ਭਾਈ
ਰਜਿੰਦਰ ਸਿੰਘ ਸ਼ਲਾਘਾ ਦੇ ਪਾਤਰ ਹਨ। ਪਿਛਲੇ ਹਫਤੇ ਭਾਈ ਰਜਿੰਦਰ ਸਿੰਘ ਜੋ ਕਿ ਗੁਰੂ
ਨਾਨਕ ਸਿੱਖ ਗੁਰਦੁਆਰਾ ਸਰੀ/ਡੈਲਟਾ ਦੀ ਕਮੇਟੀ ਦੇ 3 ਸਾਲ ਮੁੱਖ ਸੇਵਾਦਾਰ ਰਹੇ, ਬਾਰੇ ਪੰਜਾਬ
ਗਾਰਡੀਅਨ ਵਿੱਚ ਖਬਰ ਪੜ੍ਹੀ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਗੁਰਦੁਆਰੇ ਦੇ ਸਾਰੇ
ਖਰਚੇ ਕੱਢ ਕੇ 8 ਲੱਖ ਦੀ ਕਰੀਬ ਬੱਚਤ ਸੀ। ਉਹਨਾਂ ਕੋਲ ਪਿਛਲੇ ਸਾਲਾਂ ਦਾ ਸਾਰਾ ਰਿਕਾਰਡ
ਮੌਜੂਦ ਹੈ। ਉਹਨਾਂ ਕਿਹਾ ਕਿ ਜਦੋਂ ਵੀ ਮਰਜੀ ਕੋਈ ਦੇਖ ਸਕਦਾ ਹੈ।
ਵਾਕਿਆ ਹੀ ਭਾਈ ਰਜਿੰਦਰ ਸਿੰਘ ਦਾ ਇਹ ਕਦਮ ਸ਼ਲਾਘਾਯੋਗ ਹੈ।
ਕੀ ਹੋਰ ਗੁਰਦੁਆਰਾ ਕਮੇਟੀਆਂ ਇਸ ਤਰ੍ਹਾਂ ਦਾ
ਹੌਸਲਾ ਕਰਨਗੀਆਂ ਕਿ ਉਹ ਸੰਗਤਾਂ ਨੂੰ ਸੱਚਾਈ ਦੱਸਣ ਕਿ ਸਾਡਾ ਸਾਰੇ ਸਾਲ ਦਾ ਖਰਚਾ ਕੀ ਹੈ ਅਤੇ
ਆਮਦਨ ਕੀ ਹੈ? ਇਹ ਸਵਾਲ ਅੱਜ ਹਰ ਸੂਝਵਾਨ ਸਿੱਖ ਅਤੇ ਸੰਗਤਾਂ ਦੀ ਜ਼ੁਬਾਨ ਤੇ ਹੈ।
ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਜਿੱਥੇ
ਕੰਸਟਰਕਸ਼ਨ ਚਲਦੀ ਹੋਣ ਕਾਰਨ ਉਥੇ ਅਨੰਦ ਕਾਰਜ ਵੀ ਨਾ ਮਾਤਰ ਹੀ ਹੋਏ, ਹੋਰ ਪ੍ਰੋਗਰਾਮ ਵੀ ਹੋਰਾਂ
ਗੁਰੂਘਰਾਂ ਦੇ ਮੁਕਾਬਲੇ ਘੱਟ ਹੀ ਹੁੰਦੇ ਰਹੇ ਹਨ ਅਤੇ ਐਤਵਾਰੀ ਸੰਗਤ ਵੀ ਘੱਟ ਵੱਧ ਹੁੰਦੀ ਹੈ।ਪਰ
ਜਿਹਨਾਂ ਗੁਰੂਘਰਾਂ ਵਿਚ ਹਰ ਹਫਤੇ ਪੰਜ-ਸੱਤ ਜਾਂ ਤੇਰਾਂ-ਤੇਰਾਂ ਅਖੰਡਪਾਠ ਹੁੰਦੇ ਹਨ, ਮੱਥਾ
ਟੇਕਣ ਵਾਲਿਆਂ ਦੀਆਂ ਲਾਈਨਾਂ ਲੱਗਦੀਆਂ ਹਨ ਉਥੋਂ ਦੀ ਇਨਕਮ ਜਾਂ ਖਰਚ ਨੂੰ ਪਬਲਿਕ ਕਿਉਂ ਨਹੀਂ
