ਜਾਤਿ ਸੰਸਕ੍ਰਿਤ
ਦਾ ਸ਼ਬਦ ਹੈ ਜਿਸ ਦੇ ਮਹਾਂਨ ਕੋਸ਼ ਅਨੁਸਾਰ ਅੱਖਰੀ ਅਰਥ ਇਸ ਪ੍ਰਕਾਰ ਹਨ-ਜਨਮ, ਸਮਾਜ
ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ, ਰੋਟੀ
ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ, ਕੁਲ, ਗੋਤ
ਅਤੇ ਨਸਲ ਆਦਿਕ। ਇਸ ਨੂੰ ਮੁੱਖ ਤੌਰ
'ਤੇ ਦੋ ਹਿਸਿਆਂ ਵਿੱਚ ਵੰਡਿਆ ਗਿਆ ਹੈ ਉੱਚੀ ਜਾਤਿ
ਤੇ ਨੀਵੀਂ ਜਾਤਿ।
ਹਿੰਦੂਆਂ
ਦੇ ਮੰਨੇ ਜਾਂਦੇ ਮਹਾਂ ਰਿਸ਼ੀ ਮੰਨੂੰ ਜੀ ਨੇ ਇਸ ਨੂੰ ਚਾਰ ਵਰਣਾ ਬ੍ਰਾਹਮਣ, ਖੱਤਰੀ, ਸ਼ੂਦ
ਵੈਸ਼ ਅਤੇ ਹੋਰ ਕਈ ਉਪ ਜਾਤਾਂ ਵਿੱਚ ਵੰਡਿਆ ਗਿਆ ਮੰਨਿਆਂ ਜਾਂਦਾ ਹੈ।
ਪਾਤਿ-ਫਿਰਕਾ, ਗੋਤ,ਖਾਨਦਾਨ, ਕੁਲ
ਅਤੇ ਸ਼੍ਰੇਣੀ ਆਦਿਕ ਪਰ ਮੁੱਖ ਤੌਰ ਤੇ ਪਾਤਿ ਦਾ ਅਰਥ ਗੋਤ ਹੀ ਹੈ।
ਭਾ.
ਕਾਨ੍ਹ ਸਿੰਘ ਨਾਭਾ ਜੀ ਲਿਖਦੇ ਹਨ ਕਿ ਜਾਤਿ-ਪਾਤਿ ਕਿਸੇ ਨਾ ਕਿਸੇ ਰੂਪ ਵਿੱਚ ਸਭ ਧਰਮਾਂ
ਅਤੇ ਦੇਸਾਂ ਵਿੱਚ ਵੇਖੀ ਜਾਂਦੀ ਹੈ,
ਪਰ ਹਿੰਦੂਆਂ ਵਿੱਚ ਹੱਦੋਂ ਵੱਧ ਕੇ ਹੈ।
ਜੋ ਨਫਰਤ
ਹਿੰਦੂਆਂ ਵਿੱਚ ਉੱਚ ਜਾਤੀਆਂ ਵਲੋਂ ਨੀਵੀਆਂ ਜਾਤੀਆਂ ਨਾਲ ਕੀਤੀ ਜਾਂਦੀ ਹੈ ਉਹ ਹੋਰ ਕਿਸੇ
ਧਰਮ-ਫਿਰਕੇ ਜਾਂ ਦੇਸ਼ ਵਿੱਚ ਨਹੀਂ ਜਿਵੇਂ ਸ਼ੂਦਰ ਨਾਲ ਰੋਟੀ ਬੇਟੀ ਦੀ ਸਾਂਝ ਨਾਂ ਰੱਖਣਾ, ਇਕੱਠੇ
ਬੈਠ ਕੇ ਨਾਂ ਖਾਣਾ ਅਤੇ ਧਰਮ ਕਰਮ ਵਿੱਚ ਸ਼ੂਦਰ ਨੂੰ ਧਾਰਮਿਕ ਆਗੂ ਨਾਂ ਮੰਨਣਾ, ਭਾਂਡੇ
ਵੱਖਰੇ ਰੱਖਣੇ ਅਤੇ ਸ਼ੂਦਰ ਭਾਵ ਦਲਿਤਾਂ ਦੀਆਂ ਬਸਤੀਆਂ ਵੀ ਵੱਖਰੀਆਂ ਰੱਖਣੀਆਂ ਅਤੇ
ਨੀਵੀਆਂ ਮੰਨੀਆਂ ਗਈਆਂ ਜਾਤੀਆਂ ਨਾਲ ਦਿਲੋਂ ਨਫਰਤ ਕਰਨੀ ਆਦਿਕ।
ਵਰਣ-ਵੰਡ-ਵਰਨ ਵੀ ਸ਼ੰਸਕ੍ਰਿਤ ਦਾ ਹੀ ਸ਼ਬਦ ਹੈ ਜਿਸ ਦਾ
ਅਰਥ ਹੈ ਭੇਦ-ਭਾਵ।
ਬ੍ਰਾਹਮਣ ਨੇ ਮਨੁੱਖੀ ਸਮਾਜ ਨੂੰ ਅਜਿਹਾ ਵੰਡਿਆ ਜੋ ਅੱਜ ਤੱਕ ਜਾਤਿ
