Share on Facebook

Main News Page

ਸਿੱਖਾਂ ਦੀ ਅਰਦਾਸਿ ਦਾ ਆਰੰਭ ਵਾਰ ਸ੍ਰੀ ਭਗੌਤੀ ਜੀ ਕੀਤੋਂ ਕਿਵੇਂ ?
-: ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)

ਸਾਰਾ ਸਿੱਖ ਜਗਤ ਭਲੀ ਪ੍ਰਕਾਰ ਜਾਣਕਾਰੀ ਰੱਖਦਾ ਹੈ ਕਿ ਸਿੱਖਾਂ ਦਾ ਇਕ ਹੀ ਧਰਮ-ਗਰੰਥ ਹੈ, ਜਿਸ ਦਾ ਨਾਂ ਹੈ: “ਗੁਰੂ ਗਰੰਥ ਸਾਹਿਬ”। ਇਸ ਸਚਾਈ ਬਾਰੇ ਕਿਸੇ ਵੀ ਸਿੱਖ ਨੂੰ ਕੋਈ ਸ਼ੰਕਾ ਨਹੀਂ ਹੈ। ਆਪਣੇ ਜੀਵਨ ਕਾਲ ਸਮੇਂ (1469-1708) ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹੀ ਓਪਦੇਸ਼ ਦਿੱਤਾ ਹੋਇਆ ਹੈ :

ਗੁਰੂ ਗਰੰਥ ਸਾਹਿਬ

ਪੰਨਾ 943: ਰਾਮਕਲੀ ਮਹਲਾ 1 ਸਿਧ ਗੋਸਟਿ ॥ “ਪਵਨ ਅਰੰਭੁ ਸਤਿਗੁਰ ਮਤਿ ਵੇਲਾ ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ ”
ਪੰਨਾ 424: ਆਸਾ ਮਹਲਾ 3 ॥ “ਸਚਾ ਸਬਦੁ ਸਚੀ ਹੈ ਬਾਣੀ ॥”
ਪੰਨਾ 982: ਨਟ ਮਹਲਾ 4 ॥ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥”
ਪੰਨਾ 1226: ਸਾਰਗ ਮਹਲਾ 5 ॥ “ਪੋਥੀ ਪਰਮੇਸਰ ਕਾ ਥਾਨੁਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥”

“ਗੁਰੂ ਗਰੰਥ ਸਾਹਿਬ” ਵਿਚ ਅੰਕਿਤ (22) ਵਾਰਾਂ ਦਾ ਵੇਰਵਾ ਇੰਜ ਹੈ :

1. ਪੰਨਾ 83-91: ਸਿਰੀਰਾਗ ਕੀ ਵਾਰ ਮਹਲਾ 4 ਸਲੋਕਾ ਨਾਲਿ ॥;
2. ਪੰਨਾ 137-150: ਵਾਰ ਮਾਝ ਕੀ ਤਥਾ ਸਲੋਕ ਮਹਲਾ 1 ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ
3. ਪੰਨਾ 300-318: ਗਉੜੀ ਕੀ ਵਾਰ ਮਹਲਾ 4 ॥;
4. ਪੰਨਾ 318-323: ਗਉੜੀ ਕੀ ਵਾਰ ਮਹਲਾ 5ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ ॥;
5. ਪੰਨਾ 462-475: ਆਸਾ ਮਹਲਾ 1 ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥;
6. ਪੰਨਾ 508-517: ਗੂਜਰੀ ਕੀ ਵਾਰ ਮਹਲਾ 3 ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ॥;
7. ਪੰਨਾ 517-524: ਰਾਗੁ ਗੂਜਰੀ ਵਾਰ ਮਹਲਾ 5 ॥;
8. ਪੰਨਾ 548-556: ਬਿਹਾਗੜੇ ਕੀ ਵਾਰ ਮਹਲਾ 4 ॥;
9. ਪੰਨਾ 585-594: ਵਡਹੰਸ ਕੀ ਵਾਰ ਮਹਲਾ 4 ॥ ਲਲਾਂ ਬਹਲੀਮਾ ਕੀ ਧੁਨਿ ਗਾਵਣੀ ॥;
10. ਪੰਨਾ 642-654: ਰਾਗੁ ਸੋਰਠਿ ਵਾਰ ਮਹਲੇ 4 ਕੀ ॥;
11. ਪੰਨਾ 705-710: ਜੈਤਸਰੀ ਮਹਲਾ 5 ਵਾਰ ਸਲੋਕਾ ਨਾਲਿ ॥;
12. ਪੰਨਾ 785-792: ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ 3 ॥;
13. ਪੰਨਾ 849-855: ਬਿਲਾਵਲ ਕੀ ਵਾਰ ਮਹਲਾ 4 ॥;
14. ਪੰਨਾ 947-956: ਰਾਮਕਲੀ ਕੀ ਵਾਰ ਮਹਲਾ 3ਜੋਧੈ ਵੀਰੈ ਪੂਰਬਾਣੀ ਕੀ ਧੁਨੀ ॥;
15. ਪੰਨਾ 957-966: ਰਾਮਕਲੀ ਕੀ ਵਾਰ ਮਹਲਾ 5 ॥;
16. ਪੰਨਾ 966-968: ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ ॥;
17. ਪੰਨਾ 1086-1094: ਮਾਰੂ ਵਾਰ ਮਹਲਾ 3 ॥;
18. ਪੰਨਾ 1094-1102: ਮਾਰੂ ਵਾਰ ਮਹਲਾ 5 ਡਖਣੇ ਮ: 5 ॥;
19. ਪੰਨਾ 1193: ਬਸੰਤ ਕੀ ਵਾਰ ਮਹਲੁ 5 ॥;
20. ਪੰਨਾ 1237-1251: ਸਾਰੰਗ ਕੀ ਵਾਰ ਮਹਲਾ 4ਰਾਇ ਮਹਮੇ ਹਸਨੇ ਕੀ ਧੁਨਿ ॥;
21. ਪੰਨਾ 1278-1291: ਵਾਰ ਮਲਾਰ ਕੀ ਮਹਲਾ 1 ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ॥;
22. ਪੰਨਾ 1312-1318: ਕਾਨੜੇ ਕੀ ਵਾਰ ਮਹਲਾ 4 ਮੂਸੇ ਕੀ ਵਾਰ ਕੀ ਧੁਨੀ

