Share on Facebook

Main News Page

ਬਾਦਲ ਸਾਹਿਬ ! ਝੂਠ ਬੋਲੇ ਕਊਆ ਕਾਟੇ
-: ਲਾਲੀ ਮਜੀਠੀਆ

ਅੰਮ੍ਰਿਤਸਰ 23 ਜਨਵਰੀ (ਜਸਬੀਰ ਸਿੰਘ): ਮੁੱਖ ਮੰਤਰੀ ਸ੍ਰ ਪਰਕਾਸ਼ ਸਿੰਘ ਬਾਦਲ ਵਲੋਂ ਅਬੋਹਰ ਕਤਲ ਕਾਂਡ ਦੇ ਮੁਖ ਦੋਸੀ ਸ਼ਿਵ ਲਾਲ ਡੋਡਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਾ ਹੋਣ ਬਾਰੇ ਦਿੱਤੇ ਬਿਆਨ ਤੇ ਸ੍ਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਹੁਣ ਬਾਦਲ ਸਾਹਿਬ ਨੂੰ ਸ਼ਿਵ ਲਾਲ ਡੋਡਾ ਨਾਲ ਸਬੰਧ ਨਾ ਹੋਣ ਦਾ ਝੂਠ ਬੋਲਣ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਅਤੇ ਸ਼ਿਵ ਲਾਲ ਡੋਡਾ ਦੇ ਗੂੜੇ ਸਬੰਧਾਂ ਦੀਆਂ ਤਸਵੀਰਾਂ ਜਗ ਜਾਹਿਰ ਹੋ ਗਈਆਂ ਹਨ। ਸ਼ਿਵ ਲਾਲ ਡੋਡਾ ਦੇ ਅਬੋਹਰ ਦਫਤਰ ਦੀਆਂ ਤਸਵੀਰਾਂ ਰਲੀਜ ਕਰਦਿਆਂ ਸ੍ਰ ਲਾਲੀ ਮਜੀਠੀਆ ਨੇ ਦੱਸਿਆ ਹੈ ਕਿ ਦੀਪ ਮਲਹੋਤਰਾ, ਬਿਕਰਮ ਸਿੰਘ ਅਤੇ ਸ਼ਿਵ ਲਾਲ ਡੋਡਾ ਪੰਜਾਬ ਵਿਚਲੇ ਸ਼ਰਾਬ ਮਾਫੀਆ ਦੇ ਮੁੱਖੀ ਹਨ ਜੋ ਕਿ ਬਾਦਲ ਸਾਹਿਬ ਦੀ ਸ਼ਹਿ ਤੇ ਪੰਜਾਬ ਵਿੱਚ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਤਾਂ ਹਰ ਕੋਈ ਜਾਣਦਾ ਹੈ ਕਿ ਬਾਦਲ ਅਤੇ ਬਿਕਰਮ ਪ੍ਰੀਵਾਰ ਦੀ ਛੱਤਰ ਛਾਇਆ ਹੇਠ ਹੀ ਸ਼ਿਵ ਲਾਲ ਡੋਡਾ ਬਾਦਲਾਂ ਦਾ ਅਬੋਹਰ ਖੇਤਰ ਵਿੱਚ ਕਾਰੋਬਾਰੀ ਨੁਮਾਇੰਦਾ ਬਣਿਆ ਹੈ ਉਸ ਨੂੰ ਕਾਂਗਰਸੀ ਤੇ ਭਾਜਪਾ ਆਗੂਆਂ ਦੇ ਬਰਾਬਰ ਉਭਾਰਿਆ ਗਿਆ ਹੈ।

ਸ੍ਰ ਲਾਲੀ ਮਜੀਠੀਆ ਨੇ ਦੱਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਸ਼ਿਵ ਲਾਲ ਡੋਡਾ ਸੁਖਬੀਰ ਬਾਦਲ ਦੇ ਗੁਪਤ ਨੁਮਾਇੰਦੇ ਵਜੋਂ ਹੀ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ ਲੇਕਿਨ 9800 ਵੋਟਾਂ ਦੇ ਫਰਕ ਨਾਲ ਹਾਰ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੋਕ ਸਭਾ ਚੋਣਾ 2014 ਮੌਕੇ ਸ਼ਿਵ ਲਾਲ ਡੋਡਾ ਅਕਾਲੀ ਦਲ ਦਾ ਮੁੱਖ ਪ੍ਰਬੰਧਕ ਸੀ, ਮਾਰਕੀਟ ਕਮੇਟੀ ਅਬੋਹਰ ਦੇ ਸਾਬਕਾ ਚੇਅਰਮੈਨ ਸ੍ਰ ਦਲਜੀਤ ਸਿੰਘ ਸੰਧੂ ਅਤੇ ਬੱਬੂ ਸੰਧੂ ਨੂ ਅਕਾਲੀ ਦਲ ਵਿੱਚ ਸ਼ਾਮਿਲ ਕਰਾਉਣ ਲਈ ਮੋਹਰੀ ਸੀ।

ਸ਼੍ਰ ਲਾਲੀ ਨੇ ਬਾਦਲ ਸਾਹਿਬ ਨੂੰ ਸੁਝਾਅ ਦਿੱਤਾ ਹੈ ਕਿ ਉਹ ਪੰਜ ਵਾਰ ਮੁਖ ਮੰਤਰੀ ਰਹੇ ਹਨ, ਉਮਰ ਦੇ ਇਸ ਪੜਾਅ ਵਿੱਚ ਉਹ ਝੂਠ ਬੋਲਣ ਦੀ ਪੁਰਾਣੀ ਆਦਤ ਤਿਆਗ ਦੇਣ। ਸ੍ਰ. ਲਾਲੀ ਨੇ ਕਿਹਾ ਹੈ ਕਿ ਬਾਦਲ ਸਾਹਿਬ ਤੁਸੀਂ ਪਹਿਲਾਂ ਹੀ ਆਪਣ ਸੁਪਨੇ ਪੂਰੇ ਕਰਨ ਲਈ ਧਰਮ ਅਤੇ ਧਾਰਮਿਕ ਅਦਾਰਿਆਂ ਦੀ ਦੁਰਵਰਤੋਂ ਕਰਨ ਜਿਹੇ ਹਿਮਾਲਿਆ ਤੋਂ ਵੱਡੀਆਂ ਬਜ਼ਰ ਗਲਤੀਆਂ ਕਰ ਚੁਕੇ ਹੋ ਤੇ ਹਜਾਰਾਂ ਲੱਖਾਂ ਘਰਾਂ ਨੂੰ ਬਰਬਾਦ ਕਰ ਚੁਕੇ ਹੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top