Share on Facebook

Main News Page

ਹਰ ਰੋਜ਼ ਹੋ ਰਹੀ "ਨਸਲਕੁਸ਼ੀ" ਦਾ ਜ਼ਿੰਮੇਵਾਰ ਕੌਣ ?
-: ਸੰਪਾਦਕ ਖ਼ਾਲਸਾ ਨਿਊਜ਼

ਸ. ਗੁਰਦੀਪ ਸਿੰਘ ਦਾ ਇਹ ਲੇਖ ਬਹੁਤ ਹੀ ਵਧੀਆ ਹੈ, ਜਿਸ ਤੋਂ ਸਿੱਖ ਅਖਵਾਉਣ ਵਾਲਿਆਂ ਨੂੰ ਸਿੱਖਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਆਪਣੇ ਲੇਖ ਦੇ ਅੰਤ 'ਚ ਲਿਖਿਆ "ਬੱਚੇ ਦੇ ਸਹੀ ਵਿਕਾਸ ਲਈ ਬੱਚੇ ਨੂੰ ਮਾਤ ਭਾਸ਼ਾ ਤੋਂ ਦੂਰ ਨਹੀਂ ਕਰਨਾ ਚਾਹੀਦਾ। ਉਸ ਨੂੰ ਆਪਣੇ ਵਿਰਸੇ ਨਾਲੋਂ ਤੋੜਨਾ ਕਿਸੇ ਤਰ੍ਹਾਂ ਵੀ ਨਾ ਤਾਂ ਬੱਚੇ ਦੇ ਹਿੱਤ ਵਿੱਚ ਹੈ ਅਤੇ ਨਾ ਹੀ ਸਮਾਜ ਦੇ ਹਿੱਤ ਵਿੱਚ ਹੋ ਸਕਦਾ ਹੈ।" ਬਾਕਮਾਲ ਹੈ, ਅਤੇ ਸਾਨੂੰ ਸੋਣ 'ਤੇ ਮਜਬੂਰ ਕਰਦਾ ਹੈ।

ਖ਼ਾਲਸਾ ਨਿਊਜ਼ ਨੇ ਕੁੱਝ ਅਰਸਾ ਪਹਿਲਾਂ ਇਹ ਵੀਚਾਰ ਦਿੱਤੇ ਸੀ ਕਿ "ਪੰਜਾਬੀ" ਤੋਂ ਅਵੇਸਲੇ ਹੋਕੇ ਸਿੱਖ ਅਖਵਾਉਣ ਵਾਲੇ ਹਰ ਰੋਜ਼ ਨਸਲਕੁਸ਼ੀ ਕਰ ਰਹੇ ਹਨ। ਪੰਜਾਬ ਅਤੇ ਹੋਰ ਬਾਕੀ ਭਾਰਤ ਵਿੱਚ ਬੱਚੇ "ਹਿੰਦੀ" ਬੋਲ ਰਹੇ ਹਨ, ਤੇ ਬਾਹਰਲੇ ਦੇਸ਼ਾਂ 'ਚ ਅੰਗ੍ਰੇਜ਼ੀ.... ਤੇ ਫਿਰ ਪੰਜਾਬੀ ਕੌਣ ਬੋਲੂ.... ਭਈਏ ਜਾਂ ਗੋਰੇ / ਕਾਲੇ / ਚੀਨੀ ???

ਪੰਜਾਬੀ ਤੋਂ ਦੂਰ ਜਾ ਕੇ ਅਸੀਂ ਸਿੱਖੀ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਵੀ ਦੂਰ ਹੋ ਰਹੇ ਹਾਂ... ਦਾਦਾ ਦਾਦੀ / ਨਾਨਾ ਨਾਨੀ, ਹੋਰ ਬਜ਼ੁਰਗਾਂ ਦਾ ਆਪਣੇ ਪੋਤੇ ਪੋਤੀਆਂ / ਨਾਤੇ ਨਾਤੀਆਂ ਨਾਲ ਵਿੱਥ (Generation Gap) ਵੱਧ ਰਿਹਾ ਹੈ... ਬਹੁਤੇ ਬਜ਼ੁਰਗਾਂ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ, ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ...

