Share on Facebook

Main News Page

ਸੱਚ ਦੇ ਮਾਰਗ 'ਤੇ ਤੁਰੀਏ ਤੇ ਗੁਰਮਤਿ ਪ੍ਰਚਾਰ ਲਈ ਯਤਨਸ਼ੀਲ ਹੋਈਏ, ਤਾਂ ਹੀ ਗੁਰਪੁਰਬ ਮਨਾਏ ਸਫਲ ਹਨ
-: ਪ੍ਰਕਾਸ਼ ਸਿੰਘ ਫਿਰੋਜ਼ਪੁਰੀ  ਮੋ. +91 82 85 534 634

ਗੁਰਦੁਆਰਾ ਸਿੰਘ ਸਭਾ ਮਾਡਲ ਟਾਉਨ ਬਰੇਲੀ ਵਿਖੇ 5 ਜਨਵਰੀ ਨੂੰ ਪਿਆਰ ਦੇ ਮੁਜੱਸਮੇ, ਮਨੁੱਖਤਾਂ ਦੇ ਰਹਿਬਰ, ਮਨੁੱਖੀ ਹੱਕਾਂ ਦੇ ਅਲੰਬਰਦਾਰ, ਹੱਕ ਸੱਚ ਲਈ ਸਭ ਕੁਝ ਕੁਰਬਾਨ ਕਰ ਦੇਣ ਵਾਲੇ ਸਾਹਿਬ-ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਨਾਇਆ ਗਿਆ, ਜਿਥੇ ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰ ਨੇ ਕੁੱਝ ਵੀਚਾਰ ਸਾਂਝੇ ਕੀਤੇ।

ਤਵਾਰੀਖ ਦੱਸਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨੇ ਦੀ ਧਰਤੀ ਤੇ ਜਨਮ ਲੈ ਕੇ ਛੋਟੀ ਉਮਰ ਵਿੱਚ ਹੀ ਹਾਕਮਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾਂ ਸੀ। ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ ਕਿਸੇ ਬੰਦੇ ਦਾ ਗੁਲਾਮ ਨਹੀਂ ਹੁੰਦਾ। ਜਦੋਂ ਨਿਰਭਉ ਨਾਲ ਜੁੜ ਗਏ ਤਾਂ ਸਾਡੇ ਸਾਰੇ ਭਉ ਮੁਕ ਜਾਣਗੇ। ਤੇ ਅੱਜ ਅਸੀਂ ਤੇ ਸਾਡੇ ਆਗੂ ਹਾਕਮਾਂ ਦੇ ਗੁਲਾਮ ਬਣ ਕੇ ਉਹਨਾਂ ਹਾਕਮਾਂ ਵੱਲੋਂ ਆਉਣ ਵਾਲੇ ਫੁਰਮਾਨਾਂ ਦੀ ਉਡੀਕ ਕਰਦੇ ਹਾਂ ਤੇ ਗੁਰੂ ਦੇ ਹੁਕਮ ਦੀ ਕੋਈ ਪ੍ਰਵਾਹ ਹੀ ਨਹੀਂ ?

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੋਲੇ ਮਹੱਲੇ ਦਾ ਸੰਕਲਪ ਦਿੱਤਾਂ, ਜਿਸ ਦਾ ਮਤਲਬ ਹੈ ਹਮਲਾ ਤੇ ਜਾਇ ਹਮਲਾ ਭਾਵ ਹਮਲਾ ਕਰਨ ਤੋਂ ਪਹਿਲਾਂ ਦੁਸ਼ਮਣ ਦੀ ਪਹਿਚਾਣ ਕਰਨੀ ਤੇ ਉਹਨੂੰ ਪਛਾੜਨ ਲਈ ਉਸਦੇ ਕਮਜ਼ੋਰ ਮੋਰਚੇ ਦੀ ਪਹਿਚਾਣ ਕਰਕੇ ਐਸਾ ਹਮਲਾ ਕਰਨਾ ਕੀ ਦੁਸ਼ਮਨ ਦੀ ਹਾਰ ਤੇ ਸਾਡੀ ਜਿਤ ਹੋਵੇ। (ਪਰ ਅੱਜ ਦਾ ਸਿੱਖ, ਸਿੱਖ 'ਤੇ ਹੀ ਹਮਲਾ ਕਰਨਾ ਜਾਣਦਾ ਹੈ) ਅਸੀਂ ਅੱਜ ਹੋਲੇ ਮਹੱਲੇ ਨੂੰ ਸਿਰਫ ਕੀਰਤਨ ਦਰਬਾਰ ਕਰਵਾ ਕੇ ਤੇ ਅਨੰਦਪੁਰ ਸਾਹਿਬ ਵਿਖੇ ਗੁਲਾਲ ਉਡਾ ਕੇ, ਜਾਂ ਰਸਮੀ ਤੌਰ 'ਤੇ ਥੋੜੀ ਸ਼ਸਤਰ ਵਿੱਦਿਆ ਦੇ ਜ਼ੋਹਰ ਦਿਖਾ ਸਮਝ ਲਿਆ, ਕਿ ਹੋਲਾ ਮਨਾਇਆ ਗਿਆ। ਨਹੀਂ ਨਹੀਂ ਸਾਡਾ ਹੋਲਾ ਮਹੱਲਾ ਰੋਜ਼ ਹੋਣਾ ਚਾਹੀਦਾ ਹੈ।

