Share on Facebook

Main News Page

ਐਨ.ਆਈ. ਏ.ਟੀਮ ਨੇ ਕੀਤੀ ਐਸ.ਪੀ. ਸਲਵਿੰਦਰ ਦੇ ਘਰ ਛਾਪਾਮਾਰੀ

ਅੰਮ੍ਰਿਤਸਰ 21 ਜਨਵਰੀ (ਜਸਬੀਰ ਸਿੰਘ) ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸ਼ੱਕ ਦੇ ਘੇਰੇ ਵਿੱਚ ਆਏ ਪੰਜਾਬ ਪੁਲੀਸ ਦੇ ਐਸ.ਪੀ. ਸਲਵਿੰਦਰ ਸਿੰਘ ਦੇ ਘਰ ਚੌਕ ਜੈ ਸਿੰਘ ਅਤੇ ਉਸ ਦੀ ਪੁਲੀਸ ਵਿੱਚ ਮਹਿਲਾ ਹਵਾਲਦਾਰ ਦੋਸਤ ਦੇ ਘਰ ਵੀ ਐਨ. ਆਈ. ਏ ਦੀ ਟੀਮ ਨੇ ਛਾਪੇਮਾਰੀ ਕਰਨ ਦੀ ਚਰਚਾ ਹੈ ਪਰ ਸਥਾਨਕ ਪੁਲੀਸ ਦੇ ਅਧਿਕਾਰੀ ਮਹਿਲਾ ਦੋਸਤ ਦੇ ਘਰ ਛਾਪੇਮਾਰੀ ਤੋਂ ਇਨਕਾਰ ਕਰ ਰਹੇ ਹਨ।

ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸ਼ੱਕ ਦੇ ਘੇਰੇ ਵਿੱਚ ਆਏ ਪੰਜਾਬ ਪੁਲੀਸ ਦੇ ਐਸ.ਪੀ ਸਲਵਿੰਦਰ ਸਿੰਘ ਦੇ ਲਾਈਵ ਡੀਟੈਕਟਿਵ ਟੈਸਟ ਤੋਂ ਬਾਅਦ ਅੱਜ ਉਸ ਦੇ ਘਰ ਸਵੇਰੇ ਐਨ.ਆਈ.ਏ ਦੀ ਟੀਮ ਨੇ ਛਾਪਾਮਾਰੀ ਕੀਤੀ ਤੇ ਪਹਿਲਾਂ ਤਾਂ ਉਹਨਾਂ ਨੇ ਖੁਦ ਤਲਾਸ਼ੀ ਲਈ ਤੇ ਫਿਰ ਖੋਜੀ ਕੁੱਤਿਆ ਦੀ ਮਦਦ ਨਾਲ ਵੀ ਸਾਰੇ ਘਰ ਦੀ ਛਾਣਬੀਣ ਕੀਤੀ ਗਈ। ਟੀਮ ਦੇ ਅਧਿਕਾਰੀਆ ਨੇ ਆਪਣੇ ਹੱਥ ਵਿੱਚ ਕੁਝ ਫੜਿਆ ਜਰੂਰ ਸੀ ਪਰ ਉਸ ਬਾਰੇ ਜਾਣਕਾਰੀ ਨਹੀਂ ਮਿਲੀ ਕਿ ਉਹ ਕਿਹੜੀ ਵਸਤੂ ਸੀ। ਇਸ ਤੋਂ ਬਾਅਦ ਪੁਲੀਸ ਨੇ ਸਲਵਿੰਦਰ ਦੀ ਇੱਕ ਪੁਲੀਸ ਵਿੱਚ ਹਵਾਲਦਾਰ ਦੇ ਆਹੁਦੇ ਤੇ ਤਾਇਨਾਤ ਦੋਸਤ ਦੇ ਘਰ ਦੀ ਵੀ ਤਲਾਸ਼ੀ ਲਈ ਤੇ ਉਸ ਨੂੰ ਸਲਵਿੰਦਰ ਨਾਲ ਸਬੰਧਾਂ ਬਾਰੇ ਪੁੱਛ ਪੜਤਾਲ ਕੀਤੀ। ਸਲਵਿੰਦਰ ਸਿੰਘ ਦੇ ਘਰ ਪੁਲੀਸ ਕਰੀਬ ਸੱਤ ਘੰਟੇ ਜਾਂਚ ਕਰਦੀ ਰਹੀ। ਇਸ ਸਮੇਂ ਘਰ ਵਿੱਚ ਸਲਵਿੰਦਰ ਦੀ ਬਜ਼ੁਰਗ ਮਾਤਾ ਹਰਬੰਸ ਕੌਰ, ਪਤਨੀ ਹਰਮਨਬੀਰ ਕੌਰ , ਬੇਟਾ ਕਰਨਬੀਰ ਸਿੰਘ ਤੇ ਬੇਟੀ ਰਵਨੀਤ ਕੌਰ ਤੇ ਲਵਲੀਨ ਕੌਰ ਵੀ ਘਰ ਵਿੱਚ ਸਨ। ਟੀਮ ਵੱਲੋ ਕੀਤੀ ਗਈ ਪੁੱਛ ਪੜਤਾਲ ਬਾਰੇ ਘਰ ਵਾਲੇ ਕੁਝ ਵੀ ਦੱਸਣ ਲਈ ਤਿਆਰ ਨਹੀਂ ਹਨ ਪਰ ਉਹ ਘਬਰਾਏ ਜਰੂਰ ਹੋਏ ਹਨ। ਸਲਵਿੰਦਰ ਦੀ ਬੇਟੀ ਲਵਲੀਨ ਨੇ ਦਾਅਵਾ ਕੀਤਾ ਸੀ ਕਿ ਉਸ ਬਾਪ ਨਿਰਦੋਸ਼ ਹੈ ਪਰ ਉਸ ਵੱਲੋ ਆਪਣਾ ਜੁਰਮ ਸਮੱਗਲਿੰਗ ਦਾ ਕਬੂਲ ਕਰ ਲੈ ਜਾਣ ਤੋਂ ਬਾਅਦ ਕੋਈ ਵੀ ਪਰਿਵਾਰਕ ਮੈਂਬਰ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੈ।

