Share on Facebook

Main News Page

ਕਾਨਪੁਰ ਦੇ ਜਾਗਰੂਕ ਵੀਰਾਂ ਦੇ ਅੜਿਕੇ ਚੜ੍ਹੇ ਦਰਬਾਰ ਸਾਹਿਬ ਦੇ ਰਾਗੀ ਇੰਦਰਜੀਤ ਸਿੰਘ ਅਤੇ ਸਰਬਜੀਤ ਸਿੰਘ ਲਾਡੀ

ਕਾਨਪੁਰ, ਮਿਤੀ 16 ਜਨਵਰੀ, 2016 (ਇੰਦਰਜੀਤ ਸਿੰਘ, ਕਾਨਪੁਰ)
ਹਰ ਵਰ੍ਹੇ ਗੁਰੂ ਸਿੰਘ ਸਭਾ ਲਾਟੂਸ ਰੋਡ, ਕਾਨਪੁਰ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਿਕ੍ਰਮੀ ਜੰਤਰੀ ਅਨੁਸਾਰ ਮਨਾਉਂਦੀ ਹੈ। ਕੁਝ ਵਰ੍ਹੇ ਪਹਿਲਾਂ ਅਵਤਾਰ ਸਿੰਘ ਮੱਕੜ ਕਾਨਪੁਰ ਦੀ ਗੁਰ ਸਿੰਘ ਸਭਾ ਨੂੰ 25 ਲੱਖ ਰੁਪਿਆ ਦੇਣ ਦਾ ਐਲਾਨ ਇੱਸੇ ਕਰਕੇ ਕਰ ਗਿਆ ਸੀ, ਕਿ ਇਹ ਸਿੰਘ ਸਭਾ ਬਿਕ੍ਰਮੀ ਜੰਤਰੀ ਅਨੁਸਾਰ ਗੁਰਪੁਰਬ ਮਨਾਂਉਦੀ ਰਹੇ। ਇਸ ਰਕਮ ਵਿੱਚ 10 ਲੱਖ ਰੁਪਿਆ ਗੁਰ ਸਿੰਘ ਸਭਾ ਨੂੰ ਪਿਛਲੇ ਵਰ੍ਹੇ ਹੀ ਮਿੱਲ ਗਿਆ ਸੀ, ਇਹ ਗੱਲ ਗੁਰ ਸਿੰਘ ਸਭਾ ਦੇ ਪ੍ਰਧਾਨ ਨੇ ਸਵੀਕਾਰ ਕੀਤੀ ਸੀ। ਹੁਣ ਤਕ ਤਾਂ ਸਾਰਾ ਰੁਪਿਆ ਗੁਰ ਸਿੰਘ ਸਭਾ, ਕਾਨਪੁਰ ਕੈਸ਼ ਕਰਾ ਚੁਕੀ ਹੋਣੀ ਹੈ। ਖੈਰ ! ਇਸ ਰਿਪੋਰਟ ਦਾ ਵਿਸ਼ਾ ਇਹ ਨਹੀਂ ਹੈ। ਇਹ ਤਾਂ ਜੱਗ ਜਾਹਿਰ ਹੈ ਕਿ ਗੁਰੂ ਦੀ ਗੋਲਕ ਦਾ ਬਹੁਤਾ ਵੱਡਾ ਹਿੱਸਾ ਸਿੱਖਾਂ ਦੀ ਵਖਰੀ ਹੋਂਦ ਦੀਆਂ ਨਿਸ਼ਾਨੀਆਂ ਨੂੰ ਖਤਮ ਕਰਣ ਲਈ ਅਤੇ ਸਿੱਖੀ ਦੀਆਂ ਜੜਾਂ ਪੁੱਟਣ ਲਈ ਵਰਤਿਆ ਜਾਂਦਾ ਹੈ। ਸਿੱਖ ਫਿਰ ਵੀ ਗੋਲਕਾਂ ਭਰੀ ਜਾਂਦੇ ਹਨ।

