Share on Facebook

Main News Page

ਲਉ ਜੀ ਹੜ ਆ ਗਿਆ ਗੁਰ ਤਸਵੀਰਾਂ ਦਾ, ਲਗਦਾ ਹੈ ਕੋਈ ਗੁਰਪੁਰਬ ਹੈ
-: ਮਨਮੀਤ ਸਿੰਘ ਕਾਨਪੁਰ

ਸਵੇਰੇ ਹਾਲੇ ਅਲਾਰਮ ਵਜਇਆ ਵੀ ਨਹੀਂ ਸੀ ਕਿ ਮੋਬਾਇਲ 'ਤੇ ਮੇਸੈਜ ਟੋਨ ਅਲਾਰਮ ਦਾ ਕੰਮ ਕਰਣ ਲਗ ਪਈ, ਤੇ ਤੁਰੰਤ ਸਮਝ ਆ ਗਿਆ ਕਿ ਅੱਜ ਸਿੱਖ ਕੌਮ ਕੋਈ ਗੁਰਪੁਰਬ ਮਨਾਉਣ ਲਗੀ ਹੈ, ਲੋ ਜੀ ਉਠਦੇ ਉਠਦੇ ਇਤਨੇ ਮੇਸੈਜ ਆ ਗਏ ਜੋ ਪਿਛਲੇ 3-4 ਦਿਨਾਂ ਵਿਚ ਵੀ ਨਹੀਂ ਆਏ ਸਨ। ਕੌਮ ਗੁਰਪੁਰਬ ਮਨਾ ਰਹੀ ਹੈ ਤੇ ਵਧਾਈ ਦੇਣ ਦਾ ਜ਼ਿੰਮਾ ਸਾਡਾ ਵੀ ਬਣਦਾ ਹੈ। ਜਿਮੇਦਾਰ ਸਰਦਾਰ ਹੁੰਦੇ ਅਸੀਂ ਵੀ ਸੋਚਿਆ ਕਿ ਸੰਗਤਾਂ ਨੂੰ ਮੁੜ ਵਧਾਇਆਂ ਦੇਵੀਏ।

ਹਾਲੇ ਪਹਿਲਾ ਹੀ ਸੁਨੇਹਾ ਇਸ ਆਸ ਨਾਲ ਖੋਲਿਆ ਸੀ ਕਿ ਕੋਈ ਗੁਰੂ ਉਪਦੇਸ਼ ਢਿਹੰਦੇ ਮਨ ਨੂੰ ਹੁਲਰਾ ਦੇਵੇਗਾ, ਲੇਕਿਨ ਮੋਬਾਇਲ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਘੋੜੇ 'ਤੇ ਅਸਵਾਰ ਤਸਵੀਰ ਸਾਮਣੇ ਆ ਗਈ। ਚਲੋ ਮਨ ਨੂੰ ਸਮਝਾਂਦੇ ਅਗਲਾ ਸੁਨੇਹਾ ਖੋਲਿਆ, ਤਾਂ ਉਸ ਵਿਚ ਗੁਰੂ ਸਾਹਿਬ ਦੇ ਨੀਲੇ ਕਪੜਿਆਂ ਵਾਲੀ ਤਸਵੀਰ ਸੀ ਤੇ ਉਸ ਤੋਂ ਅਗਲੀ ਲਾਲ ਤੇ ਉਸ ਤੋਂ ਅਗਲੀ ਪੀਲੇ ਕਪੜਿਆਂ ਵਾਲੀ ਸੀ। ਹੌਲੀ ਹੌਲੀ ਕਰਦੇ ਪੂਰੇ ਅਲਾਰਮ ਵਾਲੇ ਮੇਸੈਜ ਘੰਟਾ ਕੁ ਲਾ ਕੇ ਚੈਕ ਹੋ ਗਏ, ਲੇਕਿਨ ਕਿਸੇ ਵੀ ਗੁਰੂ ਕੇ ਲਾਲ ਨੇ ਗੁਰੂ ਸ਼ਬਦ ਦਾ ਸੁਨੇਹਾ ਘੱਲ ਕੇ ਵਧਾਈ ਨਾ ਦੀਤੀ। ਬਸ ਸਾਰੇ ਸੁਨੇਹਾ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰੰਗ ਬਿਰੰਗੇ ਕਪਿੜਆ ਵਿਚ ਤਸਵੀਰਾਂ ਜਰੂਰ ਨਜਰ ਆਇਆ ਲੇਕਿਨ ਕੀਸੇ ਵੀ ਤਸਵੀਰ ਨੇ ਮਨ ਨੂੰ ਸ਼ਾਂਤ ਨਾ ਕੀਤਾ। ਹੁਣ ਮਨ ਤਾਂ ਹੋਰ ਅਸ਼ਾਂਤ ਹੋ ਚੁਕਾ ਸੀ ਤੇ ਯਾਦ ਆ ਗਿਆ ਸੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦਾ ਉਹ ਸੁਨੇਹਾ ਜਿਸ ਵਿਚ ਕਿਸੇ ਮਸਤਾਨੇ ਨੇ ਗੁਰੂ ਨਾਨਕ ਦੀ ਤਸਵੀਰ ਵਿਚ ਗੁਰੂ ਸਾਹਿਬ ਨੂੰ ਗੁਲਾਬੀ ਰੰਗ ਦੇ ਕਪੜੇ ਹੀ ਪਹਿਨਾ ਦਿਤੇ ਸਨ।