ਐਨ.ਆਈ.ਏ ਦੀ ਟੀਮ ਨੇ ਪੰਜਾਬ ਵਿੱਚ ਛੇ ਥਾਵਾਂ ਤੇ ਛਾਪੇਮਾਰੀ ਕੀਤੀ ਜਿਹਨਾਂ ਵਿੱਚੋ ਦੋ ਅੰਮ੍ਰਿਤਸਰ ਤੇ ਚਾਰ ਗੁਰਦਾਸਪੁਰ ਦੀਆ ਥਾਂ ਸ਼ਾਮਲ ਹਨ। ਸਲਵਿੰਦਰ ਦੇ ਗੁਰਦਾਸਪੁਰ ਵਾਲੇ ਘਰ ਵਿਖੇ ਛਾਪਾਮਾਰੀ ਕੀਤੀ ਤੇ ਉਥੇ ਵੀ। ਇਸ ਤੋਂ ਇਲਾਵਾ ਉਸ ਰਸੋਈਏ ਤੇ ਸਾਥੀ ਰਾਕੇਸ਼ ਵਰਮਾ ਦੇ ਘਰ ਛਾਪਾਮਾਰੀ ਕੀਤੀ । ਵਰਮਾ ਨੂੰ ਅੱਤਵਾਦੀ ਮਾਰ ਤੇ ਸੁੱਟ ਗਏ ਸਨ ਤੇ ਉਸ ਦੀ ਗਲੇ ਦੀ ਸਾਹ ਰਗ ਕੱਟੀ ਗਈ ਸੀ ਪਰ ਉਹ ਖੁਸ਼ਕਿਮਸਤੀ ਨਾਲ ਪੂਰੀ ਨਾ ਕੱਟੀ ਗਈ ਹੋਣ ਕਰਕੇ ਬੱਚ ਗਿਆ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ।

ਸਲਵਿੰਦਰ ਦੇ ਲਾਈਟ ਡੀਟੇਕਟਿਵ ਟੈਸਟ ਤੋਂ ਬਾਅਦ ਦਿਮਾਗ ਤੇ ਮਨੋਵਿਗਿਆਨੀ ਟੈਸਟ ਵੀ ਕੀਤੇ ਜਾਣੇ ਹਨ ਜਿਹੜੇ ਉਸ ਦੀਆ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਸਕਦੇ ਹਨ। ਸਲਵਿੰਦਰ ਨੇ ਮੰਨਿਆ ਹੈ ਕਿ ਉਹ ਅੱਤਵਾਦੀਆ ਨਹੀਂ ਸਗੋ ਨਸ਼ੇ ਦੇ ਸਮੱਗਲਰਾਂ ਦਾ ਸਾਥੀ ਹੈ ਤੇ ਉਹਨਾਂ ਦੇ ਪਾਕਿਸਤਾਨ ਤੋਂ ਆਉਣ ਵਾਲੀ ਖੇਪ ਹੀ ਅੱਗੇ ਮੰਜ਼ਿਲ ਤੇ ਪਹੁੰਚਾਉਣ ਵਿੱਚ ਮਦਦ ਕਰਦਾ ਸੀ। ਅੱਤਵਾਦੀਆ ਨੂੰ ਵੀ ਉਸ ਨੇ ਸਮੱਗਲਰ ਸਮਝ ਕੇ ਹੀ ਲਿਫਟ ਦਿੱਤੀ ਸੀ।

ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਲਵਿੰਦਰ ਦੀ ਮਹਿਲਾ ਹਵਾਲਦਾਰ ਦੋਸਤ ਪਹਿਲਾਂ ਥਾਣਾ ਕੰਨਟੋਮੈਂਟ ਦੇ ਅਹਾਤੇ ਵਿੱਚ ਬਣੇ ਪੁਲੀਸ ਦੇ ਕਵਾਰਟਰਾਂ ਵਿੱਚ ਰਹਿੰਦੀ ਸੀ ਤੇ ਅੱਜਕਲ ਉਸ ਨੂੰ ਸਲਵਿੰਦਰ ਨੇ ਕਰੋੜਾਂ ਰੁਪਏ ਦੇ ਇੱਕ ਕੋਠੀ ਗੁਰੂ ਅਮਰਦਾਸ ਐਵੇਨਿਉ ਵਿਖੇ ਲੈ ਕੇ ਦਿੱਤੀ ਹੈ। ਇਸ ਤੋਂ ਪਹਿਲਾਂ ਉਹ ਕੋਈ ਡਿਊਟੀ ਨਹੀਂ ਕਰਦੀ ਸੂੀ ਪਰ ਸਲਵਿੰਦਰ ਦੇ ਫੜੇ ਜਾਣ ਤੋਂ ਬਾਅਦ ਉਸ ਦੀ ਤਾਇਨਾਤੀ ਰਾਜਾਸਾਂਸੀ ਹਵਾਈ ਅੱਡੇ ਤੇ ਕੀਤੀ ਗਈ ਹੈ। ਉਸ ਦਾ ਇੱਕ ਬੇਟਾ ਤੇ ਬੇਟੀ ਵਿਦੇਸ਼ ਵਿੱਚ ਰਹਿੰਦੇ ਹਨ ਤੇ ਇੱਕ ਬੇਟਾ ਉਸ ਦੇ ਕੋਲ ਰਹਿੰਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top