Share on Facebook

Main News Page

ਵੀਰ ਅਤਿੰਦਰਪਾਲ ਸਿੰਘ ਦੇ ਅਨੰਦ ਕਾਰਜ 'ਤੇ
ਭਾਈ ਪਰਮਜੀਤ ਸਿੰਘ ਉਤਰਾਖੰਡ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਗੁਰਮਤਿ ਵੀਚਾਰਾਂ ਕੀਤੀਆਂ

17 ਜਨਵਰੀ 2016 ਨੂੰ ਪ੍ਰਚਾਰਕ ਵੀਰ ਅਤਿੰਦਰਪਾਲ ਸਿੰਘ ਦਾ ਅਨੰਦ ਕਾਰਜ ਗੁਰਮਤਿ ਸਿਧਾਤਾਂ ਅਨੁਸਾਰ ਕੀਤਾ ਗਿਆ। ਜਿਸ ਵਿੱਚ ਕਿਸੇ ਕਿਸਮ ਦੀ ਮਨਮਤਿ ਜਾਂ ਲੋਕ ਦਿਖਾਵੇ ਦਾ ਕੋਈ ਨਾਮੋ-ਨਿਸ਼ਾਨ ਵੀ ਨਹੀਂ ਦਿਖਿਆ। ਖਾਰੇ ਚੜਨਾ, ਰਿੰਗ ਸੈਰਾਮਨੀ, ਸਿਹਰਾ, ਕਲਗੀ, ਚੂੜਾ, ਜੈ ਮਾਲਾ ਤੇ ਨਾ ਹੀ ਕੋਈ ਸ਼ਰਾਬ ਜਾਂ ਗਾਣੇ ਵਜਾਣੇ ਚਲਾਏ ਗਏ

ਦੋਨਾਂ ਹੀ ਪਰਿਵਾਰ ਵਾਲਿਆਂ ਨੇ ਨਾਂ ਕੋਈ ਦਿਖਾਵੇ ਦੀ ਮਿਲਣੀ ਹੀ ਕੀਤੀ, ਤੇ ਨਾ ਹੀਂ ਕਿਸੇ ਕਿਸਮ ਦਾ ਕੋਈ ਦਹੇਜ ਦਾ ਸਮਾਨ ਦਿੱਤਾ ਤੇ ਨਾਹੀਂ ਲਿਆ। ਸੂਹੀ ਰਾਗ ਦੇ 4 ਛੰਦ (ਲਾਵਾਂ) ਦਾ ਪਾਠ, ਗੁਰੂ ਗ੍ਰੰਥ ਸਾਹਿਬ ਜੀ ਦੇ ਸਮਕਸ਼ ਖੜੇ ਹੋ ਕੇ ਸੁਨਿਆ ਗਿਆ। ਇਸ ਕਾਰਜ ਵਿੱਚ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਨੇ ਗੁਰਮਤਿ ਵੀਚਾਰਾਂ ਕੀਤੀਆਂ ਫਿਰ ਭਾਈ ਪਰਮਜੀਤ ਸਿੰਘ ਉਤਰਾਖੰਡ ਵਾਲਿਆਂ ਨੇ ਅਨੰਦ ਕਾਰਜ ਸਬੰਧੀ ਗੁਰਮਤਿ ਸਿਧਾਤਾਂ ਦੀ ਵੀਚਾਰ ਅਤੇ ਲਾਵਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top