Share on Facebook

Main News Page

ਸ਼ਰਮੋਂ ਸ਼ਰਮੀ ਆਖਰ ਪੰਜਾਬ ਸਰਕਾਰ ਨੇ ਲਾਈ ਤੰਬਾਕੂ ‘ਤੇ ਰਸਮੀ ਮੁਕੰਮਲ ਪਾਬੰਦੀ ਲਗਾਈ

ਬਠਿੰਡਾ (7 ਜਨਵਰੀ, 2016): ਪੰਜਾਬ ਵਿੱਚ ਵਰਤੇ ਜਾਣ ਵਾਲੇ ਨਸ਼ਿਆਂ ਵਿੱਚੋਂ ਸ਼ਾਇਦ ਤੰਬਾਕੂ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਇਸਤੇ ਸਰਾਕਰੀ ਤੌਤ ‘ਤੇ ਕੋਈ ਮਨਾਹੀ ਨਾ ਹੋਣ ਕਰਕੇ ਆਮ ਪਿੰਡਾਂ ਸ਼ਹਿਰਾਂ ਦੀਆਂ ਦੁਕਾਨਾਂ ਤੋਂ ਸਸਤੇ ਰੇਟਾਂ ‘ਤੇ ਮਿਲ ਜਾਂਦਾ ਹੈ। ਸੌਖਿਆਂ ਅਤੇ ਸਸਤਾ ਹੋਣ ਕਰਕੇ ਖਾਸ ਕਰੇ ਗਰੀਬ ਵਰਗ ਇਸ ਨਸ਼ੇ ਦਾ ਵੱਡੇ ਪੱਧਰ ‘ਤੇ ਸ਼ਿਕਾਰ ਹੈ।

ਹਰਿਆਣਾ ਸਰਕਾਰ ਵੱਲੋਂ ਸੂਬੇ ਵਿੱਚ ਤੰਬਾਕੂ, ਬੀੜੀ ਸਿਗਰਟ ਦੀ ਵਿੱਕਰੀ ‘ਤੇ ਕਾਨੂੰਨ ਸਖਤ ਕਰਨ ਕਰਨ ਤੋਂ ਬਾਅਦ ਪੰਜਾਬ ਦੀ ਪੰਥਕ ਅਖਵਾਉਂਦੀ ਸਰਕਾਰ ਨੇ ਪੰਜਾਬ ਵਿੱਚ ‘ਗੁਟਖਾ’, ‘ਪਾਨ ਮਸਾਲਾ’, ਖੁਸ਼ਬੂ ਵਾਲੀ ਚਿੰਗਮ ਤੰਬਾਕੂ, ਤੰਬਾਕੂ ਅਤੇ ਨਿਕੋਟੀਨ ਵਾਲੇ ਹੋਰ ਪਦਾਰਥਾਂ ਦੇ ਨਿਰਮਾਣ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।

ਇਸਤੋਂ ਪਹਿਲਾਂ ਰਾਜ ਸਰਕਾਰ ਵੱਲੋਂ 1 ਜਨਵਰੀ, 2016 ਨੂੰ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ‘ਗੁਟਖਾ’, ‘ਪਾਨ ਮਸਾਲਾ’ ਪ੍ਰੋਸੈਸਡ/ਖ਼ੁਸ਼ਬੂ ਵਾਲੀ ਚਿੰਗਮ ਤੰਬਾਕੂ ਅਤੇ ਹੋਰ ਖਾਦ ਪਦਾਰਥ ਜਿਨ੍ਹਾਂ ਵਿੱਚ ਤੰਬਾਕੂ ਅਤੇ ਨਿਕੋਟੀਨ ਤੱਤ ਵਜੋਂ ਸ਼ਾਮਲ ਹੈ, ਦੀ ਪੂਰੇ ਸੂਬੇ ਵਿੱਚ ਰੋਕ ਲਗਾਈ ਗਈ ਹੈ।

ਪੰਜਾਬੀ ਅਖਬਾਰ ਅਜ਼ੀਤ ਵਿੱਚ ਛਪੀ ਖਬਰ ਅਨੁਸਾਰ ਉਕਤ ਨੋਟੀਫ਼ਿਕੇਸ਼ਨ ਦੇ ਨਾਲ ਹੀ, ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿਹਤ ਵਿਭਾਗ ਨੂੰ ‘ਗੁਟਖਾ’, ‘ਪਾਨ ਮਸਾਲਾ’, ਪ੍ਰੋਸੈਸਡ/ਖ਼ੁਸ਼ਬੂ ਵਾਲੀ ਚਿੰਗਮ ਤੰਬਾਕੂ ਅਤੇ ਹੋਰ ਖਾਦ ਪਦਾਰਥ ਜਿਨ੍ਹਾਂ ਵਿੱਚ ਤੰਬਾਕੂ ਅਤੇ ਨਿਕੋਟੀਨ ਦੇ ਤੱਤ ਸ਼ਾਮਲ ਹਨ, ‘ਤੇ ਪੰਜਾਬ ਵਿੱਚ ਮੁਕੰਮਲ ਪਾਬੰਦੀ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਹਨਾਂ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਨਾ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਆਦੇਸ਼ਾਂ ਨੂੰ ਲਾਗੂ ਕਰਨ ਵਿਚ ਅਧਿਕਾਰੀਆਂ/ਕਰਮਚਾਰੀਆਂ ਦੀ ਢਿੱਲ ਕਿਸੇ ਪੱਖੋਂ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top