Share on Facebook

Main News Page

ਲਉ ਜੀ ! ਕੇਜਰੀਵਾਲ ਨਾਲ ਮਿਲਣ ਵਾਲਾ ਹਰ ਬੰਦਾ ਪੰਥ ਦੋਖੀ, ਅਤੇ ਅਕਾਲ ਤਖਤ ਨੂੰ ਢਾਉਣ ਵਾਲਿਆਂ ਦੀ ਕੁੱਛੜ ਵਿੱਚ ਬਹਿਣ ਵਾਲੇ ਵਾਲੇ ਪੰਥ ਦਰਦੀ !! ਵਾਹ !!!
-: ਇੰਦਰਜੀਤ ਸਿੰਘ, ਕਾਨਪੁਰ

ਇਕ ਅਖਬਾਰ ਵਿੱਚ ਕਾਲੀਆਂ ਦੇ ਇਕ ਛੁਟ ਭਈਏ ਲੀਡਰ ਦਾ ਬਿਆਨ ਪੜ੍ਹਿਆ ਤੇ ਆਪਣਾਂ ਹਾਸਾ ਰੋਕੇ ਵੀ ਰੋਕ ਨਾਂ ਸਕਿਆ। ਇਸ ਬਿਆਨ ਤੋਂ ਸਾਫ ਸਾਫ ਦਿਸ ਰਿਹਾ ਹੈ ਕਿ ਇਨ੍ਹਾਂ ਕਾੱਲੀਆਂ ਨੂੰ ਪੰਜਾਬ ਵਿੱਚ ਅਪਣੀ ਹਾਰ ਦਾ ਇਹਸਾਸ ਪੂਰੀ ਤਰ੍ਹਾਂ ਹੋ ਚੁਕਾ ਹੈ। ਇਸ ਲਈ ਇਨ੍ਹਾਂ ਕੋਲ ਅਵਾ ਤਵਾ ਬੋਲਣ ਤੋਂ ਅਲਾਵਾ ਕੁੱਝ ਵੀ ਨਹੀਂ ਬਚਿਆ। ਕੋਈ ਵੀ ਮੁੱਦਾ ਇਨਾਂ ਕੋਲ ਹੈ ਨਹੀਂ।

ਸਾਰੀ ਉਮਰ ਪਾਣੀ ਪੀ ਪੀ ਕੇ ਕਾਂਗ੍ਰੇਸ ਨੂੰ ਇਹ ਕੋਸਦੇ ਰਹੇ, ਅਤੇ ਪੰਜਾਬ ਦੇ ਵੋਟਰਾਂ ਨੂੰ ਅਪਣਾਂ ਪੰਥਿਕ ਮੁਖੌਟਾ ਲਗਾ ਕੇ ਮੂਰਖ ਬਣਾਉਂਦੇ ਰਹੇ। ਇਹ ਲੀਡਰ ਉੱਚੀ ਉਚੀ ਬੋਲ ਕੇ ਇਹ ਦਰਸਾਉਂਦਾ ਹੈ ਕਿ ਮੇਰੇ ਜਿਹਾ ਕੋਈ ਲੀਡਰ ਹੀ ਨਹੀਂ। ਸਾਰੀ ਉਮਰ ਇਹ ਤੇ ਇਸਦੇ ਪਿਤਾ ਜੀ ਅਕਾਲ ਤਖਤ ਢਾਉਣ ਵਾਲੀ ਬੀਬੀ ਦੇ ਮੁਰੀਦ ਰਹੇ, ਹੁਣ ਆਪਣੇ ਆਪ ਨੂੰ ਬਹੁਤਾ ਪੰਥਿਕ ਸਾਬਿਤ ਕਰਣ ਲਈ ਇਹ ਤਰਲੋ ਮੱਛੀ ਹੁੰਦਾ ਪਿਆ ਹੈ। ਇਸ ਵਿਚਾਰੇ ਨੂੰ ਸ਼ਾਇਦ ਅਕਾਲ ਤਖਤ ਨੂੰ ਢਾਉਣ ਵਾਲੀ ਬੀਬੀ ਦੇ ਨਾਲ ਖਿਚਵਾਈਆਂ ਤਸਵੀਰਾਂ ਵੀ ਯਾਦ ਨਹੀਂ ਰਹੀਆਂ ।

