ਅਜ ਦੇ ਸਮਾਗਮ ਵਿੱਚ ਸੰਗਤਾਂ ਦੂਰ-ਨੇੜੇ ਦੇ ਇਲਾਕੇ ਤੋਂ ਭਾਰੀ ਤਾਦਾਦ
ਵਿੱਚ ਪਹੁੰਚੀਆਂ। ਉਹ ਲੋਕ ਜਿਹੜੇ ਕਈਆਂ ਦਿਨਾਂ ਤੋਂ ਕਹੀ ਜਾਂਦੇ ਸੀ ਕਿ ਭਾਈ ਪੰਥਪ੍ਰੀਤ ਸਿੰਘ
ਚੁੱਪ ਕਰ ਗਏ, ਇਹ ਸਮਾਗਮ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ, ਜਿਹੜੇ ਬਹੁਤ ਕਾਹਲ਼ੇ ਪਏ
ਰਹਿੰਦੇ ਹਨ। ਸਾਡੀ ਇਹੀ ਕਮਜ਼ੋਰੀ ਰਹੀ ਹੈ, ਕਿ ਅਸੀਂ ਕਿਸੇ 'ਤੇ ਵਿਸ਼ਵਾਸ ਨਹੀਂ ਕਰਦੇ। ਇਹ
ਵਿਰੋਧ ਇਨ੍ਹਾਂ ਹੀ ਪ੍ਰਚਾਰਕਾਂ ਨੇ ਸ਼ੁਰੂ ਕੀਤਾ ਸੀ, ਪਰ ਇਹ ਵਿਰੋਧ ਗੱਦਾਰਾਂ ਦੇ ਹੱਥ ਵੱਸ ਪੈ
ਗਿਆ, ਤੇ ਕੀਤਾ ਕਰਾਏ 'ਤੇ ਮਿੱਟੀ ਫੇਰ ਦਿੱਤੀ ਗਈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ
ਜੇ ਲੜਦੇ ਹੋਏ ਤੁਸੀਂ ਕੰਧ ਨਾਲ ਲਾ ਦਿੱਤੇ ਜਾਂਦੇ ਹੋ,
ਤਾਂ ਘਬਰਾਉਣ ਦੀ ਲੋੜ੍ਹ ਨਹੀਂ, ਹੁਣ ਤੁਹਾਡੇ ਪਿੱਛੇ ਹੋਰ ਕੋਈ ਨਹੀਂ, ਕੰਧ ਹੈ, ਜਿਸਦੇ ਸਹਾਰੇ
ਨਾਲ ਜ਼ੋਰ ਨਾਲ ਦੁਸ਼ਮਣ ਨੂੰ ਧੱਕਾ ਦਿੱਤਾ ਜਾ ਸਕਦਾ ਹੈ, ਤੇ ਇਹ ਕੰਧ ਹੈ ਗੁਰੂ, ਕੰਧ ਹੈ ਸੰਗਤ,
ਜਿਹੜੀ ਚੱਟਾਨ ਵਾਂਗ ਖੜੀ ਹੈ। ... ਤੇ ਇਹ ਕਪੂਰ ਨੇ ਨਹੀਂ ਕਹਿਆ...
:)
- ਸੰਪਾਦਕ ਖ਼ਾਲਸਾ ਨਿਊਜ਼