Share on Facebook

Main News Page

ਪਗੜੀ ਸੰਭਾਲ ਜੱਟਾ !
-: ਇੰਦਰਜੀਤ ਸਿੰਘ, ਕਾਨਪੁਰ

ਮੇਰੇ ਵਿਦਵਾਨ ਮਿੱਤਰ ਬਲਵਿੰਦਰ ਸਿੰਘ ਜੀ ਬਾਈਸਨ ਨੇ ਫੇਸਬੁਕ 'ਤੇ ਇੱਕ ਪੋਸਟ ਪਾਈ, ਉਹ ਬਹੁਤ ਹੀ ਵਿਚਾਰਣਯੋਗ ਅਤੇ ਬਹੁਤ ਸਾਰਥਕ ਵੀ ਹੈ।

ਭਾਵੇ ਮੈਂ ਇਹ ਸੋਚਦਾ ਹਾਂ, ਕਿ ਪੰਜਾਬ ਦੇ ਜੋ ਮੌਜੂਦਾ ਹਾਲਾਤ ਹਨ, ਉਸ ਵਿੱਚ ਸੁਧਾਰ ਲਿਆਉਣ ਲਈ ਕੇਜਰੀਵਾਲ ਤੋਂ ਅਲਾਵਾ ਪੰਜਾਬ ਦੇ ਸਿੱਖਾਂ ਕੋਲ ਹੋਰ ਕੋਈ ਦੂਜਾ ਰਾਹ ਵੀ ਨਹੀਂ ਹੈ। ਕੇਜਰੀਵਾਲ ਇਕ ਈਮਾਨਦਾਰ ਅਤੇ ਬੇਈਮਾਨ ਲੋਕਾਂ ਦੇ ਖਿਲਾਫ ਡੱਟ ਕੇ ਖੜਾ ਹੋਣ ਵਾਲਾ ਵਿਅਕਤੀ ਹੈ। ਪੰਜਾਬ ਨੂੰ ਕਈ ਦਹਾਕਿਆਂ ਤੋਂ ਲੁੱਟ ਲੁੱਟ ਕੇ ਖਾ ਜਾਣ ਵਾਲੇ ਅਤੇ ਸਿੱਖਾਂ ਨੂੰ ਪਤਿਤ ਪੁਣੇ ਅਤੇ ਨਸ਼ਿਆਂ ਦੇ ਖਾਰੇ ਸਮੁੰਦਰ ਵਿੱਚ ਗਰਕ ਕਰ ਦੇਣ ਵਾਲੇ ਚੰਦਰਿਆਂ ਤੋਂ ਜੇ ਪੰਜਾਬ ਨੂੰ ਅਸੀਂ ਬਚਾਉਣਾਂ ਚਾਹੁੰਦੇ ਹਾਂ, ਤਾਂ ਸਾਨੂੰ ਕੇਜਰੀਵਾਲ ਨੂੰ ਹੀ ਪੰਜਾਬ ਵਿੱਚ ਲਿਆਉਣਾ ਪੈਂਣਾ ਹੈ, ਕਿਉਂਕਿ ਪੰਜਾਬ ਵਿੱਚ ਗੰਗੂਆਂ ਅਤੇ ਚੰਦੂਆਂ ਦੇ ਗਠਜੋੜ ਦਾ, ਪੰਜਾਬ ਦੇ ਸਿੱਖ ਅੱਜ ਤਕ ਕੋਈ ਬਦਲ ਨਹੀਂ ਲੱਭ ਸਕੇ।

ਇਕ ਸਿਮਰਨਜੀਤ ਸਿੰਘ 'ਤੇ ਸਿੱਖਾਂ ਨੇ ਭਰੋਸਾ ਕੀਤਾ ਸੀ, ਉਸਨੇ ਸਰਬੱਤ ਖਾਲਸਾ ਦਾ ਜੋ ਹਸ਼ਰ ਕੀਤਾ, ਦਾਦੂਵਾਲ ਵਰਗੇ ਬੰਦਿਆ ਨੂੰ ਜਥੇਦਾਰ ਦੇ ਰੂਪ ਵਿੱਚ ਕੌਮ ਦੇ ਮੱਥੇ 'ਤੇ ਮੜ੍ਹਨਾਂ ਤੇ ਬਿਆਸਾ ਡੇਰੇ ਦੇ ਮੁਖੀ ਨਾਲ ਖਾਸ ਗਠਜੋੜ ਕਰਨਾ, ਜਿਸਦੇ ਡੇਰੇ ਤੇ ਆਰ .ਐਸ .ਐਸ. ਦੇ ਮੁਖੀ ਮੋਹਨ ਭਾਗਵਤ ਦਾ ਹੈਲੀਕਾਪਟਰ, ਉਚੇਚੇ ਤੌਰ 'ਤੇ ਉਤਰਦਾ ਹੋਵੇ ਤੇ ਗੁਪਤ ਮੀਟਿਗਾਂ ਹੁੰਦੀਆਂ ਹੋਣ, ਆਪਣੀ ਸਿਆਸੀ ਜ਼ਮੀਨ ਨੂੰ ਪੂਰੀ ਤਰਹਾਂ ਗਵਾ ਚੁਕਾ ਹੈ। "ਖਾਲਿਸਤਾਨ" ਦੇ ਨਾਮ ਤੋਂ ਉਹ ਸਿੱਖਾਂ ਨੂੰ ਕੇਵਲ ਮੂਰਖ ਹੀ ਤਾਂ ਬਣਾ ਰਿਹਾ ਹੈ, ਉਸ ਕੋਲ ਨਾ ਤਾਂ ਖਾਲਿਸਤਾਨ ਦਾ ਕੋਈ ਪ੍ਰੋਜੈਕਟ ਹੀ ਹੈ ਤੇ ਨਾਂ ਹੀ ਕੋਈ ਰੋਡ ਮੈਪ।