ਬਰਾਦਰੀਆਂ ਦੇ ਨਾਂ ਤੇ ਆਪਸ ਵਿੱਚ ਲੜੀ ਮਰੀ ਜਾ ਰਿਹਾ ਅਤੇ ਨਫਰਤ ਦਾ ਸ਼ਿਕਾਰ ਹੋ ਮਨੁੱਖੀ
ਏਕਤਾ ਨੂੰ ਪਾਟੋ ਧਾੜ ਕਰੀ ਜਾ ਰਿਹਾ ਹੈ।
ਮੰਨੀ ਗਈ ਉੱਚੀ ਜਾਤ ਦਾ ਮਨੁੱਖ ਭਾਂਵੇ ਕਿੰਨਾਂ
ਗੰਦਾ, ਲੁੱਚਾ
ਲੰਡਾ ਲੁਵਾਰ ਹੋਵੇ ਤਾਂ ਵੀ ਪੂਜਣਯੋਗ ਹੈ ਤੇ ਸ਼ੂਦਰ ਭਾਂਵੇ ਕਿਨਾ ਵਿਦਵਾਨ ਸਿਆਣਾ ਹੋਵੇ
ਦੁਰਕਾਣਯੋਗ ਹੈ। ਪਰਾਸ਼ੁਰ
ਸੰਹਿਤਾ ਦੇ ਅਠਵੇਂ ਅਧਿਆਇ ਅਨੁਸਾਰ ਤੁਲਸੀ ਜੀ ਲਿਖਦੇ ਹਨ ਕਿ-
ਸੇਵੀਐ ਬਿਪ੍ਰ
ਗਯਾਨ ਗੁਨ ਹੀਨਾ।
ਸ਼ੂਦ੍ਰ ਨਾ ਸੇਵੀਐ
ਗਯਾਨ ਪ੍ਰਬੀਨਾ।
ਸ਼ੂਦਰ ਦਾ ਤਾਂ ਪ੍ਰਛਾਵਾਂ ਲੈਣਾ ਹੀ ਨਹਿਸ਼ ਮੰਨਿਆਂ ਜਾਂਦਾ ਸੀ ਇਸ ਉਸ
ਦੇ ਗਲ ਵਿੱਚ ਟੱਲ ਲਟਕਾਇਆ ਜਾਂਦਾ ਸੀ।
ਸ਼ੂਦਰ ਧਰਮ ਵਿਦਿਆਂ ਦਾ ਅਧਿਕਾਰੀ ਹੀ ਨਹੀਂ ਸੀ ਜੇ
ਕਿਤੇ ਵਿਦਿਆ ਪੜਦਾ ਤਾਂ ਜੀਭ ਕੱਟੀ ਜਾਂਦੀ, ਜੇ
ਸੁਣਦਾ ਤਾਂ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ।
ਬਾਲਮੀਕੀ ਰਮਾਇਣ ਅਨੁਸਾਰ ਕਹੇ
ਜਾਂਦੇ ਰਾਮ ਭਗਵਾਨ ਨੇ ਬ੍ਰਾਹਮਣਾਂ ਦੇ ਇਹ ਸ਼ਕਾਇਤ ਕਰਨ ਕਿ ਐਡੀ ਵੱਡੀ ਹਨੇਰ ਗਰਦੀ ਤੇਰੇ
ਰਾਜ ਵਿੱਚ ਸ਼ੂਦਰ ਵੀ ਰੱਬ ਦਾ ਨਾਮ ਜਪਣ ਲੱਗ ਪਏ ਹਨ ਤਾਂ ਗੁੱਸੇ ਵਿੱਚ ਆ ਕੇ ਇੱਕ ਸ਼ੂਦਰ
ਸ਼ੰਬੂਕ ਨਾਮੀ ਭਗਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਜਾਤਿ-ਪਾਤਿ ਤੇ ਵਰਣ-ਵੰਡ ਦਾ ਭਰਵਾਂ ਖੰਡਣ ਭਾਵੇਂ ਭਗਤ
ਰਵਿਦਾਸ ਅਤੇ ਭਗਤ ਕਬੀਰ ਜੀ ਵਰਗੇ ਕ੍ਰਾਂਤੀਕਾਰੀ ਭਗਤਾਂ ਅਤੇ ਸੂਫੀ ਫਕੀਰਾਂ ਨੇ ਆਪਣੀ
ਜਾਨ ਨੂੰ ਖਤਰੇ ਵਿੱਚ ਪਾ ਕੇ ਬੜੀ ਤਨਦੇਹੀ ਨਾਲ ਕਰਦੇ ਹੋਏ ਕਿਹਾ ਕਿ-
ਅਵਲਿ
ਅਲਹ ਨੂਰ ਉਪਾਇਆ ਕੁਦਰਤਿ ਕੇ ਸਭਿ ਬੰਦੇ॥
ਏਕੁ ਨੂਰ ਤੇ ਸਭਿ ਜਗ ਉਪਜਿਆ ਕਉਣ ਭਲੇ ਕਉਣ ਮੰਦੇ॥
(੧੩੪੯)
