Share on Facebook

Main News Page

ਬਾਦਲਾਂ ਦਾ ਹਸ਼ਰ ਚੌਟਾਲਿਆਂ ਵਰਗਾ ਹੀ ਹੋਵੇਗਾ
-: ਪ੍ਰਵਾਸੀ ਸਿੱਖ ਭੁਪਿੰਦਰ ਸਿੰਘ ਚੀਮਾ

- ਅਕਾਲੀ-ਭਾਜਪਾ ਤੇ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕਰਨ ਲਈ ਸਾਂਝਾ ਫਰੰਟ ਬਣਾਇਆ ਜਾਵੇ

ਅੰਮ੍ਰਿਤਸਰ 12 ਜਨਵਰੀ (ਜਸਬੀਰ ਸਿੰਘ): ਸਰਬੱਤ ਖਾਲਸਾ ਸਮੇਂ ਦੋਸ਼ ਧ੍ਰੋਹੀ ਤੇ 11 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨਾਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੌਮ ਦੇ ਨਾਮ ਸੰਦੇਸ਼ ਪੜਣ ਸਮੇਂ ਸਾਥ ਦੇਣ ਵਾਲੀ ਪ੍ਰਵਾਸੀ ਸਿੱਖ ਭੁਪਿੰਦਰ ਸਿੰਘ ਚੀਮਾ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਤੋਂ ਬਾਅਦ ਮੁੜ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਉਹਨਾਂ ਨੂੰ ਜੱਜ ਨੇ 26 ਜਨਵਰੀ ਤੱਕ ਜੇਲ ਭੇਜ ਦਿੱਤਾ।

ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਭੁਪਿੰਦਰ ਸਿੰਘ ਚੀਮਾ ਨੇ ਕਿਹਾ ਕਿ ਜੇਲਾਂ ਦੀਆ ਕਾਲ ਕੋਠੜੀਆਂ ਸਿੱਖਾਂ ਨੂੰ ਵਿਰਸੇ ਵਿੱਚ ਮਿਲੀਆਂ ਹਨ ਤੇ "ਗੇਟ ਵੇ ਆਫ ਇੰਡੀਆ" ਖੈਬਰ ਦੱਰਾ ਤੇ ਭਾਰਤ ਅੰਦਰ ਦਾਖਲ ਹੋਣ ਵਾਲੇ ਈਰਾਨੀ, ਯੂਨਾਨੀ, ਮੁਗਲਾਂ ਤੇ ਹੋਰ ਲੁੱਟੇਰਿਆਂ ਨੂੰ ਜੇਕਰ ਲੋਹੇ ਦੇ ਚਨੇ ਚਬਾਏ ਹਨ, ਤਾਂ ਉਹ ਸਮੱਰਥਾ ਸਿਰਫ ਸਿੱਖਾਂ ਕੋਲ ਹੀ ਹੈ।

ਉਹਨਾਂ ਕਿਹਾ ਕਿ ਜੇਕਰ ਸਿੱਖਾਂ ਨੂੰ ਜ਼ਕਰੀਆ ਖਾਂ ਵਰਗੇ ਖਤਮ ਨਹੀਂ ਕਰ ਸਕੇ, ਤਾਂ ਅੱਜ ਵੀ ਅਕਾਲੀ ਸਰਕਾਰ ਵੀ ਖਤਮ ਨਹੀਂ ਕਰ ਸਕੇਗੀ। ਉਹਨਾਂ ਕਿਹਾ ਕਿ ਜੋ ਕੁਝ ਪੰਜਾਬ ਵਿੱਚ ਸੁਖਬੀਰ ਸਿੰਘ ਬਾਦਲ ਕਰ ਰਿਹਾ ਹੈ, ਇਹੋ ਕੁਝ ਵੀ ਹਰਿਆਣੇ ਵਿੱਚ ਚੌਟਾਲਿਆਂ ਨੇ ਕੀਤਾ ਸੀ ਤੇ ਉਸ ਸਮੇਂ ਹਰਿਆਣਾ ਦੇ ਬਹੁਤ ਸਾਰੇ ਜਾਟ, ਚੌਧਰੀ ਤੇ ਹੋਰ ਲੋਕ ਹਿਜ਼ਰਤ ਕਰਕੇ ਲਾਗਲੇ ਸੂਬਿਆਂ ਵਿੱਚ ਬਚਾਉ ਲਈ ਚੱਲੇ ਗਏ ਸਨ, ਪਰ ਜਦੋਂ ਚੋਣਾਂ ਆਈਆਂ, ਤਾਂ ਜੋ ਹਸ਼ਰ ਹਰਿਆਣੇ ਦੇ ਲੋਕਾਂ ਨੇ ਚੌਟਾਲਿਆਂ ਦਾ ਕੀਤਾ, ਉਹ ਅੱਜ ਸਭ ਦੇ ਸਾਹਮਣੇ ਹੈ। ਅੱਜ ਤਿਹਾੜ ਜੇਲ ਤੋਂ ਸਿਵਾਏ ਚੌਟਾਲਿਆਂ ਨੂੰ ਦੇਸ਼ ਦੀ ਕੋਈ ਵੀ ਜੇਲ ਲੈਣ ਨੂੰ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਵੇਲੇ ਹੰਕਾਰ ਦੇ ਘੋੜੇ 'ਤੇ ਸਵਾਰ ਹੋ ਕੇ ਝੂਠ ਦੀ ਦੁਕਾਨ ਚਲਾ ਰਿਹਾ ਹੈ, ਪਰ ਝੂਠ ਦੀ ਦੁਕਾਨ ਵਧੇਰੇ ਸਮਾਂ ਨਹੀਂ ਚੱਲ ਸਕਦੀ।

