Share on Facebook

Main News Page

ਵਧੀਕ ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ. ਦਿਲਜੀਤ ਸਿੰਘ ਬੇਦੀ ਨੂੰ ਖ਼ਤ
-: ਸਰਵਜੀਤ ਸਿੰਘ ਸੈਕਰਾਮੈਂਟੋ

ਸ. ਦਿਲਜੀਤ ਸਿੰਘ ਬੇਦੀ ਜੀ,
ਵਧੀਕ ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫ਼ਤਿਹ।

ਵਿਸ਼ਾਬਾਬਾ ਦੀਪ ਸਿੰਘ ਜੀ ਦੀ ਜਨਮ ਤਾਰੀਖ

ਸ. ਦਿਲਜੀਤ ਸਿੰਘ ਜੀ ਆਪ ਜੀ ਵੱਲੋਂ ਲਿਖੇ ਖੋਜ ਭਰਪੂਰ ਲੇਖ ਅਕਸ ਹੀ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਹਨ। ਅੱਜ ਵੀ ਆਪ ਜੀ ਦਾ ਇਕ ਲੇਖ “ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਾ ਦੇ ਰਖਵਾਲੇ- ਬਾਬਾ ਦੀਪ ਸਿੰਘ ਸ਼ਹੀਦ” ਅਖ਼ਬਾਰਾਂ ਵਿੱਚ ਛਪਿਆ ਹੈ। ਜੋ ਆਪ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਬੰਧੀ ਲਿਖਦੇ ਹੋ, “ਬਾਬਾ ਦੀਪ ਸਿੰਘ ਦਾ ਜਨਮ ਅੰਮ੍ਰਿਤਸਰ (ਹੁਣ ਤਰਨ ਤਾਰਨ) ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ ਇਕ ਕਿਰਤੀ ਕਿਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਭਾਗਾਂ ਭਰੀ ਕੁੱਖ ਤੋਂ 26 ਜਨਵਰੀ 1682 ਮੁਤਾਬਕ 14 ਮਾਘ ਸੰਮਤ 1739 ਨੂੰ ਹੋਇਆ”।

ਬੇਨਤੀ ਹੈ ਕਿ ਜਦੋਂ ਮੈਂ ਆਪ ਜੀ ਵੱਲੋਂ ਲਿਖੀ ਗਈ ਤਾਰੀਖ ਦੀ ਪੜਤਾਲ ਕੀਤੀ ਤਾਂ 26 ਜਨਵਰੀ 1682 ਈ. ਨੂੰ 29 ਮਾਘ ਸੰਮਤ 1738 ਬਿ. ਸੀਦੂਜੇ ਪਾਸੇ 14 ਮਾਘ ਸੰਮਤ 1739 ਨੂੰ 11 ਜਨਵਰੀ 1683 ਈ. (ਜੂਲੀਅਨ) ਸੀ। ਬੇਨਤੀ ਹੈ ਕਿ ਇਸ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਦੀ ਖੇਚਲ ਕਰਨੀ ਜੀ ਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦੀ ਸਹੀ ਤਾਰੀਖ ਦੀ ਜਾਣਕਾਰੀ ਹੋ ਸਕੇ।

ਧੰਨਵਾਦ ਸਹਿਤ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top