ਹੱਦ ਹੋ ਗਈ ਸਾਡੇ ਮਾਨਸਿਕ ਦਿਵਾਲਿਏਪਣ ਦੀ ਕਿ ਅਸੀਂ ਪਰਤਖ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੁੰਦੇ ਹੋਏ ਗੁਰਬਾਣੀ ਦੇ ਪਵਿਤਰ ਸਨੇਹਇਆਂ ਨੂੰ ਵਿਸਾਰ ਮਨੋਕਲਪਿਤ ਤਸਵੀਰਾਂ ਰਾਹੀ ਵਧਾਈ ਦੇਣ ਵਿਚ ਸਾਰਾ ਸਮਾਂ ਅਜਾਈ ਗਵਾਈ ਜਾਂਦੇ ਹਾਂ। ਸਾਡੇ ਵਿਚੋ ਕਈ ਰਤਾ ਕੁ ਵੀ ਨਹੀਂ ਸਮਝਦੇ ਹਨ ਕਿ ਗੁਰੂ ਸਾਹਿਬ ਦੀਆਂ ਮਨੋਕਲਪਿਤ ਤਸਵੀਰਾਂ ਮਨਮਤ ਹਨ, ਤੇ ਸਿੱਖ ਦੀ ਸਾਰੀ ਆਸਥਾ ਦਾ ਕੇਂਦਰ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ। ਜੋ ਸਮਝਦੇ ਨੇ ਉਹ ਗੁਰਬਾਣੀ ਦੇ ਉਪਦੇਸ਼ ਨੂੰ ਜੀਵਨ ਵਿਚ ਵਰਤਣ ਵਿਚ ਇਤਨਾ ਕੂ ਡਰਦੇ ਨੇ ਕਿ ਉਹ ਗੁਰਬਾਣੀ ਨੂੰ ਆਪਣੇ ਜੀਵਨ ਵਿਚ ਵਰਤ ਹੀ ਨਹੀਂ ਪਾਉਂਦੇ ਤੇ ਉਹ ਵੱਗ ਰਹੇ ਮਨਮਤ ਦੇ ਸਾਗਰ ਵਿਚ ਜਾਣਦੇ ਬੁਝਦੇ ਹੋਏ ਵੀ ਗੋਤੇ ਮਾਰੀ ਜਾਂਦੇ ਹਨ । ਹੁਣ ਕੋਈ ਇਨਹਾ ਕੋਲੋ ਪੂਛੇ ਕਿ ਗੁਰੂ ਸਾਹਿਬ ਦੀਆਂਂ ਮਨੋ ਕਲਪਿਤ ਤਸਵੀਰਾਂ ਦੇ ਸਨੇਹੇ ਭੇਜ ਕੇ ਤੁਸੀਂ ਕੀ ਖਟਿਆ ਤਾਂ ਜਵਾਬ ਤੇ ਕਿਸੀ ਕੋਲ ਵੀ ਨਹੀਂ ਹੋਣਾ।

