Share on Facebook

Main News Page

10 ਜਨਵਰੀ ਨੂੰ ਸ਼ਾਂਤਮਈ ਢੰਗ ਨਾਲ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਜਾਵੇਗੀ
-: ਜੋਗਿੰਦਰ ਸਿੰਘ ਵੇਦਾਂਤੀ

ਅੰਮ੍ਰਿਤਸਰ 8 ਜਨਵਰੀ (ਜਸਬੀਰ ਸਿੰਘ): ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 10 ਜਨਵਰੀ ਨੂੰ ਅਰਦਾਸ ਦਿਵਸ ਵਜੋ ਮਨਾਉਣ ਦੀ ਸਮੂਹ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਿੱਖ ਪੰਥ ‘ਤੇ ਆਏ ਮੌਜੂਦਾ ਸੰਕਟ ਦੇ ਹੱਲ ਲਈ 10 ਜਨਵਰੀ ਨੂੰ ਦੁਪਿਹਰੇ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਜੋਦੜੀ ਕੀਤੀ ਜਾਵੇਗੀ ਜਿਸ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।

ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਇਸ ਵੇਲੇ ਸਿੱਖ ਪੰਥ ਦੀਆ ਪਰੰਪਰਾਵਾਂ, ਮਰਿਆਦਾ, ਸਿਧਾਂਤਾਂ ਨੂੰ ਚਾਰ ਚੁਫੇਰਉ ਤੋ ਢਾਹ ਲੱਗ ਰਹੀ ਹੈ ਅਤੇ ਪੰਥ ਦੋਖੀਆ ਦਾ ਸਾਹਮਣਾ ਕਰਨ ਦੀ ਬਜਾਏ ਪੰਥਕ ਧਿਰਾਂ ਆਪਸ ਵਿੱਚ ਹੀ ਉਲਝ ਗਈਆ ਹਨ, ਜੋ ਸਿੱਖ ਪੰਥ ਲਈ ਚਿੰਤਾ ਦੀ ਘੜੀ ਹੈ। ਉਹਨਾਂ ਕਿਹਾ ਕਿ ਜਦੋ ਜਦੋ ਵੀ ਸਿੱਖ ਪੰਥ ਤੇ ਭੀੜ ਬਣਦੀ ਰਹੀ ਹੈ ਉਦੋ ਉਦੋ ਹੀ ਸਿੱਖ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਦੇ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇ ਹਾਲਤਾਂ ਅਨੁਸਾਰ ਗੁਰੂ ਗ੍ਰੰਥ ਤੇ ਗੁਰੂ ਪੰਥ ਖਤਰੇ ਵਿੱਚ ਹੈ ਤੇ ਪੰਜ ਪ੍ਰਧਾਨੀ ਮਰਿਆਦਾ ਨੂੰ ਢਾਹ ਲੱਗ ਰਹੀ ਹੈ।

