Share on Facebook

Main News Page

ਪੰਜਾਬ ਦੀਆਂ ਮੁਨਿਆਰੀ ਅਤੇ ਕਿਤਾਬਾਂ ਵਾਲੀਆਂ ਦੁਕਾਨਾਂ 'ਤੇ ਵਿਕਦਾ ਹੈ ੧੦ ਤੋਂ ੧੫ ਰੁਪਏ ਦੀ ਕੀਮਤ ਦੇ ਮੁੱਲ ਦਾ ਮੌਤ ਰੂਪੀ ਫਲਿਊਡ ਨਾਮੀ ਸੁੰਘਣ ਵਾਲਾ ਨਸ਼ਾ
-: ਯੂਵੀ ਸਿੰਘ ਮਾਲਟੂ

* ਸਕੂਲਾਂ ਵਿੱਚ ਪੜਦੇ ਛੋਟੇ ਛੋਟੇ ਬੱਚੇ ਵੀ ਆਏ ਇਸਦੀ ਗਰਿਫ਼ਤ ਵਿੱਚ , ਕਈਆਂ ਦਾ ਮਾਨਸਿਕ ਸੰਤੁਲਨ ਵਿਗੜਿਆ

ਪੰਜਾਬ ਵਿੱਚ ਪਹਿਲਾਂ ਹੀ ਕਈ ਪਰਕਾਰ ਦੇ ਨਸ਼ਿਆਂ ਨੇ ਨੌਜਵਾਨਾਂ ਨੂੰ ਆਪਣੀ ਗਰਿਫਤ ਵਿੱਚ ਕੀਤਾ ਹੋਇਆ ਹੈ, ਪਰ ਇਸ ਗੱਲ ਤੋਂ ਅਜੇ ਤੱਕ ਬਹੁਤ ਲੋਕ ਤੇ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੇ ਮਾਂ ਬਾਪ ਤੇ ਅਧਿਆਪਕ ਅਣਜਾਨ ਹਨ, ਕਿ ਸਕੂਲਾਂ ਦੀ ਕਿਤਾਬਾਂ ਕਾਪੀਆਂ ਵਾਲੀਆਂ ਤੇ ਮੁਨਿਆਰੀ ਦੀਆਂ ਦੁਕਾਨਾ 'ਤੇ ਆਮ ਵਿਕਣ ਵਾਲਾ ਵਾਈਟਨਰ (ਫਲਿਊਡ) ਇੱਕ ਅਜਿਹੀ ਕਿਸਮ ਦਾ ਪਦਾਰਥ ਹੈ, ਜਿਸਦੀਆਂ ਦੋਵੇਂ ਸ਼ੀਸ਼ੀਆਂ ਨੂੰ ਘੋਲ ਕੇ, ਇੱਕ ਲਿਫਾਫੇ ਵਿੱਚ ਪਾ ਕੇ, ਨੱਕ ਰਾਂਹੀ ਸੁੰਘਿਆ ਜਾਵੇ, ਤਾਂ ਇਹ ਮਿਸ਼ਰਨ ਇਕਦਮ ਦਿਮਾਗ ਨੂੰ ਸੁੰਨ ਕਰਕੇ, ਬੰਦੇ ਨੂੰ ਬਹੁਤ ਤੇਜ਼ ਨਸ਼ੇ ਵਾਲੀ ਹਾਲਤ ਵਿੱਚ ਕਰ ਦਿੰਦਾ ਹੈ ਤੇ ਸੁੰਘਣ ਵਾਲੇ ਨੂੰ ਆਪਣੀ ਸੁੱਧ ਬੁੱਧ ਹੀ ਭੁੱਲ ਜਾਂਦੀ ਹੈ, ਕਿ ਉਹ ਕੀ ਕਰ ਰਿਹਾ ਹੈ