ਕੀਤਾ ਜਾਂਦਾ? ਇਹ ਸਵਾਲ ਹਰ ਇਕ ਦੇ ਜ਼ਿਹਨ ਵਿੱਚ ਆਉਂਦਾ ਹੈ ਪਰ ਜਵਾਬ ਸ਼ਾਇਦ ਹੀ ਕੋਈ ਕਮੇਟੀ
ਜਾਂ ਮੁਖ ਸੇਵਾਦਾਰ ਦੇ ਸਕੇ।
ਜਦੋਂ ਤਿੰਨ ਚਾਰ ਦਹਾਕੇ ਪਹਿਲਾਂ ਕੈਨੇਡਾ ਵਿੱਚ ਸਿੱਖ ਸੰਗਤ ਵੀ ਘੱਟ ਸੀ ਉਸ ਸਮੇਂ ਗੁਰਦੁਆਰਾ
ਸਾਹਿਬਾਨਾਂ ਦੀਆਂ ਕਮੇਟੀਆਂ ਹਰ ਮਹੀਨੇ ਦਾ ਆਮਦਨ-ਖਰਚ ਬੋਰਡ ਤੇ ਲਾਉਂਦੀਆਂ ਸਨ ਅਤੇ ਘਰਾਂ ਵਿਚ
ਵੀ ਚਿੱਠੀਆਂ ਪਾਈਆਂ ਜਾਂਦੀਆਂ ਸਨ।ਫਿਰ ਸਾਲ ਬਾਦ ਆਮਦਨ ਖਰਚ ਦੱਸਣ ਦਾ ਰਿਵਾਜ਼ ਚੱਲ ਪਿਆ।ਪਰ
ਹੁਣ ਤਾਂ ਕੋਈ ਗੁਰਦੁਆਰਾ ਕਮੇਟੀ ਸਾਲ ਬਾਦ ਵੀ ਅਜਿਹਾ ਕਰਦੀ ਨਜ਼ਰ ਨਹੀਂ ਆਉਂਦੀ।
ਕਮੇਟੀਆਂ ‘ਚ ਰਹਿਣ ਵਾਲੇ ਇੱਕ ਸਖਸ਼ ਨੇ ਦੱਸਿਆ ਕਿ ਜੇ ਕਰ ਤੁਸੀਂ
ਕਿਸੇ ਪ੍ਰਬੰਧਕ ਨੂੰ ਆਮਦਨ ਖਰਚ ਬਾਰੇ ਪੁੱਛੋ ਤਾਂ ਝੱਟ ਤੁਹਾਨੂੰ ਵਿਰੋਧੀ ਧੜਾ ਬਣਾ ਦਿੱਤਾ
ਜਾਂਦਾ ਹੈ।
ਦੂਸਰੀ ਮਿਸਾਲ ਗੁਰਦੁਆਰਾ ਖਾਲਸਾ ਦੀਵਾਨ
ਸੁਸਾਇਟੀ ਨਿਊਵੈਸਟ ਦੀ ਹੈ ਉਥੇ ਵੀ ਸੰਗਤ ਦੀ ਹਾਜਰੀ ਬਹੁਤ ਘੱਟ ਹੈ, ਪਰ ਗੁਰਦਵਾਰੇ
ਨਾਲ ਲੱਗਦੇ ਚਾਰ ਘਰ ਖਰੀਦਣੇ ਅਤੇ ਗੁਰਦੁਆਰੇ ਦੀ ਬਿਲਡਿੰਗ ਦਾ ਵਾਧਾ ਜੋ ਕਿ ਦੇਖਣਯੋਗ ਹੈ, ਪਤਾ
ਲਗਦਾ ਹੈ ਕਿ ਸੰਗਤਾਂ ਦੀ ਮਾਇਆ ਦੀ ਸਹੀ ਵਰਤੋਂ ਹੋ ਰਹੀ ਹੈ।
ਗੁਰਦੁਆਰਿਆਂ ‘ਚ ਸੰਗਤ ਵੱਲੋਂ ਦਿੱਤੀ ਮਾਇਆ ਜੇ ਸੱਚਮੁੱਚ ਹੀ ਧਰਮ ਪ੍ਰਚਾਰ ਜਾਂ ਸਿੱਖੀ ਦੇ
ਵਾਧੇ ਲਈ ਵਰਤੀ ਜਾਵੇ ਤਾਂ ਕੋਈ ਘਾਟਾ ਨਹੀਂ। ਪਰ ਜਦੋਂ ਕੋਈ ਧੜਾ ਜਾਂ ਕੋਈ ਵਿਅਕਤੀ ਕਾਬਜ ਹੋ