ਕਾਲੀਉ ! ਹੁਣ ਤਾਂ ਤੁਹਾਡਾ ਮੁਕਾਬਲਾ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਇਮਾਨਦਾਰ ਪਾਰਟੀ ਨਾਲ ਹੈ। ਜਿਸਨੇ ਨਾ ਤਾਂ ਤੁਹਾਡੇ ਨਾਲ ਸੌਦੇ ਬਾਜੀ ਕਰਣੀ ਹੈ ਤੇ ਨਾ ਹੀ ਤੁਹਾਡੇ ਨਾਲ ਕੋਈ ਗੱਲ। ਹੁਣ ਪੰਜਾਬ ਦੇ ਲੋਕਾਂ ਨੂੰ ਕੀ ਸਮਝਾਉਗੇ ? ਪੰਜਾਬ ਦੇ ਲਾਲਿਆਂ ਦਾ ਵੋਟ ਤੁਹਾਨੂੰ ਜ਼ਰੂਰ ਪੈ ਸਕਦਾ ਹੈ, ਲੇਕਿਨ ਪੰਜਾਬ ਦੀ ਹਕੂਮਤ ਤੁਹਾਨੂੰ ਇਹ ਹੁਣ ਨਹੀਂ ਦੁਵਾ ਸਕਦੇ। ਹੁਣ ਸ਼ਰਾਬਾਂ ਅਤੇ ਨਸ਼ੇ ਵੰਡ ਕੇ ਵੀ ਤੁਸੀ ਜਿੱਤਣ ਤੋਂ ਰਹੇ। ਐਤਕੀਂ ਵੋਟਰ ਸ਼ਰਾਬ ਤਾਂ ਤੁਹਾਡੀ ਪੀਣਗੇ, ਲੇਕਿਨ ਵੋਟ ਉਹ ਆਮ ਆਦਮੀ ਪਾਰਟੀ ਨੂੰ ਹੀ ਪਾਉਣਗੇ ।

ਇਸ ਕਾਲੀਏ ਦਾ ਇਹ ਬਿਆਨ ਕਿੱਨਾਂ ਬਚਕਾਨਾਂ ਹੈ ਕਿ ਪ੍ਰੋਫੇਸਰ ਦਰਸ਼ਨ ਸਿੰਘ, ਦਾ ਅਰਵਿੰਦ ਕੇਜਰੀਵਾਲ ਨਾਲ ਸੰਬੰਧ ਹੈ ਤੇ ਕੇਜਰੀ ਵਾਲ ਨਕਲੀ ਨਿਰੰਕਾਰੀ ਨੂੰ ਮਿਲਣ ਗਿਆ ਸੀ।

ਉਏ ਭਲਿਉ ! ਅਰਵਿੰਦ ਕੇਜਰੀਵਾਲ ਟੋਪੀ ਪਾਉਂਦਾ ਹੈ ਤੇ ਉਹ ਨਿਰੰਕਾਰੀ ਬਾਬੇ ਨੂੰ ਮਿਲਣ ਗਿਆ, ਇਸ ਵਿੱਚ ਕੋਈ ਕੀ ਕਰੇ। ਉਹ ਸਿੱਖ ਤਾਂ ਹੈ ਨਹੀਂ, ਜੋ ਟੋਪੀ ਪਾਂਦਾ ਹੈ। ਰਹੀ ਉਹ ਨਿਰੰਕਾਰੀ ਬਾਬੇ ਨੂੰ ਮਿਲਣ ਜਾਂਦਾ ਹੈ ਤਾਂ ਉਹ ਗੁਨਹਿਗਾਰ ਹੈ, ਤਾਂ ਸਭ ਤੋਂ ਪਹਿਲਾਂ ਆਪਣੇ ਸੁਪਰੀਮੋ ਬਾਦਲ ਸਾਹਿਬ ਨੂੰ ਪਾਰਟੀ ਵਿਚੋਂ ਕਡ੍ਹ ਦਿਉ , ਜਿਸਦਾ ਪੂਰਾ ਟੱਬਰ ਆਸ਼ੂਤੋਸ਼ ਅਤੇ ਰਾਮ ਰਹੀਮ ਦੇ ਚਰਣਾਂ ਵਿੱਚ ਜਾ ਜਾ ਕੇ ਬਹਿੰਦਾ ਰਿਹਾ ਹੈ। ਜੇ ਤਸਵੀਰਾਂ ਨਾ ਹੋਣ ਤਾਂ ਗੂਗਲ ਸਰਚ 'ਤੇ ਜਾ ਕੇ ਲੈ ਲੈਣਾ ਲੇਕਿਨ ਹੁਣ ਉਸ ਤੇ ਐਕਸ਼ਨ ਜ਼ਰੂਰ ਲੈ ਲੈਣਾ, ਕਿਉਂਕਿ ਉਹ ਪੰਥ ਦੋਖੀਆਂ ਦੇ ਚਰਣਾਂ ਵਿੱਚ ਅਪਣੇ ਪਰਿਵਾਰ ਸਮੇਤ ਬਹਿੰਦਾ ਹੈ। ਕੇਜਰੀਵਾਲ ਤਾਂ ਸਿੱਖ ਨਹੀਂ ਹੈ, ਅਤੇ ਨਾ ਹੀ ਉਸਨੂੰ ਅਸੀਂ ਰੋਕ ਸਕਦੇ ਹਾਂ, ਲੇਕਿਨ ਤੁਹਾਡਾ ਸੁਪਰੀਮੋ ਤਾਂ ਇਕ ਸਿੱਖ ਅਖਵਾਂਉਦਾ ਹੈ, ਨਾਲੇ ਤੁਹਾਡੇ ਥਾਪੇ ਅਖੌਤੀ ਜਥੇਦਾਰਾਂ ਕੋਲੋਂ ਫਖਰੇ ਕੌਮ ਵੀ ਲਿਆ ਹੈ... ਹੁਣ ਤੁਸੀਂ ਆਪ ਹੀ ਦੱਸੋ ਕਿ ਦੋਸ਼ੀ ਕੌਣ ਹੈ ?

