Share on Facebook

Main News Page

ਯੂ.ਏ.ਈ ਦੀ ਜਾਗਰੂਕ ਸੰਗਤਾਂ ਵਲੋਂ ਨਿੱਤਨੇਮ ਅਤੇ ਪਾਹੁਲ (ਅੰਮ੍ਰਿਤ) ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਹੀ ਸਵੀਕਾਰ ਕਰਣ ਦਾ ਮਤਾ ਪਾਸ

ਯੂ.ਏ.ਈ ਦੀ ਜਾਗਰੂਕ ਸੰਗਤਾਂ ਵਲੋਂ ਅੱਜ ਦੁਬਈ ਵਿਚ ਮੀਟਿੰਗ ਕੀਤੀ ਗਈ। ਜਿਸ ਵਿਚ ਸਿੱਖਾਂ ਦੇ ਨਿਤਨੇਮ ਅਤੇ ਅਮ੍ਰਿਤ ਸੰਚਾਰ ਵਾਰੇ ਵਿਚਾਰਾਂ ਕੀਤੀਆਂ ਗਈਆਂ। ਸਾਰਿਆਂ ਦੀ ਸਹਿਮਤੀ ਦੇ ਨਾਲ ਹੇਠ ਲਿਖੇ ਮਤੇ ਪਾਸ ਕੀਤੇ ਗਏ।

1. ਅੱਜ ਤੋਂ ਬਾਅਦ ਸਿੱਖ ਦਾ ਨਿਤਨੇਮ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜਿਤ ਬਾਣੀਆਂ ਦਾ ਹੀ ਹੋਵੇਗਾ। ਅਨਮਤੀ ਅਤੇ ਮਨਮਤੀ ਗ੍ਰੰਥਾਂ ਦੀਆਂ ਰਚਨਾਵਾਂ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਨਿਤਨੇਮ ਨਹੀਂ ਸਵੀਕਾਰ ਕੀਤਾ ਜਾਵੇਗਾ

2. ਅਮ੍ਰਿੰਤ ਸੰਚਾਰ ਦੀ ਪਰਕਿਰਿਆ ਬਾਰੇ ਵੀ ਵਿਚਾਰ ਕੀਤੇ ਗਏ ਅਤੇ ਸਾਂਝੇ ਰੂਪ ਵਿਚ ਫੈਸਲਾ ਹੋਇਆ ਕਿ ਅਮ੍ਰਿੰਤ ਸੰਚਾਰ ਵੀ ਸਿਰਫ਼ ਅਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ ਕੇ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਅਤੇ ਸਾਨੂੰ ਸੰਤ ਅਤੇ ਸਿਪਾਹੀ ਬਣਨ ਦੀ ਸੇਧ ਸਿਰਫ਼ ਅਤੇ ਸਿਰਫ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਦੇ ਸਕਦੇ ਹਨ

ਸਮੂਹ ਸੇਵਾਦਾਰ :

ਗੁਰਜੀਤ ਸਿੰਘ 00971- 0503648930
ਫਕੀਰ ਸਿੰਘ
00971 - 0567464918
ਗੁਰਦੇਵ ਸਿੰਘ
00971 - 0551035840
ਮੋਹਿੰਦਰ ਸਿੰਘ
00971 - 0507162416
ਮਨਜੀਤ ਸਿੰਘ
00971 - 0558907262
ਸਤਿਨਾਮ ਸਿੰਘ
00971 - 0556550977
ਤਲਜਿੰਦਰ ਸਿੰਘ
00971 - 0507165412
ਬਲਜੀਤ ਸਿੰਘ
00971 - 0528203400

ਕਮਲਜੀਤ ਸਿੰਘ 00971 - 0552834800
ਪ੍ਰਿਤਮ ਸਿੰਘ
00971 - 0507457360
ਹਰਜੀਤ ਸਿੰਘ
00971 - 0555970380
ਬਲਜਿੰਦਰ ਸਿੰਘ
00971 - 0506320697
ਦਲਜੀਤ ਸਿੰਘ
00971 - 0504902457
ਅਮਰਜੀਤ ਸਿੰਘ
00971 - 0506476549
ਅਮੀਤੋਜ ਸਿੰਘ
00971 - 0567170474

ਭਗਵੰਤ ਸਿੰਘ 00971 - 0555421715
ਗੁਰਦੀਪ ਸਿੰਘ
00971 - 0553361257
ਚਰਣਜੀਤ ਸਿੰਘ
00971 - 0505880720
ਜਗਜੀਤ ਸਿੰਘ
00971 - 0567478918
ਨਿਸ਼ਾਨ ਸਿੰਘ
00971 - 0558678720
ਸਾਹਿਬ ਸਿੰਘ
00971 - 0563015309
ਸਲਵਿੰਦਰ ਸਿੰਘ
00971 - 0504514959

ਟਿੱਪਣੀ:

ਯੂ.ਏ.ਈ ਦੀ ਜਾਗਰੂਕ ਸੰਗਤਾਂ ਵਲੋਂ ਜੋ ਇਹ ਮਤੇ ਪਾਸ ਕੀਤੇ ਗਏ ਹਨ, ਇਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਇਹ ਹੈ ਦ੍ਰਿੜਤਾ ਆਪਣੇ ਗੁਰੂ ਪ੍ਰਤੀ। ਇਨ੍ਹਾਂ ਵੱਲੋਂ ਕੀਤਾ ਗਿਆ ਫੈਸਲਾ ਇਤਿਹਾਸਿਕ ਹੈ, ਜਿਸ ਨਾਲ ਹੋਰ ਵੀ ਸੰਗਤਾਂ ਨੂੰ ਹੌਂਸਲਾ ਮਿਲੇਗਾ। ਜਿਸ ਨਾਲ ਅਖੌਤੀ ਦਸਮ ਗ੍ਰੰਥ ਦਾ ਜੂਲਾ ਕੌਮ ਦੇ ਗਲੋਂ ਲਹਿ ਸਕੇਗਾ। ਗੁਰੂ ਰਾਖਾ।

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top