Share on Facebook

Main News Page

ਹਰਿਆਣਾ ਸਰਕਾਰ ਨੇ ਤੰਬਾਕੂ ਨੂੰ 20ਵਾਂ ਜ਼ਹਿਰ ਐਲਾਨਦਿਆਂ ਕੀਤੀ ਸਖਤੀ

- ਗੁਟਖਾ, ਪਾਨ ਮਸਾਲਾ ਅਤੇ ਹੋਰ ਪਤਾਰਥ ਜਿਨ੍ਹਾਂ 'ਚ ਤੰਬਾਕੂ ਪੈਂਦਾ ਹੈ, ਦੇ ਬਨਾੳਣ ਅਤੇ ਵੇਚਣ 'ਤੇ ਪਾਬੰਦੀ

ਅੰਬਾਲਾ (3 ਜਨਵਰੀ, 2015): ਪੰਜਾਬ ਵਿੱਚ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਬਾਦਲ ਦਲ ਦੀ ਸਰਕਾਰ ਹੈ।ਸਿੱਖ ਪੰਥ ਵਿੱਚ ਤੰਮਾਕੂ ਨੂੰ ਜਗਤ ਜੂਠ ਮੰਨਿਆ ਗਿਆ ਹੈ।ਇਸ ਲਈ ਤੰਮਾਕੂ ‘ਤੇ ਪਾਬੰਦੀ ਜਾਂ ਸਖਤੀ ਕਰਨ ਦੀ ਮੁਹਿੰਮ ਪੰਜਾਬ ਤੋਂ ਸ਼ੁਰੂ ਹੋਣੀ ਚਾਹੀਦੀ ਸੀ, ਪਰ ਬਾਦਲ ਸਰਕਾਰ ਨੇ ਅਹਿਜਾ ਨਹੀਂ ਕੀਤਾ।

ਤੰਮਾਕੂ ਦੇ ਨਸ਼ੇ ‘ਤੇ ਸਖਤੀ ਕਰਨ ਦੀ ਪਹਿਲ ਕਰਦਿਆਂ ਹਰਿਆਣਾ ਸਰਕਾਰ ਨੇ ਇਸਨੂੰ 20ਵਾਂ ਨਿਕੋਟੀਨ ਜ਼ਹਿਰ ਐਲਾਨ ਦਿੱਤਾ ਹੈ। ਜ਼ਹਿਰ ਕਾਨੂੰਨ 1919 ਵਿੱਚ ਪਿੱਛਲੇ ਸਾਲ ਸੋਧ ਕੀਤੀ ਗਈ ਸੀ ਅਤੇ ਇਸ ਸਾਲ 16 ਫਰਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ।

ਹਰਿਆਣਾ ਸਰਕਾਰ ਨੇ ਤੰਮਾਕੂ ਵੇਚਣ ਵਾਲਿਆਂ ਨੂੰ 15 ਫਰਵਰੀ ਤੱਕ ਨਵੇਂ ਲਾਇਸੰਸ ਲੈਣ ਲਈ ਕਿਹਾ ਹੈ। ਬੀੜੀ-ਸਿਗਰਟ ਵਿੱਚ ਨਿਕੋਟੀਨ ਜ਼ਹਿਰ ਹੂੰਦਾ ਹੈ, ਇਸ ਲਈ ਦੁਕਾਨਦਾਰ ਨੂੰ ਖਰੀਦਦਾਰ ਦਾ ਪੂਰਾ ਵੇਰਵਾ ਰੱਖਣਾ ਪਵੇਗਾ। ਇਸ ਵੇਰਵੇ ਵਿੱਚ ਖਰੀਦਦਾਰ ਦਾ ਨਾਂਅ- ਪਤਾ, ਮੋਬਾਇਲ ਨੰਬਰ ਅਤੇ ਉਸਦੇ ਦਸਤਖਤ ਜਾਂ ਅਗੂੰਠੇ ਦਾ ਨਿਸ਼ਾਨ ਲਗਵਾਇਆ ਜਾਵੇਗਾ।

