Share on Facebook

Main News Page

...ਤੇ ਜਿਨ੍ਹਾਂ ਨੂੰ ਅਮਰੀਕਾ ਕੈਨੇਡਾ `ਚ ਭੱਲ ਨਹੀਂ ਪਚਦੀ...
ਅਮਰੀਕੀ ਅਧਿਕਾਰੀਆਂ ਦੀ ਚੌਕਸੀ ਸਦਕਾ ਫੋਨ ਕਰਨ ਵਾਲੀ ਠੱਗਣੀ ਨੂੰ ਡਿਪੋਰਟੇਸ਼ਨ ਦਾ ਸਾਹਮਣਾ

ਏਹ ਫੋਟੋ `ਚ ਨਜ਼ਰ ਆ ਰਹੀ ਭਾਰਤੀ ਕੁੜੀ ਨਿਕਿਤਾ ਨਟਵਰਲਾਲ ਪਟੇਲ (25) ਹੈ, ਜੋ ਅਸਲ ਜ਼ਿੰਦਗੀ `ਚ 'ਨਟਵਰ ਲਾਲ' ਬਣੀ ਰਹੀ। ਇਸ ਵਿਰੁੱਧ ਅਮਰੀਕਾ ਦੀਆਂ 32 ਸਟੇਟਾਂ `ਚ ਫੋਨਾਂ ਰਾਹੀਂ ਲੋਕਾਂ ਤੋਂ $170000 ਦੇ ਕਰੀਬ ਠੱਗਣ ਦਾ ਮੁੱਕਦਮਾ ਚੱਲਿਆ।

ਨਿਊ ਜਰਸੀ ਵਿਖੇ ਅਦਾਲਤ `ਚ ਦੋਸ਼ ਮੰਨ ਲਏ ਅਤੇ ਹੁਣ ਜੇਲ੍ਹ `ਚ ਹੈ। ਠੱਗੀਆਂ `ਚ ਸਰਗਰਮ ਰਹੀ ਜਦਕਿ ਅਮਰੀਕਾ ਦਾ (ਸਟੂਡੈਂਟ) ਵੀਜ਼ਾ ਮੁੱਕਿਆ ਹੋਇਆ ਸੀ। ਇਹ ਜਿੱਥੋਂ ਸੱਧਰਾਂ ਨਾਲ ਚੱਲ ਕੇ ਅਮਰੀਕਾ ਆਈ ਸੀ ਹੁਣ ਇਮੀਗ੍ਰੇਸ਼ਨ ਵਾਲੇ ਓਧਰ ਨੂੰ ਵਾਪਿਸ ਮੋੜੇ ਜਾਣ ਦੀ ਤਿਆਰੀ ਕਰ ਰਹੇ ਹਨ। ਠੱਗੀ ਦੇ ਤੰਤਰ `ਚ ਇਸ ਦਾ ਹਿੱਸੇਦਾਰ ਅਕਾਸ਼ ਸਤੀਸ਼ ਪਟੇਲ (32) ਸੀ ਜੋ ਸਜਾ ਭੁਗਤਣ ਮਗਰੋਂ ਭਾਰਤ ਮੋੜਿਆ ਜਾ ਚੁੱਕਾ ਹੈ।

ਜਿਸ ਦਿਨ ਏਹ ਪੁਲਿਸ ਨੇ ਦਬੋਚੇ ਸਨ ਉਸ ਦਿਨ ਇਨ੍ਹਾਂ ਦੀ ਕਾਰ `ਚੋਂ ਠੱਗੀ ਦੇ 9000 ਅਤੇ ਅਪਾਰਟਮੈਂਟ ਚੋਂ 11000 ਡਾਲਰ ਕੈਸ਼ ਮਿਲੇ ਸਨ। ਕੁਲਮਿਲਾ ਕੇ ਉਨ੍ਹਾਂ ਤੋਂ ਡੇਢ ਲੱਖ ਡਾਲਰ ਮਿਲ ਗਏ ਜੋ ਠੱਗੇ ਗਏ ਲੋਕਾਂ ਨੂੰ ਵਾਪਿਸ ਦਿੱਤੇ ਜਾ ਰਹੇ ਹਨ। ਲੋਕਾਂ ਨੂੰ ਡਰਾਵੇ ਦੇ ਕੇ ਟੈਕਸ ਵਗੈਰਾ ਦੇ ਜੋ ਪੈਸੇ ਮੰਗਵਾਉਂਦੇ ਸਨ ਉਹ ਨਿਊ ਜਰਸੀ ਵਿਖੇ ਵੱਖ-ਵੱਖ ਸ਼ਹਿਰਾਂ `ਚ ਮਨੀਗਰਾਮ ਦੀਆਂ ਲੋਕੇਸ਼ਨਾਂ ਤੋਂ (Vincent Arora ਨਾਂ ਹੇਠ) ਵਸੂਲ ਪਾਉਂਦੇ ਰਹੇ। ਸਤੰਬਰ 2015 `ਚ ਪੁਲਿਸ ਨੇ ਇਨ੍ਹਾਂ ਦੀ ਪੈੜ ਦੱਬੀ `ਤੇ ਅਕਤੂਬਰ `ਚ ਪੈਸਿਆਂ ਦੀਆਂ ਰਸੀਦਾਂ ਸਮੇਤ ਫੜੇ। ਰੋਜ਼ਾਨਾ (ਦਰਜਣਾਂ) ਅਮਰੀਕਾ ਵਾਸੀ ਲੋਕਾਂ ਨੂੰ ਡਿਪੋਰਟ ਕਰਨ ਦੇ ਡਰਾਵੇ ਨਾਲ ਠੱਗਣ ਵਾਲਾ/ਵਾਲੀ ਆਪ ਡਿਪੋਰਟ ਹੋ ਰਹੇ ਹਨ।

ਆਹ ਲਾਇਨ ਧਿਆਨ ਨਾਲ ਪੜ੍ਹੋ: ਠੱਗ/ਠੱਗਣੀ ਨੇ ਪੁਲਿਸ ਨੂੰ ਦੱਸਿਆ ਕਿ ਜਿਨ੍ਹਾਂ ਫੋਨ ਨੰਬਰਾਂ `ਤੇ ਫੋਨ ਕਰਦੇ ਸਨ, ਉਹ ਫੋਨ ਨੰਬਰ ਭਾਰਤ `ਚ ਸਥਿਤ (ਅਮਰੀਕੀ ਕੰਪਨੀਆਂ ਦੇ) ਕਾਲ ਸੈਂਟਰਾਂ ਤੋਂ ਮਿਲਦੇ ਸਨ। ਸੋ, ਅਮਰੀਕਾ ਕੈਨੇਡਾ `ਚ ਕੰਪਨੀਆਂ ਦੇ ਕਸਟਮਰ ਕੇਅਰ ਟੈਲੀਫੋਨ ਨੰਬਰਾਂ `ਤੇ ਫੋਨ ਜਰਾ ਬਚ ਕੇ ਕਰਨਾ!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top