ਜੌ ਤੂੰ ਬ੍ਰਾਹਮਣ ਭ੍ਰਾਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ
ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥
ਕਹੁ ਕਬੀਰ ਜੋ ਬ੍ਰਹਮ
ਬੀਚਾਰੈ॥
ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ
॥
(੩੨੪) ਭਾਵ
ਜੇ ਤੂੰ ਉਚ ਜਾਤੀ ਸੀ ਅਤੇ ਤੂੰ ਬ੍ਰਾਹਮਣੀ ਦੇ ਪੇਟ ਤੋਂ ਪੈਦਾ ਹੋਇਆ ਸੀ ਤਾਂ ਜਿਸ ਰਸਤੇ
ਔਰਤ ਹੋਰਨਾਂ ਨੂੰ ਜਨਮ ਦਿੰਦੀ ਹੈ ਤੂੰ ਉਸ ਰਸਤੇ ਕਿਊਂ ਪੈਦਾ ਹੋਇਆ?ਤੇਰਾ
ਪੈਦਾ ਹੋਣ ਦਾ ਰਸਤਾ ਵੀ ਹੋਰ ਹੋਣਾ ਚਾਹੀਦਾ ਸੀ।
ਸਾਡੇ ਵਿੱਚ ਕਿਵੇਂ ਲਹੂ ਤੇ ਤੇਰੇ ਵਿੱਚ
ਦੁੱਧ ਹੈ? ਭਾਵ
ਸਾਰੀ ਸ੍ਰਿਸ਼ਟੀ ਦੇ ਮਨੁੱਖਾਂ ਅੰਦਰ ਖੂਨ ਲਾਲ ਰੰਗ ਦਾ ਹੀ ਹੈ ਜੋ ਤੇਰੇ ਵਿੱਚ ਤੇ ਸਾਡੇ
ਵਿੱਚ ਵੀ ਲਾਲ ਹੈ ਫਿਰ ਤੂੰ ਬਾ੍ਰਹਮਣ ਤੇ ਅਸੀਂ ਸ਼ੂਦਰ ਕਿਵੇਂ ਹੋਏ?
ਸਾਡੇ
ਵਿੱਚ ਤਾਂ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੀ ਬ੍ਰਾਮਣ ਮੰਨਿਆਂ ਜਾਂਦਾ ਹੈ।
ਇਉਂ ਭਗਤਾਂ ਨੇ
ਜਾਤਿ-ਪਾਤਿ ਵਿਰੁੱਧ ਪ੍ਰਚਾਰ ਕੀਤਾ ਪਰ ਬੋਲ ਬਾਲਾ ਬਾ੍ਰਹਮਣ ਦਾ ਹੋਣ ਕਰਕੇ ਅਤੇ ਬਾ੍ਰਹਮਣ
ਮੁਗਲੀਆ ਹਕੂਮਤ ਦਾ ਝੋਲੀ ਚੁੱਕ ਹੋਣ ਕਰਕੇ ਵਕਤੀਆ ਹਕੂਮਤ ਦੇ ਕੰਨ ਇਨ੍ਹਾਂ ਕ੍ਰਾਂਤੀਕਾਰੀ
ਭਗਤਾਂ ਵਿਰੁੱਧ ਭਰੇ ਕਿ ਇਹ ਲੋਕ ਹਕੂਮਤ ਲਈ ਖਤਰਾ ਹਨ ਇਨ੍ਹਾਂ ਦੀ ਬੁਲੰਦ ਅਵਾਜ਼ ਨੂੰ
ਇੱਥੇ ਹੀ ਦਬਾ ਦਿੱਤਾ ਜਾਵੇ।
ਇਵੇਂ ਹਕੂਮਤ ਕੋਲੋਂ ਸੱਚ ਦੇ ਮੁਤਲਾਸ਼ੀਆਂ ਨੂੰ ਤਸੀਹੇ ਵੀ
ਦਵਾਏ।
ਇਨ੍ਹਾਂ ਦੇ ਇਤਿਹਾਸ ਵਿੱਚ ਵੀ ਰਲਾ ਪਾ ਦਿੱਤਾ ਗਿਆ ਅਗਰ ਗੁਰੂ ਨਾਨਕ ਇਨ੍ਹਾਂ
ਭਗਤਾਂ ਦੀ ਰਚਨਾਂ ਨਾਂ ਸੰਭਾਲਦੇ ਤਾਂ ਉਹ ਵੀ ਇਨ੍ਹਾਂ ਜਾਤਿ ਅਭਿਮਾਨੀਆਂ ਨੇ ਰੱਦੂ-ਬੱਦੂ
ਕਰ ਦੇਣੀ ਸੀ ਜੋ ਬਾਬੇ ਨਾਨਕ ਨੇ ਪੋਥੀ ਸਾਹਿਬ ਵਿੱਚ ਸੰਭਾਲ ਲਈ ਅਤੇ ਗੁਰੂ ਅਰਜਨ ਦੇਵ ਜੀ