ਉਹਨਾਂ ਕਿਹਾ ਕਿ ਸਰਕਾਰ ਇਹ ਤਾਂ ਪਹਿਲਾਂ ਦੱਸੇ ਉਸ ਨੇ (ਚੀਮਾ) ਕਿਹੜਾ ਦੇਸ਼ ਧ੍ਰੋਹ ਜਾਂ ਫਿਰ ਅਮਨ ਭੰਗ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਵਿਦੇਸ਼ਾਂ ਵਿੱਚ ਵੀ ਸਿੱਖ ਮੌਜੂਦਾ ਸਰਕਾਰੀ ਪ੍ਰਣਾਲੀ ਤੋਂ ਦੁੱਖੀ ਹਨ ਤੇ ਅਫਸਰਸ਼ਾਹੀ ਵੀ ਬਦਲਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਚੌਟਾਲਿਆਂ ਨੂੰ ਵੀ ਉਸ ਦੇ ਮੁੰਡਿਆਂ ਨੇ ਮਰਵਾਇਆ ਸੀ ਤੇ ਹੁਣ ਬਾਦਲ ਨੂੰ ਵੀ ਉਸ ਦਾ ਮੁੰਡਾ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇਲ ਯਾਤਰਾ ਕਰਵਾਏਗਾ।

ਉਹਨਾਂ ਡਾ. ਧਰਮਵੀਰ ਗਾਂਧੀ, ਸ੍ਰ ਹਰਿੰਦਰ ਸਿੰਘ ਖਾਲਸਾ, ਅਰਵਿੰਦ ਕੇਜਰੀਵਾਲ, ਸ੍ਰ ਸਿਮਰਨਜੀਤ ਸਿੰਘ ਮਾਨ ਤੇ ਭਾਈ ਮੋਹਕਮ ਸਿੰਘ ਨੂੰ ਅਪੀਲ ਕੀਤੀ ਕਿ ਇੱਕ ਸਾਝਾ ਮੰਚ ਬਣਾ ਕੇ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ, ਤਾਂ ਕਿ ਕਾਂਗਰਸ, ਅਕਾਲੀ -ਭਾਜਪਾ ਦਾ ਬੋਰੀਆ ਬਿਸਤਰਾ ਗੋਲ ਕਰਕੇ ਪੰਜਾਬ ਵਿੱਚ ਲੋਕਾਂ ਦੀ ਸਰਕਾਰ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਦੀ ਜਿੰਦਗੀ ਤਾਂ ਹੁਣ ਬਾਦਲਾਂ ਨੇ ਖਰਾਬ ਕਰ ਦਿੱਤੀ ਹੈ, ਤੇ 2017 ਦੀਆ ਚੋਣਾਂ ਤੱਕ ਉਹ ਪੰਜਾਬ ਵਿੱਚ ਰਹਿ ਕੇ ਬਾਦਲਾਂ ਦਾ ਅੰਤ ਵੇਖ ਕੇ ਹੀ ਵਿਦੇਸ਼ ਜਾਣਗੇ। ਉਹਨਾਂ ਕਿਹਾ ਕਿ ਜਿਥੇ ਬਾਬਰਾਂ, ਜਾਬਰਾਂ, ਜ਼ਕਰੀਆ, ਮੀਰ ਮਨੂੰ, ਸੁੱਚਿਆ ਆਦਿ ਨਾਮ ਇਤਿਹਾਸ ਦੇ ਪੰਨਿਆ 'ਤੇ ਲਿਖੇ ਗਏ ਹਨ, ਉਥੇ ਬਾਦਲਾਂ ਦੇ ਨਾਮ ਵੀ ਕਾਲੇ ਇਤਿਹਾਸ ਦੇ ਪੰਨਿਆਂ ਦਰਜ ਹੋ ਜਾਵੇਗਾ, ਕਿ ਸਿੱਖਾਂ ਨੂੰ ਕਿਸੇ ਹੋਰ ਨੇ ਨਹੀਂ ਸਗੋਂ ਅਕਾਲੀ ਸਰਕਾਰ ਨੇ ਹੀ ਜੇਲਾਂ ਵਿੱਚ ਬੰਦ ਰੱਖਿਆ। ਇਸ ਸਮੇਂ ਉਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰ. ਹਰਬੀਰ ਸਿੰਘ ਸੰਧੂ ਤੋਂ ਹੋਰ ਵੀ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top