ਇਸ ਵਾਰ 14, 15 ਅਤੇ 16 ਜਨਵਰੀ ਨੂੰ ਇਹ ਸਮਾਗਮ ਮਨਾਏ ਜਾ ਰਹੇ ਸਨ। ਇਸ ਵਿੱਚ ਹਜੂਰੀ ਰਾਗੀ ਇੰਦਰਜੀਤ ਸਿੰਘ ਅਤੇ ਸਰਬਜੀਤ ਸਿੰਘ ਲਾਡੀ ਆਏ ਹੋਏ ਸਨ। ਇਨ੍ਹਾਂ ਰਾਗੀਆਂ ਨੇ ਦਿਨ ਦੇ ਦੀਵਾਨ ਵਿੱਚ ਅਖੌਤੀ ਦਸਮ ਗ੍ਰੰਥ ਦੀ ਤੁਲਨਾਂ ਗੁਰੂ ਗ੍ਰੰਥ ਸਾਹਿਬ ਨਾਲ ਕਰਣੀ ਸ਼ੁਰੂ ਕਿਤੀ, ਤਾਂ ਉਥੇ ਮੌਜੂਦ ਜਾਗਰੂਕ ਸਿੱਖਾਂ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਸੀ । ਬਹੁਤ ਸਾਰੇ ਵੀਰ ਉਥੋਂ ਉੱਠ ਕੇ ਚਲੇ ਗਏ ਤੇ ਕੁੱਝ ਵੀਰਾਂ ਨੇ ਛੋਟੇ ਛੋਟੇ ਖੱਤ ਅਤੇ ਪਰਚੀਆਂ ਲਿੱਖ ਲਿੱਖ ਕੇ ਇਨ੍ਹਾਂ ਰਾਗੀਆਂ ਨੂੰ ਨੋਟਾਂ ਨਾਲ ਨੱਥੀ ਕਰਕੇ ਭੇਜਣੇ ਸ਼ੁਰੂ ਕਰ ਦਿੱਤੇ। ਦੂਜੇ ਦਿਨ ਵੀ ਜਦੋਂ ਇਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਦੀਆਂ ਕੱਚੀਆਂ ਰਚਨਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੜ੍ਹਿਆ, ਤਾਂ ਇਨ੍ਹਾਂ ਵੀਰਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ।

ਦੂਜੇ ਦੀਵਾਨ ਤੋਂ ਪਹਿਲਾਂ ਜਦੋਂ ਇਹ ਰਾਗੀ ਪੰਡਾਲ ਦੇ ਅੰਦਰ ਕੀਰਤਨ ਕਰਣ ਚੱਲੇ ਤਾਂ ਇਹ ਵੀਰ ਉਨ੍ਹਾਂ ਨੂੰ ਮਿਲਣ ਲਈ ਇਕੱਠੇ ਹੋਕੇ ਉਨ੍ਹਾਂ ਕੋਲ ਗਏ। ਉਥੇ ਕੁਝ ਬੀਬੀਆਂ ਵੀ ਖੜੀਆਂ ਸੀ ਤੇ ਰਾਗੀ ਇੰਦਰਜੀਤ ਸਿੰਘ ਉਨ੍ਹਾਂ ਨਾਲ ਹਸ ਹਸ ਕੇ ਗੱਲਾਂ ਕਰ ਰਿਹਾ ਸੀ। ਜਾਗਰੂਕ ਵੀਰ ਤਾਂ ਅਖੌਤੀ ਦਸਮ ਗ੍ਰੰਥ ਬਾਰੇ ਗੱਲ ਕਰਣ ਗਏ ਸੀ, ਲੇਕਿਨ ਇਹ ਵੇਖ ਕੇ ਉਹ ਆਪੇ 'ਚੋਂ ਬਾਹਰ ਹੋ ਗਏ। ਜਿਵੇਂ ਹੀ ਇਹ ਸਿੱਖ ਨੌਜੁਆਨ, ਰਾਗੀ ਇੰਦਰਜੀਤ ਸਿੰਘ ਕੋਲ ਪਹੁੰਚੇ ਤਾਂ ਇਕ ਅਧੇੜ ਬੀਬੀ ਆਪਣੀ ਨੂੰਹ ਨਾਲ ਆਈ ਤੇ ਰਾਗੀ ਇੰਦਰਜੀਤ ਸਿੰਘ ਨੂੰ ਮੱਥਾ ਟੇਕਣ ਲਈ ਕਹਿਆ। ਉਸ ਬੱਚੀ ਨੇ ਇੰਦਰਜੀਤ ਸਿੰਘ ਦੇ ਪੈਰ ਛੂਹ ਕੇ ਉਸਨੂੰ ਮੱਥਾ ਟੇਕਿਆ ਤੇ ਇੰਦਰਜੀਤ ਸਿੰਘ ਨੇ ਉਸ ਨੂੰ ਹੱਥ ਰੱਖ ਕੇ ਥਾਪੜਾ ਵੀ ਦਿੱਤਾ। ਇਹ ਵੇਖ ਕੇ ਉਨ੍ਹਾਂ ਵੀਰਾਂ ਵਿੱਚੋਂ ਵੀਰ ਕੰਵਲ ਪਾਲ ਸਿੰਘ ਨੇ ਉਸ ਬੀਬੀ ਨੂੰ ਕਹਿਆ ਕਿ, "ਬੀਬੀ ਜੀ ਤੁਹਾਨੂੰ ਸ਼ਰਮ ਨਹੀਂ ਆਂਉਦੀ ਇੱਕ ਮਾਮੂਲੀ ਜਿਹੇ ਬੰਦੇ ਨੂੰ ਤੁਸੀ ਮੱਥਾਂ ਟੇਕ ਰਹੀਆਂ ਹੋ ? ਜਾਉ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕੋ।"