ਰੋਜ਼ ਸੋਚਣਾ ਚਾਹੀਦਾ ਹੈ ਕਿ ਸਾਡਾ ਦੁਸ਼ਮਣ ਕੌਣ ਹੈ? ਉਹ ਕਿਸ ਤਰੀਕੇ ਨਾਲ ਕਿਹੜਾ ਹਥਿਆਰ ਵਰਤ ਕੇ ਸਾਡਾ ਪ੍ਰਵਾਰਕ, ਸਮਾਜਿਕ ਤੇ ਪੰਥਕ ਤੌਰ 'ਤੇ ਨੁਕਸਾਨ ਕਰ ਰਿਹਾ ਹੈ? ਕਿਹੜੇ ਵਿਕਾਰ ਸਾਡੇ ਦੁਸ਼ਮਣ ਹਨ, ਜਿਹੜੇ ਸਾਨੂੰ ਬੁਰਾਈ ਕਰਨ ਲਈ ਉਕਸਾਂਦੇ ਨੇ? ਕਿਹੜੀ ਹੈ ਉਹ ਤਾਂਕਤ ਜਿਹੜੀ ਸਾਡੇ ਬੱਚਿਆਂ ਪਤਿਤਪੁਣੇ ਤੇ ਨਸ਼ਿਆਂ ਦੇ ਰਾਹ ਤੋਰ ਰਹੀ ਹੈ? (ਨਸ਼ਿਆਂ ਦੇ ਰਾਹ ਤੋਰਣ ਵਾਲੀ ਸਿਆਸੀ ਤਾਂਕਤ ਤੇ ਪਤਿਤਪੁਣੇ ਲਈ ਜ਼ਿੰਮੇਵਾਰ ਅਖੌਤੀ ਗਾਇਕ ਜਾ ਮੀਡੀਆ) ਕਿਹੜੀਆਂ ਤਾਂਕਤਾਂ ਨੇ ਜਿਨ੍ਹਾਂ ਨੂੰ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਨਹੀਂ। ਕਿਹੜੀ ਸ਼ਕਤੀ ਹੈ? ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਂ ਨੂੰ ਚੈਲੰਜ ਕਰਦੀ ਹੈ? (ਯਾਦ ਰਖਨਾ ਅਖੌਤੀ ਵਿਦਵਾਨ ਜਿਹੜੇ ਕਹਿੰਦੇ ਗੁਰੂ ਗ੍ਰੰਥ ਸਹਿਬ ਨੂੰ ਕੋਈ ਗੁਰਤਾਂ ਨਹੀਂ ਮਿਲੀ, ਬਿਆਸ ਵਾਲੇ, ਨੂਰਮਹਿਲੀਏ ਇਤਿਆਦਿ ਸ਼ਰੇਆਮ ਕਿਤਾਂਬਾਂ ਵਿੱਚ ਲਿਖਦੇ ਤੇ ਬੋਲਦੇ ਨੇ ਕੋਈ ਗ੍ਰੰਥ, ਪੋਥੀ ਕਿਤਾਂਬ ਗੁਰੂ ਨਹੀਂ ਹੋ ਸਕਦੀ, ਲੋਕਾਂ ਨੂੰ ਫਸਾਉਣ ਲਈ ਕਥਾ ਗੁਰਬਾਣੀ ਦੀ ਕਰਦੇ ਹਨ, ਪਰ ਗੁਰੂ ਗ੍ਰੰਥ ਸਾਹਿਬ ਲਈ ਗੁਰੂ ਸ਼ਬਦ ਨਹੀਂ ਵਰਤਦੇ) ਇਹਨਾਂ ਦੀ ਦੁਸ਼ਮਣਾ ਦੀ ਪਹਿਚਾਣ ਕਰਨੀ ਤੇ ਪਛਾੜਨ ਲਈ ਯਤਨਸ਼ੀਲ਼ ਹੋਣ ਦਾ ਸੰਕਲਪ ਹੋਲਾ ਮਹੱਲਾ ਹੈ। (ਕੋਈ ਵੀ ਸ਼ਕਤੀ ਜਾ ਵਿਕਾਰ ਜਿਹੜਾ ਸਾਨੂੰ ਸਹੀ ਰਸਤੇ ਤੋਂ ਭਟਕਾ ਕੇ ਗਲਤ ਰਸਤੇ 'ਤੇ ਤੋਰ ਰਿਹਾ ਹੈ, ਉਹ ਸਾਡਾ ਦੁਸ਼ਮਣ ਹੈ)

