ਸਿੱਖੀ
ਦਾ ਧੁਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜੋ ਵੀ ਇਸ ਧੁਰੇ
ਨਾਲ ਜੁੜਿਆ (ਜੋ ਗੁਰੂ ਦੀ ਸਿੱਖਿਆ ਸੁਣਦਾ, ਮੰਨਦਾ ਤੇ ਜੀਵਨ 'ਚ ਧਾਰਣ ਕਰਦਾ ਹੈ)
ਹੈ, ਉਹ ਸਿੱਖ ਹੈ।
ਜਿਨ੍ਹਾਂ ਨੇ ਜੋਮੈਟਰੀ Geometry ਪੜ੍ਹੀ ਹੈ, ਉਨ੍ਹਾਂ ਨੂੰ ਪਤਾ ਹੈ ਕਿ
ਜਦੋਂ ਕਿਸੇ ਚੀਜ਼ ਦਾ Radius / Diameter ਕੱਢਣਾ ਹੋਵੇ, ਉਹ ਪਹਿਲਾਂ ਧੁਰੇ ਤੋਂ ਸ਼ੁਰੂ
ਕਰਕੇ ਹੀ ਰੇਡਿਅਸ ਜਾਂ ਡਾਇਆਮੀਟਰ ਕੱਢਿਆ ਜਾ ਸਕਦਾ ਹੈ। ਕਦੇ ਵੀ
ਦੋ ਧੁਰੇ ਨਹੀਂ ਹੁੰਦੇ। ਧੁਰਾ ਹਮੇਸ਼ਾਂ ਇੱਕ ਹੀ ਹੁੰਦਾ ਹੈ।
...ਤੇ ਫਿਰ ਸਿੱਖ ਅਖਵਾਉਣ ਵਾਲੇ ਦੂਜੇ ਧੁਰੇ
ਨੂੰ ਨਾਲ ਨੱਥੀ ਕਿਉਂ ਕਰਨਾ ਚਾਹੁੰਦੇ ਹਨ ? ਹਰ ਕੋਈ ਆਪਣੀ ਕੌਰਡ Chord, ਆਪਣਾ
ਸੇਕੈਂਟ Secant ਜਾਂ ਟੈਨਜੈਂਟ Tangent ਬਣਾਉਣ ਨੂੰ ਫਿਰਦਾ ਹੈ,
ਪਰ ਧੁਰੇ ਨਾਲ ਨਹੀਂ ਜੁੜਨਾ ਚਾਹੁੰਦਾ।
ਜੇ ਧੁਰੇ ਨਾਲ ਜੁੜੋਗੇ, ਤਾਂ ਹੀ ਇੱਕ ਪੂਰਾ ਸਰਕਲ Circle ਬਣਦਾ ਹੈ,
ਇੱਕ ਸਹੀ ਗੋਲਾ ਬਣਦਾ ਹੈ, ਇੱਕ ਪਹੀਆ ਬਣਦਾ ਹੈ, ਜਿਸ ਨਾਲ ਗੱਡੀ ਸਹੀ ਚਲਦੀ ਹੈ, ਪਰ ਜੇ ਧੁਰੇ
ਦੋ ਹੋ ਗਏ, ਤਾਂ ਗੱਡੀ ਸਹੀ ਨਹੀਂ ਚਲਦੀ।
ਸਿੱਖੀ ਦਾ ਧੁਰਾ ਇਕੋ ਹੈ: ਸ੍ਰੀ
ਗੁਰੂ ਗ੍ਰੰਥ ਸਾਹਿਬ।
ਸਾਨੂੰ ਫੈਸਲਾ ਕਰਨਾ
ਪਵੇਗਾ ਕਿ ਦੋ ਰੰਗੀ ਹੋਣਾ ਹੈ ਜਾਂ ਯੱਕ (ਇੱਕ) ਰੰਗ ਹੋਣਾ ਹੈ...
ਇੱਕ ਤੋਂ ਏਕਤਾ ਬਣਦੀ ਹੈ, ਤੇ ਏਕਤਾ ਤੋਂ ਸ਼ਕਤੀ... ਤੇ ਸ਼ਕਤੀ ਤੋਂ
ਰਾਜ... ਹੁਣ ਸੋਚਣਾ ਤੁਸੀਂ ਹੈ ਕਿ ਤੁਸੀਂ ਧੁਰੇ ਨਾਲ ਜੁੜਨਾ ਹੈ, ਜਾਂ ਦੂਜੇ ਧੁਰੇ
ਨੂੰ ਵੀ ਨਾਲ ਖਿਚਣਾ ਹੈ, ਤੇ ਜਿਸਨੇ ਸਿੱਖੀ ਗਾਡੀ ਰਾਹ 'ਤੇ ਚੱਲਣ ਨਹੀਂ ਦੇਣਾ। ਦੋ ਬੇੜੀਆਂ
'ਚ ਪੈਰ ਧਰਣ ਵਾਲਾ ਪਾਰ ਨਹੀਂ ਲਗਦਾ।
ਦੋ ਰੰਗੀ ਛੋਡ ਦੇ, ਯੱਕ ਰੰਗ ਹੋ ਜਾ।
ਸਰਾਸਰ ਮੋਮ ਹੋ, ਜਾਂ ਸੰਗ ਹੋ ਜਾ।