ਵੀਰ ਕੰਵਲਪਾਲ ਸਿੰਘ ਹੱਲੀ ਚੁੱਪ ਵੀ ਨਹੀਂ ਸਨ ਕੀਤੇ ਤੇ ਹੋਰ ਵੀਰ, ਇੰਦਰਜੀਤ ਸਿੰਘ ਰਾਗੀ ਦੇ ਨੂੰ ਕਿਹਾ ਕਿ, "ਭਾਈ ਸਾਹਿਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਬੀਬੀਆਂ ਕੋਲੋਂ ਆਂਪਣੇ ਪੈਰ ਛੁਹਾਉਂਦੇ ਹੋ ? ਤੁਸੀਂ ਪ੍ਰਚਾਰਕ ਹੋ ਕੇ ਇਹੋ ਜਹੇ ਗੈਰ ਸਿਧਾਂਤਕ ਕੰਮ ਆਪ ਕਰਦੇ ਹੋ ?" ਇਸ 'ਤੇ ਇੰਦਰਜੀਤ ਸਿੰਘ ਬੜੇ ਰੋਹ 'ਚ ਆ ਗਿਆ ਅਤੇ ਵੀਰਾਂ ਨੂੰ ਕਹਿਣ ਲੱਗਾ ਕਿ ਮੈਂ ਕਹਿਨਾਂ ਹਾਂ ਕਿ ਇਹ ਬੀਬੀਆਂ ਨੂੰ ਕਿ ਮੈਨੂੰ ਮੱਥਾ ਟੇਕਣ ? ਵਿਚੋਂ ਇਕ ਵੀਰ ਨੇ ਕਹਿਆ ਕਿ ਜੇ ਇਹ ਬੀਬੀਆਂ ਨਾਸਮਝ ਹਨ, ਤਾਂ ਤੁਸੀ ਤਾਂ ਸਭ ਕੁਝ ਜਾਣਦੇ ਹੋ। ਮਾਹੌਲ ਗਰਮ ਵੇਖ ਕੇ ਬੀਬੀਆਂ ਤਾਂ ਉਥੋਂ ਚਲੀਆਂ ਗਈਆਂ।

