲੇ ਹਰਜੀਤ ਸਿੰਘ ਸੱਜਣ ਖਿਲਾਫ ਨਸਲੀ ਟਿੱਪਣੀ ਕਰਨ ਦਾ ਮੁੱਦਾ ਗਰਮਾਅ ਗਿਆ ਹੈ। ਇਹ ਨਸਲੀ ਟਿੱਪਣੀ ਕਿਤੇ ਹੋਰ ਨਹੀਂ ਸਗੋਂ ਕੈਨੇਡਾ ਦੇ ਸੰਸਦ ਭਵਨ (ਹਾਊਸ ਆਫ ਕਾਮਨਜ਼) ਵਿਚ ਸਾਬਕਾ ਰੱਖਿਆ ਮੰਤਰੀ ਤੇ ਕੰਜ਼ਰਵੇਟਿਵ ਐੱਮ. ਪੀ. ਜੈਸਨ ਕੇਨੀ ਨੇ ਕੀਤੀ, ਜਿਸ ਤੋਂ ਬਾਅਦ ਕੈਨੇਡਾ 'ਚ ਪੰਜਾਬੀ ਮੂਲ ਦੇ ਨੇਤਾਵਾਂ ਨੇ ਇਸ ਦਾ ਮੂੰਹ-ਤੋੜ ਜਵਾਬ ਦਿੱਤਾ।

ਸੋਮਵਾਰ ਨੂੰ ਕੈਨੇਡਾ ਦੇ ਸੰਸਦ ਭਵਨ 'ਹਾਊਸ ਆਫ ਕਾਮਨਜ਼' ਵਿਚ ਪ੍ਰਸ਼ਨਕਾਲ ਦੌਰਾਨ ਹਰਜੀਤ ਸਿੰਘ ਸੱਜਣ ਸਵਾਲਾਂ ਦੇ ਜਵਾਬ ਦੇਣ ਲਈ ਖੜ੍ਹੇ ਹੋਏ ਤਾਂ ਜੈਸਨ ਕੇਨੀ ਨੇ ਚੀਖ ਕੇ ਕਿਹਾ, ''ਮੈਨੂੰ ਇਕ ਇੰਗਲਿਸ਼-ਟੂ-ਇੰਗਲਿਸ਼ ਟਰਾਂਸਲੇਟਰ ਦੀ ਲੋੜ ਹੈ।' ਇਸ 'ਤੇ ਹਾਊਸ ਵਿਚ ਬੈਠੇ ਲਿਬਰਲ ਨੇਤਾਵਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਜਿਸ ਤੋਂ ਬਾਅਦ ਹਾਊਸ ਲੀਡਰ ਪਾਰਲੀਮਾਨੀ ਸਕੱਤਰ ਨੇ ਕੇਨੀ ਨੂੰ ਮੁਆਫੀ ਮੰਗਣ ਲਈ ਕਿਹਾ, ਪਰ ਉਸ ਨੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ।

ਕੇਨੀ ਦੀ ਅਜਿਹੀ ਹਰਕਤ 'ਤੇ ਕੈਨੇਡਾ ਵਿਚ ਪੰਜਾਬੀ ਮੂਲ ਦੇ ਨੇਤਾਵਾਂ ਨੇ ਸਖਤ ਪ੍ਰਤੀਕਿਰਿਆ ਦਿੱਤੀ। ਐੱਮ. ਪੀ. ਰੂਬੀ ਸਹੋਤਾ ਨੇ ਟਵਿੱਟਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਇਹ ਰਾਜਨੀਤੀ ਬਹਿਸ ਵਿਚ ਗਹਿਮਾ-ਗਹਿਮੀ ਹੋਣੀ ਆਮ ਗੱਲ ਹੈ ਪਰ ਕਿਸੇ 'ਤੇ ਨਿੱਜੀ ਵਾਰ ਕਰਨੇ ਜਾਂ ਨਸਲੀ ਟਿੱਪਣੀ ਕਰਨੀਆਂ ਕਿਸੇ ਵੀ ਹਾਲਤ ਵਿਚ ਜਾਇਜ਼ ਨਹੀਂ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ- 'ਹਰਜੀਤ ਸਿੰਘ ਸੱਜਣ 'ਤੇ ਨਸਲੀ ਟਿੱਪਣੀ ਕਰਨ ਵਾਲੀ ਕੇਨੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਸ 'ਤੇ ਮੁਆਫੀ ਮੰਗਣ ਤੋਂ ਇਨਕਾਰ ਕਰਨਾ ਸਵੀਕਾਰ ਨਹੀਂ ਕੀਤਾ ਜਾ ਸਕਦਾ।' ਰੂਬੀ ਸਹੋਤਾ ਨੇ ਕਿਹਾ ਕਿ ਹਾਊਸ ਆਫ ਕਾਮਨਜ਼ ਵਿਚ ਇਸ ਤਰ੍ਹਾਂ ਦੀਆਂ ਟਿੱਪਣੀ ਲਈ ਕੋਈ ਥਾਂ ਨਹੀਂ ਹੈ।