ਹੁਣ ਕੋਈ ਅਖੌਤੀ ਕੌਮੀ ਵਿਦਵਾਨ ਇਹ ਨਾ ਆਖੇ ਕਿ ਇਸ ਵਿਚ ਏਜੰਸਿਆਂ ਦਾ ਹੱਥ ਹੈ, ਕਿਉਕਿ ਅਸੀਂ ਪਿਛਲੇ ਲੱਮੇ ਸਮੇ ਤੋਂ ਇਹ ਬਹਾਨਾ ਬਣਾਇਆ ਹੋਇਆ ਹੈ ਕਿ ਹਰ ਇਕ ਕੌਮੀ ਘਾਟ ਪਿਛੇ ਏਜੰਸਿਆ ਦਾ ਹੱਥ ਗਰਦਾਨਿਆ ਹੋਇਆ ਹੈ। ਇਹ ਘਾਟ ਹੈ ਸਾਡੀ ਕੌਮੀ ਉਸਾਰੀ ਦੀ। ਜਿਸ ਵਿਚ ਅਸੀਂ ਨਵੀਂ ਪਨੀਰੀ ਨੂੰ ਦਸਣਾ ਹੀ ਭੁਲ ਗਏ ਹਾਂ ਕਿ ਅਸੀਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਸਾਡਾ ਗੁਰੂ ਸਾਹਿਬ ਦੀਆਂ ਤਸਵੀਰਾਂ ਨਾਲ ਕੋਈ ਸਰੋਕਾਰ ਨਹੀਂ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਸਾਡੇ ਜੀਵਨ ਨੂੰ ਰੌਸ਼ਨ ਕਰ ਦੇਂਦਾ ਹੈ ਜਦਕਿ ਗੁਰੂ ਸਾਹਿਬ ਦੀ ਮਨੋਕਲਪਿਤ ਤਸਵੀਰ ਨਾਲ ਕਿਸੀ ਵੀ ਮਨੁੱਖ ਦਾ ਕੋਈ ਭਲਾ ਨਹੀਂ ਹੋ ਸਕਦਾ। ਮਨੁੱਖ ਦੇ ਢਹਿੰਦੇ ਮਨ ਨੂੰ ਗੁਰੂ ਦਾ ਉਪਦੇਸ਼ ਹੀ ਸਹਾਰਾ ਦੇ ਸਕਦਾ ਹੈ ਕੋਈ ਤਸਵੀਰ ਨਹੀਂ ਤੇ ਗੁਰੂ ਸਾਹਿਬ ਦੀਆਂ ਮਨੋ ਕਲਪਿਤ ਤਸਵੀਰਾਂ ਦੇ ਪ੍ਰਸਾਰ ਤੋਂ ਬਚੀਏ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਨਾਉਣ ਦੇ ਨਾਲ ਹੀ ਸੋਸ਼ਲ ਮੀਡਿਆ ਵਿਚ ਵੀ ਗੁਰਬਾਣੀ ਦਾ ਪ੍ਰਚਾਰ ਕਰ ਆਪਣਾ ਤੇ ਸਾਇਬਰ ਸੰਗਤਾਂ ਦਾ ਜੀਵਨ ਮਨੋਰਥ ਸਫਲ ਕਰੀਏ-

ਸਤਿਗੁਰ ਸਬਦਿ ਉਜਾਰੋ ਦੀਪਾਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀ ਅਨੂਪਾਪੰਨਾ 821, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

The Shabad, the Word of the True Guru, is the light of the lamp. It dispels the darkness from the body-mansion, and opens the beautiful chamber of jewels. ||
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top