Share on Facebook

Main News Page

ਡੇਰਾ ਸਿਰਸਾ ਨਾ ਕੋਈ ਧਰਮ ਹੈ ਤੇ ਨਾ ਧਰਮ ਸੰਪਰਦਾ, ਫਿਰ ਧਾਰਮਕ ਭਾਵਨਾਵਾਂ ਨੂੰ ਠੇਸ ਕਾਹਦੀ

ਚੰਡੀਗੜ੍ਹ, 21 ਜਨਵਰੀ, (ਨੀਲ ਭਲਿੰਦਰ ਸਿੰਘ): ਸੌਦਾ ਸਾਧ ਦੀ ਨਕਲ ਲਾਉਣ ਦੇ ਦੋਸ਼ਾਂ 'ਚ ਘਿਰੇ ਕਮੇਡੀ ਕਲਾਕਾਰ ਕੀਕੂ ਸ਼ਾਰਦਾ ਨੇ ਉਸ ਵਿਰੁਧ ਹਰਿਆਣਾ ਪੁਲਿਸ ਦੁਆਰਾ ਦਾਇਰ ਐਫ.ਆਈ.ਆਰ. ਦੀ ਕਾਨੂੰਨੀ ਵੈਧਤਾ 'ਤੇ ਕਿੰਤੂ ਕਰਦਿਆਂ ਇਸ ਨੂੰ ਖ਼ਾਰਜ ਕਰਨ ਦੀ ਮੰਗ ਕੀਤੀ ਹੈ।

ਕੀਕੂ ਵਲੋਂ ਸੀਨੀਅਰ ਵਕੀਲ ਆਰ.ਐਸ.ਚੀਮਾ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮੁਵੱਕਲ ਵਿਰੁਧ ਕਿਸੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ 'ਚ ਭਾਰਤੀ ਦੰਡਾਵਲੀ ਦੀ ਧਾਰਾ 295-ਏ ਤਹਿਤ ਕੇਸ ਦਰਜ ਕੀਤਾ ਗਿਆ ਹੈ ਜਦਕਿ ਡੇਰਾ ਸੱਚਾ ਸੌਦਾ ਨਾ ਤਾਂ ਕੋਈ ਧਰਮ ਹੈ ਅਤੇ ਨਾ ਹੀ ਇਸ ਨੂੰ ਧਾਰਮਕ ਸੰਪਰਦਾ ਵਜੋਂ ਕੋਈ ਮਾਨਤਾ ਹਾਸਲ ਹੈ। ਫਿਰ ਅਜਿਹੇ ਵਿਚ ਹਰਿਆਣਾ ਪੁਲਿਸ ਵਲੋਂ ਉਸ ਵਿਰੁਧ ਧਾਰਮਕ ਭਾਵਨਾਵਾਂ ਨੂੰ ਠੇਸ ਵੱਜੀ ਹੋਣ ਬਾਰੇ ਦੋ ਐਫ਼.ਆਈ.ਆਰ. ਦਰਜ (ਇਕ ਫ਼ਤਿਹਾਬਾਦ ਅਤੇ ਦੂਜੀ ਕੈਥਲ ਵਿਖੇ) ਕੀਤੀਆਂ ਗਈਆਂ ਹੋਣ ਦੀ ਕੀ ਤੁਕ ਹੈ। ਜਸਟਿਸ ਰਾਜੇਸ਼ ਬਿੰਦਲ ਵਲੋਂ ਅੱਜ ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਕੀਕੂ ਸ਼ਾਰਦਾ ਦੀ ਗਿ੍ਫ਼ਤਾਰੀ ਉਤੇ ਵੀ ਅੰਤਰਮ ਰੋਕ ਲਾ ਦਿਤੀ ਗਈ ਹੈ।

ਕੀਕੂ ਦੇ ਵਕੀਲਾਂ ਵਲੋਂ ਡੇਰੇ ਦੀ ਵੈੱਬਸਾਈਟ 'ਤੇ ਵੀ ਇਹ ਕੋਈ ਧਾਰਮਕ ਆਰਗੇਨਾਈਜੇਸ਼ਨ ਹੋਣ ਬਾਰੇ ਕੋਈ ਜ਼ਿਕਰ ਜਾਂ ਦਾਅਵਾ ਨਾ ਹੋਣ ਦਾ ਹਵਾਲਾ ਦਿੰਦਿਆਂ ਬੈਂਚ ਨੂੰ ਕਿਹਾ ਕਿ ਇਸ ਕੇਸ ਵਿਚ ਲਗਾਈ ਗਈ ਧਾਰਾ ਤਹਿਤ ਜੁਰਮ ਅਜਿਹਾ ਕਿਸੇ ਧਰਮ ਜਾਂ ਕਿਸੇ ਵਰਗ ਦੀਆਂ ਧਾਰਮਕ ਭਾਵਨਾਵਾਂ ਵਿਰੁਧ ਕੋਈ ਗਤੀਵਿਧੀ ਕੀਤੀ ਗਈ ਹੋਣ ਦੇ ਰੂਪ ਵਿਚ ਹੀ ਮੰਨਿਆ ਜਾ ਸਕਦਾ ਹੈ। ਪਟੀਸ਼ਨ ਤਹਿਤ ਹਰਿਆਣਾ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਨੂੰ ਪਟੀਸ਼ਨਰ ਅਤੇ ਹੋਰਨਾਂ ਦੇ ਬੁਨਿਆਦੀ ਹੱਕਾਂ 'ਤੇ ਵੀ ਹਮਲਾ ਕਰਾਰ ਦਿਤਾ ਗਿਆ ਹੈ। ਇਹ ਵੀ ਕਿਹਾ ਗਿਆ ਕਿ ਡੇਰਾ ਮੁਖੀ ਰਾਮ ਰਹੀਮ ਅਪਣੇ ਪੈਰੋਕਾਰਾਂ ਲਈ ਤਾਂ 'ਅਪਣੇ ਧਾਰਮਕ ਹਸਤੀ ਵਜੋਂ ਮਾਇਨੇ' ਹੋ ਸਕਦੇ ਹਨ, ਪਰ ਜਿਹੜੇ ਉਸ ਬਾਬੇ ਦੇ ਚੇਲੇ ਨਹੀਂ, ਬਾਕੀ ਹੋਰ ਨਾਗਰਿਕ ਅਤੇ ਰਚਨਾਤਮਕ ਕਲਾਕਾਰ ਬਾਬੇ ਦੀ ਧਾਰਮਕਤਾ ਨੂੰ ਮੰਨਣ ਦੇ ਪਾਬੰਦ ਨਹੀਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top