ਉਹਨਾਂ ਕਿਹਾ ਕਿ ਮੌਜੂਦਾ ਸੰਕਟਮਈ ਸਮੇਂ ਵਿੱਚ ਪੰਥ ਨੂੰ ਕੱਢਣ ਲਈ 10 ਜਨਵਰੀ ਨੂੰ ਦੁਪਿਹਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਮਰਿਆਦਾ ਵਿੱਚ ਰਹਿ ਕੇ ਅਰਦਾਸ ਕੀਤੀ ਜਾਵੇਗੀ ਜਿਸ ਵਿੱਚ ਸਮੂਹ ਜਥੇਬੰਦੀਆ ਦੇ ਆਗੂਆ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆ ਜਥੇਬੰਦੀਆ ਦੇ ਮੁੱਖੀਆ ਦੇ ਫੋਨ ਆ ਚੁੱਕੇ ਹਨ ਤੇ ਉਹ ਇਸ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣਗੀਆ। ਉਹਨਾਂ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਕੋਈ ਸਿਆਸੀ ਲਾਹਾ ਲੈਣਾ ਨਹੀਂ ਸਗੋ ਪੰਥਕ ਦਰਦ ਨੂੰ ਲੈ ਕੇ ਉਹਨਾਂ ਨੇ ਇਹ ਅਰਦਾਸ ਕਰਨ ਦਾ ਨਿਸਚਾ ਕੀਤਾ ਹੈ। ਉਹਨਾਂ ਕਿਹਾ ਕਿ ਸਮੂਹ ਸਾਬਕਾ ਜਥੇਦਾਰਾਂ ਤੇ ਸਾਬਕਾ ਸਿੰਘ ਸਾਹਿਬਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਅਰਦਾਸ ਸਮਗਾਮ ਵਿੱਚ ਭਾਗ ਲੈ ਕੇ ਆਪਣਾ ਯੋਗਦਾਨ ਜਰੂਰ ਪਾਉਣ ਤੇ ਮਸਲਿਆ ਦੇ ਹੱਲ ਲਈ ਆਪਣੇ ਆਪਣੇ ਸੁਝਾ ਵੀ ਜਰੂਰ ਭੇਜਣ।

ਉਹਨਾਂ ਕਿਹਾ ਕਿ ਮਿਸਲਾ ਦੇ ਸਮੇ ਵੀ ਜਦੋਂ ਪੰਥ ‘ਤੇ ਜਦੋਂ ਭੀੜ ਬਣਦੀ ਸੀ ਤੇ ਮਿਸਲਦਾਰ ਸਰਦਾਰ ਆਪਣੀਆ ਦੁਸ਼ਮਣੀਆ ਭੁੱਲਾ ਕੇ ਰਵਾਇਤੀ ਸ਼ਸ਼ਤਰ ਬਾਹਰ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ਵਿੱਚ ਸ਼ਾਂਤਮਈ ਤਰੀਕੇ ਨਾਲ ਗੁਰੂ ਦੇ ਭੈਅ ਵਿੱਚ ਰਹਿ ਕੇ ਹੱਲ ਕੱਢਦੇ ਰਹੇ ਹਨ ਤੇ ਉਸੇ ਪਰੰਪਰਾ ਅਨੁਸਾਰ ਹੀ ਹੁਣ ਸਾਰਿਆ ਨੂੰ ਸਿਰ ਜੋੜ ਕੇ ਪੰਥਕ ਸੰਕਟ ਦਾ ਸ਼ਾਂਤਮਈ ਹੱਲ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜੀਆ ਸੰਗਤਾਂ ਜਾਂ ਜਥੇਬੰਦੀਆ ਨਹੀਂ ਆ ਸਕਦੀਆ ਉਹ ਜਿਥੇ ਵੀ ਹੋਣ ਉਥੇ ਹੀ ਅਰਦਾਸ ਜੋਦੜੀ ਕਰਨੀ ਚਾਹੀਦੀ ਹੈ।


ਟਿੱਪਣੀ: ਇਨ੍ਹਾਂ ਚਲੇ ਹੋਏ ਕਾਰਤੂਸਾਂ ਤੋਂ ਆਸ ਰੱਖਣੀ, ਮੂਰਖਤਾ ਹੈ... ਪੂਰਨ ਸਿਹੁੰ, ਵੇਦਾਂਤੀ, ਨੰਦਗੜ੍ਹ... ਇਹ ਸਾਰੇ ਆਪਣੇ ਵੇਲੇ ਇਨ੍ਹਾਂ ਬਾਦਲਾਂ ਦੇ ਹੀ ਟੱਟੂ ਸਨ... ਹੁਣ ਜੇ ਉਸਨੇ ਧੱਕੇ ਮਾਰ ਕੇ ਕੱਢਿਆ ਹੈ, ਤਾਂ ਬਾਹਰ ਆ ਕੇ ਗੱਲਾਂ ਆਉਂਦੀਆਂ... ਬੱਚ ਕੇ ਮੋੜ੍ਹ ਤੋਂ... ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top