ਹੁਣ ਇਸ ਸਥਿਤੀ ਵਿੱਚ ਪੰਜਾਬ ਦੇ ਸਿੱਖਾਂ ਕੋਲ ਬਾਦਲਕਿਆਂ ਕੋਲੋਂ ਖਹਿੜਾ ਛੁੜਾਉਣ ਦਾ ਕੋਈ ਦੂਜਾ ਵਿਕਲਪ ਹੈ ਤਾਂ ਦਸੋ?

ਹੋ ਸਕਦਾ ਹੈ ਕੇਜਰੀਵਾਲ ਸਿੱਖਾਂ ਦੇ ਮਸਲਿਆਂ ਨੂੰ ਹੱਲ ਨਾ ਕਰ ਸਕੇ, ਲੇਕਿਨ ਇਸ ਗਲ ਦਾ ਤਾਂ ਪੂਰਾ ਯਕੀਨ ਹੈ ਕਿ ਉਹ ਨਸ਼ਿਆਂ ਵਿੱਚ ਡੁੱਬੇ ਪੰਜਾਬ ਨੂੰ ਤਾਂ ਜ਼ਰੂਰ ਬਚਾ ਸਕਦਾ ਹੈ। ਜੇ ਪੰਜਾਬ ਬੱਚ ਗਿਆ ਤਾਂ ਸਿੱਖ ਵੀ ਬੱਚ ਜਾਵੇਗਾ। ਅਕਾਲ ਤਖਤ ਅਤੇ ਸ਼ੋ੍ਮਣੀ ਕਮੇਟੀ ਵਿਚੋਂ ਬਾਦਲਕਿਆਂ ਅਤੇ ਆਰ. ਐਸ.ਐਸ. ਦਾ ਦਖਲ ਖਤਮ ਹੋ ਗਿਆ ਤਾਂ ਸਿੱਖ ਆਪ ਹੀ ਬਚ ਜਾਵੇਗਾ। ਜੇ ਪੰਜਾਬ ਨਾ ਬਚਿਆ, ਤਾਂ ਸਿੱਖ ਵੀ ਨਹੀਂ ਜੇ ਬਚਣ ਵਾਲਾ !

ਰਹੀ ਗੱਲ ਦਸਤਾਰ ਅਤੇ ਕਿਰਪਾਨ ਦੀ, ਜਿਸ ਬਾਰੇ ਵੀਰ ਬਲਵਿੰਦਰ ਸਿੰਘ ਜੀ ਨੇ ਕੌਮ ਨੂੰ ਜੋ ਹਲੂਣਾ ਦਿੱਤਾ ਹੈ, ਦਾਸ ਉਨਾਂ ਨਾਲ ਪੂਰੀ ਤਰਾਂ ਸਹਿਮਤ ਹੈ। ਅਪਣੀ ਪੱਗ ਨੂੰ ਸੰਭਾਲੋ, ਇਸ ਤਰਹਾਂ ਹਰ ਕਿਸੇ ਨੂੰ ਦਸਤਾਰ ਅਤੇ ਕਿਰਪਾਨ ਦੇਕੇ, ਉਸ ਦੇ ਮਹਤੱਵ ਨੂੰ ਮਿੱਟੀ ਵਿਚੱ ਨਾਂ ਰੋਲੋ, ਭਾਂਵੇ ਉਹ ਕੋਈ ਵੀ ਹੋਵੇ।

ਦਸਤਾਰ ਤੇ ਕਿਰਪਾਂਨ ਸਾਡੀ ਵਿਰਾਸਤ ਹੈ, ਇਸ ਨੂੰ ਮੋਮੇਂਟੋ ਨਾ ਬਣਾਉ ! ਜੇ ਪੰਜਾਬ ਦੇ ਬਹੁਤੇ ਸਿੱਖ ਜੋ ਅੱਜ ਪਤਿਤ ਪੁਣੇ ਦਾ ਸ਼ਿਕਾਰ ਹੋ ਕੇ ਅਪਣੀ ਦਸਤਾਰ ਤੋਂ ਸਖਣੇਂ ਨਾ ਹੁੰਦੇ, ਤਾਂ ਪੰਜਾਬ ਅਤੇ ਸਿੱਖੀ ਦਾ ਇਹ ਹਾਲ ਨਹੀਂ ਸੀ ਹੋਣਾ। ਹੱਲੀ ਵੀ ਵਕਤ ਹੈ, ਹੋਸ਼ ਵਿੱਚ ਆਉ ! ਅਪਣੀ ਵਖਰੀ ਪਹਿਚਾਨ ਅਤੇ ਹੋਂਦ ਦੀਆਂ ਨਿਸ਼ਾਨੀਆਂ ਦੀ ਕਦਰ ਕਰਨਾ ਸਿਖੋ। ਜੇ ਇਹ ਨਿਸ਼ਾਨੀਆਂ ਨਾ ਰਹੀਆਂ, ਤੇ ਸਿੱਖ ਨੇ ਵੀ ਨਹੀ ਰਹਿਣਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top