ਤੇ ਫਿਰ ਅਸੀਂ ਖੱਟ ਕੀ ਰਹੇ ਹਾਂ ? ਗੁਰੂ ਤੋਂ ਦੂਰ... ਬਜ਼ੁਰਗਾਂ ਤੋਂ ਦੂਰ... ਤੇ ਸਾਡਾ ਵਿਰਸਾ ਇਸੇ ਲਈ ਖੁੱਸ ਰਿਹਾ ਹੈ...

ਵਿਰਸਾ ਬਣਦਾ ਤਿੰਨ ਚੀਜ਼ਾਂ ਦੀ ਵਰਤੋਂ ਨਾਲ ਹੈ: ਬੋਲੀ, ਪਹਿਰਾਵਾ ਤੇ ਖਾਣਾ...

- ਬੋਲੀ ਸਾਡੀ ਖੁੱਸ ਗਈ, ਜਿਸਦੀ ਥਾਂ ਹਿੰਦੀ ਤੇ ਅੰਗ੍ਰਜ਼ੀ ਨੇ ਲੈ ਲਈ...

- ਪਹਿਰਾਵਾ ਵੀ ਖੁੱਸ ਗਿਆ, ਨਾ ਤਾਂ ਕੋਈ ਦਸਤਾਰ ਦਿੱਖ ਰਹੀ ਹੈ, ਨਾ ਸਿਰ 'ਤੇ ਚੁੰਨੀ...

- ਤੇ ਖਾਣਾ... ਪੀਜ਼ਾ, ਬਰਗਰ, ਫ੍ਰੈਂਚ ਫ੍ਰਾਈ... ਬਹੁਤਾਤ ਬੱਚੇ ਪੰਜਾਬੀ ਖੁਰਾਕ ਖਾ ਰਾਜ਼ੀ ਹੀ ਨਹੀਂ...

ਤੇ ਬੱਚੇ ਵੱਡੇ ਹੋ ਕੇ ਆਪਣੇ ਵਿਆਹ ਵੀ ਗੋਰਿਆਂ / ਕਾਲਿਆਂ / ਹੋਰਾਂ ਮਤਾਂ ਵਿੱਚ ਕਰਵਾ ਰਹੇ ਨੇ...

ਤੇ ਹੋ ਰਹੀ ਹੈ ਨਾ ਨਸਲਕੁਸ਼ੀ ? ਤੇ ਜ਼ਿੰਮੇਵਾਰ ਕੌਣ ??? ਸਿੱਖ ਅਖਵਾਉਣ ਵਾਲੇ ਆਪ... ਹੈ ਕਿ ਨਹੀਂ ???

ਵਿਸ਼ਵ ਦੀਆਂ ਲੁਪਤ ਹੋ ਰਹੀਆਂ ਬੋਲੀਆਂ ਵਿੱਚੋਂ ਇੱਕ "ਪੰਜਾਬੀ" ਵੀ ਹੈ। ਅੰਦਾਜ਼ਾ ਤੁਸੀਂ ਆਪੇ ਲਾਉਣਾ ਹੈ ਜੇ 40 ਸਾਲ ਦੀ ਉਮਰ ਵਾਲੇ ਲੋਕਾਂ 'ਚ 100% ਪੰਜਾਬੀ (ਬੋਲਣਾ, ਲਿਖਣਾ ਤੇ ਪੜ੍ਹਨਾ) ਜਾਣਦੇ ਹਨ, ਤਾਂ ਇਹ ਉਨ੍ਹਾਂ ਦੀ ਅਗਲੀ ਪੀੜ੍ਹੀ 'ਚ ਅੰਦਾਜਨ 50-60% ਹੀ ਰਹਿ ਜਾਂਦੀ ਹੈ, ਤੇ ਉਸ ਤੋਂ ਅਗਲੀ ਪੀੜ੍ਹੀ 'ਚ ਇਹ ਘੱਟ ਕੇ 10-20% ਰਹਿ ਜਾਵੇਗੀ...