ਗੁਰਦੁਆਰਾ ਸਾਹਿਬ ਵਿਖੇ ਜੁੜੀ ਸੰਗਤ ਨੂੰ “ਗੁਰੂ ਗਰੰਥ ਸਾਹਿਬ” ਦੀ ਹਜ਼ੂਰੀ ਵਿਚ “40 ਵਾਰਾਂ ਭਾਈ ਗੁਰਦਾਸ” ਵਿਚੋਂ ਵੀ ਕੀਰਤਨ ਅਤੇ ਕਥਾ ਸਾਂਝੀ ਕੀਤੀ ਜਾਂਦੀ ਹੈ ।

ਪਰ, ਦਿਵਾਨ ਦੀ ਸਮਾਪਤੀ ਸਮੇਂ ਭਾਈ ਜੀ, ਗ੍ਰੰਥੀ ਜੀ, ਗਿਆਨੀ ਜੀ, ਅਰਦਾਸਿ ਇੰਜ ਸ਼ੁਰੂ ਕਰਦੇ ਹਨ :

ੴ ਵਾਹਿਗੁਰੂ ਜੀ ਕੀ ਫ਼ਤਹਿ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ ।”

“ਗੁਰੂ ਗਰੰਥ ਸਾਹਿਬ” ਦਾ ਪਾਠ ਕਰਨ ਸਮੇਂ ‘ਵਾਰ ਸ੍ਰੀ ਭਗੌਤੀ’ ਦਾ ਜ਼ਿਕਰ ਨਹੀਂ ਮਿਲਦਾ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੋਈ ਹੈ, ਕਿ ਸਿੱਖਾਂ ਦੀ ਅਰਦਾਸਿ ਦਾ ਆਰੰਭ ‘ਵਾਰ ਸ੍ਰੀ ਭਗੌਤੀ ਜੀ ਕੀ’ ਤੋਂ ਕਿਵੇਂ ਸ਼ੁਰੂ ਹੋਇਆ?

ਹਾਂ, ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਵਿਚ “ਵਾਰ ਦੁਰਗਾ ਕੀ” ਦੇ (55) ਲੜੀ ਨੰਬਰ ਪੜਣ੍ਹ ਓਪ੍ਰੰਤ, ਇੰਜ ਲਗਦਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਕੌਮ ਤਾਂ ਮਿਥਿਹਾਸਕ ਦੁਰਗਾ ਦੇਵੀ ਅਗੇ ਹੀ ਅਰਦਾਸ ਕਰਦੀ ਆ ਰਹੀ ਹੈ ਜਦੋਂ ਕਿ ਹਰੇਕ ਸਿੱਖ ਨੂੰ ਅਕਾਲ ਪੁਰਖ ਅਗੇ ਹੀ ਅਰਦਾਸਿ ਕਰਨੀ ਚਾਹੀਦੀ ਹੈ । ਇਸ ਲਈ, ਸਿੱਖਾਂ ਦੀ ਅਰਦਾਸਿ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਇਵੇਂ ਹੀ, ਅਰਦਾਸਿ ਦੀ ਅਖੀਰਲੀ ਪੰਕਤੀ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਵੀ “ਗੁਰੂ ਗਰੰਥ ਸਾਹਿਬ” ਵਿਚ ਅੰਕਿਤ ਨਹੀਂ ਹੈ ! ਇਸ ਲਈ, ਬੇਨਤੀ ਹੈ ਕਿ ਸਿੱਖ ਕੌਮ ਨੂੰ ਐਸੀਆਂ ਪਿਛਲੀਆਂ ਹੋਈਆਂ ਗ਼ਲਤੀਆਂ ਤੋਂ ਸੁਚੇਤ ਹੋਂਣਾ ਚਾਹੀਦਾ ਹੈ ਅਤੇ ਅੱਗੇ ਤੋਂ ਆਪਣੀ ਆਪਣੀ ਭੁੱਲ ਬਖ਼ਸ਼ਾ ਕੇ “ਗੁਰੂ ਗਰੰਥ ਸਾਹਿਬ” ਦੇ ਉਪਦੇਸ਼ਾਂ ਅਨੁਸਾਰ ਹੀ ਅਰਦਾਸਿ ਕਰਨੀ ਚਾਹੀਦੀ ਹੈ !

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
2 ਮਾਰਚ 2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top