ਜੰਗਲਾਂ ਵਿੱਚ ਵਸੇ, ਪਹਾੜਾਂ
'ਤੇ ਚੜੇ
ਦਰਿਆਵਾਂ ਵਿੱਚ ਕੁੱਦੇ, ਮਾਰੂਥਲਾਂ ਵਿੱਚ ਸੜੇ
ਇਜਤ ਤੇਰੀ ਬਚਾਉਣ
ਲਈ ਕੀਤੀ ਬੜੀ ਘਾਲਣਾ...
ਕਿਉਂ ਬਣਾਈਏ ਤੇਰੇ ਵਿੱਚ, ਮਹਿਲ
ਮਾੜੀਆਂ
ਤੋੜ ਲਈਆ ਤੂੰ ਤਾਂ ਸਾਡੇ ਨਾਲ
ਯਾਰੀਆਂ,
ਸਾਂਤਮਈ ਸਬਰ ਸਾਡਾ ਟੁੱਟ
ਗਿਆ ਹਾਕਮਾ
ਕਿੱਥੇ ਉੱਡ ਜਾਈਏ, ਪਾਈਏ ਪੱਕਾ
ਆਲ੍ਹਣਾ... |
ਤੇਰੇ ਤੇ ਸਾਡੇ ਵਿੱਚ
ਪੈ ਗਈ ਬਹੁਤ ਲੰਬੀ ਲਕੀਰ ਵੇ
ਹੱਕ ਅਸਾਂ ਲੈ ਲੈਣੇ ਭਾਂਵੇ ਚੁੱਕਣੀ ਪੈ ਜਾਵੇ ਸ਼ਮਸੀਰ ਵੇ
ਚੜ ਤੇਰੀ ਹਿੱਕ ਤੇ ਭਾਂਬੜ ਅਸਾਂ ਨੇ ਬਾਲਣਾ
ਕਿੱਥੇ ਉੱਡ ਜਾਈਏ, ਪਾਈਏ ਪੱਕਾ
ਆਲ੍ਹਣਾ...
ਸੋਹਣਾ ਦਿੱਤਾ ਤੋਹਫਾ ਸਾਨੂੰ ਦੇਸ਼ ਦੀ
ਆਜ਼ਾਦੀ ਦਾ
ਨਾ ਭੁੱਲੇ ਹਾਂ ਨਾ ਭੁੱਲਾਂਗੇ ਸਾਡੀ
ਹੋਈ ਬਰਬਾਦੀ ਦਾ,
ਹੱਕ ਤੇ ਸੱਚ ਲਈ ਅਸੀਂ ਸਦਾ ਰਹਿਣਾ ਲੜਣਾ
ਕਿੱਥੇ ਉੱਡ ਜਾਈਏ, ਪਾਈਏ ਪੱਕਾ
ਆਲ੍ਹਣਾ... |
ਨਹੀਉਂ, ਨਿਭਣਾ ਜੇ ਰਿਸ਼ਤਾ ਨੁੰਹ ਮਾਸ ਦਾ
ਬੀੜਾ ਤੂੰ ਚੁੱਕਿਆ ਏ ਮੇਰੀ ਕੌਮ ਦੇ ਨਾਸ਼ ਦਾ
ਕੌਮੀ ਘਰ ਬਣਾਵਾਂਗੇ ਕਰਾਂਗੇ ਅੰਤ ਤੱਕ ਘਾਲਣਾ
ਔਰੰਗੇ ਨਾਲੋਂ ਵੀ ਟੱਪ
ਗਿਆ ਤੂੰ ਜ਼ਾਲਮਾ
|