ਨੇ ਬਾਅਦ ਵਿੱਚ ਗੁਰੂ
ਗ੍ਰੰਥ ਦੀ ਰਚਨਾ ਵੇਲੇ ਗੁਰੂ ਗ੍ਰੰਥ
ਸਾਹਿਬ ਵਿੱਚ ਅੰਕਿਤ ਕੀਤੀ।
ਗੁਰੂ ਸਾਹਿਬਾਨਾਂ ਨੇ ਇਸ ਜ਼ਹਾਲਤ ਭਰੇ ਵਿਤਕਰੇ ਨੂੰ ਸਦਾ ਲਈ ਖਤਮ ਕਰਨ
ਦਾ ਬੀੜਾ ਚੁਕਿਆ-ਬਾਬੇ ਨਾਨਕ ਨੇ ਜਾਤਿ ਪਾਤਿ ਤੇ ਕਰਾਰੀ ਚੋਟ ਮਾਰਦਿਆਂ ਹੋਇਆਂ ਸਭ ਤੋਂ
ਪਹਿਲਾਂ ਆਪਣਾ ਰਬਾਬੀ ਸਾਥੀ ਇੱਕ ਕਹੀ ਜਾਂਦੀ ਨੀਵੀਂ ਜਾਤਿ ਮਰਾਸੀ ਵਿੱਚੋਂ ਚੁਣਦਿਆਂ
ਕਿਹਾ ਕਿ-
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥
ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥
(੧੫) ਜਾਤਿ-ਪਾਤਿ ਦਾ ਅਮਲਾਂ
(ਕਰਮਾਂ) ਨਾਲ ਸਬੰਧ ਹੈ ਨਾ ਕਿ ਕਿਸੇ ਫਿਰਕੇ ਨਾਲ-
ਜੇਹੇ ਕਰਮ ਕਮਾਏ ਤੇਹਾ ਹੋਇਸੀ॥
(੭੩੦) ਪੰਜਾਬੀ
ਦੀ ਕਹਾਵਤ ਵੀ ਹੈ ਕਿ-"ਅਮਲਾਂ ਤੇ ਹੋਣਗੇ ਨਬੇੜੇ ਜਾਤ ਕਿਸੇ ਪੁਛਣੀ ਨਹੀਂ" ਗੁਰੂ
ਸਾਹਿਬ ਤਾਂ ਇੱਕ ਪ੍ਰਮਾਤਮਾਂ ਨੂੰ ਹੀ ਸਭ ਦਾ ਪਿਤਾ ਮੰਨਦੇ ਹਨ-
ਏਕੁ ਪਿਤਾ ਏਕਸ ਕੇ ਹਮ ਬਾਰਿਕ
(੬੧੧)
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
(੨੬੮) ਜੋ ਜਾਤਿ ਬਾਪ ਦੀ ਹੈ ਉਹ ਹੀ
ਬੇਟੇ ਦੀ ਹੁੰਦੀ ਹੈ,
ਫਿਰ ਅੱਜ ਸਾਡੀਆਂ ਵੱਖਰੀਆਂ-ਵੱਖਰੀਆਂ ਜਾਤਾਂ ਕਿਉਂ? ਕੀ
ਸਾਡੇ ਪ੍ਰਮਾਤਮਾਂ ਵੀ ਵੱਖਰੇ-ਵੱਖਰੇ ਹਨ? ਕੀ
ਜਾਤਾਂ-ਪਾਤਾਂ ਨੂੰ ਮੰਨਣ ਵਾਲੇ ਪ੍ਰਮਾਤਮਾਂ ਦੀ ਜਾਤਿ ਦੱਸ ਸਕਦੇ ਹਨ? ਜੇ
ਨਹੀਂ ਤਾਂ ਪ੍ਰਮਾਤਮਾਂ ਦੀ ਪੈਦਾ ਕੀਤੀ ਮਨੁੱਖਾ ਜਾਤਿ (ਇਨਸਾਨੀਅਤ) ਨੂੰ ਵਰਣ-ਵੰਡ ਵਿੱਚ
ਵੰਡ ਕੇ ਕਿਉਂ ਮਨੁੱਖਤਾ ਦੀਆਂ ਵੰਡੀਆਂ ਪਾਈ ਜਾ ਰਹੇ ਹਨ? ਗੁਰੂ
ਸਾਹਿਬ ਤਾਂ ਕਹਿ ਰਹੇ ਹਨ ਕਿ-
ਜਾਤਿ ਕਾ ਗਰਬੁ ਨ
ਕਰਿ ਮੂਰਖ ਗਾਵਾਰਾ॥
ਇਸੁ ਗਰਬ
ਤੇ ਚਲਹਿ ਬਹੁਤਿ ਵਿਕਾਰਾ॥
(੧੧੨੭) ਹੇ