ਜੇਕਰ ਕੋਈ ਦੁਕਾਨਦਾਰ 18 ਸਾਲ ਤੋਂ ਘੱਟ ਉਮਰ ਦੇ ਬੰਦੇ ਨੂੰ ਤੰਮਾਕੂ ਵੇਚਦਾ ਹੈ ਤਾਂ ਉਸ ਉੱਤੇ ਮੁਕੱਦਮਾ ਦਰਜ਼ ਕੀਤਾ ਜਾਵੇ। ਇਹ ਕਾਨੂੰਨ ਸਾਰੇ ਥੋਕ ਅਤੇ ਪ੍ਰਚੂਨ ਵਿਕ੍ਰੇਤਾ ‘ਤੇ ਲਾਗੂ ਹੋਵੇਗਾ।

ਹਰਿਆਣਾ ਦੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੀ ਹੈ, ਇਸੇ ਕਰਕੇ ਹੀ ਕਾਨੂੰਨ ਵਿੱਚ ਸਖਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਥੋਕ ਵਿਕ੍ਰੇਤਾ ਤੋਂ ਲੈਕੇ ਪ੍ਰਚੂਨ ਤੱਕ ਸਾਡੇ ਕੋਲ ਦੁਕਾਨਾਂ ਦੀ ਸੂਚੀ ਹੈ।ਕਾਨੂੰਨ ਨੂੰ ਪੂਰੀ ਤਰਾਂ ਲਾਗੂ ਕਰਨ ਲਈ ਸਾਰਿਆਂ ਜਿਲ਼ਿਆਂ ਵਿੱਚ ਡੀਸੀ ਦੀ ਪ੍ਰਧਾਨਗੀ ਹੇਠ ਕਮੇਟੀਆਂ ਬਣਾਈਆਂ ਗਈਆਂ ਹਨ।

CHANDIGARH:  The Haryana government on Tuesday announced that manufacturing and sale of gutka, pan masala, and other similar products containing tobacco has been completely banned in the state.

Health Minister Anil Vij said that the decision had been taken in view of health of the people.

"The manufacturing, storage, distribution and sale of gutka, pan masala, flavoured or scented tobacco, kharra and other similar products containing tobacco have been completely banned. Other products containing tobacco which are available in market are also included in it," he said.

The Food and Drugs Administration has issued notification in this regard, under which, sale and purchase of tobacco products have been prohibited for one year from September 3 in the interest of public health, Mr Vij said.

The ban also includes mix of other ingredients such as heavy metals and anti-caking agents, except to the extent of specifically permitted ingredients, silver leaf, binders, flavours, scents and fragrances.


ਟਿੱਪਣੀ: ਆ ਦੇਖ ਲਉ, ਗੈਰ ਸਿੱਖ ਸਰਕਾਰਾਂ ਦੇ ਕੰਮ, (ਹਰਿਆਣਾ) ਜਿਨ੍ਹਾਂ ਨੇ ਗੁਟਖਾ, ਪਾਨ ਮਸਾਲਾ ਅਤੇ ਹੋਰ ਪਦਾਰਥ ਜਿਨ੍ਹਾਂ 'ਚ ਤੰਬਾਕੂ ਪੈਂਦਾ ਹੈ, ਦੇ ਬਨਾੳਣ ਅਤੇ ਵੇਚਣ 'ਤੇ ਪਾਬੰਦੀ ਲਾਈ ਹੈ, (ਤੇ ਬਿਹਾਰ) ਜਿਸ ਨੇ ਸ਼ਰਾਬ 'ਤੇ ਪਾਬੰਦੀ ਲਾਈ ਹੈ.......... ਤੇ ਦੇਖ ਲਉ ਪੰਥਕ ਅਖਵਾਉਂਦੀ ਬਾਦਲ ਸਰਕਾਰ ਜਿਸ ਨੇ ਪਿਛਲੇ ਸਾਲ ਗਿਰਟਾਂ 'ਤੇ ਵੈਟ ਵੀ ਘਟਾਇਆ ਸੀ, ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਥੋਕ 'ਚ ਵਿਕਰੀ ਕਰਵਾ ਰਹੀ ਹੈ.......

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top