ਫਿਰ ਵੀਰ ਕੰਵਲਪਾਲ ਸਿੰਘ ਨੇ ਉਨ੍ਹਾਂ ਨੂੰ ਹੇਠਾਂ ਲਿਖਿਆ ਖੱਤ ਦਿਤਾ ਤੇ ਕਹਿਆ ਕਿ ਤੁਸੀਂ ਕੱਲ ਦੇ ਦੀਵਾਨ ਵਿੱਚ ਅਖੌਤੀ ਦਸਮ ਗ੍ਰੰਥ ਦੀ ਤੁਲਨਾ ਗੁਰੂ ਗ੍ਰੰਥ ਸਾਹਿਬ ਨਾਲ ਕਰ ਰਹੇ ਸੀ ਤੇ ਜੇ ਤੁਸੀਂ ਇਸ ਪੋਥੇ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਕਹਿੰਦੇ ਹੋ, ਤੇ ਜੇ ਤੁਸੀਂ ਗੁਰੂ ਦੇ ਸਿੱਖ ਹੋ ਤੇ ਇਸ ਕਿਤਾਬ ਦੇ ਪੰਨਾਂ ਨੰਬਰ 1081 ਤੇ ਲਿੱਖੇ ਇਸ ਲਿਖਤ ਦਾ ਕੀਰਤਨ ਸੰਗਤ ਵਿੱਚ ਕਰੋ। ਇੰਦਰ ਜੀਤ ਸਿੰਘ ਰਾਗੀ ਕਹਿਣ ਲੱਗਾ ਕਿ, ਇਹ ਬਹਿ ਕੇ ਕਰਣ ਵਾਲੀਆਂ ਗੱਲਾਂ ਨੇ, ਖਲੋ ਕੇ ਕਰਣ ਵਾਲੀਆਂ ਨਹੀਂ। ਵਿਚੋਂ ਇਕ ਵੀਰ ਨੇ ਕਹਿਆ ਕਿ, "ਕਿਉਂ ਭੋਲੇ ਭਾਲੇ ਸਿੱਖਾਂ ਨੂੰ ਮੂਰਖ ਬਣਾਈ ਜਾ ਰਹੇ ਹੋ, ਕੁਝ ਤਾਂ ਸ਼ਰਮ ਕਰੋ ?"

ਇੰਦਰਜੀਤ ਸਿੰਘ ਦੀ ਬੋਲਤੀ ਬੰਦ ਹੋ ਚੁਕੀ ਸੀ। ਹੁਣ ਇਹ ਸਿੱਖ ਸਰਬਜੀਤ ਸਿੰਘ ਵੱਲ ਮੁਖਾਤਿਬ ਹੋ ਕੇ ਬੋਲੇ "ਵੀਰ ਜੀ ਤੁਹਾਨੂੰ ਵੀ ਕੋਈ ਸ਼ਰਮ ਨਹੀਂ ਹੈ, ਚੰਗੇ ਭਲੇ ਕੀਰਤਨ ਗੁਰੂ ਗ੍ਰੰਥ ਸਾਹਿਬ ਵਿੱਚੋ ਤੁਸੀਂ ਕਰਦੇ ਹੋ, ਇੱਥੇ ਆਕੇ ਤੁਹਾਨੂੰ ਕਿ ਹੋ ਗਿਆ ਹੈ, ਸਰੀਆਂ ਕੱਚੀਆਂ ਬਾਣੀਆਂ ਪੜ੍ਹੀ ਜਾਂਦੇ ਹੋ ?" ਇੰਦਰ ਜੀਤ ਦੀ ਹੋਈ ਫਜੀਹਤ ਵੇਖਕੇ ਸਰਬਜੀਤ ਸਿੰਘ ਨੂੰ ਠੰਡ ਵਿੱਚ ਵੀ ਪਸੀਨੇ ਛੁੱਟ ਰਹੇ ਸੀ। ਉਹ ਘਬਰਾਇਆ ਹੋਇਆ ਬੋਲਿਆ, "ਮੈਂ ਸਮਝਦਾ ਹਾਂ, ਤੁਸੀਂ ਸਹੀ ਕਹਿ ਰਹੇ ਹੋ, ਲੇਕਿਨ......" ਇਕ ਵੀਰ ਬੋਲਿਆ, "ਕੀ ਲੇਕਿਨ ? ਇਸ ਦਾ ਮਤਲਬ ਹੈ ਤੁਸੀਂ ਲੋਕ ਸਭ ਕੁੱਝ ਜਾਣਦੇ ਹੋਏ, ਸਿੱਖਾਂ ਨੂੰ ਵਰਗਲਾ ਰਹੇ ਹੋ?" ਇਨ੍ਹਾਂ ਵੀਰਾਂ ਵਿੱਚ ਵੀਰ ਬਲਬੀਰ ਸਿੰਘ ਮੱਟੂ, ਵੀਰ ਮੰਨਜੀਤ ਸਿੰਘ ਬੰਟੀ, ਵੀਰ ਕੰਵਲਪਾਲ ਸਿੰਘ, ਵੀਰ ਅੰਮ੍ਰਿਤ ਪਾਲ ਸਿੰਘ ਖਾਲਸਾ, ਵੀਰ ਅਮਨਦੀਪ ਸਿੰਘ ਖਾਲਸਾ ਸ਼ੰਟੀ, ਵੀਰ ਗੁਰਪ੍ਰੀਤ ਸਿੰਘ ਆਦਿਕ ਸ਼ਾਮਿਲ ਸਨ।

