Share on Facebook

Main News Page

ਪੁਰਾਣੇ ਬਦਮਾਸ਼ਾਂ ਨੂੰ ਖ਼ਤਮ ਕਰਣ ਲਈ, ਨਵੇਂ ਨਾ ਖੜੇ ਕਰੋ
-: ਸੰਪਾਦਕ ਖ਼ਾਲਸਾ ਨਿਊਜ਼

24 ਅਕਤੂਬਰ 2015 ਨੂੰ ਖ਼ਾਲਸਾ ਨਿਊਜ਼ 'ਤੇ ਇਹ ਖ਼ਬਰ ਪੋਸਟ ਕੀਤੀ ਗਈ ਸੀ ਜਿਸ ਵਿੱਚ ਭਾਈ ਪਰਮਜੀਤ ਸਿੰਘ ਉੱਤਰਾਖੰਡ ਨੇ ਸਿੱਖਾਂ ਨੂੰ ਆਗਾਹ ਕੀਤਾ ਸੀ ਕਿ "ਪੰਜਾਂ ਪਿਆਰਿਆਂ ਵਲੋਂ ਅਖੌਤੀ ਜੱਥੇਦਾਰਾਂ ਪ੍ਰਤੀ ਲਏ ਫੈਸਲੇ ਬਾਰੇ ਵਿਚਾਰ ਅਤੇ ਇੱਕ ਵੱਡੇ ਖੱਤਰੇ ਤੋਂ ਸੁਚੇਤ ਹੋਣ ਦੀ ਅਪੀਲ", ਜੋ ਇਸ ਲਿੰਕ 'ਤੇ ਦੇਖੀ ਜਾ ਸਕਦੀ ਹੈ: Click Here to view

ਉਥੇ ਨਾਲ ਹੀ ਖ਼ਾਲਸਾ ਨਿਊਜ਼ ਨੇ ਇਕ ਛੋਟਾ ਜਿਹਾ ਪੋਸਟਰ ਬਣਾਇਆ ਸੀ, ਜਿਸ ਵਿੱਚ ਇੱਕੋ ਗੱਲ ਲਿਖੀ ਗਈ ਸੀ ਕਿ "ਪੁਰਾਣੇ ਬਦਮਾਸ਼ਾਂ ਨੂੰ ਖ਼ਤਮ ਕਰਣ ਲਈ ਨਵੇਂ ਨਾ ਖੜੇ ਕਰੋ" ... ਇਹ ਅੱਜ ਦੀ ਖ਼ਬਰ ਉਸੀ ਖ਼ਤਰੇ ਦਾ ਸਬੂਤ ਹੈ, ਜਿਸ ਵਿੱਚ ਇਨ੍ਹਾਂ ਪੰਜ ਪਿਆਰਿਆਂ ਨੇ "ਅੰਮ੍ਰਿਤ ਛਕਾਉਣ ਦੇ ਵਿਧੀ ਵਿਧਾਨ ਵਿੱਚ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ" ਸਿਰਲੇਖ ਹੇਠ ਬਿਆਨ ਦਿੱਤਾ ਹੈ।

ਭਾਵੁਕਤਾ 'ਚ ਬਹੰਦੇ ਹੋਏ ਸਿੱਖ ਅਖਵਾਉਣ ਵਾਲੇ ਬਹੁਤ ਛੇਤੀ ਮੁਲਾਜ਼ਮਾਂ ਤੋਂ ਕ੍ਰਾਂਤੀ ਦੀ ਉਮੀਦ ਲਾ ਲੈਂਦੇ ਨੇ... ਇਨ੍ਹਾਂ ਪੰਜ ਪਿਆਰਿਆਂ ਤੋਂ ਸਾਨੂੰ ਨਾ ਕੋਈ ਉਮੀਦ ਸੀ ਅਤੇ ਨਾ ਹੈ... ਇਹੀ ਉਸੇ ਸਿੱਕੇ ਦੇ ਦੂਜੇ ਪਹਿਲੂ ਹਨ...

ਨਿਤਨੇਮ, ਪਾਹੁਲ (ਅੰਮ੍ਰਿਤ ਸੰਸਕਾਰ), ਅਤੇ ਅਰਦਾਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਅਤੇ ਗੁਰਮਤਿ ਅਨੁਸਾਰ ਬਦਲਾਅ ਕਰਣ ਨੂੰ ਕੋਈ ਨਹੀਂ ਰੋਕ ਸਕਦਾ, ਭਾਵੇਂ ਉਹ ਪੁਰਾਣੇ ਬਦਮਾਸ਼ ਹੋਣ ਜਾਂ ਨਵੇਂ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top