ਐੱਮ. ਪੀ. ਰਾਜ ਗਰੇਵਾਲ ਨੇ ਵੀ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ 'ਕੇਨੀ ਨੂੰ ਆਪਣੀ ਟਿੱਪਣੀ ਲਈ ਹਰਜੀਤ ਸੱਜਣ ਤੋਂ ਮੁਆਫੀ ਮੰਗਣੀ ਚਾਹੀਦੀ ਹੈ।' ਇਸ ਤੋਂ ਬਾਅਦ ਕੇਨੀ ਨੇ ਵੀ ਆਪਣੀ ਗੱਲ ਕਹਿਣ ਲਈ ਟਵਿੱਟਰ ਦਾ ਸਹਾਰਾ ਲਿਆ ਅਤੇ ਕਿਹਾ ਕਿ ਉਹ ਹਰਜੀਤ ਸਿੰਘ ਸੱਜਣ ਦਾ ਸਨਮਾਨ ਕਰਦੇ ਹਨ।

ਹਰਜੀਤ ਸੱਜਣ ਪੰਜ ਸਾਲ ਦੀ ਉਮਰ ਵਿਚ ਆਪਣੇ ਪਰਿਵਾਰ ਸਮੇਤ ਭਾਰਤ ਤੋਂ ਕੈਨੇਡਾ ਚਲੇ ਗਏ ਸਨ ਉੱਥੇ ਵੈਨਕੂਵਰ ਪੁਲਸ ਵਿਭਾਗ ਵਿਚ ਸੇਵਾਵਾਂ ਦੇਣ ਤੋਂ ਬਾਅਦ ਕੈਨੇਡੀਅਨ ਮਿਲਟ੍ਰੀ ਵਿਚ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਅਫਗਾਨਿਸਤਾਨ ਵਿਚ ਤਿੰਨ ਮਿਸ਼ਨ ਪੂਰੇ ਕਰਨ ਵਾਲੇ ਉਹ ਪਹਿਲੇ ਸਿੱਖ ਕੈਨੇਡੀਅਨ ਸਨ। 2015 ਦੀਆਂ ਸੰਘੀ ਚੋਣਾਂ ਵਿਚ ਸੱਜਣ ਨੂੰ ਵੈਨਕੂਵਰ ਤੋਂ ਐੱਮ. ਪੀ. ਚੁਣਿਆ ਗਿਆ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਨੇ ਰੱਖਿਆ ਮੰਤਰਾਲੇ ਦਾ ਕਾਰਜਭਾਰ ਸੌਂਪ ਕੇ ਕੈਨੇਡਾ ਨੂੰ ਦਿੱਤੀਆਂ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਸਨਮਾਨ ਦਿੱਤਾ।

Jason Kenney is fighting back against allegations he shouted something racist at his Liberal successor as defence minister during question period Monday.

Kenney, the Conservative MP for Calgary Midnapore, allegedly heckled the new defence minister Harjit Sajjan’s over his answer to a question about the Canadian mission in Syria.

The Liberals said Kenney yelled he needed an “English to English” translation of the minister’s response in order to understand the government’s convoluted stance on the mission.

Sajjan is Sikh and immigrated from India as a child, so many Liberals took Kenney’s words as barb related to the minister’s (very subtle) accent.

 

One Liberal rose on a point of order to ask Kenney to apologize, which he refused, saying: “There’s nothing to apologize for and he would encourage the minister to explain” the government’s plans for the international fight against ISIL.

Source: http://news.nationalpost.com/news/canada/liberals-call-jason-kenney-a-racist-for-requesting-english-to-english-translation-of-minister-sajjan


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top