ਸਿੱਖਾਂ ਦੀਆਂ ਖਰੀਆਂ ਖਰੀਆਂ ਸੁਣਦੇ ਹੋਏ ਉਹ ਪੰਡਾਲ ਦੇ ਅੰਦਰ ਚਲੇ ਗਏ, ਲੇਕਿਨ ਅੱਜ ਤੋਂ ਬਾਅਦ ਉਹ ਇਹ ਗੱਲ ਇਹ ਚੰਗੀ ਤਰ੍ਹਾਂ ਸਮਝ ਚੁਕੇ ਹੋਣੇ ਹਨ, ਕਿ ਇਸ ਦੁਨੀਆਂ ਵਿੱਚ ਸਾਨੂੰ ਮੱਥੇ ਟੇਕਣ ਵਾਲੇ ਮੂਰਖ ਅਤੇ ਭੇਡੂ ਸਿੱਖਾਂ ਦੇ ਨਾਲ ਨਾਲ ਇਹੋ ਜਹੇ ਗੁਰਮਤਿ 'ਤੇ ਪਹਿਰਾ ਦੇਣ ਵਾਲੇ ਸਿੱਖ ਵੀ ਹੱਲੀ ਜੀਉਂਦੇ ਨੇ। ਖਾਲਸਾ ਜੀ ! ਜੇ ਹਰ ਸ਼ਹਿਰ ਵਿੱਚ ਇਨ੍ਹਾਂ ਨੂੰ ਨੋਟਾਂ ਦੇ ਨਾਲ ਨਾਲ ਇਹੋ ਜਿਹੀਆਂ ਪਰਚੀਆਂ ਲਿੱਖ ਲਿੱਖ ਦੇਣ ਵਾਲੇ ਸਿੱਖ ਵੀ ਜਾਗ ਪੈਣ ਤਾਂ, ਇਨ੍ਹਾਂ ਕਲਾਕਾਰਾਂ ਨੂੰ ਨੱਥ ਪੈ ਸਕਦੀ ਹੈ। ਨਹੀਂ ਤਾਂ ਇਹ ਸਾਡੇ ਬੋਝੇ ਲੁੱਟ ਲੁੱਟ ਕੇ ਸਾਡੀਆਂ ਪੀੜ੍ਹੀਆਂ ਨੂੰ ਬਰਬਾਦ ਕਰਦੇ ਰਹਿਣਗੇ ।

ਨੋਟ : ਇਨ੍ਹਾਂ ਰਾਗੀਆਂ ਨੂੰ ਨੋਟਾਂ ਨਾਲ ਲਗਾ ਕੇ ਭੇਜੀਆਂ ਗਈਆਂ ਪਰੲਚੀਆਂ ਅਤੇ ਇਹਾਂ ਦੇ ਹੱਥ ਦਿੱਤੀਆਂ ਗਈਆਂ ਚਿੱਠੀਆਂ ਦੀ ਫੋਟੋ ਇਸ ਰਿਪੋਰਟ ਨਾਲ ਭੇਜ ਰਹੇ ਹਾਂ ਜੀ। ਇਹ ਪਰਚੀਆਂ ਧਿਆਨ ਨਾਲ ਪੜ੍ਹਨ ਵਾਲੀਆਂ ਹਨ, ਇਹੋ ਜਹੀਆਂ ਕਈ ਪਰਚੀਆਂ ਇਨ੍ਹਾਂ ਰਾਗੀਆਂ ਨੂੰ ਨੋਟਾਂ ਵਿੱਚ ਲਪੇਟ ਲਪੇਟ ਕੇ ਭੇਜੀਆਂ ਗਈਆਂ, ਤਾਂ ਕਿ ਜਦੋਂ ਇਹ ਰਾਗੀ ਨੋਟ ਖੋਲਣ ਤੇ ਇਹ ਪਰਚੀਆਂ ਪੜ੍ਹ ਪੜ੍ਹ ਕੇ ਸ਼ਰਮਿੰਦਾ ਹੋਣ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top