ਕੇ ਮਾਇਆ ਤੇ ਕੁੰਡਲੀ ਮਾਰ ਲਵੇ ਤਾਂ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਸਮਝ ਅਨੁਸਾਰ
ਮਾਇਆ ਭੇਟਾ ਕਰਨ।
ਜਿਵੇਂ ਪੰਜਾਬ ਵਿਚ ਸਾਡੇ ਸਿੱਖ ਭਰਾ ਖੁਦਕਸ਼ੀਆਂ ਕਰ ਰਹੇ ਹਨ, ਜੇ ਇਕ ਪਰਿਵਾਰ ਪੰਜਾਬ ਵਿਚਲੇ
ਇੱਕ ਸਿੱਖ ਪ੍ਰੀਵਾਰ ਦੀ ਬਾਂਹ ਫੜ ਲਵੇ ਤਾਂ ਸ਼ਾਇਦ ਗੁਰਦੁਆਰਿਆਂ ਵਿਚ “ਮਹੰਤ” (ਇੱਕ ਵਿਆਕਤੀ
ਜਾਂ ਧੜਾ) ਬਣੇ ਬੈਠੇ ਲੋਕਾਂ ਨੂੰ ਅਖੰਡਪਾਠ ਕਰਵਾ ਕੇ ਮਾਇਆ ਦੇਣ ਤੋਂ ਕਿਤੇ ਜਿਆਦਾ ਵੱਡਾ
ਪੁੰਨ ਹੈ।ਲੋੜਵੰਦ ਦੀ ਮੱਦਦ ਕਰਨਾ ਹੀ ਸਿੱਖੀ ਹੈ।ਖੁਦਕੁਸ਼ੀ ਦੀ ਕਗਾਰ ਤੇ ਖੜ੍ਹੇ ਪੰਜਾਬ ਵਿਚਲੇ
ਪਰਿਵਾਰਾਂ ਨੂੰ ਬਚਾਉਣਾ ਵੀ ਸਿੱਖੀ ਮਾਰਗ ਹੀ ਹੈ।ਗੋਲਕ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਬਾਬੇ
ਨਾਨਕ ਦਾ ਧਿਆਨ ਧਰੋ ਕਿ ਕੀ ਗੁਰੂ ਸਾਹਿਬ ਨੇ ਮਾਇਆ ਉਨਾ ਮਹੰਤਾਂ ਦੀ ਗੋਲਕ ਵਿੱਚ ਪਾਉਂਣ ਨੂੰ
ਕਿਹਾ ਸੀ? ਜੋ ਦੱਸਦੇ ਹੀ ਨਹੀਂ ਕਿੰਨੀ ਇਨਕਮ ਹੋਈ ਹੈ।
ਅਸਲ ਵਿੱਚ ‘ਗਰੀਬ ਦਾ ਮੂੰਹ ਗੁਰੁ ਦੀ ਗੋਲਕ ਹੈ’।
ਲੋੜਵੰਦ ਦੀ ਮੱਦਦ ਹੀ ਵੱਡਾ ਪੁੰਨ ਹੈ।ਦੋ ਚਾਰ ਜਾਣੇਂ ਰਲ਼ ਕੇ ਵੀ
ਕਿਸੇ ਇੱਕ ਗਰੀਬ ਪ੍ਰੀਵਾਰ ਦੇ ਬੱਚੇ ਪੜ੍ਹਾ ਦਿਉ ਇਸਤੋਂ ਵੱਡਾ ਹੋਰ ਕੋਈ ਪੁੰਨ ਨਹੀਂ ਹੈ ਪਰ
ਆਪਣੀ ਨੇਕ ਕਮਾਈ ਮਹੰਤ ਨੁਮਾਂ ਲੋਕਾ ਦੇ ਹਵਾਲੇ ਨਾ ਕਰੋ, ਕਿਉਂਕਿ ਤੁਹਾਡੀ ਦਿੱਤੀ ਇਸ ਮਾਇਆ
ਨਾਲ ਇਹ ਲੋਕ ਸਿੱਖੀ ਦਾ ਪ੍ਰਚਾਰ ਕਰਨ ਦੀ ਥਾਂ ਸਿੱਖੀ ਨੁਕਸਾਨਦੇਹ ਸਾਬਤ ਹੋ ਰਹੇ ਹਨ ਅਤੇ
ਮਾਲਾਮਾਲ ਵੀ ਹੋ ਰਹੇ ਹਨ। ਸੋਚੋ ਹੋ ਰਹੇ ਹਨ, ਕਿ
ਨਹੀਂ!