Share on Facebook

Main News Page

ਭਗਉਤੀ ਰਹਿਤ ਅਰਦਾਸ, ਗੁਰਬਾਣੀ ਰਹਿਤ, ਗੁਰਬਾਣੀ ਅੰਮ੍ਰਿਤ, ਗੁਰਬਾਣੀ ਨਿਤਨੇਮ ਆਦਿ ਵਿਸ਼ੇ 'ਤੇ ਦੀਰਘ ਵੀਚਾਰ ਵਟਾਂਦਰੇ ਸ਼ੁਰੂ

ਅਗਨਿ ਸਾਗਰ ਬੂਡਤ ਸੰਸਾਰਾ ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ

ਖ਼ਾਲਸਾ ਨਿਊਜ਼ (ਤੇਜਪਾਲ ਸਿੰਘ, 10 ਜਨਵਰੀ 2015): ਅਖੌਤੀ ਦਸਮ ਗ੍ਰੰਥ ਤੋਂ ਕਿਨਾਰਾ ਕਰਕੇ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਤ ਸਿੱਖ ਵਿਦਵਾਨਾਂ ਵਲੋਂ ਭਰਵੀਆਂ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਅੱਜ ਫਰੀਦਾਬਾਦ ਅਤੇ ਦਿੱਲੀ ਦੇ ਵੱਖ ਵੱਖ ਇਲਾਕਿਆਂ ਤੋਂ ਗੁਰਸਿੱਖ ਵਿਦਵਾਨ ਇਕੱਤਰ ਹੋਏ ਅਤੇ ਭਗਉਤੀ ਰਹਿਤ ਅਰਦਾਸ, ਗੁਰਬਾਣੀ ਰਹਿਤ, ਗੁਰਬਾਣੀ ਅੰਮ੍ਰਿਤ, ਗੁਰਬਾਣੀ ਨਿਤਨੇਮ ਆਦਿ ਵਿਸ਼ੇ 'ਤੇ ਦੀਰਘ ਵੀਚਾਰ ਵਟਾਂਦਰੇ ਕੀਤੇ ਗਏ। ਇਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਇਸ ਵਿਸ਼ੇ 'ਤੇ ਇਕ ਵੀਚਾਰਧਾਰਕ ਕਾਫਲਾ ਬਣਾਕੇ ਕੌਮ ਵਿਚ ਜਾਗਰਤੀ ਲਹਿਰ ਤੇਜ਼ ਕੀਤੀ ਜਾਵੇ ਅਤੇ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਅਤੇ ਖਤਰਿਆਂ ਵਿਚੋਂ ਨਿਕਲਣ ਲਈ ਇਕੋ ਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਜਾਵੇ।

ਇਸ ਉਪਰਾਲੇ ਲਈ ਵੱਖ ਵੱਖ ਸ਼ਹਿਰਾਂ ਵਿੱਚ ਮੀਟਿੰਗਾਂ ਬੁਲਾਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਰ ਸਿੱਖ ਵਿਦਵਾਨਾਂ ਨੂੰ ਭੀ ਸਦਾ ਦਿਤਾ ਜਾ ਰਿਹਾ ਹੈ।

ਅੱਜ ਦੀ ਇਸ ਮੀਟਿੰਗ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਪ੍ਰਿੰ. ਸੁਰਜੀਤ ਸਿੰਘ ਮਿਸ਼ਨਰੀ, ਸ. ਦਲਬੀਰ ਸਿੰਘ ਐਮ.ਐਸ.ਸੀ., ਸ. ਧਰਮਿੰਦਰ ਸਿੰਘ, ਸ. ਹਰਦਰਸ਼ਨ ਸਿੰਘ, ਸ. ਅਵਤਾਰ ਸਿੰਘ, ਸ. ਜਸਬੀਰ ਸਿੰਘ, ਸ. ਰਵਿੰਦਰ ਸਿੰਘ, ਸ. ਸਲਵਿੰਦਰ ਸਿੰਘ, ਸ. ਸੁਖਦੇਵ ਸਿੰਘ, ਸ. ਹੁਸ਼ਿਆਰ ਸਿੰਘ, ਸ. ਕੁਲਦੀਪ ਸਿੰਘ, ਸ. ਰਤਨ ਸਿੰਘ, ਸ. ਬੀ.ਪੀ. ਸਿੰਘ, ਸ. ਗੁਰਦੀਪ ਸਿੰਘ, ਸ. ਕਰਮਦੀਪ ਸਿੰਘ, ਸ. ਤੇਜਿੰਦਰ ਸਿੰਘ, ਸ. ਹਰਦੀਪ ਸਿੰਘ, ਸ. ਪ੍ਰੇਮ ਸਿੰਘ ਪਾਰਸ, ਸ. ਅਮਰਦੀਪ ਸਿੰਘ, ਸ. ਉਪਕਾਰ ਸਿੰਘ, ਸ. ਚਰਣਜੀਤ ਸਿੰਘ ਅਤੇ ਹੋਰ ਸਿੰਘ ਵੀ ਸ਼ਾਮਿਲ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top