Share on Facebook

Main News Page

ਅੰਬੇਦਕਰ ਭਗਤਾਂ ਲਈ...
-: ਰਾਮੂੰਵਾਲੀਏ ਦੀਆਂ ਤੱਤੀਆਂ ਤੱਤੀਆਂ

ਹਾਇ ਅੰਬੇਦਕਰ ਨੂੰ ਸਿੱਖ ਨੇਤਾਵਾਂ ਨੇ ਸਿੱਖ ਨਹੀਂ ਬਣਨ ਦਿੱਤਾ... ਉਸ ਨਾਲ ਸੱਤ ਕਰੋੜ ਅਛੂਤ ਸਿੱਖ ਬਣ ਜਾਣੇ ਸਨ... ਸਿੱਖ ਨੇਤਾਵਾਂ ਨੇ ਉਸਦੀ ਮਦਦ ਨਹੀਂ ਕੀਤੀ?... ਆਹ ਰਾਗ ਵਾਰ ਵਾਰ ਅੰਬੇਦਕਰ ਭਗਤ ਅਲਾਪਦੇ ਨੇ... ਕੁੱਝ ਸਵਾਲ ਅੰਬੇਦਕਰ ਭਗਤਾਂ ਨੂੰ ...

੧. ਅੰਬਦੇਕਰ ਨੂੰ "੭੫,੦੦੦" ਦੀ ਜ਼ਮੀਨ ਬੰਬਈ 'ਚ ਉਸੇ ਦੇ ਨਾਮ ਛਾਪੇਖਾਨੇ ਵਾਸਤੇ ਕਿਸਨੇ ਖਰੀਦ ਕੇ ਦਿੱਤੀ, ਜਿਥੋਂ ਜਨਤਾ ਅਖਬਾਰ ਨਿਕਲਦਾ ਹੁੰਦਾ ਸੀ ?

੨. ਜਦ ਅੰਬੇਦਕਰ ਜਰਮਨੀ ਗਿਆ, ਤਾਂ "ਪੰਜ ਹਜ਼ਾਰ" ਰੁਪਏ ਕਿਸਨੇ ਦਿੱਤੇ ਸੀ, ਵਿਦੇਸ਼ ਯਾਤਰਾ ਲਈ ?

੩. ਉਸਦੇ ਨਾਮ ਤੇ ਇੱਕ ਲੱਖ ਅੱਸੀ ਹਜ਼ਾਰ ਦੀ ਜ਼ਮੀਨ ਕਾਲਜ ਬਣਾਉਣ ਵਾਸਤੇ ਕਿਸਨੇ ਖਰੀਦ ਕੇ ਦਿੱਤੀ, ਤੇ ਕਾਲਜ ਕਿੰਨਾਂ ਦੇ ਸਹਿਯੋਗ ਨਾਲ ਬਣਿਆ ?

੪. ੨੩ ਮਈ ੧੯੩੭ ਨੂੰ ਜਦ ਬਾਵਾ ਹਰਕਿਸ਼ਨ ਸਿੰਘ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਮਾਸਟਰ ਸੁਜਾਨ ਸਿੰਘ, ਈਸ਼ਰ ਸਿੰਘ ਮਝੈਲ ਤੇ ਤੇਜਾ ਸਿੰਘ ਅਕਰਪੁਰੀ ਅੰਬੇਦਕਰ ਕੋਲ ਬੰਬੇ ਇਸਦੇ ਨਾਲ ਫੈਸਲਾਕੁੰਨ ਗਲਬਾਤ ਲਈ ਗਏ, ਜਿਸਦਾ ਇਸਨੂੰ ਪਤਾ ਲੱਗ ਗਿਆ ਸੀ, ਤਾਂ ਇਹ "ਜੰਜੀਰਾ" ਨਾਮ ਦੇ ਟਾਪੂ 'ਤੇ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਨਿਕਲ ਗਿਆ, ਕਿਉਂ ?

੫. ਇਸਦੀ ਮਨਸ਼ਾ ਇੱਕ ਕਰੋੜ 'ਚ ਸੱਤ ਕਰੋੜ ਸਮਾਉਣ ਦੀ ਸੀ, ਕਿ ਸੱਤ ਕਰੋੜ 'ਚ ਇੱਕ ਕਰੋੜ .......?