ਮੈਂ 7 ਸਾਲ ਦੀ ਉਮਰ ਵਿੱਚ ਪਿਤਾਂ ਜੀ ਨਾਲ ਜਦ ਪਹਿਲੀ ਵਾਰ ਅਨੰਦਪੁਰ ਸਾਹਿਬ ਗਿਆ ਟਰੇਨ ਜਦੋਂ ਸਰਸਾ ਨਦੀ ਦੇ ਪੁਲ ਤੋਂ ਗੁਜ਼ਰੀ ਤਾਂ ਵਿੱਚ ਬੈਠੇ ਸਿੰਘਾਂ ਨੇ ਟਰੇਨ ਵਿੱਚ ਜੁਤੀਆਂ ਮਾਰੀਆਂ ਮੇਰਾ ਪਿਤਾਂ ਜੀ ਨੂੰ ਸਵਾਲ ਸੀ ਇਹ ਕੀ ਕਰ ਰਹੇ ਨੇ? ਉਹਨਾਂ ਕਿਹਾ ਬੇਟਾ ਇਸ ਸਰਸਾ ਨੇ ਸਾਡੇ ਮਹਿਬੂਬ ਗੁਰੂ ਦੇ ਪ੍ਰਵਾਰ ਨੂੰ ਖੇਂਰੂ-ਖੇਂਰੂ ਕਰ ਦਿੱਤਾਂ ਸੀ ਜਿਸ ਕਾਰਣ ਗੁਰੂ ਦੇ ਪ੍ਰਵਾਰ ਤੇ ਲਾਲਾਂ ਦੀਆਂ ਸ਼ਹੀਦੀਆਂ ਹੋਈਆਂ, ਤਾਂ ਇਹ ਸਿੱਖ ਇਸ ਸਰਸਾ ਨੂੰ ਜੁਤੀਆਂ ਮਾਰਦੇ ਨੇ। ਅੱਜ ਵੀ ਤਾਂ ਸਰਸਾ ਡੇਰਾ ਤੇ ਪੰਜਾਬ ਦੇ 12500 ਪਿੰਡਾਂ ਵਿੱਚ 13000 ਦੇ ਕਰੀਬ ਡੇਰੇ ਤੇ ਅਖੌਤੀ ਆਗੂ ਗੁਰੂ ਪੰਥ ਰੂਪ ਪ੍ਰਵਾਰ ਨੂੰ ਵਿਛੋੜ ਰਹੇ ਨੇ? (ਗੁਰੂ ਨੇ ਅਪਨਾ ਪ੍ਰਵਾਰ ਵਾਰ ਨੇ ਸਾਨੂੰ ਅਪਣਾ ਪ੍ਰਵਾਰ ਕਿਹਾ ਸੀ) ਗੁਰੂ ਪੰਥ ਤਾਂ ਗੁਰੂ ਦਾ ਪ੍ਰਵਾਰ ਹੈ ਹੀ। ਗੁਰਮਤਿ ਮੁਤਾਂਬਕ ਸਾਰਾ ਸੰਸਾਰ ਅਕਾਲ ਪੁਰਖ ਦਾ ਪ੍ਰਵਾਰ ਹੈ ਇਸ ਪ੍ਰਵਾਰ ਵਿੱਚ ਧਰਮਾਂ ਦੇ ਨਾਮ ਤੇ ਵੰਡ,ਨਫਰਤ ਈਰਖਾ ਊਚ ਨੀਚ,ਕਾਲੇ ਗੋਰੇ ਦੇ ਫਰਕ ਕੌਣ ਪਾ ਰਿਹਾ ਹੈ) ਇਹ ਨਦੀਆਂ ਨੇ ਵਗ ਵਗ ਕੇ ਆਪਣੀਆਂ ਮਰਯਾਦਾਵਾਂ ਤੇ ਸੰਪਰਦਾਵਾਂ ਦੇ ਨਾਮ ਤੇ ਗੁਰੂ ਦੇ ਪ੍ਰਵਾਰ ਨੂੰ ਵਿਛੋੜ ਕੇ ਕਮਜ਼ੋਰ ਕਰ ਦਿੱਤਾਂ (ਵਿਛੋੜਾ ਹਮੇਸ਼ਾਂ ਕਮਜ਼ੋਰ ਕਰਦਾ ਹੈ) ਉਹ ਸਰਸਾ ਜਿਸ ਨੇ ਗੁਰੂ ਦੇ ਪ੍ਰਵਾਰ ਨੂੰ ਵਿਛੋੜਿਆ ਉਸ ਨੂੰ ਅੱਜ ਤੱਕ ਮਾਫ ਨਹੀਂ ਕੀਤਾਂ?

ਆਓ ਇਕ ਅਕਾਲ ਪੁਰਖ ਨਾਲ ਜੁੜ ਕੇ ਸੱਚ ਦੇ ਮਾਰਗ 'ਤੇ ਤੁਰੀਏ ਤੇ ਗੁਰਮਤਿ ਪ੍ਰਚਾਰ ਲਈ ਯਤਨਸ਼ੀਲ ਹੋਈਏ ਤਾਂ ਹੀ ਗੁਰਪੁਰਬ ਮਨਾਏ ਸਫਲ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top