Share on Facebook

Main News Page

ਪਠਾਨਕੋਟ ਹਮਲਾ; ਸਮੱਗਲਰ ਸਮਝ ਕੇ ਐਸ.ਪੀ. ਸਲਵਿੰਦਰ ਨੇ ਕੀਤੀ ਸੀ ਅੱਤਵਾਦੀਆਂ ਦੀ ਮਦਦ

ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਚਰਚਾ 'ਚ ਆਏ ਪੰਜਾਬ ਪੁਲਿਸ ਦੇ ਐਸ.ਪੀ ਸਲਵਿੰਦਰ ਸਿੰਘ ਨੇ ਅੱਜ ਜਾਂਚ ਏਜੰਸੀਆਂ ਮੂਹਰੇ ਆਪਣਾ ਜ਼ੁਰਮ ਕਬੂਲ ਕੀਤਾ ਹੈ। ਉਸ ਵੱਲੋਂ ਦਿੱਤੇ ਬਿਆਨ ਨੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੱਡਾ ਸੁਆਲ ਖੜਾ ਕਰ ਦਿੱਤਾ ਹੈ। ਸਲਵਿੰਦਰ ਸਿੰਘ ਦਾ ਬਿਆਨ ਹੈ ਕਿ ਉਸ ਨੇ ਉਨ੍ਹਾਂ ਵਿਅਕਤੀਆਂ (ਅੱਤਵਾਦੀਆਂ) ਦੀ ਮੱਦਦ ਡਰੱਗ ਮਾਫ਼ੀਆ ਸਮਝ ਕੇ ਕੀਤੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਹ ਸਰਹੱਦੋਂ ਪਾਰ ਆਏ ਅੱਤਵਾਦੀ ਹਨ। ਇਸ ਬਿਆਨ ਨਾਲ ਸਾਫ਼ ਹੋ ਗਿਆ ਹੈ ਕਿ ਪੰਜਾਬ 'ਚ ਨਸ਼ੇ ਦੀ ਤਸਕਰੀ 'ਚ ਉਨ੍ਹਾਂ ਦਾ ਸਾਥ ਪੁਲਿਸ ਦੇ ਰਹੀ ਹੈ। ਇਹ ਵੀ ਨਾਲ ਹੀ ਕਿ ਇਸ ਦੀ ਨੇੜ੍ਹਤਾ ਕਾਲੀ ਮੰਤਰੀ (ਸੁੱਚਾ) ਝੂਠਾ ਸਿੰਘ ਲੰਗਾਹ ਨਾਲ ਵੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top