...ਤੇ ਤਿੰਨਾਂ ਪੀੜੀਆਂ 'ਚ ਪੰਜਾਬੀ ਵਿਰਸਾ ਖ਼ਤਮ ਸਮਝੋ, ਜਿਸ ਨੂੰ ਕੋਈ ਬਹੁਤਾ ਸਮਾਂ ਨਹੀਂ ਲੱਗਣਾ। ਇਹ ਆਪਣਾ ਨਿਜੀ ਤਜੁਰਬਾ ਹੈ। ਕੈਨੇਡਾ 'ਚ ਰਹਿੰਦਿਆਂ, ਹਰ ਰੋਜ਼ ਦੇਖਣ ਨੂੰ ਮਿਲਦਾ ਹੈ, ਸਿੱਖ ਦਿੱਖ ਵਾਲੇ ਲੋਕ ਵੀ ਪੰਜਾਬੀ ਬੋਲਕੇ ਰਾਜ਼ੀ ਨਹੀਂ, ਬੱਚੇ ਤਾਂ ਬੋਲਦੇ ਹੀ ਅੰਗ੍ਰੇਜ਼ੀ ਹਨ... ਗੁਰਮਤਿ ਕੈਂਪਾਂ 'ਚ ਵੀ ਅੰਗ੍ਰੇਜ਼ੀ ਹੀ ਚਲਦੀ ਹੈ... ਬਹਾਨਾ ਬਣਾਇਆ ਜਾਂਦਾ ਹੈ ਕਿ "ਪੰਜਾਬੀ ਕਿਸੇ ਨੂੰ ਸਮਝ ਨਹੀਂ ਆਉਂਦੀ..." ਵਾਹ... ਜੇ ਪੰਜਾਬੀ ਬੋਲੋਗੇ, ਤਾਂ ਹੀ ਸਮਝ ਆਊਗੀ !!!

ਇਸਦਾ ਇੱਕੋ ਇੱਕ ਇਲਾਜ਼ ਹੈ: ਆਪਣੇ ਘਰਾਂ 'ਚ ਪੰਜਾਬੀ ਦੀ ਹੀ ਵਰਤੋਂ ਕਰੋ। ਬੱਚੇ ਬਾਹਰ ਪੰਜਾਬੀ / ਅੰਗ੍ਰੇਜ਼ੀ / ਹਿੰਦੀ, ਹੋਰ ਭਾਸ਼ਾਵਾਂ ਬੋਲਣ / ਸਿੱਖਣ, ਵਧੀਆ ਹੈ। ਛੋਟੇ ਬੱਚੇ ਕੋਰਾ ਕਾਗਜ਼ ਹਨ, ਜੋ ਲਿਖੋਗੇ, ਉਹੀ ਛਪੇਗਾ। ਆਪਣੀਆਂ ਨਸਲਾਂ ਬਚਾਓ... ਨਹੀਂ ਤਾਂ ਇਸ ਨਸਲਕੁਸ਼ੀ ਨੂੰ ਤੁਸੀਂ ਪਟੀਸ਼ਨਾਂ ਪਾ ਕੇ ਵੀ ਬਚਾ ਨਹੀਂ ਸਕੋਗੇ

ਬਾਅਦ 'ਚ ਅੱਖਾਂ 'ਚ ਘਸੁੰਨ ਦੇ ਕੇ ਰੋਣ ਨਾਲੋਂ, ਹੁਣੇ ਸੰਭਲ ਜਾਵੋ। ਮਰਜ਼ੀ ਹੈ ਤੁਹਾਡੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top