ਮੂਰਖ ਗਵਾਰ ਤੂੰ ਉੱਚੀ ਜਾਤਿ ਦਾ ਹੰਕਾਰ ਕਿਉਂ ਕਰਦਾ ਹੈਂ ਜੋ ਬਹੁਤੇ ਵਿਕਾਰਾਂ ਨੂੰ ਪੈਦਾ
ਕਰਦਾ ਹੈ। ਜਾਤੀ
ਦੈ ਕਿਆ ਹਥਿ ਸਚਿ ਪਰਖੀਐ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥
(੧੪੨)
ਗੁਰੂ ਜੀ ਦੋ ਟੁਕ ਫੈਸਲਾ ਕਰਦੇ ਹਨ ਕਿ ਉੱਚੀ ਜਾਤਿ ਵਾਲੇ ਦੇ ਹੱਥ
ਵਿੱਚ ਜੇ ਜ਼ਹਿਰ ਹੈ ਤਾਂ ਚੱਖਣ ਤੇ ਉਹ ਮਰੇਗਾ ਹੀ ਇਹ ਨਹੀ ਕਿ ਉੱਚੀ ਜਾਤਿ ਉਸ ਨੂੰ ਬਚਾ
ਲਵੇਗੀ। ਸਾਰੀ
ਮਨੁੱਖਤਾ ਵਿੱਚ ਰੱਬ ਦੀ ਹੀ ਜੋਤਿ ਹੈ ਜੋ ਇਨਸਾਨੀ ਏਕਤਾ ਦਾ ਅਕੱਟ ਸਬੂਤ ਦੇ ਰਹੀ ਹੈ-
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣਿ ਸਭਿ ਮਹਿ ਚਾਨਣੁ ਹੋਇ॥
(੬੬੩) ਪ੍ਰਭੂ
ਨੂੰ ਭੁਲਣ ਵਾਲਾ ਹੀ ਕਮਜਾਤਿ ਹੈ ਅਤੇ ਨਾਮ ਵਿਹੂਣਾ ਹੀ ਨੀਵੀਂ ਜਾਤਿ ਵਾਲਾ ਹੈ-
ਖਸਮ ਵਿਸਾਰਹਿ ਤੇ ਕਮਜਾਤਿ॥
ਨਾਨਕ ਨਾਵੈ ਬਾਝੁ ਸਨਾਤਿ॥
(੩੪੯) ਗੁਰੂ ਰਾਮਦਾਸ ਜੀ ਉਨ੍ਹਾਂ
ਭਗਤਾਂ ਦਾ ਜਿਕਰ ਕਰ ਰਹੇ ਹਨ ਜਿਨ੍ਹਾਂ ਨੂੰ ਜਾਤਿ ਅਭਿਮਾਨੀ ਬਾ੍ਰਹਮਣ ਆਦਿਕ ਨੀਚ ਜਾਤਿ
ਕਹਿ ਕੇ ਦੁਰਕਾਰਦੇ ਅਤੇ ਉਨ੍ਹਾਂ ਦਾ ਪ੍ਰਛਾਵਾਂ ਤੱਕ ਲੈਣਾ ਮਾੜਾ ਸਮਝਦੇ ਸੀ ਉਹ ਰੱਬ ਦਾ
ਨਾਮ ਜਪ ਕੇ ਅਤੇ ਚੰਗੇ ਕਰਮ ਕਰਕੇ ਉੱਚੇ-ਸੁੱਚੇ ਹੋ ਗਏ ਲੋਕ ਉਨ੍ਹਾਂ ਦੀ ਸੇਵਾ ਅਤੇ
ਸੰਗਤਿ ਕਰਨ ਲੱਗ ਪਏ ਰੱਬ ਨੇ ਉਨ੍ਹਾਂ ਦੀ ਕੋਈ ਨੀਵੀ ਜਾਤਿ ਨਾ ਦੇਖੀ ਸਗੋਂ ਉਨ੍ਹਾਂ ਨੂੰ
ਆਪਣੀ ਗਲਵਕੜੀ ਵਿੱਚ ਲੈ ਪਿਆਰ ਕੀਤਾ-
ਨੀਚ ਜਾਤਿ ਹਰਿ ਜਪਦਿਆ ਉਤਮ ਪਦਵੀ ਪਾਇ॥
ਪੁਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ॥੧॥
ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ॥
ਪਤਿਤ ਜਾਤਿ ਉਤਮ ਭਇਆ ਚਾਰਿ ਵਰਨ ਪਏ ਪਗਿ ਆਇ॥੨॥
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥
