ਮਰਦਾਨਾ ਕਹਿੰਦਾ ਬਾਬਾ ਜੀ, ਦੁਨੀਆਂ ਦਾ ਇਕ ਗੇੜਾ ਲਾਈਏ।
ਸਿੱਖੀ ਦੀ ਕਹਿੰਦੇ ਬੜੀ ਤਰੱਕੀ, ਚਲ ਅੱਖੀਂ ਦੇਖ ਕੇ ਆਈਏ।
ਤੂੰ ਕਹਿੰਨੈ ਫਿਰ ਚਲੇ ਚਲਦੇ ਆਂ, ਪਰ ਭੇਸ ਵਟਾਉਣਾ ਪੈਣਾ।
ਸਾਡਾ ਕਿਸੇ ਯਕੀਨ ਨਹੀਂ ਕਰਨਾ, ਤੇ ਸਾਨੂੰ ਵੜਨ ਨਹੀਂ ਦੇਣਾ।
ਰਾਗੀ ਜਥੇ ਦਾ ਰੂਪ ਬਣਾ ਕੇ, ਉਹ ਆ ਗਏ ਇੱਕ ਗੁਰਦੁਆਰੇ।
ਸਮਾਂ ਲੈਣ ਲਈ ਸਟੇਜ ਸਕੱਤਰ ਨੂੰ, ਮਰਦਾਨਾ ਅਰਜ਼ ਗੁਜ਼ਾਰੇ। |
ਤੁਹਾਡੇ
ਕੋਲ਼ ਨਾ ਵਾਜਾ ਤਬਲਾ, ਬਈ ਨਾ ਕੋਈ ਢੱਡ ਸਾਰੰਗੀ।
ਤੁਸੀਂ ਕਰਦੇ ਓ ਕੇਹਾ ਕੀਰਤਨ, ਤੈਂ ਆਹ ਸ਼ੈਅ ਕੀ ਮੋਢੇ ਟੰਗੀ?
ਬਾਬੇ ਨਾਨਕ ਵੀ ਸ਼ਬਦ ਗੁਰੂ ਨੂੰ, ਨਾਲ ਰਬਾਬ ਸੀ ਗਾਇਆ।
ਏਸੇ ਲਈ ਮੈਂ ਨਾਲ਼ ਆਪਣੇ, ਦੇਖ ਨਵੀਂ ਰਬਾਬ ਲਿਆਇਆ।
ਨਾਨਕ ਦਾ ਨਹੀਂ ਇਹ ਜ਼ਮਾਨਾ, ਅੱਜ ਕੰਨ ਰਸ
ਲੋਕੀਂ ਮੰਗਦੇ।
ਫਿਲਮੀ ਟਿਊਨ ਜੇ ਵੱਜਦੀ ਹੋਵੇ, ਡਾਲਰ ਪੌਂਡ ਫੇਰ ਹੀ ਕੱਢਦੇ। |
ਪ੍ਰਧਾਨ ਦੀ ਸਿਫ਼ਤ ਵੀ ਕਰਨੀ ਪੈਣੀ, ਜੇ ਤੁਸੀਂ ਸਮਾਂ ਹੈ ਲੈਣਾ।
ਕੇਸਾਂ ਦਾ ਤੇ ਅੰਮ੍ਰਿਤ ਛਕਣ ਦਾ, ਬਿਲਕੁਲ ਨਹੀਂ ਤੁਸੀਂ ਕਹਿਣਾ।
ਗੱਲ ਹੋਰ ਵੀ ਸੁਣ ਲਉ ਮੇਰੀ, ਅੱਗੇ ਜਿਵੇਂ ਐ ਮਰਜ਼ੀ ਤੁਹਾਡੀ।
ਮਾਇਆ ਜਿੰਨੀ ਵੀ ਬਣੇ ਤੁਹਾਨੂੰ, ਅੱਧੋ ਅੱਧ ਹੁੰਦੀ ਏ ਸਾਡੀ।
ਜੇ ਸੌਦਾ ਹੈ ਮੰਨਜ਼ੂਰ ਤੁਹਾਨੂੰ, ਤਾਂ ਚੜ੍ਹ
ਜਾਉ ਸਟੇਜ ‘ਤੇ ਜਾ ਕੇ।
ਮਿੰਟ ਇਕ ਵੀ ਵਾਧੂ ਨਹੀਂ ਲਾਉਣਾ, ਨਹੀਂ ਧੂ ਲੈਣੇ ਮੈਂ ਆ ਕੇ। |