ਰਹੀ ਗੱਲ ਪ੍ਰੋਫੇਸਰ ਦਰਸ਼ਨ ਸਿੰਘ ਨਾਲ ਕੇਜਰੀਵਾਲ ਦੇ ਸੰਬੰਧਾਂ ਦੀ, ਤਾਂ ਤੁਹਾਡੇ ਢਿੱਡ ਵਿੱਚ ਪੀੜ ਕਿਉਂ ਹੁੰਦੀ ਹੈ। ਪ੍ਰੋਫੇਸਰ ਦਰਸ਼ਨ ਸਿੰਘ ਨਾਲ ਵੀ ਤੁਹਾਡਾ ਕੋਈ ਸੰਬੰਧ ਨਹੀਂ ਤੇ ਕੇਜਰੀਵਾਲ ਨਾਲ ਵੀ ਤੁਹਾਡਾ ਕੋਈ ਸੰਬੰਧ ਨਹੀਂ। ਤੁਸਾਂ ਤਾਂ ਉਨ੍ਹਾਂ ਨੂੰ ਆਪਣੇ ਕਾਲਕਾ ਪੰਥ ਵਿੱਚੋਂ ਛੇਕਿਆ ਹੋਇਆ ਹੈ। ਤੁਹਾਨੂੰ ਸੁਫਨੇ ਵਿੱਚ ਵੀ ਉਨ੍ਹਾਂ ਕੋਲੋਂ ਡਰ ਕਿਉਂ ਲਗਦਾ ਹੈ?

ਤੁਸਾਂ ਨਿਰੰਕਾਰੀਆਂ ਦੀ ਕੀ ਗੱਲ ਕਰਣੀ ਹੈ। ਤੁਹਾਡੇ ਆਕਾ ਦੇ ਕਹਿਣ 'ਤੇ ਤਾਂ ਕੁਝ ਮਹੀਨੇ ਪਹਿਲਾਂ ਤੁਹਾਡੇ ਪ੍ਰਧਾਨ ਅਤੇ ਅਖੌਤੀ ਜਥੇਦਾਰ ਨੇ ਇਹ ਬਿਆਨ ਦਿੱਤਾ ਸੀ ਕਿ, ਜੇ ਨਿਰੰਕਾਰੀ ਅਪਣੀ ਗਲਤੀ ਮਨ ਲੈਣ ਤਾਂ ਸਿੱਖ ਪੰਥ ਉਨ੍ਹਾਂ ਨੂੰ ਮੁਆਫ ਕਰ ਦੇਵੇਗਾ। ਕੀ ਉਹ ਬਿਆਨ ਭੁੱਲ ਗਏ। ਉਏ ਕਾਲੀਉ ਹੁਣ ਤੁਹਾਡੀ ਬੁਰਛਾਗਰਦੀ ਦੇ ਦਿਨ ਲੱਦ ਚੁਕੇ ਹਨ। ਇਸ ਗੱਲ ਦਾ ਤੁਹਾਨੂੰ ਅਤੇ ਤੁਹਾਡੇ ਆਕਾ ਨੂੰ ਚੰਗਾ ਭਲਾ ਇਹਸਾਸ ਹੋ ਚੁਕਾ ਹੈ।

ਉਏ ਕਾਲੀਉ ! ਕੁਝ ਤਾਂ ਸ਼ਰਮ ਕਰੋ। ਆਸ਼ੂਤੋਸ਼ ਅਤੇ ਸੌਦਾ ਸਾਧ ਦੇ ਪੈਰਾਂ ਵਿੱਚ ਨਿੱਤ ਮੱਥਾ ਟੇਕਣ ਵਾਲਿਉ ਤੇ ਸੌਦਾ ਸਾਧ ਨੂੰ ਅਪਣੇ ਸਿਆਸੀ ਭਾਈਵਾਲਾਂ ਦੇ ਕਹਿਣ ਤੇ ਮੁਆਫ ਕਰਵਾਉਣ ਵਾਲਿਉ, ਤੁਸੀਂ ਕੀ ਹੱਲੀ ਵੀ ਇਹ ਸਮਝਦੇ ਹੋ ਕਿ ਕੌਮ ਨੂੰ ਤੁਸੀਂ ਹੋਰ ਲਾਈ ਲੱਗ ਬਣਾ ਸਕੋਗੇ ?

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁDisclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top