ਪਿਛਲੇ ਦਿਨੀ ਮੈਂ ਇਸ ਨਸ਼ੀਲੇ ਪਦਾਰਥਾਂ ਦੀ ਵਿਕਰੀ, ਉਪਲਬੱਧਤਾ ਤੇ ਸਿੱਟਿਆਂ ਉੱਤੇ ਖਾਸ ਸਰਚ ਕਰਕੇ ਜੋ ਤੱਥ ਪਰਾਪਤ ਕੀਤੇ, ਉਸਤੋਂ ਸਾਫ਼ ਅੰਦਾਜ਼ਾ ਲਗ ਜਾਂਦਾ ਹੈ. ਕਿ ਇਹ ਨਸ਼ਾ ਬੰਦੇ ਨੂੰ ਸਿੱਧਾ ਮੌਤ ਜਾਂ ਪਾਗਲਪਣ ਵੰਡਦਾ ਹੈ, ਪਰ ਪਰਸ਼ਾਸਨ ਤੇ ਪੁਲਿਸ ਦੇ ਨਾਲ ਨਾਲ ਸਰਕਾਰਾਂ ਵੀ ਇਸ ਨਸ਼ੇ ਤੋਂ ਅਣਜਾਨ ਨਜ਼ਰ ਆ ਰਹੇ ਹਨ। ਇਸ ਪਦਾਰਥ ਦੀ ਵਰਤੋਂ ਦੇ ਸ਼ਿਕਾਰ ਜਿਆਦਾਤਰ ਸਕੂਲੀ ਬੱਚੇ ਤੇ ਗਰੀਬ ਵਰਗ ਦੇ ਅਮਲੀ ਹੋ ਰਹੇ ਹਨ ਤੇ ਇਸਦਾ ਅਸਰ ਇਨਾਂ ਭਿਆਨਕ ਹੈ ਕਿ ਇਸਨੂੰ ਸੁੰਘਣ ਨਾਲ ਦਿਮਾਗ ਤੇ ਸੋਚਣ ਸ਼ਕਤੀ ਬੰਦ ਹੋ ਜਾਂਦੀ ਹੈ, ਤੇ ਜਿਸ ਦੇ ਸਿੱਟੇ ਵਜੋਂ ਇਸਦੀ ਵਰਤੋਂ ਜਾਂ ਆਦਤ ਵਾਲਾ ਬੱਚਾ, ਨੌਜਵਾਨ ਆਪਣੇ ਅੰਤਲੇ ਸਮੇਂ ਪਾਗਲ ਹੋ ਕੇ ਹੀ ਮਰੇਗਾ ਜਾਂ ਦਿਮਾਗ ਦੀਆਂ ਨਾੜਾਂ ਫਿਊਜ਼ ਹੋ ਕੇ ਕੋਮਾ ਵਿੱਚ ਜਾ ਕੇ, ਜਦੋਂ ਉਹ ਨਾ ਮਰਿਆਂ ਵਿੱਚ, ਨਾ ਜਿਉਂਦਿਆਂ ਵਿੱਚ ਰਹੇਗਾ।

ਸੋ ਮੇਰੀ ਸਕੂਲਾਂ, ਕਾਲਜ਼ਾਂ ਵਿੱਚ ਪੜਨ ਆਉਂਦੇ ਬੱਚੇ, ਬੱਚੀਆਂ ਦੇ ਮਾਪਿਆਂ, ਅਧਿਆਪਕਾਂ ਨੂੰ ਅਪੀਲ ਹੈ ਕਿ ਉਹ ਸਕੂਲ ਤੋਂ ਘਰ ਤੇ ਘਰੋਂ ਸਕੂਲ ਆਉਂਦੇ ਬੱਚਿਆਂ ਦੇ ਬੈਗਾਂ, ਜੇਬਾਂ ਦੀ ਤਲਾਸ਼ੀ ਜ਼ਰੂਰ ਲਿਆ ਕਰਨ ਤੇ ਜੇਕਰ ਇਸ ਤਰਾਂ ਦੀ ਕੋਈ ਚੀਜ਼ ਕਿਸੇ ਬੱਚੇ ਕੋਲੋਂ ਮਿਲਦੀ ਵੀ ਹੈ, ਤਾਂ ਉਸਦੀ ਚੰਗੀ ਤਰਾਂ ਪੁਛਗਿੱਛ ਕਰਕੇ ਆਪਦੇ ਬੱਚੇ ਦੀ ਜਿੰਦਗੀ ਬਚਾਉਣ ਦੇ ਉਪਰਾਲੇ ਸ਼ੁਰੂ ਕਰਨ।