ਖਤ੍ਰੀ ਬ੍ਰਾਹਮਣ ਪਿਠਿ ਦੇ
ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥੩॥
(੭੩੩) ਸੋ ਭਗਤਾਂ ਤੇ ਗੁਰੂ
ਸਾਹਿਬਾਨਾਂ ਜਾਤਿ-ਪਾਤਿ ਤੇ ਵਰਣ-ਵੰਡ ਦੀ ਛੂਆ-ਛਾਤ ਨੂੰ ਉਕਾ ਹੀ ਕਬੂਲ ਨਾ ਕਰਦਿਆਂ
ਹੋਇਆਂ ਸਾਂਝੀਆਂ ਸੰਗਤਾਂ ਤੇ ਪੰਗਤਾਂ ਕਾਇਮ ਕੀਤੀਆਂ, ਇੱਕ
ਥਾਂ ਰਲ ਕੇ ਇਸ਼ਨਾਨ ਕਰਨ ਲਈ ਸਰੋਵਰ ਬਣਵਾਏ,
ਸਰਬਸਾਂਝੇ ਧਰਮ ਅਸਥਾਂਨ ਬਣਾਏ ਤੇ ਕਿਹਾ-
ਸਭੇ
ਸਾਂਝੀਵਾਲ ਸਦਾਇਨਿ ਤੂੰ ਕਿਸੇ ਨਾ ਦਿਸਹਿ ਬਾਹਰਾ ਜੀਉ॥
(੯੭)
ਫਿਰ ਅੱਜ ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂ ਜਾਤਿ-ਪਾਤਿ ਦੇ ਜਾਲ ਵਿੱਚ
ਫਸ ਕੇ ਬਾਕੀਆਂ ਨੂੰ ਵੀ ਗੁਮਰਾਹ ਕਰ ਰਹੇ ਹਨ ਜਿਵੇਂ ਬੇਦੀ-ਸੋਢੀ,
ਅਜੀ ਅਸੀਂ ਗੁਰੂ ਨਾਨਕ
ਦੀ ਕੁਲ ਵਿੱਚੋਂ ਹਾਂ, ਅਸੀਂ
ਸੋਢੀ ਕੁਲ ਦੇ ਹਾਂ ਅਸੀਂ ਭੱਲੇ ਹਾਂ ਗੁਰੂ ਕੁਲਾਂ ਪੂਜਣਯੋਗ ਹਨ।
ਜਿਸ ਗੁਰੂ ਨੇ ਕਿਸੇ
ਜਾਤਿ ਕੁਲ ਨੂੰ ਕੋਈ ਮਾਨਤਾ ਹੀ ਨਾ ਦਿੱਤੀ ਹੋਵੇ, ਉਹ ਪੂਜਣਯੋਗ ਕਿਵੇਂ ਹੋ ਗਈ? ਜੋ
ਗੁਰੂ ਦੀ ਜਾਤਿ ਉਹ ਹੀ ਗੁਰੂ ਦੇ ਸਿੱਖ ਦੀ ਜਾਤਿ।
ਕੀ ਬੇਦੀ ਤੇ ਸੋਢੀ ਹੀ ਗੁਰੂ ਕੁਲ
ਵਿੱਚੋਂ ਹਨ ਤੇ ਬਾਕੀ ਗੁਰੂ ਤੋਂ ਵੱਖਰੇ ਹਨ? ਨਹੀਂ,
ਅਸੀਂ ਸਾਰੇ ਹੀ ਗੁਰੂ ਦੇ ਸਿੱਖ ਹਾਂ ਨਾ ਕਿ ਬੇਦੀਆਂ ਸੋਢੀਆਂ ਦੇ।
ਅੱਜ ਅਸੀਂ ਬੜੇ ਫਕਰ
ਨਾਲ ਕਹਿੰਦੇ ਹਾਂ ਇਹ ਜੱਟ ਸਿੱਖ ਹੈ, ਇਹ
ਮਜ਼ਬੀ ਸਿੱਖ ਹੈ ਓਹ ਰਵਿਦਾਸੀਆ ਸਿੱਖ ਹੈ, ਇਹ
ਛੀਂਬਾ ਤੇ ਓਹ ਨਾਈ ਸਿੱਖ ਹੈ ਅਤੇ ਇਹ ਰਾਮਗੜੀਏ ਸਿੱਖ ਹਨ, ਅਸੀਂ ਨਾਮਧਾਰੀ ਸਿੱਖ
ਹਾਂ।
ਜਿਵੇਂ ਬ੍ਰਾਹਮਣ ਸ਼ੂਦਰਾਂ ਤੋਂ ਨਫਰਤ ਕਰਦਾ ਸੀ, ਇਵੇਂ ਹੀ ਅਸੀਂ ਅੱਜ ਇੱਕ ਦੂਜੇ ਤੋਂ
ਕਰ ਰਹੇ ਹਾਂ, ਇਸਦਾ ਪ੍ਰਤੱਖ ਸਬੂਤ ਅਸੀਂ ਧਰਮ ਅਸਥਾਨ ਵੀ ਵੱਖਰੀਆਂ-ਵੱਖਰੀਆਂ ਜਾਤਾਂ