੬. ਪਟਿਆਲੇ ਆਲੇ ਰਾਜੇ ਨੇ ਤਾਂ ਇਸਨੂੰ ਆਪਣੀ ਧੀ ਤੱਕ ਦੇਣ ਦਾ ਫੈਸਲਾ ਕਰ ਲਿਆ ਸੀ... ਹੋਰ ਕੀ ਇਹ ਸਿੱਖਾਂ ਤੋਂ ਵੰਝ ਭਾਲਦਾ ਸੀ ?

੭. ਜੇ ਇਹ ਸਿੱਖ ਧਰਮ ਨੂੰ ਹਿੰਦੂ ਧਰਮ ਤੋਂ ਵੱਖਰਾ ਸਮਝਦਾ ਸੀ, ਤਾਂ ਫਿਰ ਭਾਰਤ ਦੇ ਸਵਿਧਾਨ 'ਚ ਧਾਰਾ ੨੫ ਬੀ 'ਚ ਸਿੱਖਾਂ ਨੂੰ "ਕੇਸਾਧਾਰੀ ਹਿੰਦੂ" ਕਿਉਂ ਲਿਖ ਗਿਆ ?

੮. ਸੱਤ ਕਰੋੜ ਸਿੱਖ ਬਨਾਉਣ ਆਲੇ ਨਾਲ ਬੋਧੀ ਕਿੰਨੇ ਬਣੇ ਸਨ? ਗੱਪ ਦੀ ਵੀ ਹੱਦ ਹੁੰਦੀ ਆ ?

੯. ਆਖਰੀ ਸਵਾਲ ਸਾਡੇ ਆਲੇ ਲਾਣੇ ਨੂੰ... ਮੈਨੂੰ ਇਹ ਦਸੋ ਅੰਬੇਦਕਰ ਬੋਧੀ ਬਣ ਕੇ ਬੋਧੀਆਂ ਦਾ ਕਿਹੜਾ ਫਸਿਆ ਗੱਡਾ ਕੱਢ ਗਿਆ... ਜਿਹੜਾ ਤੁਸੀਂ ਕਢਾਉਣ ਅਲੋਂ ਰਹਿ ਗਏ, ਜੁ ਹੁਣ ਚੀਕਦੇ ਹੋ?

ਸਾਡੇ ਲੀਡਰਾਂ ਗਲਤੀਆਂ ਕੀਤੀਆਂ ਇਸਤੋਂ ਮੁਨਕਰ ਨਹੀਂ, ਪਰ ਆਹ ਅੰਬੇਦਕਰ ਆਲੀ ਤਾਂ ਖਾਹ ਮਖਾਹ ਉਨ੍ਹਾਂ ਦੇ ਗੱਲ ਅਸੀਂ ਮੜ੍ਹ ਰਹੇ ਹਾਂ... ਸਿਆਣੇ ਬਣੋ, ਗੱਲਾਂ ਦੇ ਦੂਜੇ ਕਿਨਾਰੇ 'ਤੇ ਖੜ ਕੇ ਵੀ ਸੋਚੋ !!!

ਬਲਦੀਪ ਸਿੰਘ ਰਾਮੂੰਵਾਲੀਆ


ਟਿੱਪਣੀ:

ਬਲਦੀਪ ਸਿੰਘ ਜੀ !!! ਤੁਸੀਂ ਕਿੱਥੇ ਮੱਥਾ ਮਾਰ ਰਹੇ ਹੋ ! ਇੱਥੇ ਅਕਲ ਦੀ ਗੱਲ ਕਰਣ ਵਾਲੇ ਨੂੰ ਗਾਲ਼ਾਂ ਹੀ ਪੈਂਦੀਆਂ ਨੇ, ਇਨ੍ਹਾਂ ਨੂੰ ਤਾਂ ਚੋਪੜੀਆਂ ਚੋਪੜੀਆਂ ਸੁਣਾਈ ਜਾਵੋ, ਫਿਰ ਤਾਂ ਠੀਕ, ਜਿਸ ਦਿਨ ਅਕਲ ਵਾਲੀ ਗੱਲ ਕਰਤੀ, ਤਾਂ ਤੁਸੀਂ ਅਜੈਂਸੀਆਂ ਦੇ ਬੰਦੇ,... ਹੋਰ ਵੀ ਕਈ ਕੁੱਝ... ਪਰ ਦੱਬੀ ਚੱਲੋ, ਪਰਵਾਹ ਨਾ ਕਰੋ !

- ਸੰਪਾਦਕ ਖ਼ਾਲਸਾ ਨਿਊਜ਼
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top