ਬੇਸ਼ਕ ਮੇਰੀ ਇਹ ਗੱਲ ਜਾਂ ਇਸ ਸਬੰਧੀ ਇਹ ਲਿਖਤ ਕਿਸੇ ਨੂੰ ਅਣਗੌਲੀ ਹੀ ਲੱਗੇ, ਪਰ ਸਮਾਜ ਵਿੱਚ ਜੋ ਇਹ ਕੁੱਝ ਹੋ ਰਿਹਾ ਉਸਦੇ ਬਾਰੇ ਲਿਖਣਾ ਤੇ ਹੋਕਾ ਦੇਣਾ, ਮੇਰਾ ਇੱਕ ਸਮਾਜਿਕ ਫਰਜ਼ ਹੈ।

ਕਿਰਪਾ ਕਰਕੇ ਜੇ ਕੋਈ ਬੱਚਾ ਜਾਂ ਵੀਰ ਇਸ ਤਰ੍ਹਾਂ ਦੇ ਕਿਸਮ ਦੇ ਨਸ਼ੇ ਦੀ ਲਪੇਟ ਵਿੱਚ ਹੈ, ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਡੀ ਅਡਿਕਸਨ ਕੇਂਦਰ ਜਾਂ ਸਰਕਾਰੀ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਤੋਂ ਆਪਣਾ ਇਲਾਜ਼ ਸ਼ੁਰੂ ਕਰਵਾ ਕੇ, ਆਪਣੀ ਜਿੰਦਗੀ ਬਚਾਵੇ, ਕਿਉਂਕਿ ਇਸ ਕਿਸਮ ਦਾ ਨਸ਼ਾ ਸਿੱਧਾ ਹੀ ਮੌਤ ਤੇ ਪਾਗਲਪਣ ਨੂੰ ਬੁਲਾਵਾ ਹੈ।

ਸੋ, ਪਰਸ਼ਾਸ਼ਨ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸ਼ਰੇਆਮ ਵਿਕ ਰਹੇ ਅਜਿਹੇ ਨਸ਼ੀਲੇ ਪਦਾਰਥਾਂ ਦੀ ਪੁਸ਼ਟੀ ਤੇ ਨਜ਼ਾਇਜ ਹੋ ਰਹੇ ਇਸਤੇਮਾਲ ਨੂੰ ਰੋਕ ਲਗਾਵੇ। ਤੁਸੀਂ ਦੇਖ ਸਕਦੇ ਹੋ ਜੋ ਤਸਵੀਰ ਮੇਂ ਪੋਸਟ ਕਰ ਰਿਹਾ ਕਿ ਕਿਸ ਤਰਾਂ ਇਕ ਛੋਟਾ ਜਿਹਾ ਬੱਚਾ ਵਾਈਟਨਰ (ਫਲਿਊਡ) ਪੈਨ ਨਾਲ ਲਿਖਿਆ ਮਿਟਾਉਣ ਵਾਲਾ ਵੀ ਜਿਸਨੂੰ ਕਹਿੰਦੇ ਆ, ਨੂੰ ਇੱਕ ਲਿਫਾਫੇ ਵਿੱਚ ਪਾ ਕੇ ਸੁੰਘ ਰਿਹਾ ਤੇ ਨਸ਼ੇ ਦੀ ਪੂਰਤੀ ਕਰਨ ਲਈ ਆਪਣੀ ਜਾਨ ਤੇ ਭਵਿੱਖ ਨੂੰ ਖਤਰੇ ਵਿੱਚ ਪਾ ਰਿਹਾ ਹੈ !!!!

ਸ਼ੇਅਰ ਜਰੂਰ ਕਰਿਓ ਤੇ ਬੱਚਿਆਂ ਦੇ ਮਾਂ ਬਾਪ ਤੇ ਅਧਿਆਪਕ, ਸਕੂਲ ਪਰਬੰਧਕ ਜ਼ਰੂਰ ਸਤਰਕ ਰਹਿਣ ਇਸ ਸਬੰਧੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top