ਬਰਦਰੀਆਂ ਦੇ ਨਾਮ
'ਤੇ ਬਣਾਏ ਹੋਏ ਹਨ।
ਲੜਕੇ ਲੜਕੀ ਦਾ ਰਿਸ਼ਤਾ ਕਰਨ ਵੇਲੇ ਸੌ ਜਾਤਿ ਬਰਾਦਰੀ
ਪੁੱਛਦੇ ਹਾਂ,
ਇਥੋਂ ਤੱਕ ਕਿ ਅੰਮ੍ਰਿਤ ਛੱਕ ਕੇ ਵੀ ਸਾਡੀ ਜਾਤਿ-ਪਾਤਿ ਵਾਲੀ ਨਫਰਤ ਨਹੀਂ ਜਾ ਰਹੀ।
ਖਾਸ ਕਰਕੇ ਸਿੱਖਾਂ ਵਿੱਚ ਜੱਟ ਬਰਾਦਰੀ ਵਿੱਚ ਜਾਤਿ-ਪਾਤਿ ਸਿਖਰਾਂ ਤੇ
ਹੈ ਪਹਿਲੀ ਤਾਂ ਗੱਲ ਜੱਟ ਕਹੀਆਂ ਜਾਂਦੀਆਂ ਨੀਵੀਆਂ ਜਾਂ ਦਲਿਤ ਜਾਤਾਂ ਵਿੱਚ ਰਿਸ਼ਤਾ-ਨਾਤਾ
ਕਰਦਾ ਹੀ ਨਹੀਂ ਹੈ,
ਜੇ ਕਿਸੇ ਅਤਿ ਮਜਬੂਰੀ ਕਾਰਨ ਕਰਨਾ ਹੀ ਪੈ ਜਾਵੇ ਤਾਂ ਲੜਕੀ ਦਾ ਕਦੇ ਨਹੀਂ ਕਰੇਗਾ ਲੜਕਾ
ਭਾਵੇਂ ਬਾਗੀ ਹੋ ਕੇ ਕਰ ਲਵੇ।
ਜੱਟਾਂ ਦੇ ਪਿੰਡਾਂ ਵਿੱਚ
ਵੀ ਦਲਿਤਾਂ ਭਾਵ ਮੰਨੀਆਂ ਗਈਆਂ ਨੀਵੀਆਂ ਜਾਤਾਂ ਦੀਆਂ ਬਸਤੀਆਂ ਵੱਖਰੀਆਂ ਰੱਖੀਆਂ
ਜਾਂਦੀਆਂ ਹਨ,ਖੇਤਾਂ
ਵਿੱਚ ਕੰਮ ਕਰਨ ਵਾਲਿਆਂ ਨੂੰ ਕਮੀਨ-ਕਾਂਦੂ ਕਿਹਾ ਜਾਂਦਾ ਹੈ
।
ਨਿਹੰਗ ਸਿੰਘ
ਜੋ ਆਪਣੇ ਆਪ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਆਖਦੇ ਹਨ,
ਖੰਡੇ ਦੀ ਪਹੁਲ ਦਲਿਤਾਂ ਨੂੰ ਚੌਥੇ ਪੌੜੀਏ ਕਹਿ ਕੇ ਅਲੱਗ ਬਾਟੇ ਵਿੱਚ ਦਿੰਦੇ ਹਨ, ਬਾਣਾ
ਸਿੰਘਾਂ ਦਾ ਕਰਮ-ਕਰਤੂਤ ਜਾਤਿ ਅਭਿਮਾਨੀ ਬ੍ਰਾਹਮਣਾਂ ਵਾਲੀ।
ਉੱਤੋਂ-ਉੱਤੋਂ ਸਟੇਜਾਂ ਤੇ ਜਰੂਰ ਮਾਨਸ ਕੀ ਜਾਤਿ ਸਭੇ
ਏਕੋ ਜਾਨਬੋ ਦਾ ਹੋਕਾ ਦਿੰਦੇ ਹਾਂ,
ਪਰ ਪ੍ਰੈਕਟੀਕਲ ਰੂਪ ਵਿੱਚ ਗੁਰੂ ਦਾ ਹੁਕਮ ਮੰਨ ਕੇ ਜਾਤਿ-ਪਾਤਿ ਦੇ ਕੋਹੜ ਨੂੰ ਛੱਡਦੇ
ਨਹੀਂ, ਹਾਂ ਜੇ ਕਿਤੇ
ਕੋਈ ਲੜਕੀ ਲੜਕਾ ਜਾਤਿ ਬਰਾਦਰੀ ਤੋਂ ਉੱਪਰ ਉੱਠ ਕੇ ਗੁਣਾ ਅਤੇ ਪ੍ਰੇਮ ਦੇ ਅਧਾਰ ਤੇ
ਰਿਸ਼ਤਾ ਕਰ ਵੀ ਲੈਂਦਾ ਹੈ ਤਾਂ ਅਸੀਂ ਮਾਂ-ਬਾਪ ਉਸ ਨੂੰ ਕਬੂਲ ਹੀ ਨਹੀਂ ਕਰਦੇ ਸਗੋਂ ਲੜਕੇ
ਲੜਕੀ ਨੂੰ ਕਤਲ ਕਰਨ ਤੱਕ ਚਲੇ ਜਾਂਦੇ ਹਾਂ ਕਿਉਂ?
ਪ੍ਰਚੱਲਤ ਕਹਾਵਤ
ਅਨੁਸਾਰ "ਹਾਥੀ
ਦੇ ਦੰਦ ਖਾਣ ਦੇ ਹੋਰ ਤੇ ਵਿਖਾਣ ਦੇ ਹੋਰ" ਭਾਵ
ਕਹਿੰਦੇ ਕੁਛ ਹਾਂ ਤੇ ਕਰਦੇ ਕੁਛ ਹਾਂ।
ਉੱਤੋਂ-ਉੱਤੋਂ ਗੁਰੂ ਨੂੰ ਮੱਥਾ ਵੀ ਟੇਕਦੇ ਹਾਂ, ਪੂਜਾ-ਪਾਠ
ਵੀ ਕਰਦੇ ਹਾਂ, ਗੁਰੂ
ਵਾਲੇ ਅੰਮ੍ਰਿਤਧਾਰੀ ਵੀ ਅਖਵਾਉਂਦੇ ਹਾਂ ਪਰ ਗੱਲ ਬਾਮਣ ਗੁਰੂ ਦੀ ਮੰਨਦੇ ਹਾਂ ਕਿਉਂਕਿ
ਬਾ੍ਰਹਮਣ ਹੀ ਜਾਤਾਂ-ਪਾਤਾਂ ਦਾ ਕਰਤਾ-ਧਰਤਾ ਹੈ-
ਕਬੀਰ ਬਾਮਨੁ ਗੁਰੂ
ਹੈ ਜਗਤ ਕਾ ਭਗਤਨ ਕਾ ਗੁਰ ਨਾਹਿ॥
ਅਰਝ ਉਰਝ
ਕੇ ਪਚਿ ਮੂਆ ਚਾਰੋਂ ਬੇਦੋਂ ਮਾਹਿ॥
(੧੩੭੭) ਜਾਤਾਂ
ਪਾਤਾਂ ਨੂੰ ਮੰਨਣ ਤੇ ਧਾਰਨ ਵਾਲਿਓ ਦੱਸੋ, ਅਸੀਂ ਬਾਮਣ ਦੇ ਸਿੱਖ ਹਾਂ ਜਾਂ ਗੁਰੂ ਦੇ? ਜੋ
ਗੁਰੂ ਦਾ ਹੁਕਮ ਹੀ ਨਹੀਂ ਮੰਨਦਾ ਉਹ ਗੁਰੂ ਦਾ ਸਿੱਖ ਕਿਵੇਂ ਹੋ ਸਕਦਾ ਹੈ? ਅੱਜ
ਹੁਕਮ ਅਸੀਂ ਗੁਰੂ ਨੁਮਾਂਅ ਭੇਖੀ ਸਾਧਾਂ-ਸੰਤਾਂ ਦਾ ਮੰਨਦੇ ਹਾਂ, ਅਖਾਉਤੀ
ਜਥੇਦਾਰਾਂ ਦਾ ਮੰਨਦੇ ਹਾਂ, ਆਪੋ
ਆਪਣੀਆਂ ਜਾਤੀ ਪਾਰਟੀਆਂ ਦਾ ਮੰਨਦੇ ਹਾਂ, ਗੁਰੂ
ਨੂੰ ਤਾਂ ਐਵੇਂ ਲੋਕ ਦਿਖਾਵੇ ਖਾਤਿਰ ਸੀਸ ਨਿਵਾਉਂਦੇ ਹਾਂ ਹੁਕਮ ਨਾਂ ਮੰਨਣਾ ਲੋਕ ਦਿਖਾਵਾ
ਨਹੀਂ ਤਾਂ ਹੋਰ ਕੀ ਹੈ? ਸੀਸ
ਨਿਵਾਇਐ ਕਿਆ ਥੀਏ ਜਾਂ ਰਿਦੈ ਕਸੁਧੇ ਜਾਹਿਂ॥
(੪੭੦)
ਇਨ੍ਹਾਂ ਸਤਰਾਂ ਦਾ ਲਿਖਾਰੀ ਇਕੱਲਾ ਲਿਖ ਹੀ ਨਹੀਂ ਰਿਹਾ,
ਪ੍ਰੈਕਟੀਕਲ
ਰੂਪ ਵਿੱਚ ਵੀ ਜਾਤਿ-ਪਾਤਿ ਦੇ ਕੋਹੜ ਨੂੰ ਛੱਡ ਚੁੱਕਾ ਹੈ ਅਤੇ ਵਾਹਿਗੁਰੂ ਪਾਸ ਅਰਦਾਸ
ਕਰਦਾ ਹੈ ਕਿ ਵਾਹਿਗੁਰੂ ਜਾਤਿ ਅਭਿਮਾਨੀਆਂ ਨੂੰ ਵੀ ਸੁਮਤਿ ਬਖਸ਼ੇ! ਜੋ ਜਾਤਿ-ਪਾਤਿ
ਵਰਣ-ਵੰਡ ਦੇ ਕੋਹੜ ਨੂੰ ਸਦਾ ਲਈ ਗੁਰੂ ਦਾ ਹੁਕਮ ਮੰਨਦੇ ਹੋਏ ਤਿਆਗ ਦੇਣ, ਇਸ
ਵਿੱਚ ਹੀ ਸਰਬੱਤ ਦਾ ਭਲਾ ਹੈ।